Share on Facebook

Main News Page

ਅਸੀਂ "ਕਬਿਯੋ ਬਾਚ ਬੇਨਤੀ ॥ਚੌਪਈ ॥" ਨਹੀਂ ਪੜ੍ਹਦੇ, ਕਿਉਂਕਿ ਇਹ "ਗੁਰਬਾਣੀ "ਨਹੀਂ !
-: ਇੰਦਰਜੀਤ ਸਿੰਘ , ਕਾਨਪੁਰ

ਬਹੁਤ ਸਾਰੇ ਬਚਿੱਤਰੀਏ ਸਾਨੂੰ ਕਹਿੰਦੇ ਹਨ ਕਿ , "ਇਹ ਗੁਰੂ ਨਿੰਦਕ ਹਨ........... ਇਹ ਪੰਥ ਦੋਖੀ ਹਨ ........ ਇਹ ਗੁਰੂ ਦੀ ਬਾਣੀ "ਚੌਪਈ" ਦਾ ਵਿਰੋਧ ਕਰਦੇ ਹਨ " ......ਆਦਿਕ ।

ਉਨ੍ਹਾਂ ਦੀ ਇਹ ਗੱਲ ਉੱਕਾ ਹੀ ਸੱਚੀ ਨਹੀਂ ਹੈ ! ਨਾ ਤਾਂ ਅਸੀਂ ਕਦੀ "ਚੌਪਈ " ਦਾ ਵਿਰੋਧ ਕੀਤਾ ਹੈ, ਅਤੇ ਨਾਂ ਹੀ ਇਸਨੂੰ ਪੜ੍ਹਨ ਵਾਲਿਆਂ ਦਾ ਹੀ ਵਿਰੋਧ ਕੀਤਾ ਹੈ । ਨਾ ਹੀ ਅਸੀਂ ਇਸਨੂੰ ਪੜ੍ਹਨ ਵਾਲਿਆਂ ਦੀਆਂ ਜੁਬਾਨਾਂ ਵਡ੍ਹਨ ਦੇ ਫਤਵੇ ਦਿੰਦੇ ਹਾਂ, ਨਾ ਹੀ ਇਸਨੂੰ ਪੜ੍ਹਨ ਵਾਲਿਆਂ ਦੀਆਂ ਛਬੀਲਾਂ ਲਾਉਣ ਦੀਆਂ ਧਮਕੀਆਂ ਦਿੰਦੇ ਹਾਂ । ਫਿਰ ਇਸ ਨੂੰ ਨਾ ਪੜ੍ਹਣ ਅਤੇ ਨਾ ਮੰਨਣ ਵਾਲਿਆਂ ਨਾਲ ਇਨ੍ਹਾਂ ਬਚਿੱਤਰੀਆਂ ਦਾ ਗਿਲਾ ਕਿਸ ਗੱਲ ਦਾ ਹੈ ? ਰਹੀ ਗਲ , ਅਸੀਂ ਇਸ "ਕਵੀਆਂ ਦੀ ਬਾਚੀ ਚੌਪਈ" ਨੂੰ ਅਪਣੇ ਨਿਤਨੇਮ ਦਾ ਹਿੱਸਾ ਕਿਉ ਨਹੀਂ ਬਣਾਂ ਸਕਦੇ ? ਇਸਨੂੰ ਕਿਉਂ ਨਹੀਂ ਪੜ੍ਹ ਸਕਦੇ, ਇਸਦੇ ਬਹੁਤ ਸਾਰੇ ਕਾਰਣ ਹਨ ਜੋ ਇਸ ਪ੍ਰਕਾਰ ਹਨ :

* ਇਸ ਉਪਰ ਤਾਂ ਸਾਫ ਸਾਫ ਲਿਖਿਆ ਹੋਇਆ ਹੈ ਕਿ ਇਹ " ਕਵੀਆਂ ਦੀ ਬਾਚੀ (ਕਹੀ) ਚੌਪਈ " ਹੈ । "ਹੁਣ ਕਵੀਆਂ ਦੀ ਕਹੀ ਚੌਪਈ" ਨੂੰ ਅਸੀਂ ਅਪਣੇ ਨਿਤਨੇਮ ਦਾ ਹਿੱਸਾ ਕਿਸ ਤਰ੍ਹਾਂ ਬਣਾਂ ਸਕਦੇ ਹਾਂ ? ਜਾਣਬੁੱਝ ਕੇ ਅਸੀਂ ਕਵੀਆਂ ਦੀ ਵਾਚੀ ਚੌਪਈ ਨੂੰ ਗੁਰਬਾਣੀ ਸਮਝ ਕੇ ਕਿਵੇਂ ਪੜ੍ਹੀ ਜਾਈਏ ? ਕੀ ਅਸੀਂ ਕਮਲੇ ਹਾਂ ?

