Share on Facebook

Main News Page

💥 ਚੋਰਾ ਜਾਰਾ ਰੰਡੀਆ ਕੁਟਣੀਆ ਦੀਬਾਣੁ॥💥
-: ਗੁਰਦੇਵ ਸਿੰਘ ਸੱਧੇਵਾਲੀਆ
04.02.2026
#KhalsaNews #GurdevSingh #sadhewalia #Majithia #radhaswami

☝️ ਬਾਬਾ ਜੀ ਅਪਣਿਆਂ ਦੇ ਉਪਰਲੇ ਬਚਨ 136 ਕਰੋੜ ਦੇ ਬੰਗਲੇ ਵਾਲੇ ਰਾਧੇ ਸੁਆਮੀ ਢਿੱਲੋਂ ਉਪਰ ਐਨ ਖਰੇ ਉਤਰਦੇ।

👎 #ਬੇਸ਼ਰਮੀ, #ਬੇਹਯਾਈ, #ਬੇਗੈਰਤੀ ਦੀਆਂ ਸਾਰੀਆਂ ਹੱਦਾਂ ਟੱਪ ਜਾਣ ਦਾ ਨਾਮ ਅੱਜ ਜੇ ਰਖਣਾ ਹੋਵੇ ਤਾਂ ਪਤਾ ਕੀ ਹੈ? "#ਟਾਈਗਰ ਹਾਲੇ ਜਿਓਂਦਾ ਹੈ।"

🐷 ਧਰਮ ਗੁਰੂ ਅਖਵਾਉਣ ਵਾਲੇ ਮਨੁੱਖਤਾ ਨੂੰ ਸਿੱਧੇ ਰਾਹੇ ਪਾਓਂਣ ਦੇ ਦਾਅਵੇ ਕਰਨ ਵਾਲੇ ਡਰੱਗੀਆਂ ਦੇ ਦਲਾਲ ਨਿਕਲਣਗੇ, ਇਸ ਤੋਂ ਵੱਡੇ ਸਿੰਗਾਂ ਵਾਲਾ "ਕਲਯੁੱਗ" ਲਭ ਕੇ ਦਿਖਾਓ। ਇਸ ਵੇਦੀਨਾਂ ਦੀ ਦੋਸਤੀ ਵਿੱਚ ਡਰੱਗਾਂ ਨਾਲ ਪੰਜਾਬ ਦੇ ਸਿਵਿਆਂ ਵੰਨੀ ਤੋਰੇ ਗਏ ਪੁੱਤ ਕਿਥੇ ਨੇ? ਪੰਜਾਬ ਦੀ ਧਾਹ ਕਿਓਂ ਨਹੀਂ ਨਿਕਲੀ ਜਦ ਜਿਹਲੋਂ ਟਾਈਗਰ ਬਣਕੇ ਨਿਕਲੇ ਮਜੀਠੀਏ ਮੂਹਰੇ ਬੇਗੈਰਤ ਲੋਕ ਭੰਗੜੇ ਪਾ ਰਹੇ ਅਤੇ ਢੋਲ ਵਜੇ ਰਹੇ ਸਨ।

🪑 #ਨਵਾਬੀਆਂ ਨੂੰ ਠੁੱਡੇ ਮਾਰਨ ਵਾਲੇ ਅਤੇ ਅਬਦਾਲੀ ਵਲੋਂ ਦਿੱਤੇ ਜਾ ਰਹੇ ਲਾਹੌਰ ਨੂੰ ਜੁੱਤੀ ਦੀ ਨੋਕ 'ਤੇ ਰੱਖਣ ਵਾਲੇ ਸੂਰਬੀਰਾਂ ਦਾ ਪੰਜਾਬ ਆਹਾ ਹੈ? ਪੰਜਾਬ ਦਾ ਧਾਨ ਖਾਣੇ ਸਾਧ, ਸੰਤ, ਡੇਰੇਦਾਰ, ਗਿਆਨੀ ਧਿਆਨੀ ਕਿਹੜੇ ਕਬਰੀਂ ਜਾ ਸੁੱਤੇ ਇਨ੍ਹਾਂ ਚੋਰਾਂ ਯਾਰਾਂ ਰੰਡੀਆਂ ਦਾ ਗੁਰਾਂ ਦੇ ਪੰਜਾਬ ਉਪਰ ਹੁੰਦਾ ਤਾਂਡਵ ਦੇਖ?

👳 #ਪੰਜਾਬ ਦੇ ਅੰਨ ਅਤੇ ਲੂਣ ਵਿੱਚ ਇਨੀ ਬੇਗੈਰਤੀ ਕਾਹਨੂੰ ਸੀ, ਕਿ ਇਸ ਨੂੰ ਖਾਣ ਵਾਲਿਆਂ ਦੀ ਜ਼ੁਬਾਨ ਠਾਕੀ ਗਈ! ਅਸੀਂ ਮਰਦਾਂ ਨੂੰ ਕਿਓਂ ਰੋਨੇ ਆਂ ਇਸ ਬੇਗੈਰਤੀ ਕਰਕੇ ਰੋਨੇ ਆਂ। ਪਰ ਮਰਦਾਂ ਦਾ ਜਿਓਂਦਿਆਂ ਦਾ ਵੀ ਮੋਇਆਂ ਦਾ ਵੀ ਮਖੌਲ ਉਡਾਇਆ ਬੇਗੈਰਤਾਂ, ਪਰ ਖੁੱਦ ਚੁੱਪ।

👑 #ਰਜਵਾੜਾਸ਼ਾਹੀ ਅਤੇ ਜਰਵਾਣਿਆਂ ਦੀ ਭਾਈਬੰਦੀਆਂ ਦੇ ਤਾਂਡਵ ਦੀ ਤਾਂ ਹਾਲਾਂ ਸਿਆਹੀ ਵੀ ਨਹੀਂ ਸੁੱਕੀ ਕਿ ਟਾਈਗਰ ਹੁਰੀਂ ਆਣ ਹਾਜਰ ਹੋਏ। ਮੁੱਖ ਤੇ ਰਾਮ ਰਾਮ ਕਰਨ ਵਾਲਾ ਬਗਲ ਵਿਚ ਛੁਰੀ ਲਈ ਫਿਰਦਾ ਰਾਧਾ ਸੁਆਮੀ ਬਗਲਾ ਡਰੱਗੀਆਂ ਨੂੰ ਜਿਹਲਾਂ ਵਿਚੋਂ ਲੈਣ ਜਾਏਗਾ ਅਤੇ ਪੰਜਾਬ ਦਾ ਬੇਗੈਰਤ ਤਬਕਾ ਡਰੱਗੀਆਂ ਮੂਹਰੇ ਇਓਂ ਬਾਦਰਾਂ ਤਰਾਂ ਨਚੇਗਾ, ਇਸ ਤੋਂ ਮਾੜੇ ਦਿਨ ਪੰਜਾਬ ਦੇ ਕੀ ਹੋ ਸਕਦੇ ਹਨ?

🌚 ਦਰਅਸਲ ਸਹੀ ਅਰਥਾਂ ਵਿਚ ਆਹਾ ਹੈ ਕਾਲਾ ਦੌਰ ਜਿਸ ਵਿਚੋਂ ਤੁਸੀਂ ਅਸੀਂ ਲੰਘ ਰਹੇ ਹਾਂ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top