🧿 ਘਿਓ ਦੀ ਚੂਰੀ, ਸੋਨੇ ਦਾ ਪਿੰਜਰਾ ☀️
-: ਗੁਰਦੇਵ ਸਿੰਘ ਸੱਧੇਵਾਲੀਆ
22.04.2025
#KhalsaNews #RanjitSinghDhadrianWale #pakhandi #mindreset
🦜ਤੋਤਾ ਬਾਬਾ ਨਵੀਆਂ ਪਿਰਤਾਂ ਦੀ ਫੂਕ ਵਿੱਚ ਭੋਰਿਆਂ ਵਾਲਾ ਪਿੰਜਰਾ
ਛੱਡ ਤਾਂ ਬੈਠਾ, ਪਰ ਹਾਲਾਤ 25-25 ਡਾਲਰ ਮੰਗਣ ਤੱਕ ਆਣ ਪਹੁੰਚੀ। ਉਸਦਾ ਮਿਰਜਾ ਯਾਰ
ਕਹਿਣ ਲਗ ਗਿਆ ਕਿ ਨਵੀਆਂ ਪਿਰਤਾਂ ਵਾਲਾ ਇਨਕਲਾਬ ਫਸ ਗਿਆ ਜੇ ਬੰਦੂਕ ਦੀ ਨਾਲੀ ਵਿਚ
25-25 ਡਾਲਰ ਕੱਢੋ ਜੇ ਕੱਢਣਾ।
👳♂️ ਲੋਕ ਢੋਲਕੀਆਂ ਚਿਮਟਿਆਂ ਵਾਲੇ ਮਿਰਜੇ ਦੀ ਤਾਨ 'ਤੇ ਲਾ ਕੇ ਬਾਬਾ ਤੋਤਾ ਆਪ 'ਮਾਈਂਡ
ਰੀਸੈਟ' ਕਰਨ ਤੁਰ ਪਿਆ। ਹੁਣ ਕਿਥੇ ਚਿਮਟਿਆਂ ਦੇ ਸ਼ੋਰ ਵਿੱਚ ਜੱਗੇ ਜੱਟ ਦੀ ਤਾਨ ਉਪਰ ਚਕਵੇਂ
'ਗਾਣੇ', ਕਿੱਥੇ ਦਿਲ 'ਤੇ ਹੱਥ ਰੱਖ ਚਲਦਾ ਕਰਨ ਤਰਾਂ ਉਲਟੇ ਸਿੱਧੇ ਸਾਹਾਂ ਦੇ ਬੰਦਾ ਪੰਪ
ਮਾਰ ਮਾਰ ਸ਼ੈਦਾਈ ਹੋਈ ਫਿਰੇ, ਆਹਾ ਤਾਂ ਧੱਕਾ ਸੀ ਯਾਣੀ 'ਰੀਸੈਟ' ਵੀ ਫਿਹਲ।
🏺 ਤੌੜੀ ਵਾਲੀ ਔਰਗੈਨਿਕ ਦਾਲ ਜਾਂ ਗਲਗਲਾਂ ਦਾ ਅਚਾਰ ਜਾਂ ਗੋਲ ਗੱਪਿਆਂ ਦੀਆਂ ਮਸ਼ਹੂਰੀਆਂ
ਨਾਲ ਕਿਤੇ ਡੇਰੇ ਚਲਦੇ! !ਲੋਕਾਂ ਦੇ ਨਿਆਣੇ ਖਿਡਾ ਕੇ ਵੀ ਦੇਖ ਲਏ, ਕੁੱਤਿਆਂ ਨੂੰ ਮੂੰਹ
ਚਟਾ ਕੇ ਵੀ, ਟਰੈਕਟਰ 'ਤੇ ਚੜਕੇ ਕਿਸਾਨ ਹੋਣ ਦੀ ਫੀਲਿੰਗ ਲੈ ਕੇ ਵੀ, ਪਰ ਤੋਤੇ ਕੀ ਮੁਰਗੀ
ਨੇ ਸੋਨੇ ਦਾ ਅੰਡਾ ਨਾ ਦਿਤਾ ਹੁਣ।
♦️ ਅਗਾਂਹ ਵਧੂ ਹੋਣ ਦੇ ਗੇੜ ਵਿਚ ਕਾਮਰੇਡਾਂ ਨੂੰ ਖੁਸ਼ ਕਰਨ ਵਰਗੀਆਂ ਯਬਲੀਆਂ ਵੀ ਛੱਡ ਕੇ
ਦੇਖ ਲਈਆਂ, ਪਰ ਜਿਹੜੇ ਆਪ ਦਾਲਾਂ ਗੁਰੂ ਘਰੋਂ ਪੀ ਪੀ ਮੀਟਿੰਗਾਂ ਕਰਦੇ ਰਹੇ ਹੋਣ ਓਹ ਡੇਰਾ
