Share on Facebook

Main News Page

ਆਉ ! ਛਬੀਲਾਂ ਵਾਲਿਉ !! ਆਉ ਸਤਿਕਾਰ ਕਮੇਟੀਆਂ ਵਾਲਿਉ!! ਵੇਖੀਏ ਤੁਹਾਡੀ ਬਹਾਦੁਰੀ !
-:
ਇੰਦਰਜੀਤ ਸਿੰਘ, ਕਾਨਪੁਰ

ਆਉ ! ਛਬੀਲਾਂ ਵਾਲਿਉ ! ਸਤਿਕਾਰ ਕਮੇਟੀਆਂ ਵਾਲਿਓ ! ਫੇਡਰੇਸ਼ਨੀਉ ਅਤੇ ਟਕੇਸਾਲੀਓ! ਭੰਗ ਖਾਣਿਊ, ਬਰਛੇ, ਅਤੇ ਦੌਰੀ ਡੰਡਿਆਂ ਵਾਲਿਓ ! ਆਉ ਸਟਡੀ ਸਰਕਿਲ ਤੇ ਪਖੰਡ ਜਥੇ ਵਾਲਿਓ! ਆਉ ਰਾਣਿਉਂ ਤੇ ਜਨਰਲ ਨਾਲਜ ਵਾਲਿਊ ! ਹੁਣ ਕੇੜ੍ਹੇ ਅਕਾਲ ਤਖਤ ਤੋਂ ਫਤਵਾ ਜਾਰੀ ਕਰਵਾਉਗੇ ਅਤੇ ਉਸਨੂੰ ਕਦੋਂ ਲਾਗੂ ਕਰਵਾਉਗੇ ? ਤੁਹਾਡੇ ਤਾਏ ਮਲੂਕੇ ਨੇ ਤਾਂ ਸਿੱਖੀ ਦਾ ਭੋਗ ਪਾ ਕੇ ਰੱਖ ਦਿਤਾ ਜੇ !

ਅਸੀਂ "ਅਕਾਲਪੁਰਖ" ਅੱਗੇ ਅਰਦਾਸ ਕਰੀਏ ਤਾਂ ਤੁਹਾਡੇ ਢਿੱਡ ਵਿੱਚ ਪੀੜ ਪੈਂ ਜਾਂਦੀ ਦੀ ਹੈ ! ਤੇ ਇੱਥੇ ਇਹ ਸਾਫ ਸਾਫ ਕਹਿ ਰਹੇ ਨੇ ਕਿ "ਸ਼੍ਰੀ ਦੁਰਗਾ ਭਗਵਤੀ ਸਿਮਰੀਏ, ਘਰ ਨਉ ਨਿਧ ਆਵੈ ਧਾਏ..." ਤੇ ਜੇ ਅਸੀਂ ਪਿਛਲੇ ਕਿੰਨੇ ਹੀ ਸਾਲਾਂ ਤੋਂ ਕਹਿ ਰਹੇ ਹਾਂ ਕਿ ਭਗੌਤੀ - ਅਕਾਲਪੁਰਖ ਨਹੀਂ, ਭਗੌਤੀ ਦੇਵੀ ਦੁਰਗਾ ਹੈ, ਤੇ ਕੋਈ ਸੁਣਨ ਨੂੰ ਰਾਜ਼ੀ ਨਹੀਂ... ਹੁਣ ਲਵੋ ਸੁਆਦ। ਅਸੀਂ ਗੁਰੂ ਦੀ ਬਾਣੀ ਦਾ ਨਿਤਨੇਮ ਕਰੀਏ, ਤਾਂ ਤੁਹਾਡੀ ਬੇਬੇ ਮਰ ਜਾਂਦੀ ਹੈ ! ਫਤਵੇ ਲਿਖਵਾ ਲਿਖਵਾ ਕੇ ਬਾਂਦਰ ਸੈਨਾਂ ਵਾੰਗ ਮੱਚ ਮੱਚ ਕੇ ਗੁੰਡੇ ਭੇਜਦੇ ਹੋ । ਉਏ ਧਰਮ ਦੇ ਠੇਕੇਦਾਰੋ !