* ਚੌਪਈ ਦੀ ਦੁਹਾਈ ਪਾਉਣ ਵਾਲੇ ਸਿੱਖਾਂ ਨੂੰ ਤਾਂ ਆਪ ਹੀ ਇਹ ਨਹੀਂ ਪਤਾ ਕਿ ਪੂਰੀ ਚੌਪਈ ਕਿਥੋਂ ਸ਼ੁਰੂ ਹੂੰਦੀ ਹੈ ਅਤੇ ਕਿੱਥੇ ਸਮਾਪਤ ਹੁੰਦੀ ਹੈ । ਗੁਟਕੇ ਪੜ੍ਹਨ ਵਾਲੇ ਕਿਸੇ ਸਿੱਖ ਨੂੰ ਇਸ ਪੂਰੀ 29 ਪੰਨਿਆਂ ਦੀ ਚੌਪਈ ਨੂੰ ਕਦੀ ਪੜ੍ਹ ਲਿਆ ਹੁੰਦਾ, ਤਾਂ ਉਹ ਵੀ ਇਸਨੂੰ ਹੁਣ ਤਕ ਰੱਦ ਕਰ ਚੁਕੇ ਹੂੰਦੇ ! ਅਸੀਂ ਕਵੀਆਂ ਦੀ ਕਹੀ ਇਸ ਪੂਰੀ ਚੌਪਈ ਨੂੰ ਪੜ੍ਹ ਅਤੇ ਸਮਝ ਲਿਆ ਹੈ, ਇਸ ਲਈ ਅਸੀਂ ਇਸ ਨੂੰ ਤਿਆਗ ਦਿੱਤਾ ਹੈ ।

* ਨਿਤਨੇਮ ਦੀ ਇਸ ਕੱਚੀ ਰਚਨਾਂ ਨੂੰ ਅਸੀਂ ਇਸ ਲਈ ਵੀ ਨਹੀਂ ਪੜ੍ਹਦੇ, ਕਿਉਂਕਿ ਇਹ ਬਚਿੱਤਰ ਨਾਟਕ ਪੋਥੇ ਦੀ ਅਤਿ ਦੀ ਅਸ਼ਲੀਲ ਅਤੇ ਗੰਦੀ ਰਚਨਾਂ "ਪਾਖਯਾਨ ਚਰਿਤ੍ਰ" ਦਾ 404 ਵਾਂ ਚਰਿਤ੍ਰ ਹੈ, ਜਿਨ੍ਹਾਂ ਨੇ ਇਸਦੇ 404 ਚਰਿਤ੍ਰ ਨਹੀਂ ਪੜ੍ਹੇ, ਉਹ ਹੀ ਇਸਨੂੰ ਪੜ੍ਹ ਰਹੇ ਹਨ । ਅਸੀਂ ਇਨ੍ਹਾਂ ਸਾਰੇ ਚਰਿਤ੍ਰਾਂ ਨੂੰ ਪੜ੍ਹ ਲਿਆ ਹੈ । ਜਿਨ੍ਹਾਂ ਚਰਿਤ੍ਰਾਂ ਨੂੰ ਬੀਬੀਆਂ ਅਤੇ ਬਚਿੱਆਂ ਨਾਲ ਬਹਿ ਕੇ ਨਹੀਂ ਪੜ੍ਹਿਆ ਜਾ ਸਕਦਾ । ਇਸ ਲਈ ਅਸੀਂ "ਕਵੀਆਂ ਦੀ ਕਹੀ ਇਸ ਚੌਪਈ " ਨੂੰ ਤਿਆਗ ਦਿੱਤਾ ਹੈ ।

