Share on Facebook

Main News Page

♥️🚶 ਮਨੁੱਖਤਾ ਕਿੱਧਰ ਤੁਰ ਪਈ 🛺💓
-: ਗੁਰਦੇਵ ਸਿੰਘ ਸੱਧੇਵਾਲੀਆ
21.02.2025
#KhalsaNews #GurdevSingh #sadhewalia #society #LGBTQ #lgbtqia #madsandhu

👨ਬੰਦਾ ਕਹਿੰਦਾ ਮੈਂ ਬੰਦਾ ਹੀ ਹੁਣ ਬਣਿਆ ਯਾਣੀ ਸਭਿਅਤ ਜੁਗ ਹੈ, ਮੇਰਾ ਪਰ ਇਸ ਦੀਆਂ ਹਰਕਤਾਂ ਤਾਂ ਕੁੱਤੇ ਬਿੱਲੀਆਂ ਬਣਨ ਵੰਨੀ ਤੁਰ ਪਈਆਂ।

👉 ਕਦੇ ਬੰਦਾ ਮਰਦ ਹੋਣ ਤੇ ਮਾਣ ਕਰਦਾ ਸੀ ਹੁਣ ਮਰਦ ਹੁਰਾਂ ਨੂੰ ਔਰਤਾਂ ਦਾ ਝੱਲ ਕੁਦ ਪਿਆ ਹੋਇਆ। ਮੁੰਡੇ ਨੂੰ ਕਹੋ ਤੂੰ ਕੁੜੀ ਵਰਗਾ ਜਾਪਦਾਂ ਤਾਂ ਓਹ ਬਾਗੋ ਬਾਗ।

👳‍♂️ #ਪੰਜਾਬ ਦੀ ਗਲ ਐ ਮੇਰੇ ਗਿੱਟੇ ਤੇ ਪਲੱਸਤਰ ਲਗਣਾ ਸੀ ਡਾਕਟਰ ਪਿੰਕ ਰੰਗ ਚੁਕੀ ਫਿਰੇ ਮੈਂ ਕਿਹਾ ਆਹਾ ਮਾਈਆਂ ਵਾਲਾ ਰੰਗ ਐ ਕੋਈ ਹੋਰ ਨਹੀਂ ਹੈ, ਓਹ ਕਹਿੰਦਾ ਮੈਂ ਤਾਂ ਸਗੋਂ ਸਭ ਦੀ ਪਸੰਦੀ ਦਾ ਰੰਗ ਲਿਆਂਦਾ ਮੁੰਡੇ ਕੁੜੀਆਂ ਸਭ ਮੰਗਦੇ ਹੀ ਇਹੀ ਨੇ।

👙 ਓਕਵਿਲ Oakville ਦੀ ਹੀ ਗੱਲ ਐ ਕਿੱਲੋ ਕਿੱਲੋ ਦੀਆਂ ਨਕਲੀ ਛਾਤੀਆਂ ਲਾ ਕੇ ਟੀਚਰ ਸਕੂਲ ਪੜਾਓਂਣ ਆਓਂਦਾ ਰਿਹਾ ਕਿ ਮੈਂ ਔਰਤ ਹਾਂ ਜਿਸ ਨੂੰ ਵੇਖ ਨਿਆਣਿਆਂ ਦਾ ਧਿਆਨ ਪੜਨ ਵੰਨੀ ਘੱਟ, ਨਕਲੀ ਸਮਾਨ ਵੰਨੀ ਜਿਆਦਾ ਰਹਿੰਦਾ, ਪਰ ਬੜੀ ਕੁੱਤ ਕਲੇਸ਼ ਤੋਂ ਬਾਅਦ ਆਖਰ ਉਸ ਨੂੰ ਸਸਪੈਂਡ ਕਰਨਾ ਪਿਆ।

