Share on Facebook

Main News Page

ਬਚਿੱਤਰੀਆਂ ਦੀ ਗਿਆਨ ਚਰਚਾ ਭਿੰਡਰਾਂਵਾਲਿਆਂ ਤੋਂ ਸ਼ੁਰੂ ਹੁੰਦੀ ਹੈ ਅਤੇ ਗਾਹਲ਼ਾਂ 'ਤੇ ਸਮਾਪਤ ਹੁੰਦੀ ਹੈ
-: ਇੰਦਰਜੀਤ ਸਿੰਘ ਕਾਨਪੁਰ

ਇਨ੍ਹਾਂ ਬਚਿਤੱਰੀਆਂ ਦਾ ਸਿਸਟਮ ਭੰਗ ਪੀ ਪੀ ਕੇ ਖਰਾਬ ਹੋਇਆ ਪਿਆ ਹੈ। ਜੇ ਹਿੱਲ ਗਿਆ ਹੁੰਦਾ ਤਾਂ ਠਿਕਾਣੇ ਆ ਜਾਂਦਾ, ਪਰ ਇਹ ਪੂਰੀ ਤਰ੍ਹਾਂ ਖਰਾਬ ਹੋ ਚੁਕਿਆ ਹੈ। ਭੰਗ ਖਾ ਖਾ ਕੇ ਦਿਮਾਗ ਅਤੇ ਸੋਚਣ ਸਮਝਣ ਦੀ ਤਾਕਤ ਵੀ ਗਵਾ ਬੈਠੇ ਨੇ।

ਜੇ ਪੁਛੋ ਟੰਗਾਂ ਨੰਗੀਆਂ ਕਿਉਂ ਰਖਦੇ ਹੋ, ਪਜਾਮਾਂ ਕਿਉਂ ਨਹੀਂ ਪਾਉਂਦੇ, ਤਾਂ ਲੜਨ ਨੂੰ ਪੈਂਦੇ ਹਨ!

ਜੇ ਬਚਿੱਤਰ ਨਾਟਕ ਵਿਚ ਕਿਤੇ "ਸੂਰਨੀ" ਸ਼ਬਦ ਲਿਖਿਆ ਹੁੰਦਾ, ਤਾਂ ਇਨ੍ਹਾ ਕਹਿਣਾਂ ਸੀ ਸੂਰਨੀ ਦਾ ਅਰਥ "ਸੂਰਮੇ ਦੀ ਇਸਤ੍ਰੀ" ਨਾਲ ਹੈ !!! :)

ਇਨ੍ਹਾਂ ਬਚਿਤ੍ਰੀਆਂ ਦਾ ਹਾਲ ਵੀ ਮੋਦੀ ਭਗਤਾਂ ਵਾਲਾ ਹੈ ਜੇੜ੍ਹੇ ਮੋਦੀ ਨੂੰ ਵੇਖ ਕੇ ਉਚੀ ਉਚੀ ਮੋਦੀ ..ਮੋਦੀ...ਮੋਦੀ ਚੀਖਣ ਲਗਦੇ ਹਨ। ਇਹ ਵੀ ਜਿਥੇ ਬਚਿੱਤਰੀ ਪੋਥਾ ਵੇਖ ਲੈਣ ਭਗੌਤੀ ....ਭਗੌਤੀ....ਭਗੌਤੀ ਦਾ ਰੌਲਾ ਪਾਉਣ ਲਗ ਪੈਂਦੇ ਹਨ।

ਇੱਕ ਬਚਿੱਤਰੀ ਮੈਨੂੰ ਕਹਿੰਦਾ ਦਸੋ ਅੰਮ੍ਰਿਤ ਛਕਾਉਣ ਵੇਲੇ ਗੁਰੂ ਸਾਹਿਬ ਨੇ ਕਿਹੜੀਆਂ ਪੰਜ ਬਾਣੀਆਂ ਪੜ੍ਹੀਆਂ ਸਨ ? ਮੈਂ ਉਸਨੂੰ ਕਹਿਆ ਕਿ ਇਹ ਆਪਣੇ ਫੁੱਫੜ ਸਿਯਾਮ ਕਵੀ ਨੂੰ ਪੁੱਛ ਜਿਸਨੇ १४२८ ਪੰਨਿਆਂ ਦਾ ਇਹ ਬਚਿੱਤਰੀ ਪੋਥਾ ਲਿਖ ਮਾਰਿਆ, ਇਹ ਵੀ ਲਿਖ ਜਾਂਦਾ ਕਿ ਤੁਸਾਂ ਕੇੜ੍ਹੀਆਂ ਪੰਜ ਬਾਣੀਆਂ ਪੜ੍ਹਨੀਆਂ ਹਨ !

