Share on Facebook

Main News Page

ਉਹ ਸਿੱਖ ਕਿਵੇਂ ਅਖਵਾ ਸਕਦਾ ਹੈ ?
-: ਇੰਦਰਜੀਤ ਸਿੰਘ ਕਾਨਪੁਰ

ਆਪਣਾ ਸਮਰੱਥ, ਸ਼ਬਦ ਗੁਰੂ ਹੁੰਦਿਆਂ ਸੁੰਦਿਆਂ, ਜਿਹੜਾ ਕਿਸੇ ਬ੍ਰਾਹਮਣ ਦੇ ਲਿੱਖੇ ਬਚਿਤੱਰੀ ਪੋਥੇ ਨੂੰ "ਗੁਰਬਾਣੀ" ਆਖੇ, ਉਹ ਸਿੱਖ ਕਿਵੇਂ ਅਖਵਾ ਸਕਦਾ ਹੈ ?

  1. ਆਪਣੇ ਸਮਰੱਥ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿਤੱਰ ਅਤੇ ਰੱਬੀ ਬਾਣੀ ਨੂੰ ਛੱਡ ਕੇ ਕਿਸੇ ਬਚਿਤੱਰੀ ਪੋਥੇ ਦੀਆਂ ਤਿੰਨ ਕੱਚੀਆਂ ਰਚਨਾਵਾਂ ਦਾ ਨਿਤਨੇਮ ਕਰੇ, ਉਹ ਸਿੱਖ ਕਿਵੇਂ ਅਖਵਾ ਸਕਦਾ ਹੈ ?
  2. ਆਪਣੇ ਸਮਰੱਥ ਸ਼ਬਦ ਗੁਰੂ ਦੀਆਂ "ਅੰਮ੍ਰਿਤ" ਬਾਣੀਆਂ ਦਾ ਅੰਮ੍ਰਿਤ" ਛੱਕਣ ਦੀ ਬਜਾਇ, ਕਵੀ ਸਿਆਮ, ਰਾਮ ਦੀਆਂ ਕੱਚੀਆਂ ਰਚਨਾਵਾਂ ਨਾਲ ਤਿਆਰ ਬਾਟੇ ਦੀ ਪਾਹੁਲ ਨੂੰ "ਅੰਮ੍ਰਿਤ" ਕਹੇ, ਉਹ ਸਿੱਖ ਕਿਵੇਂ ਅਖਵਾ ਸਕਦਾ ਹੈ ?
  3. ਜਿਹੜਾ ਆਪਣੇ ਸਮਰੱਥ ਗੁਰੂ ਦੇ ਦੱਸੇ "ੴ " ਨੂੰ ਭੁਲਾ ਕੇ, ਕਾਲੀ ਦੇਹ ਵਾਲੀ, ਭਗਉਤੀ (ਦੁਰਗਾ ਦੇਵੀ) ਨੂੰ ਤਿੰਨ ਵਾਰ ਸਿਮਰ ਕੇ ਫਿਰ ਗੁਰੂਆਂ ਦਾ ਨਾਂ, ਬੜੀ ਬੇਅਦਬੀ ਨਾਲ ਲੈ ਕੇ ਅਰਦਾਸ ਕਰੇ, ਉਹ ਸਿੱਖ ਕਿਵੇਂ ਅਖਵਾ ਸਕਦਾ ਹੈ ?
  4. ਜਿਹੜਾ ਆਪਣੇ ਗੁਰੂ ਵਲੋਂ ਨਿਖੇਧੇ, ਬ੍ਰਾਹਮਣ ਦੇ ਵੱਟੇ ਧਾਗਿਆਂ (ਜਨੇਊ) ਨੂੰ, ਰੱਖੜੀ ਦੇ ਰੂਪ ਵਿਚ ਅੰਗੀਕਾਰ ਕਰੇ, ਉਹ ਸਿੱਖ ਕਿਵੇਂ ਅਖਵਾ ਸਕਦਾ ਹੈ ?
  5. ਸਿੱਖ ਦੀ ਵਖਰੀ ਹੋਂਦ, ਅਤੇ ਸਵੈਮਾਨ ਦਾ ਪ੍ਰਤੀਕ, ਆਪਣਾ ਨਾਨਕ ਸ਼ਾਹੀ ਕੈਲੰਡਰ ਹੁੰਦਿਆ ਸੁੰਦਿਆ, ਜਿਹੜਾ ਬ੍ਰਾਹਮਣ ਦੀ ਬਣਾਈ ਜੰਤਰੀ ਨੂੰ ਮੰਨੇ, ਉਹ ਸਿੱਖ ਕਿਵੇਂ ਅਖਵਾ ਸਕਦਾ ਹੈ ?
