Share on Facebook

Main News Page

💥 #ਪੰਜਾਬ ਦਾ #ਹਿੰਦੂ 👨
-: ਗੁਰਦੇਵ ਸਿੰਘ ਸੱਧੇਵਾਲੀਆ
02.04.2026
#KhalsaNews #punjab #sikh #hindu #punjabihindu

💢 ਬੜਾ ਚਿਰ ਪਹਿਲਾਂ ਮੈਂ ਇਕ ਕਹਾਣੀ ਲਿਖੀ ਸੀ... #ਚਿੜੀ ਅਤੇ #ਚੂਹੀ।

🐦ਚਿੜੀ ਨੂੰ ਮੈਂ ਦਾਣੇ ਪਾਓਂਨਾ 🐭ਚੂਹੀ ਵਾਸਤੇ ਕੜਿੱਕੀ, ਯਾਣੀ ਇਕ ਨੂੰ ਮਾਰਨਾ ਚਾਹੁੰਨਾ ਦੂਜੀ ਲਈ ਸ਼ੁਭ ਕਾਮਨਾਵਾਂ।

🦜 ਚਿੜੀ ਦਾਣਾ ਚੁਗਦੀ ਗੀਤ ਗਾਉਂਦੀ ਉਡ ਜਾਂਦੀ। ਚੂਹੀ ਹਰੇਕ ਥਾਂ ਮੂੰਹ ਮਾਰਦੀ ਗੰਦ ਪਾਓਂਦੀ ਅਤੇ ਚੀਜਾਂ ਦਾ ਕੁਤਰਾ ਕਰਕੇ ਤੁਰਦੀ ਲੱਗਦੀ। ਮੈਨੂੰ ਨਫਰਤ ਉਸ ਦੇ ਚੂਹੀ ਹੋਣ 'ਤੇ ਨਾ ਸੀ, ਖਿਝ ਉਸ ਦੀ ਕੁਤਰਾ ਕੁਤਰਾਈ 'ਤੇ ਹੈ।

🙏 ਨਿਜੀ ਤੌਰ 'ਤੇ ਮੇਰੇ ਤੁਹਾਡੇ ਸਭ ਦੇ ਬੜੇ ਖੂਬਸੂਰਤ ਸਬੰਧ ਨੇ ਹਿੰਦੂ ਨਾਲ, ਪਰ ਸਮੁੱਚੇ ਰੂਪ ਵਿੱਚ ਗੱਲ ਜਦ ਮੇਰੀ ਕੌਮੀਅਤ ਦੀ ਆਓਂਦੀ ਮੇਰੀ ਹਸਤੀ ਦੀ ਹੋਣੀ ਦੀ ਮੇਰਾ ਰਸਤਾ ਅਲਹਿਦਾ ਹੋ ਜਾਂਦਾ, ਹਿੰਦੂ ਦਾ ਅਲਹਿਦਾ ਕਿਉਂਕਿ ਓਥੇ ਓਹ ਦਿੱਲੀ ਨਾਲ ਜਾ ਜੁੜਦਾ, ਮੇਰਾ ਮੂੰਹ ਅਨੰਦਪੁਰ ਵੰਨੀ ਹੋ ਲੈਂਦਾ। ਯਾਦ ਰਹੇ ਕਿ ਅਨੰਦਪੁਰ ਅਤੇ ਦਿੱਲੀ ਦੋ ਵੱਖ ਵੱਖ ਧਾਰਾਵਾਂ ਨੇ ਜੀਹਨਾ ਦੀ ਸ਼ੁਰੂ ਤੋਂ ਹੀ ਨਹੀਂ ਕਦੇ ਬਣੀ।

