✊ ਬਾਗੀ ਲਹਿਰਾਂ ਅਤੇ ਰਜਵਾੜਾਸ਼ਾਹੀ🐖
-: ਗੁਰਦੇਵ ਸਿੰਘ ਸੱਧੇਵਾਲੀਆ
01.02.2026
#KhalsaNews #GurdevSingh #sadhewalia #SimranjitSinghMann #khalistan
🍁 ਬੜਾ ਚਿਰ ਪਹਿਲਾਂ ਮੈਂ #ਸਿਮਰਨਜੀਤ ਸਿੰਘ #ਮਾਨ ਦੇ
ਸਭ ਤੋਂ ਪਹਿਲਾਂ ਝੂਠੇ ਪੁਲਿਸ ਮੁਕਾਬਲਿਆਂ ਦੀ ਸ਼ੁਰੂਆਤ ਬਾਰੇ ਲਿਖਿਆ ਸੀ ਜਦ ਇਸ
ਨੇ ਇਕ ਗੁਰਦੁਆਰਾ ਖਾਲੀ ਕਰਾਓਂਣ ਖਾਤਰ ਦੋ ਨਿਹੰਗ ਸਿੰਘਾਂ ਨੂੰ ਗੋਲੀਆਂ ਨਾਲ
ਭੁੰਨ ਸੁਟਿਆ ਸੀ।
✌️ ਦੂਜੀ ਵਾਰ ਜਦ ਇਸ ਨੇ ਸਰਬਤ ਖਾਲਸੇ ਦਾ ਸ਼ਰਬਤ ਕੀਤਾ ਸੀ ਅਤੇ ਸਿਖਰ ਤੇ
ਪਹੁੰਚੀ ਲਹਿਰ ਦੀ ਫੂਕ ਕਢਕੇ ਬਾਦਲਾਂ ਨੂੰ ਬਚਾਇਆ ਸੀ। ਤੀਜੀ ਵਾਰ ਜਦ ਇਹ ਚੋਣਾ
ਤੋਂ ਪਹਿਲਾਂ ਸ਼ਿਵਲਿੰਗ ਮੂਹਰੇ ਸਿਰ ਸਿਟੀ ਖੜਾ ਸੀ ਅਤੇ ਹਿੰਦੂਆਂ ਤੈਂ ਵੋਟਾਂ
ਦੀ ਭੀਖ ਮੰਗ ਰਿਹਾ ਸੀ।
👳 ਮੇਰੇ ਲੋਕ ਭੋਲੇ ਅਤੇ ਜਜ਼ਬਾਤੀ ਨੇ ਪਰ ਦਿਲਾਂ ਦੇ ਮਾੜੇ ਨਹੀਂ। ਓਨਾ ਕਾਫੀ
ਇਤਰਾਜ ਕੀਤੇ ਸਨ ਮੇਰੇ ਉਪਰ ਸ਼ਾਇਦ ਏਜੰਸੀਆਂ ਤਕ ਵੀ ਲੈ ਗਏ ਹੋਣ ਮੈਨੂੰ।
👮 ਜੇਲ ਵਿਚੋਂ ਰਾਜੀਵ ਨੂੰ ਮੇਰੇ ਪ੍ਰਭੂ ਕਹਿਕੇ ਚਿੱਠੀਆਂ ਰਾਹੀਂ ਤਰਲੇ ਕੱਢਣ
ਤੋਂ ਲੈ ਕੇ ਵੱਡੀ ਕਿਰਪਾਨ ਫੜਕੇ ਪਾਰਲੀਮੈਂਟ ਮੂਹਰੇ ਗਤਕਾ ਖੇਡਣ ਵਿਚਦੀ ਹੋ ਕੇ
ਦੇਵ ਗੌੜਾ ਸਰਕਾਰ ਵੇਲੇ ਹਸਪਤਾਲ ਵਿਚ ਬਿਮਾਰ ਹੋਣ ਤੱਕ ਦੇ ਖੇਖਣਾ ਤੱਕ ਦਾ ਕਾਫੀ
ਲੰਮਾ ਸਫਰ ਰਿਹਾ ਮਾਨ ਦਾ ਅਤੇ ਬੜੇ ਮੌਕੇ ਮੁਹਈਆ ਕੀਤੇ ਮਾਨ ਨੇ ਕਿ ਮੇਰੀ
