Share on Facebook

Main News Page

💫 ਜਾਦੂ ਵਾਲੀ ਜੱਫੀ 💞(ਵਿਅੰਗ)
-: ਗੁਰਦੇਵ ਸਿੰਘ ਸੱਧੇਵਾਲੀਆ
08.02.2026
#KhalsaNews #GurdevSingh #sadhewalia #radhaswami #Majithia

☠️ ਚਿੱਟਾ ਸਿਓਂ ਕੱਲ ਕਰੀ ਜਾਂਦਾ ਸੀ ਗੁਰੂ ਸਾਹਬ ਦੀ ਬੜੀ ਕਿਰਪਾ ਹੋਈ, ਅੱਜ ਕਰੀ ਜਾਂਦਾ ਬਾਬਾ ਜੀ ਬਿਆਸ ਵਾਲਿਆਂ ਦੀ ਜਾਦੂ ਦੀ ਜਫੀ ਵਿੱਚ ਬੜਾ ਪ੍ਰਤਾਪ ਹੈ, ਸ਼ੁਕਰ ਗੁਜ਼ਾਰ ਹਾਂ ਮੈਂ ਓਨਾ ਦਾ।

🫶 ਜੱਫੀਆਂ ਮੋਦੀ ਦੀਆਂ ਤਾਂ ਬੜੀਆਂ ਮਸ਼ਹੂਰ ਰਹੀਆਂ, ਪਰ ਜਾਦੂ ਦੀ ਜੱਫੀ ਬਾਬੇ ਬਿਆਸੀਏ ਕੋਲੋ ਵੀ ਸੀ ਇਹ ਗੱਲ ਚਿੱਟਾ ਸਿਓਂ ਤੋਂ ਪਤਾ ਲੱਗੀ। ਮੋਦੀ ਤਾਂ ਸ਼ਰੇਆਮ ਜਫੀਓ ਜਫੀ ਹੁੰਦਾ ਰਿਹਾ, ਪਰ ਸ਼ੋਸ਼ਲ ਮੀਡੀਆ ਧੰਨ ਹੋ ਜਾਂਦਾ ਜੇ ਕਿਤੇ ਆਹਾ ਜਾਦੂ ਦੀ ਜਫੀ ਦੇ ਵੀ ਦਰਸ਼ਨ ਹੋ ਜਾਂਦੇ। ਸੰਤ ਨੇ ਤਾਂ ਜਰਵਾਣੇ ਦੇ ਮੂਹਰੇ ਖੜਨਾ ਸੀ, ਪਰ ਸੰਤ ਡਰੱਗੀਆਂ ਨਾਲ ਜਫੀਓ ਜਫੀ ਹੋਇਆ ਪਿਆ।

🐵 ਬਾਂਦਰ ਨੂੰ ਜੰਗਲ ਪੁਛਦਾ ਕਰਦਾ ਕਿਓਂ ਨਹੀਂ ਕੁਝ ਮਾਰੇ ਚਲੇ ਅਸੀਂ। ਓਹ ਆਂਹਦਾ ਮੁੜਕੋ ਮੁੜਕੀ ਤਾਂ ਹੋਇਆ ਪਿਆਂ ਹੋਰ ਫਾਹਾ ਲੈ ਲਾਂ?

💢 ਸੰਗਤ ਆਂਹਦੀ ਬਾਬਾ ਜੀ ਡੁੱਬ ਚਲੇ ਆਂ, ਨਿਆਣੇ ਡੁੱਬ ਗਏ ਸਾਡੇ ਨਸ਼ਿਆਂ ਵਿੱਚ, ਪੰਜਾਬ ਸਿਵਿਆਂ ਰਾਹ ਤੁਰ ਪਿਆ ਤੁਸੀਂ ਮਹਾਤਮਾ ਆਖੇ ਜਾਂਦੇ ਹੋਂ ਕਰੋ ਕੁਝ, ਤਾਂ ਬਾਬੇ ਆਂਹਦੇ ਜਫਿਓ ਜਫੀ ਤਾਂ ਹੋਇਆਂ ਹੋਰ ਰੱਸਾ ਪਾ ਲਾਂ ਗਲ ਵਿਚ?

👁️ ਜੋੜ ਦੇਖੋ ਮੀਣਿਆਂ ਅਤੇ ਲੰਡਿਆਂ ਦਾ।

👹 ਸੰਤ ਨੇ ਸੰਸਾਰ ਨੂੰ ਸਿੱਧਾ ਰਾਹ ਦਸਣਾ ਹੁੰਦਾ, ਪਰ ਇਥੇ ਸੰਤ ਹੁਰੀਂ ਜਰਵਾਣਿਆਂ ਨੂੰ ਛਡਾਓਂਣ ਜਿਹਲੀਂ ਤੁਰੇ ਫਿਰਦੇ।

👽 ਆਸਾ ਰਾਮ ਇਕ ਵਾਰ ਆਂਹਦਾ ਮੈਂ ਹੈਲੀਕਪਟਰ ਵਾਲੇ ਨੂੰ ਜਿਹਲ ਉਪਰੋਂ ਗੇੜਾ ਕਢਣ ਨੂੰ ਕਿਹਾ ਯਾਣੀ ਓਹ ਦਸਣਾ ਚਾਹੁੰਦਾ ਸੀ ਮੇਰੀ ਪਲੈਨਿੰਗ ਪਹਿਲਾਂ ਹੀ ਬਣੀ ਹੋਈ ਸੀ ਜਿਹਲ ਵਿਚ ਜਾ ਕੇ 'ਤਪਦੀਆਂ ਰੂਹਾਂ' ਨੂੰ ਠਾਰਨ ਦੀ ਤੇ ਲਗਦਾ ਬਾਬੇ ਰਾਧਾ ਸ਼ਿਆਮ ਨੂੰ ਵੀ ਚਿੱਟਾ ਸਿਓਂ ਦੀ ਤਪਦੀ ਰੂਹ ਕੱਦ ਦੀ ਜਫੀਓ ਜਫੀ ਹੈਣ ਲਈ ਤਰਸ ਰਹੀ ਹੋਵੇਗੀ ਅਤੇ ਆਖਰ ਬਾਬਿਆਂ ਜਾ ਹੀ ਪਾਈ ਜਾਦੂ ਵਾਲੀ ਜੱਫੀ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top