Share on Facebook

Main News Page

💥 #ਨਾਸਤਿਕ #ਬ੍ਰਾਹਮਣ !!! 💯
-: ਗੁਰਦੇਵ ਸਿੰਘ ਸੱਧੇਵਾਲੀਆ
24.01.2025
#KhalsaNews #GurdevSingh #sadhewalia #Nastik #Brahman

👉 ਤੁਸੀਂ ਕਹੋਂਗੇ ਬ੍ਰਾਹਮਣ ਕਿਵੇਂ ਨਾਸਤਿਕ ਹੋਇਆ? ਓਹ ਤਾਂ ਘੰਟੀਆਂ ਖੜਕਾ ਖੜਕਾ ਰੱਬ ਦੇ ਕੰਨ ਬੋਲੇ ਕਰ ਛੱਡਦਾ ਅਤੇ ਅਗਰਬੱਤੀਆਂ ਨਾਲ ਨਾਸੀਂ ਧੂੰਆਂ। ਦੁੱਧ ਦਹੀਆਂ ਘਿਓਂਆਂ ਦੇ ਦਰਿਆ ਵਗਾ ਛੱਡਦਾ ਮੰਦਰਾਂ ਵਿੱਚ ਤਾਂ ਨਾਸਤਿਕ ਕਿਵੇਂ?

ਪਰ ਮੈਂ ਕਹਿੰਨਾ ਬ੍ਰਾਹਮਣ ਜਿੰਨਾ ਘਾਤਕ ਨਾਸਤਿਕ ਹੈ ਹੀ ਕੋਈ ਨਹੀਂ, ਰੱਬ ਨੂੰ ਨਾ ਮੰਨਣ ਵਾਲਾ ਵੀ ਨਹੀਂ।

#ਨਾਸਤਿਕ ਵੀ ਤਾਂ ਧਰਮਾਂ ਦੇ ਮਖੌਲ ਓਡਾਓਂਦਾ, ਪਰ ਬ੍ਰਾਹਮਣ ਨੇ ਕਿਸ ਦਾ ਮਖੌਲ ਨਹੀਂ ਉਡਾਇਆ। #ਬੋਧੀਆਂ #ਜੈਨੀਆਂ ਤੋਂ ਲੈ ਕੇ #ਈਸਾਈਆਂ #ਮੁਸਲਮਾਨਾਂ #ਸਿੱਖਾਂ ਦਾ। ਇਥੇ ਤੱਕ ਕਿ ਖੁੱਦ ਦੇ ਹਿੰਦੂ ਧਰਮ ਦਾ! ਹਿੰਦੂ ਤਾਂ ਐਨਾ ਜ਼ਿਆਦਾ ਕਿ ਮੈਂ ਹੈਰਾਨ ਆਂ ਕਿ ਹਿੰਦੂ ਹਾਲਾਂ ਵੀ ਇਸ ਨੂੰ ਮੰਦਰਾਂ ਵਿੱਚ ਬਰਦਾਸ਼ਤ ਕਰ ਰਹੇ ਨੇ?

#ਨਾਸਤਿਕ ਸਪਸ਼ਟ ਹੈ, ਪਰ ਬ੍ਰਾਹਮਣ ਇਨਾ ਕਰੂਰ ਨਾਸਤਿਕ ਰਿਹਾ ਕਿ ਉਸ ਨੇ ਭਗਵਾਨ ਕਹਿ ਕਹਿ ਮਖੌਲ ਉਡਾਇਆ ਲੋਕਾਂ ਦਾ। ਜਿਸਨੂੰ ਜਿਸਨੂੰ ਵੀ ਉਸ ਨੇ ਭਗਵਾਨ ਕਿਹਾ ਉਸ ਦੀ ਉਸ ਦੀ ਉੰਨ ਰੱਜ ਕੇ ਅਜਿਹੀ ਕਿਰਦਾਰ ਕੁਸ਼ੀ ਕੀਤੀ ਅਤੇ ਇਨੇ ਸਾਫ ਲਫਜਾਂ ਵਿੱਚ ਕੀਤੀ ਕਿ ਪੂਰਾ ਹਿੰਦੋਸਤਾਨ ਹੁਣ ਤੱਕ ਨਹੀਂ ਸਮਝ ਸਕਿਆ।