* ਜੇ "ਪਖਯਾਨ ਚਰਿਤ੍ਰ" " ਦੇ 403 ਚਰਿਤ੍ਰ ਅਤਿ ਦੇ ਅਸ਼ਲੀਲ ਅਤੇ ਮਾਵਾਂ ਭੈਣਾਂ ਦੇ ਸਾਮ੍ਹਣੇ ਨਹੀਂ ਪੜੇ ਜਾ ਸਕਦੇ, ਤਾਂ ਉਸਦੇ 404 ਵੇਂ ਚਿਰਿਤ੍ਰ ਦੀ ਇਸ ਰਚਨਾਂ ਨੂੰ, ਅਸੀਂ ਗੁਰਬਾਣੀ ਕਿਸ ਤਰ੍ਹਾਂ ਕਹਿ ਸਕਦੇ ਹਾਂ ? ਜੇ ਅਸੀਂ ਚੌਪਈ ਵਾਲੇ 404 ਵੇਂ ਅਤੇ ਅਖੀਰਲੇ ਚਰਿਤ੍ਰ ਨੂੰ ਗੁਰਬਾਣੀ ਮਨ ਲਈਏ ਤਾਂ ਇਸ ਪੂਰੀ ਗੰਦੀ ਅਤੇ ਅਸ਼਼ਲੀਲ ਰਚਨਾਂ ਨੂੰ ਵੀ ਗੁਰੂ ਦੀ ਬਾਣੀ ਮੰਨਣਾ ਪਵੇਗਾ । ਅਸੀਂ ਐਸਾ ਕਰਕੇ, ਗੁਰੂ ਦੇ ਗੱਦਾਰ ਨਹੀਂ ਬਣਨਾ ਚਾਹੁੰਦੇ, ਇਸ ਲਈ ਅਸੀਂ ਇਸਨੂੰ ਤਿਆਗ ਦਿੱਤਾ ਹੈ ।

* ਇਹ ਕੱਚੀ ਰਚਨਾਂ ਗੁਟਕੇ ਛਾਪਣ ਵਾਲਿਆਂ ਦੀ ਕੋਝੀ ਸਾਜਿਸ਼ ਦਾ ਨਤੀਜਾ ਹੈ, ਜਿਸਨੂੰ ਇਨ੍ਹਾਂ ਨੇ ਸੋ ਦਰੁ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਰਲ ਗਡ ਕਰਕੇ ਛਾਪ ਦਿੱਤਾ ਹੈ । ਇਨ੍ਹਾਂ ਗੁਟਕਿਆਂ ਵਿੱਚ ਇਸ ਦੀਆਂ ਪੌੜ੍ਹੀਆਂ ਦੇ ਨੰਬਰ ਅਤੇ ਬਚਿੱਤਰ ਨਾਟਕ (ਅਖੌਤੀ ਦਸਮ ਗ੍ਰੰਥ) ਦੇ ਮੂਲ ਸ੍ਰੋਤ ਤੋਂ ਹੱਟ ਕੇ ਇਸ ਦਾ ਸਰੂਪ ਬਦਲ ਦਿੱਤਾ ਗਿਆ ਹੈ । ਜੇ ਇਹ "ਗੁਰਬਾਣੀ" ਹੁੰਦੀ ਤਾਂ ਇਸ ਵਿੱਚ ਰੱਦੋ ਬਦਲ ਕਰਣ ਦਾ ਅਧਿਕਾਰ ਕਿਸ ਨੂੰ ਮਿਲਿਆ ਹੋਇਆ ਹੈ ? ਇਸ ਚੌਪਈ ਦੇ ਨੰਬਰ ਬਦਲਣ ਵਾਲੇ ਨੂੰ ਅਸੀਂ ਪੰਥ ਦੋਖੀ ਕਹੀਏ ਕਿ ਉਸ ਦਾ ਸਤਿਕਾਰ ਕਰੀਏ ? ਇਨ੍ਹਾਂ ਗੱਲਾਂ ਕਾਰਣ ਅਸੀਂ ਇਸ ਨੂੰ ਨਹੀਂ ਪੜ੍ਹਦੇ ।

