Share on Facebook

Main News Page

ਅਸੀਂ ਇਸ ਕਾਬਿਲ ਹੀ ਨਹੀਂ ਕਿ ਦੁਨਿਆਂ ਸਾਨੂੰ ਸਿੱਖ ਕਹੇ !
-: ਇੰਦਰਜੀਤ ਸਿੰਘ, ਕਾਨਪੁਰ

ਸਾਡੇ ਗੁਰੂਆਂ ਨੇ ਸਾਨੂੰ ਉਹ ਰੁਤਬਾ ਦਿੱਤਾ ਸੀ ਕਿ ਦੁਨਿਆ ਵਿੱਚ ਅਸੀਂ  "ਸਰਦਾਰ" ਕਹੇ ਜਾਂਦੇ ਸੀ ! ਹੁਣ ਤਾਂ ਕੌਡੀ ਕੌਡੀ ਦੇ ਮੋਹਨ ਭਾਗਵਤ ਸਾਨੂੰ ਅਤੇ ਸਾਡੇ ਗੁਰੂਆਂ ਨੂੰ ਹਿੰਦੂ ਕਹਿ ਕੇ ਟਿਚਰਾਂ ਕਰਦੇ ਹਨ ! 

ਅਸੀਂ ਇੰਨੇ ਵੱਡੇ ਨਿਰਲੱਜ ਅਤੇ ਅਕਿਰਤਘਣ ਹਾਂ ਕਿ ਚੌਧਰਾਂ ਅਤੇ ਛੋਟੇ ਛੋਟੇ ਅਹੁਦਿਆਂ ਖਾਤਿਰ, ਅਪਣੇ ਹੀ ਦੁਸ਼ਮਨਾਂ ਨੂੰ ਰਹਿਬਰ ਬਣਾਂ ਬੈਠੇ ਹਾਂ ! ਆਪਣੇ ਘਰ ਦਾ ਭੇਦੀ ਬਣਾ ਕੇ ਅਪਣਾ ਸਭ ਕੁਝ ਉਨ੍ਹਾਂ ਦੇ ਹਵਾਲੇ ਕਰ ਦਿੱਤਾ  ਅਸਾਂ। ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਅੱਜ 550 ਵਰ੍ਹੇ ਬਾਦ ਵੀ ਸਾਨੂੰ ਸੰਘ ਪਾੜ ਪਾੜ ਕੇ ਸਾਰੀ ਦੁਨੀਆਂ ਨੂੰ ਇਹ ਦਸਣਾ ਪੈ ਰਿਹਾ ਹੈ ਕਿ "ਹਮ ਹਿੰਦੂ ਨਹੀਂ"। ਹੁਣ ਤਾਂ ਵੇਲਾ ਆਪਣੇ ਹਥੋਂ ਨਿਕਲ ਚੁਕਾ ਹੈ ।

ਜਦੋਂ ਗੁਰੂ ਸਾਨੂੰ ਹਲੂਣੇ ਦੇਂਦਾ ਰਿਹਾ ਕਿ, "ਮਨ ਮੇਰੇ ਅਨਦਿਨ ਜਾਗ ਹਰ ਚੇਤ। ਆਪਣੀ ਖੇਤੀ ਰਖ ਲੈ ਕੂੰਜ ਪੜੇਗੀ ਖੇਤ॥" ਤਾਂ ਤੇ ਅਸੀਂ ਗੁਰੂ ਤੋਂ ਬੇਮੁਖ ਹੋ ਕੇ, ਗੁਰੂ ਦੇ ਇਸ ਹਲੂਣੇਂ ਦੀ ਪਰਵਾਹ ਨਹੀਂ ਕੀਤੀ। ਹੁਣ ਤਾਂ ਸਾਰੀ ਖੇਤੀ ਹੀ ਉਨ੍ਹਾਂ ਬਿਪਰਵਾਦੀਆਂ ਦੇ ਕਬਜੇ ਵਿੱਚ ਹੈ। ਅਸੀਂ "ਆਸਾ ਕੀ ਵਾਰ" ਨੂੰ ਤਿਆਗ ਕੇ "ਚੰਡੀ ਦੀ ਵਾਰ" ਨੂੰ ਅਪਣਾਅ ਲਿਆ ਹੈ ! ਗੁਰੂ ਦੀ ਹਜ਼ੂਰੀ ਵਿਚ ਬਹਿ ਕੇ ਅਸੀਂ ਗੁਰਮਤਿ ਅਤੇ ਗੁਰੂ ਦੀ ਬਾਣੀ ਸੁਨਣ ਦੀ ਬਜਾਇ, ਮਹਿਖਾਸੁਰ ਅਤੇ ਦੁਰਗਾ ਦੀਆਂ ਕਹਾਣੀਆਂ ਸੁਨਣ ਲਗ ਪਏ ਹਾਂ। ਸਾਡੇ ਅੰਤ ਨੂੰ ਹੁਣ ਕੌਣ ਰੋਕ ਸਕਦਾ ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top