"ਤੂੰ
ਜਿਸ ਤਰਾਂ ਦਾ ਵੀ ਹੈ, perfect ਹੈ। Dhadrianwale"
ਮਿਤੀ ੩੦ ਸਿਤੰਬਰ ੨੦੧੯ ਨੂੰ ਪੋਸਟ ਹੋਇਆ ਇਹ ਕਲਿਪ, "ਤੂੰ ਜਿਸ ਤਰਾਂ ਦਾ ਵੀ ਹੈ,
perfect ਹੈ। Dhadrianwale", ਸਰੋਤਿਆਂ ਨਾਲੋਂ ਵੱਧ, ਭਾਈ ਜੀ ਦੇ ਆਪਣੇ ਵਿਚਾਰਣ
ਲਈ ਹੋ ਨਿਭੜਦਾ ਹੈ ਕਿ, ਇਸ ਵਿਸ਼ੇ 'ਤੇ, ਕੀ ਭਾਈ ਜੀ ਦੀ ਕਰਨੀ ਆਪਣੀ ਹੀ ਕਥਨੀ ਦੇ
ਉਲਟ ਨਹੀਂ ਹੈ ?
ਭਾਈ ਇਕ ਰਾਜੇ ਦੇ ਸੁਪਨੇ ਵਿਚ ਭਿਖਾਰੀ ਬਣਨ ਦੀ ਮਿਸਾਲ
ਤੋਂ ਭਾਈ ਜੀ ਉਪਦੇਸ਼ਦੇ ਹਨ ਕਿ ਹਰ ਬੰਦਾ ਆਪਣੇ ਆਪ ਵਿਚ ਕਮਾਲ ਦਾ ਹੈ ਵੱਖਰਾ ਹੈ।
ਜੋ ਖ਼ਾਸੀਅਤ ਇਕ ਵਿਚ ਹੈ ਉਹ ਦੂਜੇ ਵਿਚ ਨਹੀਂ, ਜੋ ਖ਼ਾਸ ਅਗਲੇ ਵਿਚ ਹੈ ਉਹ
ਖ਼ਾਸੀਅਤ ਮੇਰੇ ਵਿਚ ਨਹੀਂ, ਜੋ ਕਲਾ ਇਕ ਵਿਚ
ਹੈ ਉਹ ਦੂਜੇ ਵਿਚ ਨਹੀਂ ! ਜੋ ਔਰਤ ਵਿਚ ਹੈ ਉਹ ਮਰਦ ਵਿਚ ਨਹੀਂ। ਸਾਨੂੰ ਜੋ ਕੁਦਰਤ
ਨੇ ਜੋ ਬਣਾਇਆ ਹੈ ਸੋਹਣਾ ਬਣਾਇਆ ਹੈ ' ਪਰਫ਼ੈਕਟ ਬਣਾਇਆ ' ਹੈ ' ਯੂਨੀਕ ਬਣਾਇਆ '
ਹੈ। ਹਰੇਕ ਬੰਦਾ ' ਆਪਣੀ ਕਵਾਲਟੀ ' ਕਰਕੇ ਰਾਜਾ ਹੈ।
ਪਿੱਛੇ ਸਟੇਜ 'ਤੇ, ਡੀਯੂਟੀ ਤੇ ਬੈਠਾ ਕੋਈ ਬੰਦਾ, ਆਪ ਜੀ ਦੇ ਬਚਨਾ ਤੇ ਵਾਹ,
ਵਾਹ ਵੀ ਕਰੀ ਜਾਂਦਾ ਹੈ।
ਖ਼ੈਰ, ਭਾਈ ਜੀਉ ਜੇ ਕਰ ਆਪ ਜੀ ਨੇ ਉਸ ਕਲਿੱਪ ਵਿੱਚ ਸੱਚ ਬੋਲਿਆ ਗਿਆ ਹੈ, ਤਾਂ
ਆਪ ਜੀ ਨੂੰ ਆਪਣੇ ਤੋਂ ਅਸਹਿਮਤ ਬੰਦੇ (ਡੇਰੇਦਾਰ, ਟਕਸਾਲੀ
ਜਾਗਰੂਕ, ਵਿਦਵਾਨ ਆਦਿ) ਆਪਣੀ 'ਯੂਨੀਕ , ਵਿਸ਼ੇਸ਼ ਅਤੇ Perfect Quality ਕਰਕੇ ਰਾਜੇ
ਨਜ਼ਰ ਕਿਉਂ ਨਹੀਂ ਆਉਂਦੇ ?
'ਜੇ ਕਰ ਬੰਦੇ ਜਿਸ ਤਰਾਂ ਦੇ ਵੀ ਹਨ, perfect ਹਨ '
ਤਾਂ ਇਹ ਰੋਜ਼ਾਨਾ ਦਾ ਪੁਆੜਾ, ਪਿੱਟ ਸਿਆਪਾ ਝੱਗੜਾ ਕਿਉਂ ? ਆਪ ਜੀ ਖ਼ੁਦ ਤਾਂ
ਆਪਣੀ ਇਸ ਗਲ 'ਤੇ ਤੁਰੋ ਕਿ, ਕੁਦਰਤ ਵਿਚ ਆਪ ਦੇ ਵਿਰੋਧੀ ਵੀ ਪਰਫ਼ੈਕਟ, ਯੂਨੀਕ ਅਤੇ
ਆਪਣੀ ਕਵਾਲਟੀ ਕਰਕੇ ਰਾਜੇ ਹਨ।
ਕੀ ਆਪ ਜੀ ਦੀ ਕਰਨੀ, ਇਸ ਵਿਸ਼ੇ 'ਤੇ, ਆਪ ਜੀ ਦੀ ਕਥਨੀ
ਦੇ ਉਲਟ ਨਹੀਂ ਹੈ ?
ਹਰਦੇਵ
ਸਿੰਘ-੨੮.੦੯.੨੦੧੯(ਜੰਮੂ)