🕉️ ਹਿੰਦੂ ਪੂਜਾ ਪਾਠ ਸੇਵਾ ਕੀਰਤਨ ਗੁਰਦੁਆਰਾ ਜਾਣ ਤਕ ਤਾਂ ਮੇਰੇ ਖੜਾ ਦਿਸਦਾ ਪਰ ਗੱਲ ਜਦ ਮੇਰੀ ਇੱਕ ਵੱਖਰੀ ਕੌਮ ਹੋਣ ਦੀ ਆਓਂਦੀ ਓਹ ਇਕਦਮ ਪਿੱਛੇ ਹੱਟ ਜਾਂਦਾ ਕਿਉਂਕਿ ਮੇਰੀ ਕੌਮੀਅਤ ਵਿਚੋਂ ਉਸ ਨੂੰ ਬਗਾਵਤ ਦੀ ਬੂਅ ਆਓਂਣ ਲਗ ਜਾਂਦੀ। ਇਸ ਲਈ ਹਿੰਦੂ ਜਾਂ ਕਿਸੇ ਨਾਲ ਵੀ ਮੇਰੀ ਭਾਈਚਾਰਕ ਸਾਂਝ ਤਾਂ ਨਿੱਭ ਜਾਂਦੀ, ਪਰ ਮੇਰਾ ਵੱਖ ਹੋ ਕੇ ਸੋਚਣਾ ਕਿਸੇ ਨੂੰ ਮਾਫਕ ਨਹੀਂ ਆਓਂਦਾ। ਮੇਰੀ ਮਜਬੂਰੀ ਕਿ ਮੈਂ ਕੋਈ ਫਿਰਕਾ ਜਾਂ ਛੋਟੀ ਮੋਟੀ ਸੰਸਥਾ ਜਾਂ ਕੋਈ ਮਿੱਥ ਨਹੀਂ ਕਿ ਇਓਂ ਸੋਚਣਾ ਛੱਡ ਸਕਾਂ। ਮੈਂ ਇਕ ਕੌਮ ਹਾਂ, ਮੈਂ ਬਾਦਸ਼ਾਹੀਆਂ ਕੀਤੀਆਂ, ਮੇਰਾ ਇਕ ਮਾਣ ਮਤਾ ਇਤਿਹਾਸ ਹੈ ਫਲਸਫਾ ਹੈ, ਅਤੇ ਵੱਖਰਾ ਹੋ ਕੇ ਸੋਚਣਾ ਮੇਰਾ ਕੁਦਰਤੀਂ ਹੈ ਅਤੇ ਇਹੀ ਕਿਸੇ ਦੇ ਫਿੱਟ ਨਹੀਂ ਬੈਠਦਾ ਅਤੇ ਬੈਠ ਸਕਣਾ ਵੀ ਨਹੀ।

👨‍🦰 ਹਿੰਦੂ ਉਪਰੋਂ ਬੇਸ਼ਕ ਮੈਨੂੰ ਬਹਾਦਰ ਕੌਮ, ਹਿੰਦੂ ਦੀ ਰਖਿਆ ਲਈ, ਨਹੁੰ ਮਾਸ ਦਾ ਰਿਸ਼ਤਾ, ਭਾਈ ਭਾਈ ਕਹੇ, ਪਰ ਅੰਦਰੋਂ ਓਹ ਮੇਰੇ ਪ੍ਰਤੀ ਹੀਣਭਾਵਨਾ ਨਾਲ ਭਰਿਆ ਪਿਆ, ਕਿਉਂਕਿ ਇਤਹਾਸ ਮੇਰਾ ਤਲਵਾਰ ਤਰਾਂ ਲਟਕਦਾ ਉਸ ਦੇ ਸਿਰ 'ਤੇ ਜਿਹੜਾ ਉਸ ਦੀ ਬੁਜ਼ਦਿਲੀ ਅਤੇ ਖਾਲਸੇ ਦੀ ਚੜਤ ਬਿਆਨ ਕਰਦਾ ਰਹਿੰਦਾ।