* ਪੰਨਾਂ ਨੰਬਰ 1359 ਤੋਂ ਇਹ ਚੌਪਈ, ਸਬੁਧਿ ਬਾਚ ॥ ਚੌਪਈ ॥ ਦੇ ਸਿਰਲੇਖ ਹੇਠ ਪਉੜੀ ਨੰਬਰ ॥1॥ ਨਾਲ ਸ਼ੁਰੂ ਹੂੰਦੀ ਹੈ ਅਤੇ ਪੰਨਾਂ ਨੰਬਰ 1388 ਤੇ 405 ਵੀਂ ਪਉੜ੍ਹੀ 'ਤੇ ਸਮਾਪਤ ਹੁੰਦੀ ਹੈ । ਕੀ ਨਿਤਨੇਮ ਵਿੱਚ ਇਸ "ਕਵੀਆਂ ਦੀ ਵਾਚੀ ਚੌਪਈ" ਨੂੰ ਪੜ੍ਹਨ ਵਾਲੇ ਸਿੱਖਾਂ ਨੂੰ ਇਸ ਬਾਰੇ ਦਸਿਆ ਗਿਆ ਹੈ ? ਉਨ੍ਹਾਂ ਨੂੰ ਇਸ ਪੂਰੀ ਚੌਪਈ ਦੇ ਅਰਥ ਕੋਈ ਰਾਗੀ ਜਾਂ ਪ੍ਰਚਾਰਕ ਦਸਦਾ ਹੈ? ਜਾਂ ਪਾਹੁਲ ਛਕਾਉਣ ਵਾਲੇ ਪੰਜ ਪਿਆਰੇ ਇਸ ਬਾਰੇ ਸਿੱਖਾਂ ਨੂੰ ਅੱਜ ਤਕ ਦਸਿਆ ਹੈ ਕਿ ਪੂਰੀ ਚੌਪਈ 29 ਪੰਨਿਆਂ ਦੀ ਹੈ ਅਤੇ ਇਸਦੀਆਂ ਕੁਲ 405 ਪੌੜ੍ਹੀਆਂ ਹਨ ? ਨਹੀਂ ਨਾਂ ? ਅਸੀਂ ਇਸਨੂੰ ਪੜ੍ਹ ਲਿਆ ਹੈ, ਇਸ ਲਈ ਅਸੀਂ ਇਸਨੂੰ ਤਿਆਗ ਦਿੱਤਾ ਹੈ !