ਹੁਣ ਬੁਲਾਉ ਆਪਣੇ ਅਕਾਲ ਤਖਤ (ਗੁਰਬਚਨ, ਇਕਬਾਲੇ) ਨੂੰ ਤੇ ਛੇਕੇ ਆਪਣੇ ਤਾਏ ਨੂੰ ! ਪਾ ਲਉ ਮੁੰਦਰਾਂ ਇਸਨੂੰ ਤੇ ਫੇਰੋ ਸੋਟਾ ਇਸਨੂੰ, ਸਤਕਾਰ ਕਮੇਟੀ ਵਾਲਿਊ ! ਪਤਾ ਲੱਗੇ ਕਿੰਨੇ ਕੁ ਬਹਾਦੁਰ ਹੋ ਤੁਸੀਂ ।

ਮੈਨੂੰ ਪਤਾ ਹੈ ਹੁਣ ਇਨ੍ਹਾਂ ਸਿੱਖੀ ਦੇ ਠੇਕੇਦਾਰਾਂ ਦੀ ਜੁਬਾਨ ਨੂੰ ਲਕਵਾ ਮਾਰ ਜਾਣਾ ਹੈ, ਕਿਉਂਕਿ ਇਹ ਅਰਦਾਸ ਪ੍ਰੋਫੇਸਰ ਦਰਸ਼ਨ ਸਿੰਘ ਨਹੀਂ, ਕਾਲੀਆਂ ਦਾ ਤਾਇਆ ਸਿਕੰਦਰ ਸਿੰਘ ਮਲੂਕਾ ਕਰਵਾ ਰਿਹਾ ਹੈ ਆਪਣੇ ਨਵੇਂ ਦਫਤਰ ਦੇ ਉਦਘਾਟਨ ਦੇ ਮੌਕੇ 'ਤੇ !

ਉਏ ਕਾਲੀਉ ! ਤੁਹਾਨੂੰ ਪਹਿਲਾ ਵੀ ਕਈ ਵਾਰ ਕਹਿ ਚੁਕੇ ਹਾਂ ਕਿ ਇਕੋ ਵਾਰ ਸਿੱਖੀ ਦਾ ਭੋਗ ਪਾ ਦਿਉ ! ਗੁਰਬਚਨੇ ਕੋਲੋਂ ਇਕ ਵਾਰ ਇਹ ਫਤਵਾ ਜਾਰੀ ਕਰਵਾ ਦਿਉ ਕਿ ਅਸੀਂ ਸਾਰੇ ਹਿੰਦੂ ਧਰਮ ਸਵੀਕਾਰ ਕਰ ਲਿਆ ਹੈ ! ਸਾਡੀ ਵੀ ਘਰ ਵਾਪਸੀ ਹੋ ਗਈ ਹੈ ! ਸਾਡਾ ਹੁਣ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਲੈਨਾ ਦੇਣਾ ਨਹੀਂ ਹੈ ! ਸਾਡਾ ਹੁਣ ਇਕੋ ਇਕ ਗੁਰੂ ਹੈ ਅਖੌਤੀ ਦਸਮ ਗ੍ਰੰਥ !

ਕਿਉਂ ਰੋਜ਼ ਰੋਜ਼ ਸਿੱਖੀ ਦਾ ਕਤਲ ਪਏ ਕਰਦੇ ਹੋ ? ਕੀ ਤੁਹਾਡਾ ਸਾਰਾ ਜ਼ੋਰ ਪ੍ਰੋਫੇਸਰ ਦਰਸ਼ਨ ਸਿੰਘ ਵਰਗੇ ਪੰਥ ਦੇ ਮਹਾਨ ਪ੍ਚਾਰਕ ਦੇ ਪ੍ਰੋਗਰਾਮ ਰੁਕਵਾਉਣ ਲਈ ਹੈ ? ਤੁਹਾਡਾ ਸਾਰਾ ਗਿਆਨ ਆਰ.ਐਸ.ਐਸ ਦੇ ਦੱਲਿਆਂ ਨੂੰ ਸਟੇਜਾਂ 'ਤੇ ਦੁਰਗਾ ਦੀ ਵਾਰ ਤੇ ਮਹਿਖਾਸੁਰ ਦੀਆਂ ਕਹਾਣੀਆਂ ਸੁਨਾਉਣ ਜੋਗਾ ਹੈ ? ਹੁਣ ਕੌਮ ਤੁਹਾਡੇ ਕੋਲੋਂ ਜਵਾਬ ਮੰਗਦੀ ਹੈ ਕਿ ਆਉਣ ਵਾਲੇ ਕਲ ਨੂੰ ਕੀ ਸਿੱਖ ਇਹ ਹੀ ਅਰਦਾਸ ਪੜ੍ਹਿਆ ਕਰਨਗੇ ? ਕੀ ਤੁਹਾਡੇ ਹੱਥਾਂ ਵਿੱਚ ਸਿੱਖੀ ਦਾ ਇਹ ਹੀ ਅੰਜਾਮ ਹੋਣਾ ਹੈ ?