🪈 #ਕ੍ਰਿਸ਼ਨ ਨੂੰ ਉਸ ਭਗਵਾਨ ਕਿਹਾ ਪਰ 'ਸਕੰਧ ਪੁਰਾਣ' ਕਿਤੇ ਪੜ ਕੇ ਦੇਖਿਆ ਜੇ ਕਿ ਕਿਵੇਂ ਨੀਕਰਾਂ ਸਾੜੀਆਂ ਉਤਾਰੀਆਂ ਅਤੇ ਕ੍ਰਿਸ਼ਨ ਨੂੰ ਅਲਫ ਨੰਗਿਆ ਕੀਤਾ ਬ੍ਰਾਹਮਣ ਨੇ। ਚਟਖਾਰੇ ਲੈ ਲੈ ਕੇ ਕਹਾਣੀਆਂ ਕਹੀਆਂ ਅਤੇ ਅਜਿਹੀਆਂ ਕਹੀਆਂ ਕਿ ਬੰਦਾ ਸ਼ਰਮਸਾਰ ਕਿਓਂ ਨਾ ਹੋ ਜਾਏ ਅਤੇ ਨਾਮ ਇਸ ਨੂੰ ਪਤਾ ਕੀ ਦਿਤਾ?

#ਭਗਵਨ ਕੀ ਲੀਲਾ... ਓਹ ਅਪਣੀ ਹਰੇਕ ਗੰਦੀ ਖੇਡ ਭਗਵਨ ਕੀ ਲੀਲਾ ਹੇਠ ਖੇਡਦਾ ਆਇਆ ਅਤੇ ਸਾਫ ਬੱਚ ਨਿਕਲਦਾ ਰਿਹਾ।

#ਰਾਮ ਨੂੰ ਭਗਵਾਨ ਕਿਹਾ ਪਰ ਸੀਤਾ ਪਿੱਛੇ ਉਸ ਦੀਆਂ ਕਿਤੇ ਚੀਕਾਂ ਕਢਵਾਈਆਂ ਪੰਡੀਏ ਨੇ ਕਿ ਇਓਂ ਨਿਆਣੇ ਵੀ 'ਟੁਆਏ ' ਗੁਆਚੇ 'ਤੇ ਨਹੀਂ ਰੋਂਦੇ। ਅਤੇ ਉਸ ਨੂੰ ਸੋਨੇ ਦੇ ਹਿਰਣ ਮਗਰ ਦੌੜਾ ਕੇ ਮੁੱਢੋਂ ਹੀ ਸਿੱਧਰਾ ਅਤੇ ਬੂਝੜ ਸਾਬਤ ਕੀਤਾ ਪੰਡੀਏ ਨੇ।

🐒 #ਹਨੂੰਮਾਨ ਗਰੀਬ ਤਾਂ ਅਜਿਹਾ ਰਗੜਿਆ ਕਿ ਉਸ ਦੀ ਪੂਛ ਨੂੰ ਅੱਗ ਲਾਈ ਰੱਖੀ ਯਾਣੀ ਬਾਂਦਰ ਤੋਂ ਹੇਠਾਂ ਗਲ ਹੀ ਕੋਈ ਨਾ।

#ਨਾਸਤਿਕ ਵੀ ਮਖੌਲ ਹੀ ਤਾਂ ਓਡਾਓਂਦਾ ਧਰਮਾਂ ਦਾ, ਪਰ ਜੱਦੀ ਪੁਸ਼ਤੀ ਨਾਸਤਿਕ ਵੀ ਅਜਿਹੇ ਮਖੌਲ ਨਹੀਂ ਉਡਾ ਸਕਿਆ ਜਿਹੜੇ ਬ੍ਰਾਹਮਣ ਉਡਾ ਗਿਆ।

