Share on Facebook

Main News Page

🏮 #ਕੁੰਭ ਤੋਂ #ਹੋਲੀ ਤੱਕ ਦਾ ਸਫਰ 🎈
-: ਗੁਰਦੇਵ ਸਿੰਘ ਸੱਧੇਵਾਲੀਆ
16.03.2025
#KhalsaNews #GurdevSingh #sadhewalia #kumbhmela #holi #HolaMohalla #traitor #Dhumma #RSS #bantasingh

♦️ ਕੁੰਭ ਤੋਂ ਹੋਲੀ ਤੱਕ ਦਾ ਸਫਰ ... ਹੋਲੀ ਯਾਣੀ ਗੋਹੇ ਤੱਕ ਦਾ ਸਫਰ।

👴 ਪੰਡੀਏ ਦੀ ਇੱਕ ਤਾਂ #ਦਾਦ ਦੇਣੀ ਬਣਦੀ ਕਿ ਉਸ ਮਨੁੱਖਾਂ ਮਨੁਖੀਆਂ ਦੀਆਂ ਹੇੜਾਂ ਦੀਆਂ ਹੇੜਾਂ ਪਾਲੀਆਂ ਅਤੇ ਸਦੀਆਂ ਤੋਂ ਪਾਲੀਆਂ ਜਿਹੜੀਆਂ ਅਜ ਦੇ ਯੁੱਗ ਦੇ ਦਰਵਾਜੇ ਖੁਲੇ 'ਤੇ ਵੀ ਬਾਹਰ ਨਹੀਂ ਆਈਆਂ ਉਲਟਾ 'ਸਾਡੇ ਵਾਲੇ' ਵੀ ਵਿਚੇ ਜਾ ਵੜੇ ਓਸੇ ਵਾੜੇ ਅਤੇ ਦੇਹ ਤੇਰੇ ਦੀ ਚਿਕੜੋ ਚਿਕੜੀ ਕਿ ਖਾਲਸੇ ਦਾ ਹੋਲਾ ਹੈ। 🙈 ਸਿਰ ਵਿੱਚ ਸਵਾਹ ਪਾਈ ਫਿਰਨ ਨੂੰ ਜੇ ਗੁਰਾਂ ਹੋਲਾ ਹੀ ਮੰਨਣਾ ਸੀ ਫਿਰ ਚਲੀ ਆ ਰਹੀ ਹੋਲੀ ਹੀ ਰਹਿਣ ਦਿੰਦੇ ਪਰ ਇਓਂ ਨਾ ਸੀ।

💥 #ਹੋਲੇ ਦੇ ਨਾਂ 'ਤੇ #ਹੋਲੀ ਮਨਾਓਂਣ ਗਏ ਅਨੰਦਪੁਰ ਸਾਹਿਬ ਡਾਂਗੋ ਡਾਂਗੀ ਅਤੇ ਜੁੱਤੀਓ ਜੁੱਤੀ ਹੁੰਦੇ ਕੁਲ ਸੰਸਾਰ ਨੇ ਦੇਖੇ ਅਤੇ ਕਰੀਬਨ ਹੀ ਹਰੇਕ ਸਾਲ ਹੁੰਦਾ। ਓਹ ਵੀ ਓਥੇ ਜਿਥੇ ਇਹ ਪਸ਼ੂਪਨ ਸਿਰਾਂ ਵਿਚੋਂ ਧੋ ਦਿਤਾ ਗਿਆ ਸੀ ਗੁਰਾਂ ਵਲੋਂ। ਪੰਡੀਆ ਬੰਦੇ ਨੂੰ ਇਨਾ ਹੌਲ਼ਾ ਕਰ ਦਏਗਾ ਕਿਨ ਸੋਚਿਆ ਹੋਣਾ।

