"ਕੀ ਕਪੱੜੇ ਉਤਾਰਣ ਨਾਲ ਰੱਬ ਮਿਲਦਾ
ਹੈ ?"
ਗੁਰਮਤਿ ਸਾਨੂੰ ਆਪਣੇ
ਆਲੇ ਦੁਆਲੇ ਨੂੰ ਵਾਚਣ ਦੀ ਸਿੱਖਿਆ ਵੀ ਦਿੰਦੀ ਹੈ। ਬਿਪਰਨ ਦੀਆਂ ' ਗਲਤ ਰੀਤਾਂ '
ਦੇ ਵਿਰੋਧ ਵਿਚ ਉੱਠੇ, ' ਬੁੱਧ ' ਅਤੇ ' ਮਹਾਵੀਰ ', ਰਾਜਸੀ ਘਰਾਨੇ ਤੋਂ ਸਨ। ਯਾਨੀ
ਰਾਜਪਾਟ ਅਤੇ ਵੱਡੀ ਧਨ ਦੋਲਤ ਦੇ ਵਾਰਸ ! ਇਸ ਪੱਖੋਂ ਆਪਣੇ ਸਮੇਂ ਦੇ ਵਿਕਸਤ ਨੋਜਵਾਨ
! ਪਰ ਉਨ੍ਹਾਂ ਦੀ ਨਜ਼ਰ ਮਾਯਾਵੀ ਵਿਕਾਸ ਅਤੇ ਐਸ਼ ਪਰਸਤੀ ਤੋਂ ਕਿੱਧਰੇ ' ਪਰੇ ' ਸੀ।
ਕਹਿੰਦੇ ਹਨ ਕਿ ' ਮਹਾਵੀਰ ' ਦੇ ਤਨ ਤੇ ਇਕ ਕਪੜਾ ਮਾਤਰ
ਰਹਿ ਗਿਆ , ਜਿਸ ਵਿਚੋਂ ਅੱਧਾ ਕਪੜਾ ਮਹਾਵੀਰ ਨੇ ਪਾੜ ਕੇ ਕਿਸੇ ਲੋੜਵੰਧ
ਨੂੰ ਦੇ ਦਿੱਤਾ। ਫ਼ਿਰ ਇਕ ਦਿਨ ਰਹਿ ਗਿਆ ਅਧਾ ਕਪੜਾ ਤੁਰਦੇ ਹੋਏ ਕਿਸੇ ਕੰਟੀਲੀ ਝਾੜੀ
ਵਿਚ ਫ਼ੱਸ ਗਿਆ ਤਾਂ ਮਾਹਾਵੀਰ ਬੇਪਰਵਾਹ ਅੱਗੇ ਨੂੰ ਨਿਕਲ ਗਏ। ਮਨ ਕੱਪੜੇ ਹੋਣ ਜਾਂ
ਨਾ ਹੋਣ ਦੇ ਵਿਵਾਦ ਵਿਚ ਨਹੀਂ ਸੀ ਰਿਹਾ !
ਜਿਹੜੇ ਸੱਜਣ ਇਹ ਸਮਝਦੇ ਜਾਂ ਪ੍ਰਚਾਰਦੇ ਹਨ ਕਿ ਕਪੜੇ
ਤਿਆਗਣ ਨਾਲ ਪਰਮ ਅਵਸਥਾ ਪ੍ਰਾਪਤ ਹੁੰਦੀ ਹੈ ਉਹ ਭੁੱਲੇਖੇ ਵਿਚ ਹਨ। ਗੁਰਮਤਿ ਦਾ
ਉਪਦੇਸ਼ ਸਪਸ਼ਟ ਹੈ:-
ਨਗਨ ਫਿਰਤ ਜੌ ਪਾਇਐ ਜੋਗ॥ ਬਨ ਕਾ ਮਿਰਗੁ ਮੁਕਤਿ ਸਭੁ
ਹੋਗ॥
ਸੱਚ ਇਹ ਹੈ ਕਿ ਜਿਸ
ਨੂੰ ਆਤਮੇ ਵਿਚ ਪ੍ਰਭੂ ਦੇ ਹਜ਼ੂਰ ਦੀ ਅਵਸਥਾ ਪ੍ਰਾਪਤ ਹੁੰਦੀ ਹੈ ਉਹ, ਇਸ ਬਾਰੇ ,ਨੰਗੇ
ਜਾਂ ਕੱਜੇ ਹੋਣ ਦੇ ਝੱਗੜੇ ਤੋਂ ਮੁੱਕਤ ਰਹਿੰਦਾ ਹੈ।ਇਸ ਬਾਬਤ ਵੀ ਬਾਣੀ ਦਾ ਉਪਦੇਸ਼
ਸਪਸ਼ਟ ਹੈ;
ਕਿਆ ਨਾਗੇ ਕਿਆ ਬਾਧੇ ਚਾਮ॥ ਜਬ ਨਹੀਂ ਚੀਨਸਿ ਆਤਮ ਰਾਮ॥੧॥ਰਹਾਉ॥