👳 ਹੋਰਾਂ ਦੀ ਛੱਡੋ ਪੰਜਾਬ ਵਿਚਲੇ #ਮੈਡ #ਸੰਧੂ #madsandhu ਕਿ ਸੰਧੀ ਨਾ ਦੀ 'ਹੀ' He ਕਿ 'ਸ਼ੀ' She ਨੂੰ ਕੁੜੀਆਂ ਦੇ ਕਾਲਜਾਂ ਵਿੱਚ ਮੁੱਖ ਮਹਿਮਾਨ ਸੱਦਿਆ ਜਾ ਰਿਹਾ, ਯਾਣੀ ਮਰਦਾਂ ਦੇ ਗੈਰਤਵੰਦ ਪੰਜਾਬ ਨੂੰ ਇਹ ਹੀਆਂ ਸ਼ੀਆਂ ਬਰਦਾਸ਼ਤ ਕਰਨੀਆਂ ਪੈ ਰਹੀਆਂ ਨੇ।

👨‍❤️‍👨 ਗੇਅ ਜਾਂ ਗੇਈ ਹੋਣਾ ਗੈਰ ਕੁਦਰਤੀ ਵਰਤਾਰਾ ਹੈ ਅਤੇ ਇਹ ਇਕ ਬਿਮਾਰੀ ਤਰਾਂ ਹੈ ਅਤੇ ਇਸ ਬਿਮਾਰੀ ਵਾਲਿਆਂ ਨਾਲ ਹਮਦਰਦੀ ਹੋਣੀ ਬਣਦੀ ਹੈ

👉 ਪਰ ਕਿਹੜਾ ਦਾਨਾ ਆਖੂ ਕਿ ਬਿਮਾਰੀ ਦੀਆਂ ਸੜਕਾਂ ਉਪਰ ਪਰੇਡਾਂ ਕਢੀਆਂ ਜਾਣ ਅਤੇ ਮਾਣ ਕੀਤਾ ਜਾਵੇ ਕਿ ਮੈਂ 'ਗੇਅ' ਹਾਂ। ਬੀਮਾਰੀ ਉਪਰ ਕੌਣ ਮਾਣ ਕਰਦਾ ਪਰ ਬੰਦਾ ਤੁਰ ਪਿਆ ਹੋਇਆ ਇਧਰ।

👳‍♀️ ਹੋਰਨਾਂ ਦੀ ਛੱਡੋ ਪੱਗਾਂ ਵਾਲੇ ਗੁਰੂ ਘਰਾਂ ਵਿੱਚ ਵਿਆਹ ਰਚਾਓਂਣ ਵੰਨੀ ਤੁਰ ਪਏ ਹੋਏ ਅਤੇ ਇਕ ਅਜਿਹੇ 'ਜੋੜੇ' ਦਾ ਬੇਗੇਰਤ ਪਿਓ ਮੁੰਡਾ ਡੋਲੀ ਚਾਹੜਨ ਲਈ ਅਸ਼ੀਰਵਾਦਾਂ ਦਿੰਦਾ ਦੇਖਿਆ ਗਿਆ।

😢 #ਸਭ ਤੋਂ ਵੱਧ #ਦੁਖਦਾਈ ਵਰਤਾਰਾ ਕਿ ਸਰਕਾਰਾਂ ਬਕਾਇਦਾ ਇਸ ਨੂੰ ਮਨੁੱਖੀ ਹੱਕਾਂ ਹੇਠ ਪਰੇਡਾਂ ਕੱਢਣ ਦੀ ਖੁੱਲ ਦੇ ਰਹੀਆਂ ਨੇ ਅਤੇ ਇਹ ਬਿਮਾਰੀ ਬੁਰੀ ਤਰਾਂ ਫੈਲ ਰਹੀ ਹੈ ਕਿਉਂਕਿ ਬੰਦੇ ਨੇ ਅਪਣੀ ਜੀਵਨ ਸ਼ੈਲੀ ਮੁਢੋਂ ਹੀ ਗੈਰ ਕੁਦਰਤੀਂ ਕਰ ਲਈ ਹੋਈ।