💯 ਨਿਜੀ ਤੌਰ 'ਤੇ ਹਿੰਦੂ ਨਾਲ ਮੇਰੀ ਕੋਈ ਸਮੱਸਿਆ ਨਹੀਂ, ਪਰ ਪੰਡੀਏ ਦੀ ਚੂਹੀ ਬਿਰਤੀ ਜਦ ਮੇਰੇ ਖੂਬਸੂਰਤ ਫਲਸਫੇ ਅਤੇ ਇਤਿਹਾਸ ਦਾ ਕੁਤਰਾ ਕਰਦੀ ਅਤੇ ਮੈਨੂੰ ਹਿੰਦੂ ਘੋਸ਼ਤ ਕਰਦੀ, ਤਾਂ ਮੇਰਾ ਉਬਲਣਾ ਸੁਭਾਵਕ ਹੋ ਜਾਂਦਾ ਅਤੇ ਇਹੀ ਉਸ ਨੂੰ ਬਰਦਾਸ਼ਤ ਨਹੀਂ। ਅਤੇ ਇਸ ਤਲਵਾਰ ਦੀ ਧਾਰ ਨੂੰ ਖੁੰਡੀ ਕਰਨ ਲਈ ਪੰਜਾਬ ਦਾ ਹਿੰਦੂ ਕਦੇ ਹੋਰਾਂ ਸੂਬਿਆਂ ਵਿਚੋਂ ਧਕੇ ਕੱਢੇ ਆਰੀਆ ਸਮਾਜੀ ਦਯਾ ਨੰਦ ਦੇ ਪੈਰ ਜਮਾਓਂਦਾ ਪੰਜਾਬ ਵਿੱਚ, ਕਦੇ ਕੱਟੜ ਆਰੀਆ ਸਮਾਜੀ ਲਾਲਾ ਦੌਲਤ ਰਾਇ, ਕਦੇ ਲਾਲਾ ਜਗਤ ਨਰਾਇਣ ਵਰਗੇ ਪੈਦਾ ਕਰਦਾ ਅਤੇ ਓਨਾ ਦੀ ਪਿੱਠ ਠੋਕਦਾ, ਕਦੇ ਸਿੱਖਾਂ ਨੂੰ ਚਿੜਾਓਂਣ ਖਾਤਰ ਦਰਬਾਰ ਸਾਹਿਬ ਦੀ ਨਕਲ ਤੇ ਦੁਰਗਿਆਣਾ ਮੰਦਰ ਖੜੇ ਕਰਦਾ।

👴 ਉਸ ਦੀ ਹੀਣਭਾਵਨਾ ਵਿਚੋਂ ਉਪਜੀ ਉਸ ਦੀ ਨਫਰਤ ਪੰਜਾਬ ਦੀਆਂ ਰੋਹੀਆਂ ਨਹਿਰਾਂ ਉਪਰ ਮੇਰਾ ਕਤਲੇਆਮ ਜਾਂ ਦਿੱਲੀ ਗਲਾਂ ਵਿੱਚ ਟਾਇਰ ਪਾ ਪਾ ਫੂਕੇ ਗਇਆਂ ਉਪਰ ਵੀ ਉਸ ਦੀ ਜ਼ੁਬਾਨ ਨਹੀਂ ਖੁਲਣ ਦਿੰਦੀ।

😖 ਜੇ ਇਸ ਨਫਰਤ ਵਿਚੋਂ ਬਾਹਰ ਆ ਕੇ ਥੋੜਾ ਵੀ ਓਹ ਪੰਜਾਬ ਨਾਲ ਖੜਦਾ ਤਾਂ ਪੰਜਾਬ ਵਿਚ ਸ਼ਾਇਦ ਇਨੇ ਅੱਗ ਦੇ ਭਾਂਬੜ ਹੀ ਨਾ ਮੱਚਦੇ।

👳 ਪੰਜਾਬੀ ਬੋਲੀ ਪੰਜਾਬੀ ਸੂਬੇ ਤੋਂ ਲੈ ਕੇ ਪੰਜਾਬ ਦੇ ਹੱਕਾਂ, ਪਾਣੀਆਂ, ਫਸਲਾਂ, ਬਿਜਲੀਆਂ, ਸੂਬਿਆਂ ਦੇ ਵਧ ਅਧਿਕਾਰ ਸਭ ਵੇਲੇ ਓਹ ਕਦੇ ਮੇਰੇ ਨਾਲ ਖੜੋਤਾ ਦਿਸਿਆ ਹੋਵੇ ਤਾਂ।