⛔ ਹਾਲਾਂ ਕੁੰਭ ਵਾਲੀ ਸ਼ਿਵ ਜੀ ਦੀ ਸਵਾਹ ਸਿਰ ਚੋਂ ਝੜੀ ਨਾ ਸੀ, ਉਪਰੋਂ ਗੋਹਿਓ ਗੋਹੀ ਹੋਣ ਲਗ ਪਈ ਲੁਕਾਈ ਅਤੇ ਸਵਾਹੋ ਸਵਾਹੀ ਵਿਚ 'ਸਾਡੇ ਵਾਲੇ ' ਧੁੰਮੇ-ਬੰਟੇ ਪਛਾਣ ਹੀ ਕਿਹੜਾ ਹੁੰਦੇ ਸਨ। 🐷 #ਧੁੰਮਾਂ ਹੰਭੇ ਬਲਦ ਤਰਾਂ ਚੇਲਿਆਂ ਦੇ ਰੰਗ ਇਓਂ ਮਲ ਰਿਹਾ ਸੀ ਜਿਵੇਂ ਕੁੜੀ ਦਾ ਪਿਓ ਮੁੰਡੇ ਦੇ ਸਗਨ ਲਾ ਰਿਹਾ ਹੁੰਦਾ।

👉 ਇਸ ਵਾਰੀ ਲਗਦਾ ਸੁੱਖੇ ਹੋਰਾਂ ਹੋਲੀ ਨਹੀਂ ਖੇਡੀ ਜਾਪਦੀ ਨਹੀ ਤਾਂ ਢਾਈ ਕੁ ਜੁਲਫਾਂ ਵਿਚਦੀ ਹੋਲੀ ਚੋਂਦੀ ਦਿਸ ਪੈਣੀ ਸੀ ਅਤੇ ਕੁੜਤੇ ਵਿਚਦੀ ਫੂਅ ਹੋਏ ਢੱਗੇ ਵਰਗਾ ਢਿੱਡ।

‼️ ਜਿਹੜੀ ਚੀਜ ਤੁਸੀਂ ਕਰਨੀ ਉਸ ਨੂੰ ਓਸੇ ਨਾਂ 'ਤੇ ਕਰੋ, ਨਹੀਂ ਤਾਂ #ਬੇਈਮਾਨੀ ਹੈ। ਮਨਾਓਂਣੀ ਤੁਸੀਂ #ਦਿਵਾਲੀ ਚਾਹੁੰਨੇ ਹੁੰਨੇ, ਦਸ #ਬੰਦੀਛੋੜ ਰਹੇ ਹੁੰਨੇ ਓਂ। ਮਨਾਓਣ ਤੁਸੀਂ #ਹੋਲੀ ਡਹੇ ਹੁੰਨੇ ਓਂ, ਰੌਲਾ ਖਾਲਸੇ ਦੇ #ਹੋਲੇ ਦਾ ਚੱਕਿਆ ਹੁੰਦਾ। ਇਕ ਪਾਸੇ ਤਾਂ ਹੋਵੋਂ। ਇਧਰ ਕਿ ਨਾ ਉਧਰ ਵਾਲੀ ਰੰਨ ਦੁਹਾਗਣ ਨਾ ਬਣੋ। ‼️

🪯 ਖਾਲਸਾ ਸੁੱਕੇ ਪੱਤਿਆਂ ਵਰਗਾ ਨਾ ਸੀ ਕਿ ਜਿਧਰ ਦੀ ਹਵਾ ਹਿੱਲੀ ਓਧਰੇ ਉਡ ਲਏ ਜਿਵੇਂ ਭੰਗੀ ਨਿਹੰਗ ਜਾਂ ਧੁੰਮੇ ਵਰਗੇ ਉਡੇ ਫਿਰਦੇ ਨੇ।

🎯 ਯਾਦ ਰਹੇ ਜੇ ਵੱਡੇ ਵੱਡੇ ਪੱਗੜ ਤੇ ਦੁਮਾਲੇ ਉਡੇ ਫਿਰਦੇ ਨੇ ਤਾਂ ਆਮ ਲੁਕਾਈ ਨੂੰ ਕਾਹਦਾ ਦੋਸ਼ ਕਿ ਓਹ ਹਰੇਕ ਸਾਲ ਦੇਹ ਤੇਰੀ ਦੀ ਛਿੱਤਰੋ ਛਿੱਤਰੀ ਹੋਣ ਲਗੇ ਹੁੰਦੇ ਨੇ ਅਤੇ ਓਹ ਵੀ ਅਨੰਦਪੁਰ ਸਾਹਿਬ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top