ਤੇਰਾ ਸਵਾਹ ਚਲਾਓਂਦੇ, ਯਾਣੀ ਓਹ ਵੀ ਫਿਹਲ।
🇳🇿 ਉਧਰ ਨਿਊਜੀਲੈਂਡ ਵਾਲਾ ਮਿਰਜਾ ਵਿਚਾਰਾ ਮੂੰਹ ਵਿਚ ਬੁਰਸ਼ ਤੁੰਨਣ ਤੋਂ ਪਹਿਲਾਂ ਰੋਜ
ਤੋਪੇ ਗਿਣਦਾ ਪਛਤਾਅ ਰਿਹਾ ਹੁੰਦਾ ਕਿ ਵਾਕਿਆ ਹੀ ਟੈਂਪੂ ਦੀ ਸਵਾਰੀ ਕਰ ਬੈਠੇ ਜੀਹਦੇ
ਟਾਇਰ ਹੀ ਹੈ ਨਹੀਂ। ਪਰ ਸ਼ਰਮਿੰਦਾ ਹੋਇਆ ਹੁਣ ਬੋਲੇ ਕੀ।
💠 ਨਵੀਆਂ ਪਿਰਤਾਂ ਮਗਰ ਲਗ ਕੇ ਕੈਮਰੇ ਮੂਹਰੇ ਜੂੜੇ ਕੁਤਰਨ ਵਾਲੇ ਅਤੇ ਮੁੱਛਾਂ ਵੱਢ
ਸੁੱਟਣ ਵਾਲੇ ਦਰਬਾਰੀ ਕਵੀ ਵਿੱਚੇ ਘੱਗੇ ਅਤੇ ਉਸ ਦੀ ਢਾਡਣ ਕੁੜੀ ਮੰਝਧਾਰ ਵਿੱਚ ਛੱਡ ਕੇ,
ਆਪ ਬਾਬੇ ਤੋਤੇ ਨੇ ਫਿਰ ਤੋਂ ਪੁਜਾਰੀਆਂ ਯਾਣੀ ਪੁਰਾਣੇ ਯਾਰਾਂ ਦੀ ਪੂਛ ਜਾ ਫੜੀ ਕਿ ਨਵੀਆਂ
ਪਿਰਤਾਂ ਤਾਂ ਵੈਤਰਨੀ ਦੇ ਵਿਚਾਲੇ ਡੋਬਣਗੀਆਂ, ਪੁਰਾਣੀਆਂ ਮੌਜਾਂ ਤਾਂ ਮਿਰਜਾ ਸੁਣਾ ਕੇ
ਹੀ ਥਿਆਓਣੀਆਂ।
🐕🦺 ਮੇਰਾ ਵੱਡਾ ਕੁੱਤਾ ਸਿਆਣਾ, ਓਹ ਦੂਰ ਨਹੀਂ ਜਾਂਦਾ, 🐕ਛੋਟੇ ਨੂੰ ਤੋਤੇ ਤਰਾਂ
ਨਵੀਆਂ ਪਿਰਤਾਂ ਦਾ ਚਾਅ ਚੜਿਆ ਰਹਿੰਦਾ। ਇੱਕ ਵਾਰ ਖੁਲ ਕੇ ਓਹ ਹਾਈਵੇਅ ਪਾਰ ਕਰ ਤਾਂ ਗਿਆ,
ਪਰ ਮੁੜ ਸਮਝ ਨਾ ਆਵੇ ਜਾਣਾ ਕਿੱਧਰ। ਲਭਦਿਆਂ ਲਭਦਿਆਂ ਬੌਂਦਲਿਆ ਜਿਹਾ ਕਿਸੇ ਗੋਰੇ ਦੀ
ਯਾਰਡ ਵਿਚੋਂ ਜਦ ਲਭਿਆ ਤਾਂ ਭੱਜ ਕੇ ਇਓਂ ਪੈਰੀਂ ਡਿਗਾ, ਜਿਵੇਂ ਸਦੀਆਂ ਦਾ ਵਿਛੜਿਆ ਬਾਬਾ
ਤੋਤਾ ਅਪਣੇ ਪੁਰਾਣੇ ਯਾਰਾਂ ਦੇ ਡਿਗਦਾ ਫਿਰ ਰਿਹਾ।

|
<<
ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ
ਦੀਆਂ ਹੋਰ ਲਿਖਤਾਂ
>> |
 |
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
 |
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
 |
|