* ਪੂਰੀ ਚੌਪਈ ਨੂੰ ਕੋਈ ਵੀ ਨਹੀਂ ਪੜ੍ਹਦਾ, ਸਣੇ ਬਚਿੱਤਰੀਆਂ ਦੇ । ਇਸ ਵਿਚ ਮਹਾਕਾਲ, ਖੜਗਕੇਤੁ ਅਤੇ ਅਸਿਧੁਜ ਨਾਮ ਦੇ ਦੇਵਤੇ ਯੁਧ ਲੜ ਰਹੇ ਹਨ । ਦੈਂਤਾਂ ਨੂੰ ਲਹੂ ਲੁਹਾਨ ਕਰ ਰਹੇ ਹਨ । ਹੱਥ ਵਿੱਚ ਤਲਵਾਰਾਂ ਫੜੀਆਂ ਹੋਈਆਂ ਨੇ ਤੇ ਇਕ ਦੂਜੇ ਦੇ ਸਿਰ ਲਾਹ ਰਹੇ ਹਨ । ਇਹ ਸਾਰੇ ਤਾਂ ਦੇਹਧਾਰੀ ਅਤੇ ਹਿੰਦੂ ਮਿਥਿਹਾਸ ਦੇ ਪਾਤਰ ਹਨ । ਸਾਡਾ "ਸ਼ਬਦ ਗੁਰੂ" ਤਾਂ ਇਕ ਨਿਰੰਕਾਰ ਪਰਮਾਤਮਾਂ ਦੀ ਉਸਤਤਿ ਕਰਣ ਦਾ ਸੰਦੇਸ਼ ਅਤੇ ਸਿਖਿਆ ਦਿੰਦਾ ਹੈ । ਜੇ ਅਸੀਂ ਇਸ ਚੌਪਈ ਨੂੰ ਪੜ੍ਹੀਏ ਤਾਂ ਸਾਨੂੰ ਮਹਾਂ ਕਾਲ ਦੇਵਤੇ ਦੀ ਖੁਸ਼ਾਮਦ ਕਰਦਿਆਂ ਕਹਿੰਣਾਂ ਪੈਦਾ ਹੈ ...ਮੇਰਾ ਰਖਵਾਲਾ ਮਹਾਂ ਕਾਲ ਹੈ........"ਮਹਾਂ ਕਾਲ ਕੀ ਸ਼ਰਨਿ ਜੇ ਪਰੇ ਸੁ ਲਏ ਬਚਾਇ ॥366॥ ਜੇ ਪੂਜਾ ਅਸਿਕੇਤੁ ਕੀ ਨਿਤਪਤਿ ਕਰੈਂ ਬਨਾਇ ॥ ਤਿਨ ਪਰ ਅਪਨੇ ਹਾਥ ਦੈ ਅਸਿਧੁਜ ਲੇਤ ਬਚਾਇ ॥367॥ ਚੌਪਈ ॥ ਦੁਸ਼ਟ ਦੈਤ ਕਛੁ ਬਾਤ ਨ ਜਾਨੀ ॥ ਮਹਾਂ ਕਾਲ ਤਨ ਪੁਨਿ ਰਿਸਿ ਠਾਨੀ ॥.... ....॥368 ॥ ( ਬਚਿੱਤਰੀਉ ! ਲਉ ! ਤੁਹਾਡੇ ਸਾਰੇ ਅਕਾਲਪੁਰਖ , ਇਸ ਚੌਪਈ ਦੋ ਬੰਦਾ ਵਿੱਚ ਹੀ ਆ ਗਏ ਹਨ , ਹੁਣ ਫੈਸਲਾ ਕਰ ਲਵੋ ਕਿ ਇਨ੍ਹਾਂ ਤਿੱਨਾਂ ਵਿੱਚ ਤੁਹਾਡਾ ਅਕਾਲਪੁਰਖ ਕੇੜ੍ਹਾ ਹੈ ?) । ਖੜਗਕੇਤੁ, ਜੋ ਦੇਂਤਾਂ ਨਾਲ ਯੁਧ ਕਰ ਰਿਹਾ ਹੈ, ਸਾਨੂੰ ਉਸ ਦੀ ਸ਼ਰਣੀ ਪੈਣਾਂ ਪੈੰਦਾ ਹੈ........ ......ਖੜਗ ਕੇਤੁ ਮੈ ਸ਼ਰਨਿ ਤਿਹਾਰੀ ॥..........ਸ਼੍ਰੀ ਅਸਿਧੁਜ ਦੇਵਤੇ ਕੋਲੋਂ ਅਪਣੀ ਰਖਿਆ ਕਰਣ ਦੇ ਤਰਕਲੇ ਪਾਉਣੇ ਪੈੰਦੇ ਹਨ । ਸ਼੍ਰੀ ਅਸਿਧੁਜ ਜੂ ਕਰਿਯਹੂ ਰੱਛਾਂ ॥381॥ ਇਹ ਸਭ ਕੁਝ ਕਰਕੇ ਅਸੀਂ ਅਪਣੇ ਇਕੋ ਇਕ "ਸ਼ਬਦ ਗੁਰੂ" ਤੋਂ ਬੇਮੁੱਖ ਕਿਵੇ ਹੋ ਜਾਈਏ ? ਅਸੀਂ ਉਸਨੂੰ ਬੇਦਾਵਾ ਕਿਵੇਂ ਲਿਖ ਕੇ ਦੇ ਦਈਏ ? ਇੱਸੇ ਲਈ ਅਸੀਂ ਕਵੀਆਂ ਦੀ ਬਾਚੀ (ਕਹੀ) ਇਸ ਚੌਪਈ ਨੂੰ ਨਹੀਂ ਪੜ੍ਹਦੇ ਅਤੇ ਨਾਂ ਹੀ ਇਸਨੂੰ ਗੁਰੂ ਦੀ ਬਾਣੀ ਮੰਨਦੇ ਹਾਂ ।

