🙏 #ਸਿਮਰਨ ਕੀ ਹੈ? 💯
-: ਗੁਰਦੇਵ ਸਿੰਘ ਸੱਧੇਵਾਲੀਆ
27.02.2025
#KhalsaNews #Simran #GurdevSingh #sadhewalia
🌳
ਮੈਂ ਜੰਗਲ ਵਿੱਚ ਗੁਆਚ ਗਿਆਂ ਹਾਂ, ਬਾਹਰ ਨਿਕਲਣਾ ਸਿਮਰਨ ਹੈ।
🍪 ਮੈਂ ਭੁੱਖਾ, ਰੋਟੀ ਮੇਰਾ ਸਿਮਰਨ ਹੈ, ਪਿਆਸਾਂ ਪਾਣੀ ਮੇਰਾ ਸਿਮਰਨ ਹੈ, ਨਿਆਣਾ ਬਿਮਾਰ
ਡਾਕਟਰ ਮੇਰਾ ਸਿਮਰਨ ਹੈ।
🍎 ਭੁੱਖ ਦਾ ਪਤਾ, ਪਿਆਸ ਦਾ ਵੀ, ਨਿਆਣੇ ਦਾ ਵੀ ਪਰ ਗੁਆਚੇ ਦਾ ਨਹੀਂ, ਇਹੀ ਕਾਰਣ ਸਿਮਰਨ
ਉਤਰਦਾ ਨਹੀਂ ਮੇਰੀ ਜਿੰਦਗੀ ਵਿਚ ਕਿਉਂਕਿ ਮੈਂ ਗੁਆਚਾ ਸਮਝਦਾ ਹੀ ਨਹੀਂ ਖੁਦ ਨੂੰ।
😶 ਜਦ ਗੁਆਚ ਜਾਣ ਦੀ ਸੋਝੀ ਵਿਚੋਂ ਸਿਮਰਨ ਨਿਕਲਣਾ ਉਨ ਅੰਦਰ ਧੁਰ ਤੀਕ ਛੇਕ ਕਰਦੇ ਚਲੇ
ਜਾਣਾ। ਬਾਕੀ ਤਾਂ ਰੱਜੇ ਨਿਆਣੇ ਤਰਾਂ ਹੈ ਜਿਹੜਾ ਪੁਛੀ ਜਾਂਦਾ ਰਹਿੰਦਾ ਕੁੱਝ ਖਾਣਾ ਪਰ
ਪਤਾ ਨਹੀਂ ਕੀ ਖਾਣਾ ਕਿਉਂਕਿ ਭੁੱਖ ਹੀ ਨਹੀਂ।
👉 ਭੁੱਖ ਸਵਾਲ ਪੈਦਾ ਹੀ ਨਹੀਂ ਹੋਣ ਦਿੰਦੀ ਕਿ ਖਾਣ ਦੀ ਕੀ ਵਿਧੀ ਐ, ਪੁੱਠਾ ਹੋਕੇ
ਸਿਮਰਨ ਕਰਾਂ ਜਾਂ ਸਿੱਧਾ ਪੈ ਕੇ, ਢੋਲਕੀਆਂ, ਚਿਮਟਿਆਂ ਜਾਂ ਟੱਲੀਆਂ ਨਾਲ। ਰੱਜਿਆ ਹੋਇਆ
ਅਚਾਰ ਮੰਗਦਾ, ਜਦ ਕਿ ਮੂਹਰੇ ਤਿੰਨ ਚਾਰ ਕੌਲੀਆਂ ਪਹਿਲਾਂ ਹੀ ਪਈਆਂ ਸਨ ਬਾਬਿਆਂ ਦੇ ਥਾਲਾਂ
ਤਰਾਂ। ਭੁੱਖਾ ਤਾਂ ਸੁੱਕਾ ਟੁੱਕੜ ਵੀ ਮੱਥੇ ਲਾ ਖਾਂਦਾ, ਅਪਣੇ ਵੱਡੇ ਖਾਂਦੇ ਰਹੇ ਨੇ।
👁️ ਮੇਰੀ ਦੇਹ ਦੇ ਅੰਦਰ ਕਈ ਤਰਾਂ ਦੇ ਸੈਂਸਰ ਨੇ ਜਿਹੜੇ ਮੇਰੀ ਭੁਖ ਪਿਆਸ ਨੀਂਦ ਬੀਮਾਰੀ
