Share on Facebook

Main News Page

👨‍❤️‍👨ਟੈਂਪੂਆਂ ਦੀ ਤੀਜੀ ਫਸਲ 👩‍❤️‍👩
-:
ਗੁਰਦੇਵ ਸਿੰਘ ਸੱਧੇਵਾਲੀਆ 05.04.2025
#KhalsaNews #GurdevSingh #sadhewalia #amritsar #Tempo #parade

✌️ ਦੋ ਫਸਲਾਂ ਤਾਂ ਉਨ ਵੱਢ ਲਈਆਂ, ਹੁਣ ਤੀਜੀ ਨੂੰ ਨਾ ਵੱਢਣ ਦੀ ਲੋੜ, ਨਾ ਭਰੀਆਂ ਬੰਨਣੀਆਂ ਦੀ, ਨਾ ਗਾਹੁਣੀ ਪਵੇ।

👉 ਗੋਲੀਆਂ ਵੀ ਬਦਨਾਮ ਹੋ ਗਈਆਂ, ਚਿੱਟੇ ਦਾ ਵੀ ਰੌਲਾ ਵਧ ਗਿਆ, ਹੁਣ ਉਨ ਟੈਂਪੂ ਬੀਜਣੇ ਸ਼ੁਰੂ ਕਰ ਦਿਤੇ ਅਤੇ ਹੈਰਾਨੀ ਕਿ ਮਰਦਾਂ ਦੀ ਧਰਤੀ ਉਪਰ ਟੈਂਪੂ? ਯਾਣੀ ਜਹਾਜਾਂ ਦੀ ਏਅਰਪੋਰਟ ਉਪਰ ਟੈਪੂਆਂ ਦਾ ਅੱਡਾ?

🧔 ਜਦ ਮੈਂ ਲਚਰ ਗਾਇਕੀ ਵਾਲਿਆਂ ਨੂੰ ਨਚਾਰ ਭੰਡ, ਮਸਖਰੇ ਜਾਂ ਕੰਜਰ-ਕੰਜਰੀਆਂ ਲਫਜ ਵਰਤਦਾਂ ਸਾਂ ਤਾਂ ਮੈਂ ਹੁਣ ਵਾਲੇ 'ਸਭਿਅਤ' ਯੁਗ ਵਿਚੋਂ ਬਾਹਰ ਹੋ ਜਾਨਾ, ਯਾਣੀ ਜੰਗਲੀ ਜਾਂ ਪਿਲਛਖੋਰੀ ਜਾਂ ਅਨਪੜ੍ਹ। ਕਿਓਕਿ ਲੋਕਾਂ ਦੇ ਇਹ ਤਾਂ ਕਲਾਕਾਰ ਨੇ ਜਾਂ ਸਟਾਰ ਜਾਂ ਹੀਰੋ, ਪਰ ਸਾਨੂੰ ਪਤਾ ਨਹੀਂ ਜਿਹੜੀ ਫਸਲ ਅਸੀਂ ਪੁੰਗਰਦੀ ਅਜ ਦੇਖ ਰਹੇ ਹਾਂ ਸ਼ੁਰੂ ਇਨਾ ਤੋਂ ਹੀ ਹੋਈ ਸੀ।

⛔ ਇਸ ਫਸਲ ਦਾ ਮੁੱਢ ਖਾੜਕੂ ਲਹਿਰ ਤੋਂ ਬਾਅਦ ਜੱਸੋਵਾਲ ਦੀ ਕਮਾਂਡ ਹੇਠ ਸਭਿਆਚਰ ਮੇਲਿਆਂ ਦੇ ਨਾਂ 'ਤੇ ਬੱਧਾ ਗਿਆ ਸੀ ਅਤੇ ਇਸ ਨੂੰ ਸ਼ਹਿ ਦਿਤੀ ਸੀ ਪੰਜਾਬ ਦੇ ਕਾਮਰੇਡਾਂ। ਜੀਹਨਾ ਸਮਾਜ ਦੇ ਛਟੇ ਫੂਕੇ ਮਿਰਜੇ ਰਾਂਝੇ ਮਜਨੂੰ ਕਬਰਾਂ ਵਿਚੋਂ ਕੱਢ ਕੱਢ ਅਤੇ ਮਾਂਝ ਮਾਂਝ ਲੋਕਾਂ ਮੂਹਰੇ ਪੇਸ਼ ਕੀਤੇ।