♦️ #ਦਰਬਾਰ ਸਾਹਿਬ ਉਪਰ ਹਮਲੇ ਬਾਅਦ ਸਾਰਾ ਹਿੰਦੂ ਲੱਡੂ ਵੰਡਣ ਵਿਚ ਸ਼ਾਮਲ ਚਾਹੇ ਨਾ ਸੀ, ਪਰ ਚੁੱਪ ਖੜਾ ਤਮਾਸ਼ਬੀਨ ਜਰੂਰ ਸੀ। ਦਿੱਲੀ ਕਤਲੇਆਮ ਸਮੇ ਵੀ ਹਿੰਦੂ ਚੁੱਪ ਖਮੋਸ਼ ਰਿਹਾ। ਹਾਲਾਂ ਕਲ ਕਿਸਾਨ ਮੋਰਚੇ ਸਮੇ ਓਹ ਪੰਜਾਬ ਨਾਲ ਖੜੋਤਾ ਦਿਸਿਆ ਹੋਵੇ। ਉਲਟਾ ਸ਼ਿਵ ਸ਼ੈਨੀਆਂ ਦੀ ਅੱਗ ਸੁੱਟਣ 'ਤੇ ਵੀ ਪੰਜਾਬ ਦਾ ਹਿੰਦੂ ਨਹੀਂ ਬੋਲਿਆ ਅਤੇ ਉਸ ਦੀਆਂ ਇਹ ਚੁੱਪਾਂ ਮੇਰੇ ਇਤਿਹਾਸ ਦਾ ਹਿੱਸਾ ਬਣ ਗਈਆਂ ਅਤੇ ਜਦ ਮੈਂ ਇਹ ਵਰਕੇ ਫਰੋਲਦਾਂ ਤਾਂ ਨਹੁੰ ਮਾਸ ਦੇ ਰਿਸ਼ਤਿਆਂ ਵਾਲੇ ਬੇਗੈਰਤ ਪਤਾ ਨਹੀਂ ਕਿਥੋਂ ਉਗ ਖੜੋਂਦੇ, ਪਰ ਸਿੱਖਾਂ ਦਾ ਗੈਰਤਮੰਦ ਤੱਤ ਹਿੰਦੂ ਸਿੱਖ ਦੇ ਨਹੁੰ ਮਾਸ ਦੇ ਰਿਸ਼ਤੇ ਨੂੰ ਖੁਦ ਨਾਲ ਵੱਡਾ ਮਖੌਲ ਸਮਝਦਾ।

🧔‍♂️ ਪੰਜਾਬ ਦੇ ਹਿੰਦੂ ਦੀ ਮਾਨਸਿਕਤਾ ਪਟਿਆਲੀਏ ਰਾਜੇ ਸਾਹਿਬ ਸਿੰਘ ਵਰਗੀ ਕਹੀ ਜਾ ਸਕਦੀ ਜਿਸ ਨੂੰ ਜਾਪਦਾ ਰਿਹਾ ਮਹਾਰਾਜਾ ਰਣਜੀਤ ਸਿੰਘ ਮੈਨੂੰ ਨਿਗਲ ਜਾਊ ਅਤੇ ਉਸ ਨੇ ਅੰਗਰੇਜ ਖਾਲਸਾ ਰਾਜ ਦੇ ਦਰਵਾਜੇ ਅਗੇ ਲਿਆ ਬਿਠਾਏ। ਪੰਜਾਬ ਦੇ ਹਿੰਦੂ ਨੂੰ ਵੀ ਜਾਪਦਾ ਰਿਹਾ ਸਿੱਖ ਮੈਨੂੰ ਖਾ ਜਾਣਗੇ ਦਿੱਲੀ ਹੀ ਬਚਾ ਸਕਦੀ ਤੇ ਉਸ ਨੇ ਹਰ ਸਮੇਂ ਦਿੱਲੀ ਦੀ ਹੀ ਤਰਫਦਾਰੀ ਕੀਤੀ।