🕍 ਵੱਡੇ ਅਦਾਰਿਆਂ ਵਿਚ ਜਾ ਕੇ ਤੁਹਾਨੂੰ ਸਮਝ ਨਹੀਂ ਲਗਦੀ ਕਿ ਮੂਹਰੇ ਵਾਲੇ ਨੂੰ ਤੁਸੀਂ 'ਹੀ' ਜਾਂ 'ਸ਼ੀ' ਨਾਲ ਸੰਬੋਧਨ ਹੋਣਾ ਕਿਓਕਿ ਅਗਿਓਂ ਜੇ 'ਹੀ' ਦਿਸਦਾ 'ਸ਼ੀ' ਨਿਕਲ ਆਇਆ ਤਾਂ ਤੁਹਾਡੀ ਸੀ ਸੀ ਕਰਾ ਸਕਦਾ, ਕਿਉਂਕਿ ਕਨੂੰਨ ਉਸ ਦੇ ਹੱਕ ਵਿੱਚ ਹੈ ਅਤੇ ਉਸਦੀ 'ਫੀਲਿੰਗ ਹਰਟ' ਮਾਮਲਾ ਤੁਹਾਡੇ ਉਪਰ ਦਰਜ ਹੋ ਸਕਦਾ। ਸਕੂਲਾਂ ਵਿਚ ਬਕਾਇਦਾ ਹਦਾਇਤਾਂ ਕਿ ਤੁਸੀਂ 'ਦੇ' ਲਫਜ ਵਰਤ ਸਕਦੇਂ ਯਾਣੀ 'ਹਰ' 'ਹਿਮ' 'ਹੀ ਸ਼ੀ' ਦਾ ਫਸਤਾ ਈ ਵੱਢ ਦਿਤਾ।

📲 #ਟੈਕਨਾਲਜੀ ਨੇ ਬੰਦੇ ਨੂੰ ਜੇ ਦਿੱਤਾ ਬੜਾ ਕੁੱਝ ਤਾਂ ਖੋਹਿਆ ਕਿਤੇ ਜਿਆਦਾ ਹੈ ਇਨਾ ਖੋਹਿਆ ਕਿ ਬੰਦਾ ਕੁੱਤੇ ਬਿੱਲੀਆਂ ਬਣਨ ਵੰਨੀ ਤੁਰ ਪਿਆ ਹੋਇਆ ਅਤੇ ਇਸ ਗਲ ਨੂੰ ਓਹ ਬੜੇ ਮਾਣ ਨਾਲ ਦਸ ਰਿਹਾ।

🇯🇵 ਜਪਾਨ ਦੇ ਬੰਦੇ ਇਕ ਨੇ 🐶 ਕੁੱਤਾ ਬਣਨ ਖਾਤਰ 15,000 ਡਾਲਰ ਖਰਚਿਆ ਅਤੇ ਉਸ ਕੁੱਤੇ ਤਰਾਂ ਰਹਿਣਾ ਬਹਿਣਾ ਖਾਣਾ ਸ਼ੁਰੂ ਕਰ ਦਿਤਾ ਅਤੇ ਉਸ ਦਾ ਕਹਿਣਾ ਕਿ ਬਚਪਨ ਤੋਂ ਹੀ ਉਸ ਨੂੰ ਕੁੱਤਾ ਬਣਨ ਵਾਲੀ ਫੀਲਿੰਗ ਯਾਣੀ ਖੁਰਕ ਹੋ ਰਹੀ ਸੀ ਅਤੇ ਉਸ ਦੀ ਨੌਕਰ ਜਾਂ ਫਰੈਂਡੀ ਬਕਾਇਦਾ ਕੁਤੇ ਤਰਾਂ ਉਸ ਨੂੰ ਸੜਕਾਂ 'ਤੇ ਸੈਰ ਕਰਾ ਰਹੀ ਹੈ।

🇺🇸 #ਅਮਰੀਕਾ ਦੇ 55 ਸਾਲਾ ਡੈਨਿਸ ਐਵਨਰ ਨੂੰ🐱 ਬਿੱਲੀ ਬਣਨ ਦਾ ਭੂਤ ਸਵਾਰ ਹੋਇਆ ਅਤੇ ਕਈ ਸਰਜਰੀਆਂ ਉਸ ਮੂੰਹ ਦੀਆਂ ਕਰਵਾਈਆਂ ਕਿ ਮੈਂ ਬਿੱਲੀ ਬਣ ਸਕਾਂ ਅਤੇ ਆਖਰ ਅਧੂਰੀ ਇਛਾ ਲੈ ਕੇ ਆਤਮ ਹੱਤਿਆ ਕਰ ਗਿਆ।