ਜੇ ਕਪੜੇ ਪਾਉਣ ਨਾਲ ਹੀ ਉੱਚੀ ਆਤਮਕ ਅਵਸਥਾ ਮਿਲਦੀ ਤਾਂ
ਗੁਰੂ ਸਾਹਿਬਾਨ ਗੁਰਮਤਿ ਦੇ ਬਜਾਏ ਕੱਪੜੇ ਵੰਡੀ ਜਾਂਦੇ ! ਕੱਪੜਿਆਂ ਅਤੇ
ਫ਼ੈਸਨ ਰਾਹੀ ਉੱਚੇ ਹੋ ਜਾਣ ਦੀ ਨੁਮਾਇਸ਼/ਪਾਖੰਡ ਬਾਰੇ ਵੀ ਗੁਰੂ ਗ੍ਰੰਥ ਸਾਹਿਬ ਜੀ
ਉੱਚਾਰਦੇ ਹਨ;
ਕਾਪੜੁ ਪਹਿਰਸਿ ਅਧਿਕੁ ਸੀਗਾਰੁ॥ ਮਾਟੀ ਫੂਲੀ ਰੂਪ ਬਿਕਾਰੁ॥
ਜ਼ਰੂਰਤ ਤੋਂ ਵੱਧ ਫ਼ੈਸ਼ਨ ਨੁਮਾਇਸ਼
ਆਲਿਆਂ ਦਾ ਧਿਆਨ ਇਸ ਉਪਦੇਸ਼ ਪਾਸੇ ਨਹੀਂ ਜਾਂਦਾ ?
ਖ਼ੈਰ, ਮਹਾਵੀਰ ਦੀ
ਅਵਸਥਾ ਵਿਚ ਕਪੜੇ ਹੋਣ ਜਾਂ ਨਾ ਹੋਣ ਦਾ ਵਿਵਾਦ ਨਹੀਂ ਸੀ । ਬਾਦ ਵਿਚ ਜਿਸ ਮੂਰਖ ਨੇ
ਇਹ ਪ੍ਰਚਾਰਿਆ ਕਿ ਕਪੜੇ ਉਤਾਰ ਦੇਣ ਨਾਲ ਅਵਸਥਾ ਉੱਚੀ ਹੋਵੇਗੀ, ਉਹ ਮਹਾਵੀਰ ਨੂੰ ਨਾ
ਸਮਝ ਸਕਿਆ ਅਤੇ ਤੇ ਜਿਸ ਮੁਰਖ ਨੂੰ ਉਸ ਮੁਰਖ ਦੀ ਮੂਰਖਤਾ ਸਮਝ ਨਾ ਆਈ, ਉਹ ਸਵਾਲ ਖੜਾ
ਕਰਨ ਲੱਗ ਪਿਆ ਕਿ, ‘ਭਈ ਕੱਪੜੇ ਉਤਾਰ ਦੇਣ ਨਾਲ ' ਉੱਚ ਮਾਨਸਕ ਅਵਸਥਾ ' ਕਿਵੇਂ
ਪ੍ਰਾਪਤ ਹੋ ਸਕਦੀ ਹੈ ?’
ਵਾਸਤਵ ਵਿਚ ਜਿਸ ਵੀ ਸ਼ਾਤਿਰ ਪ੍ਰਚਾਰਕ ਨੂੰ ਆਪਣੇ ਅੰਦਰ
ਰੱਬ ਦੇ ਹਜ਼ੂਰ ਦਾ ਅਹਿਸਾਸ ਨਹੀਂ ਹੋਇਆ, ਉਹ ਦਾਵੇ ਨਾਲ ਬਾਹਾਂ ਜਿਨਿੰਆਂ ਮਰਜ਼ੀ ਮਾਰੀ
ਜਾਏ, ਲੈਕਚਰ ਜਿੰਨੇ ਮਰਜ਼ੀ ਝਾੜੀ ਜਾਏ, ਉਹ ਮੌਕਾ ਪਰਸਤੀ ਵਿਚ, ਆਪਣੇ ਮੁਫ਼ਾਦ ਲਈ,
ਕਿਸੇ ਨ ਕਿਸੇ ਬਹਾਨੇ ਨੰਗੇ ਅਤੇ ਕੱਜੇ ਦਾ ਵਿਵਾਦ ਖੜਾ ਕਰੇਗਾ ਹੀ ਕਰੇਗਾ।
ਵਰਨਾ ਗੁਰੂ ਸਾਹਿਬਾਨ
ਨੂੰ ' ਗਲਤਿਆਂ ਕਰਨ ਵਾਲੇ ਕਿਰਦਾਰ ' ਪ੍ਰਚਾਰਣ ਵਾਲਿਆਂ ਨੂੰ ਅਚਾਨਕ ਮਾਈ ਭਾਗੋ ਦੇ
ਕਿਰਦਾਰ ਦੀ ਫ਼ਿਕਰ ਕਿਵੇਂ ਪੈ ਗਈ ?
ਹਰਦੇਵ
ਸਿੰਘ-੨੮.੦੯.੨੦੧੯(ਜੰਮੂ)