* 404 ਚਰਿਤ੍ਰਾਂ ਵਾਲੀ ਜਿਸ ਰਚਨਾਂ ਦੇ 190 ਵੇਂ ਚਰਿਤ੍ਰ ਵਿੱਚ ਇਹ ਲਿਖਿਆਾ ਹੋਵੇ ਕਿ "ਤੇਜ ਅਸਤੁਰਾ ਏਕ ਮੰਗਾਯੋ ॥ ਨਿਜ ਕਰ ਗਹਿਕੈ ਰਾਵ ਚਲਾਯੋ ॥ ਤਾਂ ਕੀ ਮੂੰਡਿ ਝਾਂਟਿ ਸਭ ਡਾਰੀ ........... ਇਸ ਅਸ਼ਲੀਲ ਰਚਨਾਂ ਦੇ 404 ਵੇਂ ਚਰਿਤ੍ਰ ਦੀ 377 ਵੀਂ ਪੌੜ੍ਹੀ ਨੂੰ ਅਸੀਂ ਗੁਰਬਾਣੀ ਮੰਨ ਕੇ ਅਪਣੇ ਨਿਤਨੇਮ ਦਾ ਹਿੱਸਾ ਕਿਵੇਂ ਬਣਾਂ ਲਈਏ ? ਅਸੀਂ ਇਹ ਨਹੀਂ ਕਰ ਸਕਦੇ ! ਇਸ ਲਈ ਅਸੀਂ ਇਸਨੂੰ ਤਿਆਗ ਦਿੱਤਾ ਹੈ ।

* 404 ਚਰਿਤ੍ਰਾਂ ਵਾਲੀ ਜਿਸ ਰਚਨਾਂ ਦੇ 402 ਵੇਂ ਚਰਿਤ੍ਰ ਵਿੱਚ ਜੇ ਇਹ ਲਿਖਿਆ ਹੋਵੇ, "..ਚੁੰਬਨ ਰਾਇ ਅਕਿੰਗਨ ਲਏ ॥ ਲਿੰਗ ਦੇਤ ਤਿਹ ਭਗ ਮੋ ਭਏ ॥........ ਉਸਦੇ 404 ਵੇਂ ਚਰਿਤ੍ਰ ਦੀ 377 ਵੀ ਪਉੜ੍ਹੀ " ਕਬਉ ਬਾਚ ਬੇਨਤੀ ਚੌਪਈ " ਨੂੰ ਅਸੀਂ ਅਪਣਾਂ ਨਿਤਨੇਮ ਕਿਵੇਂ ਬਣਾਂ ਲਈਏ ? ਅਸੀਂ ਐਨੇ ਬੇਸ਼ਰਮ ਨਹੀਂ ਬਣ ਸਕਦੇ ! ਇਸ ਲਈ ਅਸੀਂ ਇਸਨੂੰ ਨਹੀਂ ਪੜ੍ਹਦੇ ।

* 404 ਚਰਿਤ੍ਰਾਂ ਵਾਲੀ ਰਚਨਾਂ "ਪਖਯਾਨ ਤਰਿਤ੍ਰ" ਦੇ 402 ਵੇਂ ਚਰਿਤ੍ਰ ਵਿਚ ਜੇ ਇਹ ਲਿਖਿਆ ਹੋਵੇ ,... ਪੋਸਤ ਭਾਂਗ ਅਫੀਮ ਮਿਲਾਇ ॥ ਆਸਨ ਤਾ ਤਰ ਦਿਯੋ ਬਨਾਇ ॥ ਚੁੰਬਨ ਰਾਇ ਅਲਿੰਗਨ ਲਏ ॥ ਲਿੰਗ ਦੇਤ ਤਿਹ ਭਗ ਮੋ ਭਏ ॥੨੪॥ ਐਨੀ ਅਸ਼ਲੀਲ ਅਤੇ ਗੰਦੀ ਕਵਿਤਾਂ ਦੇ 404 ਵੇਂ ਚਰਿਤ੍ਰ ਦੀ 377 ਵੀਂ ਪੌੜ੍ਹੀ "ਕਬਿਉ ਬਾਚ ਬੇਨਤੀ ਚੌਪਈ" ਨੂੰ ਅਸੀਂ ਅਪਣੇ ਨਿਤਨੇਮ ਦਾ ਹਿੱਸਾ ਕਿਸ ਤਰ੍ਹਾਂ ਬਣਾਂ ਲਈਏ ? ਅਸੀਂ ਇਹ ਗੰਦਾ ਕੁਕਰਮ ਨਹੀਂ ਕਰ ਸਕਦੇ ! ਇਸ ਲਈ ਅਸੀਂ ਇਸਨੂੰ ਨਹੀਂ ਪੜ੍ਹਦੇ ।