‼️ 30 ਸਾਲਾ ਟੋਨੀ ਮੈਕ ਗਿਨ 🐕 ਕੁੱਤਾ ਬਣਨ ਲਈ ਪੂਛ ਲਵਾਈ ਫਿਰਦਾ ਅਤੇ ਅਪਣੇ ਕੰਨਾ ਦੀ ਬਜਾਇ ਕੁੱਤੇ ਦੇ ਕੰਨ ਜੜੀ ਫਿਰਦਾ ਯਾਣੀ ਖੜੇ ਕੰਨਾ ਵਾਲਾ ਕੁੱਤਾ।

💢 ਬੜੀਆਂ ਔਰਤਾਂ ਅਤੇ ਬੰਦੇ, ਜੀਹਨਾ ਨੂੰ ਕਿਸੇ ਨੂੰ ਕੁੱਤਾ ਅਤੇ ਕਿਸੇ ਨੂੰ ਬਿੱਲੀ ਵਾਲੀਆਂ ਫੀਲਿੰਗਾਂ ਹੋ ਰਹੀਆਂ ਅਤੇ ਓਹ ਬੜੇ ਮਾਣ ਨਾਲ ਦਸ ਰਹੇ ਕਿ ਮੈਂ ਕੁੱਤਾ ਜਾਂ ਬਿੱਲੀ।

😧 #ਮਨੁੱਖਤਾ ਨੇ ਰਸਤਾ ਹੀ ਗਲਤ ਅਖਤਿਆਰ ਕਰ ਲਿਆ। ਸ਼ੁਰੂਆਤ ਗਲਤੀ ਵਿਚੋਂ ਹੋਈ ਪਰ ਗਲਤੀ ਜੇ ਬੰਦਾ ਵਾਰ ਵਾਰ ਕਰੀ ਜਾਏ ਤਾਂ ਓਹ ਗੁਨਾਹ ਵਾਲਾ ਡੰਡਾ ਚੜ ਜਾਂਦੀ ਪਰ ਜੇ ਗੁਨਾਹ ਉਪਰ ਬੰਦਾ ਮਾਣ ਕਰਨ ਲਗ ਜਾਏ ਤਾਂ ਓਹ ਘੋਰ ਗੁਨਾਹਾਂ ਦੀਆਂ ਬੰਦ ਗਲੀਆਂ ਵੰਨੀ ਤੁਰ ਪੈਂਦਾ ਜਿਵੇਂ ਕਿ ਮਨੁੱਖਤਾ ਤੁਰ ਪਈ ਹੋਈ।

🎯 ਗਲ ਮੇਰੀ ਜੀਵਨ ਸ਼ੈਲੀ ਤੋਂ ਸ਼ੁਰੂ ਹੋਈ ਸੀ ਮੇਰੀ ਜੀਵਨ ਸ਼ੈਲੀ ਖਾਧ ਖੁਰਾਕ ਤੋਂ ਲੈ ਕੇ ਪਹਿਨਣ ਦੇਖਣ ਸੁਣਨ ਸੌਣ ਤੱਕ ਸਭ ਰੱਬੀ ਨਿਯਮਾਂ ਦੇ ਉਲਟ ਹੋ ਨਿਬੜੀ ਅਤੇ ਇਸ ਉਲਟ ਪੁਲਟ ਵਿਚੋਂ ਜੋ ਪੈਦਾ ਹੋਵੇਗਾ ਓਹ ਕੁੱਤੇ ਬਿੱਲੀਆਂ ਅਤੇ ਗੇਅ ਗੇਈਆਂ ਵਰਗੀਆਂ ਬਿਮਾਰ ਮਾਨਸਿਕਤਾ ਹੀ ਪੈਦਾ ਹੋਣਗੀਆਂ ਨਾ ਕਿ ਮਨੁੱਖ ਅਤੇ ਮਨੁੱਖੀਆਂ ਅਤੇ ਹੋਰ ਦੁਖਦਾਈ ਕਿ ਓਹ ਮਨੁੱਖ ਵੀ ਧਰਤੀ ਤੋਂ ਜਾ ਚੁਕੇ ਜਾਂ ਜਾ ਰਹੇ ਨੇ ਜਿਹੜੇ ਬੰਦੇ ਨੂੰ ਕਹਿਣ ਦੀ ਜੁਅਰਤ ਰਖਦੇ ਸਨ ਕਿ ਬੰਦਾ ਬਣ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top