🐮 #ਸ਼ਿਵ ਭਗਵਾਨ
'ਸ਼ਿਵ ਪੁਰਾਣ' ਅਤੇ ਦੂਜਾ 'ਸਿਰੀ ਸ਼ਿਵ ਪੁਰਾਣ'। ਹੈਰਾਨ ਕਰ ਦੇਣ ਵਾਲੇ ਚੁਟਕਲੇ ਅਤੇ ਮਖੌਲ ਉਡਾਏ ਸ਼ਿਵ ਦੇ ਬ੍ਰਾਹਮਣ ਨੇ। ਬਹੁਤੀਆਂ ਕਹਾਣੀਆਂ ਵਿਚ ਓਹ ਸ਼ਿਵਲਿੰਗ ਮਗਰ ਹੀ ਪਿਆ ਰਿਹਾ। ਓਹਨੂੰ ਲਗਦੇ ਨੂੰ ਕਦੇ ਜੋੜ ਦਿੰਦਾ ਕਦੇ ਤੋੜ ਦਿੰਦਾ ਅਤੇ ਉਸ ਦਾ ਇਮੇਜ ਜੋ ਸਿਰਜਿਆ ਪੁਰਾਣਾਂ ਵਿਚ ਓਹ ਤੁਸੀਂ ਕੁੰਭ ਮੇਲੇ ਤੇ ਦੇਖ ਲਿਆ ਕਿਵੇਂ ਘਟਿਓ ਘਟੀ ਹੋਇਆ ਫਿਰਦਾ ।

🐤 #ਵਿਸ਼ਨੂੰ ਭਗਵਾਨ
ਉਸ ਦਾ ਤਾਂ ਛੱਡਿਆ ਹੀ ਕੱਖ ਨਹੀਂ। ਕਦੇ ਕਛੂਕੁੰਮਾ, ਕਦੇ ਮਗਰਮੱਛ, ਕਦੇ ਸੂਰ, ਕਦੇ ਮੋਹਣੀ ਜਿਹੜੀ ਵਿਚਾਰੀ ਸੋ ਕਾਲ ਰਾਖਸ਼ਾਂ ਦੇ ਬਲਾਤਕਾਰਾਂ ਤੋਂ ਡਰਦੀ ਆਬਰੂ ਬਚਾਓਂਦੀ ਠਾਣਿਓਂ ਠਾਣੀ ਹੋਈ ਫਿਰਦੀ ਰਹੀ।

👴 ਵੈਸੇ ਤਾਂ ਪੰਡੀਏ ਨੇ ਕੋਈ ਭਗਵਾਨ ਵੀ ਮਰਦ ਨਹੀਂ ਦਿਖਾਇਆ, ਨਾ ਕਿਸੇ ਦੀ ਮੁਛ ਨਾ ਦਾਹੜੀ ਉਪਰੋਂ ਵਿਸ਼ਨੂ ਜੀ ਦੇ ਸਾੜੀ ਪਵਾ ਕੇ ਹੋਰ ਵੀ ਜਲੂਸ ਕੱਢ ਮਾਰਿਆ।

⚜️ #ਬ੍ਰਹਮੇ ਤੋਂ ਚਾਰ ਵੇਦ ਵੀ ਲਿਖਵਾ ਦਿਤੇ, ਪਰ ਸ਼ਿਵ ਜੀ ਦੇ ਫੇਰਿਆਂ ਵੇਲੇ ਓਹਦੇ ਸਾਰੇ ਸੈਂਸਰ ਫਿਹਲ ਕਰਕੇ ਉਸ ਨੂੰ ਓਹ ਵਾਹਣੋ ਵਾਹਣੀ ਕੀਤਾ ਕਿ ਸਿਆਣਾ ਬੰਦਾ ਸੋਚ ਵੀ ਨਹੀਂ ਸਕਦਾ ਕਿ ਕਿਸੇ ਨਾਲ ਇਵੇਂ ਦੇ ਘਟੀਆ ਮਖੌਲ ਵੀ ਕੀਤੇ ਜਾ ਸਕਦੇ ਨੇ।

