Share on Facebook

Main News Page

ਭਾਈ ਰਣਜੀਤ ਸਿੰਘ ਜੀ ਦੇ ਖ਼ੇਮੇ ਦਾ ਨਿੰਦਣ ਯੋਗ ਕਾਰਾ !
-: ਹਰਦੇਵ ਸਿੰਘ ਜੰਮੂ ੧੭.੧੦.੨੦੧੯

ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਅਕਸਰ ਇਹ ਕਹਿੰਦੇ ਹਨ ਕਿ; ‘ਭਈ …ਅਗਲੇ ਨੇ ਸਿੱਖਾਂ ਨੂੰ ਆ ਸਵਾਲ ਪੁੱਛ ਲਿਆ ਤਾਂ ਕੀ ਜਵਾਬ ਦਿਆਂਗੇ ? ….ਅਗਲੇ ਨੇ ਉਹ ਸਵਾਲ ਪੁੱਛ ਲਿਆ ਤਾਂ ਕੀ ਜਵਾਬ ਦਿਆਂਗੇ ?……ਦੱਸੋ ਭਈ ਅਸੀਂ ਕੀ ਜਵਾਬ ਦਿਆਂਗੇ ??

ਜਵਾਬ ਤਾਂ ਭਾਈ ਜੀ ਨੇ ਆਪਣਿਆਂ (ਸਿੱਖਾਂ) ਦਾ ਵੀ ਦੇਣਾ ਨਹੀਂ ਹੁੰਦਾ, ਪਰ ਫਿਰ ਵੀ ਉਹ ਅਗਲਿਆਂ ਦੇ ਸਵਾਲ ਦੀ ਬੜੀ ਚਿੰਤਾ ਕਰਦੇ ਹਨ। ਅਗਲਿਆਂ ਤੋਂ ਭਾਵ; ਦੂਜੇ ਮਤਾਂ ਦੇ ਲੋਗ !

ਪਰ ਚਲੋ ਖੈਰ, ਭਾਈ ਰਣਜੀਤ ਸਿੰਘ ਜੀ ਦਾ ਖ਼ੇਮਾ ਇਸ ਗਲ 'ਤੇ ਰੱਜ ਕੇ ਜੋਰ ਦਿੰਦਾ ਆਇਆ ਹੈ ਕਿ ਗੁਰੂ ਸਾਹਿਬਾਨ ਖ਼ਾਸ ਨਹੀਂ ਆਮ ਸਨ ਅਤੇ ਗਲਤੀਆਂ ਵੀ ਕਰਦੇ ਸੀ। ਗੁਰੂ ਸਾਹਿਬਾਨ ਬਾਰੇ ਕੀਤੇ ਆਪਣੇ ਇਸ ਕੂੜ ਪ੍ਰਚਾਰ ਦਾ ਜਿੰਮਾ ਭਾਈ ਜੀ ਦਾ ਖ਼ੇਮਾ ਹੁਣ ਬ੍ਰਾਹਮਣ ਸਿਰ ਵੀ ਨਹੀਂ ਪਾ ਸਕਦਾ।

ਹੁਣ ਜੇ ਕਰ ਅਗਲਿਆਂ ਨੇ ਭਾਈ ਜੀ ਨੂੰ ਇਹ ਪੁੱਛ ਲਿਆ ਕਿ; ‘ਭਈ ਤੁਹਾਡੇ ਖ਼ੇਮੇ ਵੱਲੋਂ ਕੀਤੇ ਪ੍ਰਚਾਰ ਮੁਤਾਬਕ , ਤੁਹਾਡਾ ਗੁਰੂ ਤਾਂ ਆਮ ਅਤੇ ਭੁਲਣਹਾਰ ਸੀ, ਸੋ ਕਰ ਗਿਆ ਹੋਣਾ ਅਫ਼ੀਮ ਅਤੇ ਮਾਈ ਭਾਗੋ ਬਾਰੇ ਗਲਤੀ, ਪਰ ਤੁਸੀਂ ਕਵੀ ਸੰਤੋਖ ਸਿਰ ਚੜ ਚੀਕਾਂ ਕਿਉਂ ਮਾਰੀ ਜਾਂਦੇ ਹੋ ?’ ਤਾਂ ਉਸ ਸੂਰਤ ਵਿੱਚ ਭਾਈ ਸਾਹਿਬ ਅਗਲਿਆਂ ਨੂੰ ਕੀ ਜਵਾਬ ਦੇਣਗੇ ?

ਉਸ ਵੇਲੇ ਭਾਈ ਜੀ ਦਾ ਖ਼ੇਮਾ ਢੀਠ ਹੋ ਕੇ ਕੀ ਇਹ ਕਹੇਂਗਾ ਕਿ ਸਾਡੇ ਗੁਰੂ ਮਹਾਨ ਸਨ, ਪਰ ਗਲਤੀਆਂ ਸਿਰਫ਼ ਸਾਡੇ ਖੇਮੇ ਦੀ ਮਰਜ਼ੀ ਅਨੁਸਾਰ ਹੀ ਕਰਿਆ ਕਰਦੇ ਸੀ ????

ਗੁਰੂ ਸਾਹਿਬਾਨ ਨੂੰ ਗਲਤੀਆਂ ਕਰਨ ਵਾਲੇ ਪ੍ਰਚਾਰ ਕੇ, ਭਾਈ ਜੀ ਦੇ ਖੇਮੇ ਨੇ ਤਾਂ ਇਤਹਾਸਕ ਗ੍ਰੰਥਾਂ ਵਿਚਲੇ ਸ਼ੱਕੀ ਅੰਸ਼ਾਂ ਨੂੰ, "ਸ਼ੱਕ ਦੇ ਘੇਰੇ" ਤੋਂ ਕੱਡ ਕੇ, "ਸੱਚ ਦੇ ਘੇਰੇ" ਵਿੱਚ ਲਿਆਉਣ ਦਾ ਨਿੰਦਣ ਯੋਗ ਕਾਰਾ ਕੀਤਾ ਹੈ !

ਦੂਜਿਆਂ ਨੂੰ ਪੁੱਛਣ ਵਾਲੇ ਭਾਈ ਜੀ ਹੁਣ ਆਪ ਦੱਸਣਗੇ ਕਿ ਉਹ ਅਗਲਿਆਂ ਨੂੰ ਇਸ ਬਾਬਤ ਕੀ ਜਵਾਬ ਦੇਣਗੇ ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top