ਬਾਰੇ ਦਸਦੇ ਰਹਿੰਦੇ ਨੇ ਪਰ ਇਵੇਂ ਦਾ ਕੋਈ ਸੈਂਸਰ ਨਹੀਂ ਜਿਹੜਾ ਮੈਨੂੰ ਇਹ ਯਾਦ ਕਰਾਏ ਕਿ
ਮੈਂ ਭਟਕ ਗਿਆ ਹੋਇਆਂ ਅਤੇ ਰਸਤਾ ਕਿਵੇਂ ਲਭਣਾ। ਇਹੀ ਕਾਰਣ ਕਿ ਮੈਂ ਜੰਗਲ ਵਿੱਚ ਖੁਸ਼
ਹਾਂ, ਬੇਸ਼ਕ ਕੰਡਿਆਂ ਨਾਲ ਵਿਲੂੰਧਰਿਆਂ ਹੋਇਆ ਹਾਂ। ਨੀਂਦ ਚਲੇ ਗਈ, ਚੈਨ ਜਾਂਦਾ ਲਗਾ,
ਅੰਦਰ ਸੜ ਰਿਹਾ, ਧੂੰਆ ਹੋਇਆ ਪਿਆ, ਚਿੰਤਾ ਚੂਹੇ ਤਰਾਂ ਕੁਤਰ ਰਹੀ, ਪਰ ਬਾਵਜੂਦ ਇਸ ਦੇ
ਮੈਨੂੰ ਕਦੇ ਜਾਪਿਆ ਨਹੀਂ ਕਿ ਜੰਗਲ ਵਿਚੋਂ ਮੈਨੂੰ ਬਾਹਰ ਆਓਂਣਾ ਚਾਹੀਦਾ।
🌲 #ਜੰਗਲ ਨੂੰ ਹੀ ਜਦ ਮੈਂ ਜੀਵਨ ਮੰਨ ਲਿਆ ਤਾਂ ਰਸਤਾ ਲਭਣ ਦਾ ਸਿਮਰਨ ਕਿਵੇਂ ਉਤਰੇਗਾ
ਜਿੰਦਗੀ ਵਿੱਚ? ਬਾਹਰ ਚਾਂਗਾਂ ਮਾਰੀ ਜਾਨਾ, ਪਰ ਗੱਡੀ ਗਾਰੇ ਵਿੱਚ ਫਸੀ ਦੇ ਓਥੇ ਹੀ ਘੁੰਮ
ਘੁੰਮ ਟਾਇਰ ਉਡ ਜਾਂਦੇ, ਫਿਰ ਚਾਰ ਬੰਦੇ ਕਰੇਨ ਤਰਾਂ ਚੁਕਦੇ ਤੇ 'ਜੰਕ ਯਾਰਡ' ਸੁੱਟ ਆਓਂਦੇ।
ਉਲਟਾ ਹੰਕਾਰ ਆਣ ਜਫਾ ਮਾਰਦਾ ਕਿ ਸਿਮਰਨ ਕਿਤੇ ਸੌਖਾ ਥੋੜੋਂ।
👀 ਮੈਂ ਰਸਤਾ ਲੱਭਣ ਵੰਨੀ ਤੁਰ ਸਕਦਾ ਹੀ ਨਹੀਂ ਅਤੇ ਨਤੀਜਾ ਇਹ ਕਿ ਮਨ ਦੇ ਅਥਰੇ ਘੋੜੇ
ਨੇ ਚੇਤਨਾ ਮੇਰੀ ਲਤਾੜ ਸੁੱਟੀ ਜਿਸ ਮੈਨੂੰ ਦੱਸਣਾ ਸੀ ਕਿ ਰਸਤਾ ਕਿਧਰ ਐ।
🧠 #ਚੇਤਨਾ ਦਸਦੀ ਕਿ ਘੋੜੇ ਨੂੰ ਕਿਧਰ ਮੋੜਨਾ ਪਰ ਚੇਤਨਾ ਹੈ ਹੀ ਕਿੱਥੇ ਸੁੱਤਾ ਪਿਆ ਹੀ
ਜਿੰਦਗੀ ਗੁਜ਼ਾਰ ਗਿਆ। ਤਾਂ ਹੀ ਬਾਬਿਆਂ ਅਪਣਿਆਂ ਮਤਿ ਉਚੀ ਰਖਣ ਲਈ ਕਿਹਾ ਸੀ ਤਾਂ ਕਿ ਮਨ