ਹੈ ਕੋਈ ਜਵਾਬ ?


ਟਿੱਪਣੀ: ਜਿਸ ਅਰਦਾਸ ਬਾਰੇ ਅਸੀਂ ਪਿਛਲੇ ਕਈ ਸਾਲਾਂ ਤੋਂ ਸਿੱਖਾਂ ਨੂੰ ਆਗਾਹ ਕਰ ਰਹੇ ਹਾਂ ਜੋ ਕਿ ਅਖੌਤੀ ਦਸਮ ਗ੍ਰੰਥ ਦੀ ਦੁਰਗਾ ਕੀ ਵਾਰ ਵਿੱਚੋਂ ਲਈ ਗਈ ਹੈ, ਜੋ ਕਿ ਦੁਰਗਾ ਦੇਵੀ ਅੱਗੇ ਹੀ ਅਰਦਾਸ ਹੈ। ਪਰ ਸਿੱਖਾਂ ਨੂੰ ਸਮੇਂ ਤੋਂ ਪਹਿਲਾਂ ਅਕਲ ਆ ਜਾਵੇ, ਇਹ ਹੋ ਨਹੀਂ ਸਕਦਾ। ਹੁਣ ਲਵੋ ਸੁਆਦ... ਜਿਸ ਦੁਰਗਾ ਭਗਵਤੀ ਬਾਰੇ ਇਸ ਹਿੰਦੂ ਅਰਦਾਸ 'ਚ ਜਿਕਰ ਹੈ, ਉਸੀ ਭਗੌਤੀ ਦਾ ਜ਼ਿਕਰ ਸਿੱਖਾਂ ਦੀ ਅਰਦਾਸ ਵਿੱਚ ਵੀ ਹੈ, "ਪ੍ਰਿਥਮ ਭਗੌਤੀ ਸਿਮਰ ਕੈ..." ਤੇ ਹੁਣ ਹਿੰਦੂ ਅਰਦਾਸ ਵਿੱਚ ਵੀ "ਸ਼੍ਰੀ ਦੁਰਗਾ ਭਗਵਤੀ ਸਿਮਰੀਏ, ਘਰ ਨਉ ਨਿਧ ਆਵੈ ਧਾਏ..." !!!

ਸਾਨੂੰ ਤਾਂ ਕੋਈ ਹੈਰਾਨੀ ਨਹੀਂ ਕਿਉਂਕਿ ਅਖੌਤੀ ਦਸਮ ਗ੍ਰੰਥ ਵੀ ਹਿੰਦੂ ਮਿਥਿਹਾਸਿਕ ਗ੍ਰੰਥਾਂ ਦਾ ਹੀ ਉਤਾਰਾ, ਤੇ ਸਿੱਖਾਂ ਦੀ ਕਥਿਤ ਅਰਦਾਸ ਵੀ ਭਗੌਤੀ ਅੱਗੇ ਹੀ ਹੈ, ਤੇ ਹਿੰਦੂਆਂ ਦੀ ਵੀ...

...ਤੇ ਹੁਣ ਪਿੱਟ ਸਿਆਪਾ ਕਿਉਂ????? ਰੋਵੋ ਹੁਣ ਅੱਖਾਂ 'ਚ ਘਸੁੰਨ ਦੇਕੇ।

- ਸੰਪਾਦਕ ਖ਼ਾਲਸਾ ਨਿਊਜ਼


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top