🚩 ਪੰਜਾਬ ਦੇ ਕਾਮਰੇਡਾਂ ਤਰਾਂ ਓਹ ਨਫਰਤ ਦੀ ਹੱਦ ਨੂੰ ਹੱਥ ਲਾ ਲਾ ਮੁੜਦਾ ਰਿਹਾ ਜਦ ਹਰਬੰਸ ਲਾਲ ਖੰਨੇ ਵਰਗੇ ਹੱਥਾਂ ਵਿੱਚ ਤੇਲ ਚੁੱਕੀ ਫਿਰਦੇ ਰਹੇ। ਪੰਜਾਬ ਦਾ ਕੋਈ ਸਾਂਝਾ ਮਸਲਾ ਵੀ ਸਿੱਖ ਚੁੱਕਦੇ ਤਾਂ ਓਹ ਦਿੱਲੀ ਦੀ ਕੱਛ ਵਿੱਚ ਵੜਿਆ ਦਿਸਿਆ।

💧 ਪਾਣੀ ਕੱਲੇ ਸਿੱਖ ਨੇ ਨਾ ਸੀ ਪੀਣਾ, ਬਿਜਲੀ ਕੱਲੇ ਸਿੱਖ ਨੇ ਨਾ ਸੀ ਵਰਤਣੀ ਸੀ, ਨਾ ਸੂਬੇ ਦੇ ਵੱਧ ਅਧਿਕਾਰਾਂ ਦਾ ਫਾਇਦਾ ਕੱਲੇ ਸਿੱਖਾਂ ਲੈਣਾ ਸੀ, ਪਰ ਹਿੰਦੂ ਅੰਦਰਲੀ ਨਫਰਤ ਨੇ ਉਸ ਨੂੰ ਕਦੇ ਤੁਹਾਡੇ ਨਾਲ ਨਹੀਂ ਖੜਨ ਦਿੱਤਾ।

🕌 ਉਂਝ ਓਹ ਦਰਬਾਰ ਸਾਹਿਬ ਜਾ ਕੇ ਰੋਜ਼ ਮੱਥਾ ਵੀ ਟੇਕਦਾ, ਪਾਠ ਵੀ ਕਰ ਲੈਂਦਾ, ਸੇਵਾ ਕਰ ਜਾਂਦਾ ਗੁਰਦੁਆਰੇ, ਤੁਹਾਡੇ ਪੁਰਬਾਂ ਰਸਮਾਂ ਰਿਵਾਜਾਂ ਵਿੱਚ ਵੀ ਸ਼ਾਮਲ, ਪਰ ਜਦ ਕਿਤੇ ਤੁਹਾਡੇ ਨਾਲ ਦਿੱਲੀ ਦਾ ਪੰਗਾ ਪਏ ਤੁਸੀਂ ਅਪਣਾ ਹੱਕ ਮੰਗੋ, ਓਹ ਖੜਾ ਤੁਹਾਨੂੰ ਦਿੱਲੀ ਨਾਲ ਹੀ ਦਿਸੇਗਾ।

📣 ਯਾਦ ਰਖਣਾ ਜ਼ੁਲਮ ਹੋਣ ਸਮੇ ਤੁਹਾਡੀ ਚੁੱਪ ਵੀ ਜਰਵਾਣੇ ਦੇ ਹੱਕ ਵਿੱਚ ਸਹਿਮਤੀ ਮੰਨੀ ਜਾਂਦੀ ਅਤੇ ਇਹ ਸਹਿਮਤੀਆਂ ਪੰਜਾਬ ਦੇ ਹਿੰਦੂ ਨੇ ਦਿੱਲੀ ਨੂੰ ਵਾਰ ਵਾਰ ਦਿੱਤੀਆਂ। ਨਹੀਂ ਦਿੱਤੀਆਂ?❓


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top