⚔️ #ਮਹਾਂਭਾਰਤ ਵਿੱਚ ਹਰੇਕ ਤੀਜਾ ਨਿਆਣਾ ਗੋਰਿਆਂ ਤਰਾਂ ਪਤਾ ਨਹੀਂ ਕੀਹਦਾ ਕੀਹਦਾ ਜੰਮ ਛੱਡਿਆ।

🐘 #ਸ਼ਿਵ ਦੇ ਮੁੰਡੇ ਯਾਣੀ #ਗਣੇਸ਼ ਦਾ ਤਾਂ ਪੁੱਜ ਕੇ ਜਲੂਸ ਕੱਢਿਆ ਕਿ ਉਸ ਦੀ ਮਾਂ ਨੂੰ ਹੀ ਸਮਝ ਨਹੀਂ ਸੀ ਆ ਰਹੀ ਨਿਆਣੇ ਆਵਦੇ ਨੂੰ ਘਾਹ ਚਾਰੇ ਜਾਂ ਆਟਾ।

☢️ ਮੈਂ ਤਾਂ ਵਾਰ ਵਾਰ ਸਨਾਤਨਤਾ ਦਾ ਬੁਖਾਰ ਚਾਹੜੀ ਫਿਰਦੇ ਅਪਣੇ ਵਾਲੇ ਪੰਡੀਆਂ ਨੂੰ ਸੰਬੋਧਨ ਹਾਂ ਕਿ ਹੋਰ ਗਲ ਜੋ ਮਰਜੀ ਪੰਡੀਏ ਦੀ ਮੰਨ ਲਿਓ, ਪਰ ਉਸ ਦਾ ਅਵਤਾਰ ਜਾਂ ਭਗਵਾਨ ਹੋਣਾ ਨਾ ਮੰਨਿਓ, ਨਹੀਂ ਤਾਂ ਉਸ ਛੱਡਣਾ ਕੱਖ ਨਹੀਂ ਤੁਹਾਡਾ। ਉਸ ਦਾ ਪਰਖਿਆ ਅਤੇ ਹੰਢਾਇਆ ਹੋਇਆ ਫਾਰਮੂਲਾ ਕਿ ਭਗਵਾਨ ਬਣਾ ਕੇ ਜਿੰਨਾ ਮਰਜੀ ਅਗਲੇ ਦਾ ਜਲੂਸ ਕੱਢੋ ਕਿਸੇ ਨਹੀਂ ਬੋਲਣਾ ਅਤੇ ਉਸ ਇਓਂ ਕੀਤਾ।

🔰 ਵੈਸੇ ਇਹ ਕੁੱਝ ਤੁਹਾਡੇ ਨਾਲ ਉਸ ਚਿਰਾਂ ਦਾ ਸ਼ੁਰੂ ਕਰ ਦਿਤਾ ਹੋਇਆ ਅਤੇ ਉਸ ਮਗਰ ਲਗ ਘੱਟ ਤੁਸੀਂ ਵੀ ਨਹੀਂ ਕੀਤੀ। ਇਖਲਾਕ ਦੀਆਂ ਬੁਲੰਦੀਆਂ ਛੂੰਹਦੇ ਬਾਜਾਂ ਵਾਲੇ ਨੂੰ ਵੀ ਲੋਕਾਂ ਦੀਆਂ ਕੰਧਾਂ ਟਪਾ ਦਿੱਤੀਆਂ ਅਤੇ ਇਹ ਘੋਰ ਗੁਨਾਹਾਂ ਦਾ ਹੀ ਸ਼ਾਇਦ ਲੇਖਾ ਪਤਾ ਹੈ ਜਿਹੜਾ ਕੌਮ ਮੇਰੀ ਭੁਗਤ ਰਹੀ।