  6. ਜਿਹੜਾ ਆਪਣੇ ਗੁਰੂਆਂ ਅਤੇ ਸ਼ਹੀਦਾਂ ਦੇ ਦਿਨ ਦਿਹਾੜੇ ਭੁਲਾ ਕੇ ਬ੍ਰਾਹਮਣ ਦੇ ਤੀਜ ਤਿਉਹਾਰਾਂ, ਹੋਲੀ, ਦਿਵਾਲੀ, ਮਾਘੀ ਸੰਗ੍ਰਰਾਂਦ, ਮਸਿਆ, ਪੂਰਣ ਮਾਸੀਆਂ ਅਤੇ ਕਰਵਾ ਚੌਥ ਨੂੰ ਮੰਨੇ, ਉਹ ਸਿੱਖ ਕਿਵੇਂ ਅਖਵਾ ਸਕਦਾ ਹੈ ?
  7. ਜਿਹੜਾ ਗਰੀਬ ਦਾ ਮੁੱਖ , ਗੁਰੂ ਦੀ ਗੋਲਕ ਦੀ ਦੁਰਵਰਤੋਂ ਗੁਰਦੁਆਰਾ ਕਮੇਟੀਆਂ ਦਾ ਪ੍ਰਧਾਨ ਬਣ ਕੇ ਕਰੇ, ਉਹ ਸਿੱਖ ਕਿਵੇਂ ਹੋ ਸਕਦਾ ਹੈ ?
  8. ਜਿਹੜਾ ਗੁਰਦੁਆਰਿਆਂ ਵਿੱਚ ਗੁਰੂ ਸ਼ਬਦ ਨਾਲ ਜੁੜਨ ਦੀ ਬਜਾਇ ਰਾਜਨੀਤੀ ਅਤੇ ਨੇਤਾ ਗੀਰੀ ਕਰਣ ਲਈ ਜਾਏ, ਉਹ ਸਿੱਖ ਕਿਵੇਂ ਅਖਵਾ ਸਕਦਾ ਹੈ ?
  9. ਜਿਹੜਾ ਸੱਚ ਅਤੇ ਗੁਰਮਤਿ ਦੀ ਗਲ ਕਰਣ ਵਾਲਿਆਂ ਦੀ ਜ਼ੁਬਾਨ ਬੰਦ ਕਰਣ ਲਈ, ਉਨ੍ਹਾਂ ਪੰਥ ਦਰਦੀਆਂ ਨੂੰ ਪੰਥ ਵਿਚੇ ਛੇਕਣ ਦੇ ਫਤਵੇ ਜਾਰੀ ਕਰੇ ਅਤੇ ਸਿੱਖਾਂ ਦੀਆਂ ਛਬੀਲਾਂ ਲਾ ਕੇ ਉਨ੍ਹਾਂ ਦਾ ਕਤਲ ਕਰ ਦੇਵੇ, ਉਹ ਸਿੱਖ ਕਿਵੇਂ ਹੋ ਸਕਦਾ ਹੈ ?
  10. ਜਿਹੜਾ ਗੁਰੂ ਗ੍ਰੰਥ ਸਾਹਿਬ ਅੱਗੇ ਆਪਣਾਂ ਸ਼ੀਸ਼ ਝੁਕਾਉਣ ਦੇ ਬਜਾਇ, ਮੂਰਤੀਆਂ, ਮੰਦਿਰਾਂ, ਦੇਹਧਾਰੀਆਂ, ਸਿਆਸਤਦਾਨਾਂ ਅਗੇ ਮੱਥੇ ਟੇਕੇ, ਉਹ ਸਿੱਖ ਕਿਵੇਂ ਅਖਵਾ ਸਕਦਾ ਹੈ ?

12-13-14 .......... 100, 200 ... ਅਨ ਗਿਣਤ ਖਾਮੀਆਂ ! ਫਿਰ ਵੀ ਅਸੀਂ ਆਪਣੇ ਆਪਨੂੰ ਗੁਰੂ ਦਾ ਸਿੱਖ ਅਖਵਾਉਦੇ ਹਾਂ ? ਸੋਚੋ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸਚ ਬੋਲਣ ਅਤੇ ਸਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top