ਰਜਵਾੜਾ ਸ਼ਾਹੀ ਨੂੰ ਸਮਝ ਕੇ ਕੌਮ ਅਪਣਾ ਭਵਿੱਖ ਹੋਰ ਥਾਓਂ ਲੱਭੇ ਪਰ ਮੇਰੀ ਭੋਲੀ
ਕੌਮ ਨਾਹਰਿਆਂ ਜੈਕਾਰਿਆਂ ਤੋਂ ਅੱਗੇ ਜਾ ਕੇ ਸੋਚਣ ਤਕ ਦਾ ਸਫਰ ਹਾਲਾਂ ਤਹਿ ਨਹੀ
ਕਰ ਸਕੀ।
📣 ਦੋਹਤੇ ਦੇ ਵਿਆਹ ਦੀ ਘੋਲੀ ਕੜੀ ਅਤੇ ਸੱਦੇ ਗਏ ਬਾਦਲਾਂ ਵਰਗੇ ਜਰਵਾਣਿਆਂ,
ਬੇਅੰਤੇ ਬੁੱਚੜ ਦੇ ਪੋਤੇ ਅਤੇ ਰਾਧੇ ਸ਼ਾਮਾਂ ਤੋਂ ਜੇ ਮਾਨ ਹੁਣ ਵੀ ਸਪੱਸ਼ਟ ਨਹੀ
ਤਾਂ ਜਾਪਦਾ ਕੁੱਟ ਖਾਣ ਦਾ ਹੋਰ ਲੰਮਾ ਸਫਰ ਤੈਅ ਕਰਨਾ ਪਵੇਗਾ ਕੌਮ ਮੇਰੀ ਨੂੰ।
🌚ਤੁਸੀਂ ਕਹਿ ਸਕਦੇਂ ਨਾਨਾ ਬੇਬਸ ਹੈ ਦੋਹਤੇ ਮੂਹਰੇ ਕਿਉਂਕਿ ਇਥੇ ਉਸਦਾ ਫੈਸਲਾ
ਲਾਗੂ ਨਹੀਂ ਹੋ ਸਕਦਾ। ਪਰ ਦਿੱਲਾਂ ਅੰਦਰ ਜੇ ਹਵਾਵਾਂ ਰੁਮਕਦੀਆਂ ਹੋਣ ਤਾਂ ਬੰਦਾ
ਖੁਦ ਮੂਹਰੇ ਤਾਂ ਬੇਸਸ ਨਹੀਂ ਹੋ ਸਕਦਾ ਯਾਣੀ ਚੌਰ ਝੁਲਾਓਂਣ ਵਾਲੀ ਅਜਿਹੀ ਗੰਦੀ
ਉਲਾਦ ਅਤੇ ਅਜਿਹੇ ਜਰਵਾਣਿਆਂ ਦੇ ਇਕੱਠ ਤੋਂ ਤਾਂ ਕਿਨਾਰਾ ਕਰ ਹੀ ਸਕਦਾ ਸੀ ਮਾਨ।
✅ ਕਹਾਵਤ ਸੱਚ ਹੈ ਕਿ ਮਹਿਲਾਂ ਵਿਚੋਂ ਕਦੇ ਇਨਕਲਾਬ ਨਹੀਂ ਉਠਦੇ ਯਾਣੀ ਰਜਵਾੜਾ
ਸ਼ਾਹੀ ਤੋਂ ਕਿਸੇ ਬਾਗੀ ਲਹਿਰਾਂ ਦੀ ਅਗਵਾਈ ਦੀ ਆਸ ਰੱਖਣੀ ਗਧੇ ਦੇ ਸਿਰ ਤੋਂ
ਸਿੰਗ ਲੱਭਣ ਬਰਾਬਰ ਹੈ। ਕਿ ਨਹੀਂ?

|
|
 |
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
 |
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
 |
|