🥁 #ਬੈਂਡ #ਵਾਜਾ ਸੰਸਕ੍ਰਿਤੀ 📯
-: ਗੁਰਦੇਵ ਸਿੰਘ ਸੱਧੇਵਾਲੀਆ
08.01.2025
#KhalsaNews #diljitdosanjh #modi #Trump
 |
☝️ ਪਹਿਲਾਂ ਵੀ ਕਹੀ ਸੀ
ਕਹਾਣੀ ਕਿ ਮਰਾਸੀ ਦੀ ਔਰਤ ਜਗੀਰਦਾਰ ਰੱਖਣ ਲਗ ਗਿਆ ਤਾਂ ਲੋਕਾਂ ਜਦ ਮਰਾਸੀ ਨੂੰ
ਪੁੱਛਿਆ ਤਾਂ ਆਂਹਦਾ ਮੈਂ ਨਜ਼ਰੀਆ ਹੀ ਬਦਲ ਲਿਆ ਕਿ ਔਰਤ ਤਾਂ ਓਹ ਜਗੀਰਦਾਰ ਹੀ ਐ, ਪਰ
ਕਦੇ ਕਦੇ ਮੇਰਾ ਵੀ ਰੋਟੀ ਟੁੱਕ ਕਰ ਜਾਂਦੀ।
💢 ਕਾਫੀ ਜ਼ੋਰ ਅਜ਼ਮਾਈ ਕਰਨ ਤੋਂ ਬਾਅਦ ਕਹਿੰਦੇ ਜੈ ਸ਼ੰਕਰ ਜੀ ਜੈ ਜੈ ਕਰਦੇ ਮੁੜ ਆਏ,
ਪਰ ਟਰੰਪ ਨੇ ਵਿਆਹ ਵਾਲਾ ਕਾਰਡ ਨਹੀਂ ਦਿੱਤਾ ਸਹੁੰ ਸਮਾਗਮ ਤੇ ਪਰ ਮੋਦੀ ਕਾ ਬੈਂਡ
ਵਾਜਾ ਜ਼ਰੂਰ ਅਪਣੇ ਸਹੁੰ ਚੁੱਕ ਵਿੱਚ ਕਿਰਾਏ 'ਤੇ ਕਰ ਲਿਆ। ਓਧਰ ਮੋਦੀ ਕਾ ਬੇਸ਼ਰਮ
ਮੀਡੀਆ ਕਰੀ ਜਾਂਦਾ "ਕਰੋੜੋਂ ਲੋਗ ਅਬ ਦੇਖੇਂਗੇ ਭਾਰਤ ਕੀ ਬੈਂਡ ਵਾਜਾ ਸੰਸਕ੍ਰਿਤੀ
ਕੋ।"
🪇 ਆਹਾ ਬੈਂਡ ਵਾਜਾ ਕਿ ਪਤਾ ਨਹੀਂ ਢੋਲ ਵਾਜਾ ਸੰਸਕ੍ਰਿਤੀ ਪਹਿਲੀ ਵਾਰ ਸੁਣੀ ਹੈ।
ਯਾਣੀ #ਮਰਾਸੀ ਤਰਾਂ #ਮੋਦੀਕਿਆਂ ਨਜ਼ਰੀਆ ਬਦਲ ਲਿਆ ਕਿ ਨਹੀਂ ਸੱਦਿਆ ਤਾਂ ਕੀ, ਸਾਡੀ
ਸੰਸਕ੍ਰਿਤੀ ਤਾਂ ਟਰੰਪੂ ਦਿਖਾ ਦੇਣ ਲਗਾ ਦੁਨੀਆਂ ਨੂੰ।
#ਟਰੰਪ ਨੇ ਤਾਂ ਸ਼ਾਇਦ ਸੁਨੇਹਾ ਦਿਤਾ ਕਿ ਥੋਡੇ ਵਰਗੇ ਦੋਗਲੇ ਬੈਂਡ ਵਾਜੇ ਜੋਗੇ ਹੀ
ਨੇ ਬਰਾਬਰ ਬੈਠਣ ਗੋਚਰੇ ਕਾਹਨੂੰ, ਪਰ ਇਹ ਵਾਰ ਵਾਰ ਰੁੱਖ ਉਗੇ 'ਤੇ ਛਾਵੇਂ ਬੈਠਣ ਦਾ
ਭੁੱਸ ਨਹੀਂ ਛੱਡਦੇ।
🎭 ਤਗੜੇ ਲੋਕ ਮਾੜੇ ਨਾਲ ਮਰਾਸੀਆਂ ਵਾਲਾ ਹੀ ਵਿਹਾਰ ਕਰਦੇ ਰਹੇ ਨੇ। ਅੰਬਾਨੀਆਂ ਤਾਂ
ਪੰਜਾਬ ਦਾ ਮੂੰਹ ਚੜਾਇਆ ਸੀ ਕਿ ਆਹਾ ਬਾਹਲਾ ਬੁੜਕਣ ਵਾਲਾ ਹੀਰੋ ਥੋਡਾ ਟੱਕਿਆਂ ਪਿੱਛੇ
ਠੁਮਕੇ ਲਾਓਂਦਾ ਫਿਰਦਾ ਤਵਾਇਫਾਂ ਤਰਾਂ, ਪਰ ਸਾਡੇ ਵਾਲੇ ਭੋਲੇ ਲੋਕ ਮੋਦੀ ਕੇ ਬੈਂਡ
ਵਾਜੇ ਤਰਾਂ ਕਰੀ ਜਾਣ ਅਖੇ ਪੱਗ ਦੀ ਸ਼ਾਨ ਉਚੀ ਕਰ ਆਇਆ ਜੱਟ ਦੁਸਾਝਾਂ ਵਾਲਾ ਯਣੀ ਓਹੀ
#ਸੰਸਕ੍ਰਿਤੀ।
♦️ ਚਲੋ ਜੀ ਆਪਾਂ ਕਿਆ ਲੈਣਾ ਦੇਣਾ ਅਸੀਂ ਤੁਸੀਂ ਤਾਂ ਬੈਂਡ ਵਾਜਾ ਸੰਸਕ੍ਰਿਤੀ ਦੇਖਦੇ
ਆਂ 20 ਜਨਵਰੀ ਨੂੰ। |
|
<<
ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ
ਦੀਆਂ ਹੋਰ ਲਿਖਤਾਂ
>> |
 |
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
 |
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
 |
|