ਦੀਆਂ ਵਾਗਾਂ ਕਸੀਆਂ ਰਹਿ ਸਕਣ ਅਤੇ ਇਹ ਕਸੀਆਂ ਵਾਗਾਂ ਹੀ ਸਿਮਰਨ ਹੈ।
🙏 #ਰੁਹਾਨੀਅਤ ਦਾ ਸਫਰ ਸ਼ੁਰੂ ਹੀ "ਚੇਤਨਾ" ਯਾਣੀ "ਮਤਿ ਉਚੀ" ਕਰਨ ਵੰਨੀ ਤੁਰਨ ਤੋਂ ਸ਼ੁਰੂ
ਹੁੰਦਾ। ਚੇਤਨਾ ਪਲ ਪਲ ਦੀ ਖਬਰ ਦਿੰਦੀ ਕਿ ਮੈਂ ਕੀ ਖਾ ਰਿਹਾਂ, ਕੀ ਪੀ ਰਿਹਾਂ, ਕਦ ਉਠ
ਅਤੇ ਸੌਂ ਰਿਹਾਂ, ਕੀ ਸੁਣ ਅਤੇ ਦੇਖ ਰਿਹਾਂ, ਕੀ ਬੋਲ ਰਿਹਾਂ, ਕੀਹਨਾ ਲੋਕਾਂ ਦੀ ਸੰਗਤ
ਵਿਚ ਉਠ ਬੈਠ ਰਿਹਾਂ, ਕਿੰਨਾ ਦੀ ਵਿਚ ਬੈਠਣਾ ਜਾਂ ਨਹੀਂ ਬੈਠਣਾ ਚਾਹੀਦਾ... ਆਹੀ ਸਿਮਰਨ
ਕਿ ਮੈਂ ਖੁਦ ਦੀ ਪਲ ਪਲ ਖਬਰ ਰਖਦਾਂ।
👉 ਇਸ ਚੇਤਨਾ ਵਿਚੋਂ ਸਿਮਰਨ ਸ਼ੁਰੂ ਹੁੰਦਾ ਅਤੇ ਹੁੰਦਾ ਹੀ ਚਲਾ ਜਾਂਦਾ ਫਿਰ ਕਿਸੇ ਸਹਾਰੇ
ਦੀ ਲੋੜ ਨਹੀਂ ਰਹਿ ਜਾਂਦੀ ਕਿ ਕੋਈ ਬਾਬੇ ਆਣ ਕੇ ਸਿਮਰਨ ਕਰਾਓਣਗੇ।
🎯 #ਸਿਮਰਨ ਦੀ ਜਕੜ ਵਿਚ ਆਇਆ ਮਨ ਹਿਲਦਾ ਨਹੀ ਚਾਹੇ ਮੂਹਰੇ ਆਰੇ ਕਿਓਂ ਨਾ ਚਲਦੇ ਹੋਣ
ਚਰਖੜੀਆਂ ਘੁੰਮਦੀਆਂ ਹੋਣ। ਸਿਮਰਨ ਜਿੰਦਗੀ ਨੂੰ ਇਨਾ ਗਹਿਰਾ ਕਰ ਦਿੰਦਾ ਕਿ ਉਪਰਲੇ ਵਜੇ
ਰੋੜੇ ਵਟੇ ਇਸ ਗਹਿਰਾਈ ਨੂੰ ਹਿਲਾ ਨਹੀ ਸਕਦੇ ਅਤੇ ਗਹਿਰਾਈ ਵਿਚ ਡੁਬ ਗਿਆ ਹੋਇਆ ਹੀ ਸਾਗਰ
ਨਾਲ ਇਕ ਹੋ ਜਾਂਦਾ।
|
<<
ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ
ਦੀਆਂ ਹੋਰ ਲਿਖਤਾਂ
>> |
 |
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
 |
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
 |
|