ਬਚਿਤੱਰੀਉ
! ਤੁਸੀਂ ਗੁਰੂ ਦੇ ਸਿੱਖਾਂ ਦੀ ਪੱਗਾਂ ਲਾ ਸਕਦੇ ਹੋ, ਬੇਦੋਸ਼ੇ
ਸਿੱਖਾਂ ਦੇ ਕਤਲ ਕਰ ਸਕਦੇ ਹੋ, ਲੇਕਿਨ ਬਚਿੱਤਰੀ ਪੋਥੇ ਵਿਚ ਲਿਖਿਆ ਗੰਦ
ਮਿਟਾ ਨਹੀਂ ਸਕੋਗੇ ! ਸਿੱਖਾਂ ਦੇ ਮਨ ਵਿੱਚ ਇਹ ਸਵਾਲ ਖੜਾ ਹੋ ਚੁਕਿਆ ਹੈ
ਕਿ ਇਹ ਗੰਦੀ ਕਿਤਾਬ... ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਲਿੱਖੀ ਨਹੀਂ
ਹੋ ਸਕਦੀ !
ਕਿੰਨੇ ਸਿੱਖ ਮਾਰੋਗੇ
? ਪੰਜ, ਦਸ, ਵੀਹ ਜਾਂ ਸੌ ?
ਲੇਕਿਨ ਇਹ ਕੂੜ ਪੋਥਾ ਤਾਂ ਹੁਣ ਉਧੜ ਕੇ ਹੀ ਰਹੇਗਾ ! ਜਿਸਨੂੰ
ਤੁਸਾਂ ਇਕ ਸਦੀ ਦਾ ਰੁਮਾਲਿਆਂ ਥੱਲੇ ਢੱਕ ਢੱਕ ਕੇ ਰਖਿਆ ਹੋਇਆ ਸੀ ਤੇ ਭੋਲੇ
ਭਾਲੇ ਸਿੱਖਾ ਕੋਲੋਂ ਮੱਥੇ ਟਿਕਾਈ ਜਾ ਰਹੇ ਸੀ ! ਰੁਮਾਲਿਆਂ ਹੇਠ ਢੱਕਿਆ
ਇਰ ਗੰਦ, ਹੁਣ ਬਦਬੂ ਅਤੇ ਸੜਾਂਧ ਮਾਰਨ ਲਗ ਪਿਆ ਹੈ ! ਹੁਣ ਇਹ ਤੁਹਾਡੇ
ਕੋਲੋਂ ਛੁਪਾਇਆਂ ਨਹੀਂ ਛੁਪ ਰਿਹਾ ।
ਇਸੇ ਲਈ ਹੁਣ ਤੁਸੀਂ ਗੁੰਡਾਗਰਦੀ 'ਤੇ ਉਤਾਰੂ ਹੋ ਗਏ
ਹੋ । ਲਾ ਲਉ ਪੂਰਾ ਜੋਰ ! ਬਚਾ ਸਕਦੇ ਹੋ ਤਾਂ ਬਚਾ ਲਵੋ! ਸਿੱਖਾਂ ਦੀਆਂ
ਪੱਗਾਂ ਉਤਾਰਨਾਂ ਤੁਹਾਡੇ ਬਚਿੱਤਰੀਆਂ ਦਾ ਕੋਈ ਨਵਾਂ ਕਮ ਨਹੀਂ। ਇਸ ਕੂੜ
ਪੋਥੇ ਦਾ ਗੁਰੂ ਵੀ ਆਪਣੇ ਸਿੱਖਾਂ ਨਾਲ ਇਹੀ ਕੁੱਝ ਹੀ ਕਰਦਾ ਰਿਹਾ ਹੈ !
ਪੜ੍ਹੋ ਇਸਦਾ ਚਰਿਤ੍ਰ ਨੰਬਰ ७१ ,
ਦੋਹਰਾ॥
ਰਾਤਿ ਬੀਚ ਕਰਿ ਆਠ ਸੌ ਪਗਰੀ ਲਈ ਉਤਾਰਿ ॥ ਆਨਿ
ਤਿਨੈ ਹਮ ਦੀਹ ਮੈ ਧੋਵਨਿ ਦਈ ਸੁਧਾਰ॥
ਘੱਗਾ ਜੀ ਵਰਗੇ ਬਜ਼ੁਰਗ
ਦੀ ਪੱਗ ਤੇ ਹੱਥ ਨਹੀਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅਸੂਲਾਂ 'ਤੇ
ਹੱਥ ਪਾਇਆ ਹੈ ! ਇਹ ਮੁਗਾਲਤਾ ਨਾ ਪਾ ਲਿਆ ਜੇ ਕਿ ਘੱਗਾ ਜੀ ਵਰਗੇ ਗੁਰੂ
ਕੇ ਸਿੱਖ ਤੁਹਾਡੀ ਇਸ ਕਾਯਰਾਨਾਂ ਹਰਕਤ ਤੋਂ ਡਰ ਕੇ ਬਹਿ ਜਾਣਗੇ !
ਘਰ ਘਰ ਘੱਗੇ ਪੈਦਾ ਹੋ ਚੁਕੇ ਹਨ, ਜੋ ਬੜੇ ਜ਼ੋਰਾਂ ਸ਼ੋਰਾਂ ਨਾਲ ਇਸ ਬਚਿੱਤਰੀ
ਪੋਥੇ ਨੂੰ ਪੜ੍ਹ ਕੇ ਇਸ ਦਾ ਸੱਚ ਸਮਝ ਰਹੇ ਨੇ ! ਬਿਪਰਵਾਦੀ ਤਾਕਤਾਂ ਦੇ
ਜੂਠੇ ਟੁੱਕੜਾਂ 'ਤੇ ਪਲਣ ਵਾਲੇ ਜਾਨਵਰੋ! ਹੁਣ ਸੰਭਲ ਕਿ ਕਿਸੇ ਸਿੱਖ ਦੀ
ਪੱਗ ਨੂੰ ਹਥ ਪਾਇਆ ਜੇ, ਕਿਤੇ ਪਾਸਾ ਪੁੱਠਾ ਨਾ ਪਾ ਲਿਆ ਜੇ !