* 404 ਗੰਦੇ ਅਤੇ ਅਸ਼ਲੀਲ ਚਰਿਤ੍ਰਾਂ ਵਾਲੀ ਇਸ ਰਚਨਾਂ ਦੇ 402 ਵੇਂ ਚਰਿਤ੍ਰ ਵਿਚ ਜੇ ਇਹ ਲਿਖਿਆ ਹੋਵੇ , "...ਭਗ ਮੋ ਲਿੰਗ ਦਿਯੋ ਰਾਜਾ ਜਬ ॥ ਰੁਚਿ ਉਪਜੀ ਤਰਨੀ ਕੇ ਜਿਯ ਤਬ ॥ ਲਪਟਿ ਲਪਟਿ ਆਸਨ ਤਰ ਗਈ ॥ ਚੁੰਬਨ ਕਰਤ ਭੂਪ ਕੇ ਭਈ ॥੨੫॥ ਇਸੇ ਗੰਦੀ ਰਚਨਾਂ ਦੇ 404 ਵੇਂ ਚਰਿਤ੍ਰ ਦੀ 377 ਵੀ ਪੌੜ੍ਹੀ ਨੂੰ ਅਸੀਂ ਗੁਰੂ ਦੀ ਲਿੱਖੀ ਬਾਣੀ ਮੰਨ ਕੇ , ਇਸਨੂੰ ਅਸੀਂ ਅਪਣੇ ਨਿਤਨੇਮ ਦਾ ਹਿੱਸਾ ਕਿਸ ਤਰ੍ਹਾਂ ਬਨਾਂ ਲਈਏ ? ਇਸੇ ਲਈ ਇਸਨੂੰ ਅਸੀਂ ਨਹੀਂ ਪੜ੍ਹਦੇ ।

ਬਚਿਤੱਰੀਉ ! ਤੁਸੀਂ ਇਸਨੂੰ ਜਮ ਜਮ ਕੇ ਪੜ੍ਹੋ ! ਇਸ 404ਵੇਂ ਚਰਿਤ੍ਰ ਤੋਂ ਅਲਾਵਾ, ਬਾਕੀ ਦੇ 403 ਚਰਿਤ੍ਰ ਵੀ ਸੰਗਤਾਂ ਨੂੰ ਵਿਆਖਿਆ ਸਹਿਤ ਪੜ੍ਹਵਾਉ ! ਸਾਨੂੰ ਕੋਈ ਇਤਰਾਜ ਨਹੀਂ ! ਨਾ ਅਸੀਂ ਤੁਹਾਨੂੰ ਗਾਲ੍ਹਾਂ ਕਡ੍ਹਾਂਗੇ ! ਨਾਂ ਤੁਹਾਨੂੰ ਧਮਕੀਆਂ ਦੇਵਾਂਗੇ ! ਨਾ ਤੁਹਾਡੀਆਂ ਜੁਬਾਨਾਂ ਵਡ੍ਹਾਂਗੇ ਅਤੇ ਨਾ ਹੀ ਤੁਹਾਡੀਆਂ ਛਬੀਲਾਂ ਲਾਵਾਂਗੇ । ਇਹ ਕੰਮ ਤਾਂ ਸੰਗਤ ਆਪ ਹੀ ਕਰ ਲਵੇਗੀ, ਜਦੋਂ ਉਸਨੂੰ ਇਸ "ਚੌਪਈ" ਦੀ ਅਸਲੀਅਤ ਦਾ ਪਤਾ ਲੱਗੇਗਾ । ਤੁਸੀਂ ਰੁਮਾਲੇ ਪਾ ਪਾ ਕੇ ਇਸ ਪੂਰੀ ਚੌਪਈ ਨੂੰ ਢੱਕੀ ਰੱਖੋ, ਅਸੀਂ ਇਸ ਕੂੜ ਗ੍ਰੰਥ ਤੋਂ ਰੁਮਾਲੇ ਖਿੱਚਦੇ ਰਹਾਂਗੇ, ਆਪਣੇ ਅਖੀਰਲੇ ਸਾਹ ਤੱਕ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top