✅ ਜਿਸ ਵੀ ਮਹਾਂਪੁਰਖ, ਗੁਰੂ, ਭਗਤ ਜਾਂ ਰੱਬੀ ਰੂਹ ਨਾਲ ਪੰਡੀਏ ਦੀ ਕਿੜ੍ਹ ਰਹੀ ਉਸ ਨੂੰ ਜੇ ਇਸ ਜਨਮ ਨਹੀਂ ਉਂਗਲ ਰੱਖ ਸਕਿਆ ਤਾਂ ਪਿਛਲੇ ਜਨਮ ਵਿਚ ਧੂਹ ਕੇ ਲੈ ਗਿਆ ਅਤੇ ਓਨਾ ਦੀ ਕਿਰਦਾਰ ਕੁਸ਼ੀ ਕੀਤੀ ਇਸ ਨੇ।

🪯 #ਗੁਰੂ #ਨਾਨਕ ਸਾਹਿਬ ਤੋਂ ਲੈ ਕੇ ਗੁਰੂ #ਗੋਬਿੰਦ #ਸਿੰਘ ਮਹਾਰਾਜ ਅਤੇ ਗੁਰਬਾਣੀ ਵਿਚਲੇ ਭਗਤਾਂ ਮਹਾਂਪੁਰਖਾਂ ਨਾਲ ਕੀ ਨਹੀਂ ਕੀਤਾ ਨਾਸਤਿਕ ਬ੍ਰਾਹਮਣ ਨੇ!!!

👣 #ਭਗਤ #ਕਬੀਰ ਜੀ ਵਰਗਿਆਂ ਮਹਾਂਪੁਰਖਾਂ ਨੂੰ ਤਾਂ ਓਹ ਰੂੜੀ 'ਤੇ ਸੁੱਟਿਆ ਯਾਣੀ ਹਰਾਮ ਦੀ ਔਲਾਦ ਤਕ ਦੀ ਬਕਵਾਸ ਤੱਕ ਪਹੁੰਚ ਗਿਆ ।

🈁 #ਬੁੱਧ #ਜੈਨ ਨੂੰ ਅੱਖਰਾਂ ਦੀ ਅਜਿਹੀ ਮਾਰ ਮਾਰੀ ਉਸ ਕਿ ਓਹ ਝੱਲ ਨਹੀਂ ਸਕੇ ਅਤੇ ਲਭੋ ਅੱਜ ਕਿੱਥੇ ਨੇ?

🧿 ਜਿਹੜਾ ਬੰਦਾ ਖੁੱਦ ਦੇ ਆਖੇ ਭਗਵਾਨਾਂ ਨਾਲ ਅਜਿਹੇ ਯੱਕੜ ਛੱਡ ਸਕਦਾ, ਓਹ ਤੁਹਾਡਾ ਕੀ ਲਗਦਾ ਹੋ ਸਕਦਾ ਅਤੇ ਅੱਜ ਦੇ ਯੁੱਗ ਵਿਚ ਪੰਡੀਏ ਜਿੰਨਾ ਵੱਡਾ ਨਾਸਤਿਕ ਲੱਭ ਕੇ ਦਿਖਾਓ ਜਿਹੜਾ ਬੰਦਿਆਂ ਨੂੰ ਭਗਵਾਨ ਵੀ ਕਹਿੰਦਾ, ਪਰ ਓਨਾ ਦੀ ਜਹੀ ਤਹੀ ਵੀ ਫੇਰੀ ਆ ਰਹਿਆ। ਨਹੀਂ ਆ ਰਿਹਾ ਤਾਂ ਦਸੋ!!!


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top