- 579 ਪੰਨੇ ਲਿੰਗ, ਭਗ, ਕੁੰਚਨ, ਚੁੰਬਨ, ਆਸਨ, ਭੰਗ ਅਫੀਮ ਲਿਖਣ ਦਾ ਉਸ ਕੋਲ ਵੇਲ੍ਹ ਹੈ ਸੀ ।

- ५५४ ਪੰਨੇ ਭਈਆਂ ਦੇ २४ ਅਵਤਾਰਾਂ ਬਾਰੇ ਲਿਖਣ ਦਾ ਵੇਲ੍ਹ ਹੈ ਸੀ, ਪੰਜ ਬਾਣੀਆਂ ਕੇੜ੍ਹੀਆਂ ਸਨ, ਇਹ ਨਹੀਂ ਸੀ ਲਿੱਖ ਸਕਦਾ ?

ਪੰਜ ਬਾਣੀਆਂ ...ਪੰਜ ਬਾਣੀਆਂ ਦਾ ਰੌਲਾ ਪਾਈ ਫਿਰਦੇ ਹੋ ! ਤੁਹਾਨੂੰ ਆਪਣੇ ਗੁਰੂ ਗ੍ਰੰਥ ਸਾਹਿਬ ਵਿਚੋਂ ਪੰਜ ਬਾਣੀਆਂ ਵੀ ਨਾਂ ਲਭੀਆਂ ? ਪੜ੍ਹਦੇ ਤੁਸੀਂ ਹੋ, ਪੁਛਦੇ ਸਾਨੂੰ ਹੋ !

ਇਕ ਬਚਿਤੱਰੀਏ ਨੂੰ ਮੈਂ ਕਹਿਆ ਤੁਹਾਨੂੰ ਸ਼ਰਮ ਨਹੀਂ ਆਉਂਦੀ ਪਜਾਮਾਂ ਲਾਹ ਕੇ ਤੁਰੀ ਫਿਰਦੇ ਹੋ, ਜੇ ਤੁਹਾਡੀਆਂ ਤੀਵੀਆਂ ਐਵੇ ਫਿਰਨ ਤਾਂ ਤੁਸੀਂ ਫਿਰਨ ਦਿਉਗੇ ? ਗੰਦੀਆਂ ਗੰਦੀਆਂ ਗਾਲ੍ਹਾ ਕਡ੍ਹਨ ਲੱਗਾ, ਤੇ ਕਹਿੰਦਾ ਤੂੰ ਸਿੱਖ ਹੈ ? ਮੈ ਉਸਨੂੰ ਕਹਿਆ ਕਿ ਪੈਂਟ ਲਾਹ ਦਿਆ ਤਾਂ ਸਿੱਖ ਬਣ ਜਾਵਾਂਗਾ ?

ਕਹਿੰਦਾ ਤੂੰ ਦਾਹੜੀ ਤੁੰਨੀ ਆ, ਭਿੰਡਰਾਂ ਵਾਲੇ ਜਿੰਉਦੇ ਸਨ ਤਾਂ ਤੁਸੀਂ ਕਿਉਂ ਨਹੀਂ ਸੀ ਭੌਂਕਦੇ ? ਮੈ ਉਸਨੂੰ ਕਹਿਆ ਭਿੰਡਰਾਂ ਵਾਲਿਆਂ ਦੇ ਸਾਥੀ ਜਨਰਲ ਸ਼ੁਬੇਗ ਸਿੰਘ ਦਾਹੜੀ ਬੰਨ੍ਹਦੇ ਸੰਨ, ਸ਼ਹੀਦ ਜਸਵੰਤ ਸਿੰਘ ਖਾਲੜਾ ਦਾੜ੍ਹੀ ਬਨਦੇ ਸਨ, ਉਨ੍ਹਾਂ ਨੂੰ ਤੁੰਨੀ ਤੋਂ ਕੋਈ ਤਕਲੀਫ ਨਹੀਂ ਹੋਈ, ਤੇਰੇ ਢਿੱਡ ਕਿਉਂ ਪੀੜ ਹੁੰਦੀ ਹੈ ?

ਬੁੜ ਬੁੜ ਕਰਦਾ ਬਲਾਕ ਕਰਕੇ ਭਜ ਗਿਆ ! ਇਨ੍ਹਾਂ ਬਚਿੱਤਰੀਆਂ ਦੀ ਗਿਆਨ ਚਰਚਾ ਭਿੰਡਰਾਂਵਾਲਿਆਂ ਤੋਂ ਸ਼ੁਰੂ ਹੁੰਦੀ ਹੈ ਅਤੇ ਗਾਹਲ਼ਾਂ 'ਤੇ ਸਮਾਪਤ ਹੁੰਦੀ ਹੈ।

ਵਿਸ਼ਵਾਸ਼ ਨਾ ਹੋਵੇ, ਤਾਂ ਮੇਰੀ ਇਸ ਪੋਸਟ ਹੇਠਾਂ ਹੁਣੇ ਆਪ ਹੀ ਪੜ੍ਹ ਲੈਣਾ।

ਜੈ ਭਗੌਤੀ ਬਚਿੱਤਰੀਓ !


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top