❎ ਲੰਡਰ ਗਾਇਕਾਂ ਪੰਜਾਬ ਦੀਆਂ ਧੀਆਂ ਦੇ ਲਕ ਮਿਣੇ ਮੈਂ (ਪੰਜਾਬ) ਚੁੱਪ ਰਿਹਾ। ਉਨ ਸਕੇਲਾਂ 'ਤੇ ਚਾਹੜ ਚਾਹੜ ਪੰਜਾਬ ਦੀਆਂ ਕੁੜੀਆਂ ਦੇ ਭਾਰ ਜੋਖੇ, ਮੈਂ ਚੁੱਪ ਰਿਹਾ। ਉਨ ਨੱਚਦੀਆਂ ਦੀਆਂ ਬਾਹਾਂ ਫੜੀਆਂ, ਚੁੰਨੀਆਂ ਲਾਹੀਆਂ, ਸੜਕਾਂ ਉਪਰ ਅੱਗ ਬਣਾ ਕੇ ਤੋਰੀਆਂ, ਮੈਂ ਚੁੱਪ ਰਿਹਾ ਅਤੇ ਅੰਤ ਉਹੀ ਗੰਦੇ ਛਪੜ ਉਛਲ ਉਛਲ ਜਦ ਹੁਣ ਮੇਰੇ ਗੱਲ਼ ਤੱਕ ਆ ਗਏ ਤਾਂ ਮੈਨੂੰ ਫਿਕਰ ਹੋਣ ਲਗਾ ਕਿ ਇਹ ਕੀ ਹੋਣ ਲੱਗਾ!

📛 ਇਸ ਤੋਂ ਵੀ ਅੱਗੇ ਇਹ ਮੁਸ਼ਕਿਆ ਪਾਣੀ ਮੇਰੀਆਂ ਧਾਰਮਿਕ ਸੰਸਥਾਵਾਂ ਤੱਕ ਦਾ ਦਰਵਾਜਾ ਵੀ ਲੰਘ ਆਇਆ ਅਤੇ ਮੈਂ ਓਨਾ ਨੂੰ ਵੀ ਅਪਣੇ ਨਾਇਕਾਂ ਵਜੋਂ ਮਾਨਤਾ ਦੇਣ ਤੁਰ ਪਿਆ। ਮੈਨੂੰ ਖੁਦ ਉਪਰ ਕੀ ਕਦੇ ਗਿਲਾਨੀ ਨਹੀਂ ਹੁੰਦੀ ਕਿ ਮੈਨੂੰ #ਧੁੰਮੇ #ਢੱਡਰੀ ਵਰਗੇ ਟੈਂਪੂ ਦਸਦੇ ਰਹੇ ਕਿ ਜਿੰਦਗੀ ਦਾ ਜਹਾਜ ਕਿਵੇਂ ਉਡਾਈਦਾ।

💠 #ਟਰੰਪ ਦੀਆਂ ਬਾਕੀ ਗੱਲਾਂ ਨਾਲ ਚਾਹੇ ਕੋਈ ਸਹਿਮਤ ਹੋਵੇ ਜਾਂ ਨਾ, ਪਰ ਉਸ ਇਕ ਗਲ ਮਰਦਾਂ ਵਾਲੀ ਕੀਤੀ ਕਿ ਕੋਈ ਵਿਚ ਵਿਚਾਲਾ ਨਹੀਂ ਦੋ ਹੀ ਜੈਂਡਰ ਯਨਿ ਔਰਤ ਅਤੇ ਮਰਦ, ਇਸ ਤੋਂ ਅਗੇ 'ਫੁਲ ਸਟਾਪ'।

🏴 ਬਿਨਾ ਉਕਸੇ ਜਾਣ ਤੋਂ ਪੰਜਾਬ ਨੂੰ ਸੜਕਾਂ ਉਪਰ ਆਓਂਣਾ ਚਾਹੀਦਾ ਅਤੇ ਇਸ ਖਤਰਨਾਕ ਬਿਮਾਰੀ ਨੂੰ ਰੋਕਣਾ ਚਾਹੀਦਾ ਨਹੀਂ ਤਾਂ ਇਹ ਨਾ ਹੋਵੇ ਕਿ ਸਾਡੀ ਅਗਲੀ ਯਾਣੀ ਤੀਜੀ ਨਸਲ ਟੈਂਪੂਆਂ ਖਾਤੇ ਜਾ ਪਵੇ, ਜਿੱਥੇ ਚੌਥੀ ਨਸਲ ਦੀ ਸੰਭਾਵਨਾ ਹੀ ਨਾ ਰਹੇ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top