💥 #ਗੁਆਂਢੀਆਂ ਦੀ #ਵਹੁਟੀ 👀
-: ਗੁਰਦੇਵ ਸਿੰਘ ਸੱਧੇਵਾਲੀਆ
28.10.2024
#KhalsaNews #GurdevSingh #sadhewalia #Diwali #bandichorr #ਦੀਵਾਲੀ #ਬੰਦੀਛੋੜ
 |
✍️ ਕਹਿੰਦੇ #ਰਾਮ ਜੀ ਕਦ ਦੇ ਤੁਰੇ ਹੋਏ ਲੰਕਾ
ਤੋਂ #ਸੀਤਾ ਜੀ ਨੂੰ ਲੈ ਕੇ ਬਸ ਪਹੁੰਚਣ ਹੀ ਵਾਲੇ ਹੁਣੇ। ਨੇੜੇ ਤੇੜੇ ਹੀ ਨੇ ਕਹਿੰਦੇ।
ਇਕ ਦੋ ਦਿਨ ਸ਼ਾਇਦ ਲਗਣਗੇ।
👴 ਭਗਤ ਜਨਾਂ ਨੇ ਸੁਣਿਆਂ ਗਾਂ ਦੇ ਗੋਹੇ ਦੀਆਂ ਮਠਿਆਈਆਂ ਬਣਾ ਰਖੀਆਂ ਨੇ ਸਕੂਲਾਂ
ਵਿਚ ਤਾਂ ਕਹਿੰਦੇ ਵਰਤ ਰਹੀਆਂ ਨੇ।
🔥 ਚਲੋ ਓਨਾ ਨੂੰ ਤਾਂ ਚਾਅ ਈ ਇਨਾ ਕਿ ਰਾਮ ਜੀ ਪਹੁੰਚ ਰਹੇ ਨੇ, ਪਰ ਸਾਡੇ ਵਾਲੇ
ਗੁਆਢੀਆਂ ਦੀ ਨਵੀਂ ਆ ਰਹੀ ਵਹੁਟੀ ਦੇਖਣ ਤਰਾਂ ਬਿਨਾ ਮਤਲਬ ਹੀ ਬਨੇਰਿਓਂ ਬਨੇਰੀ ਹੋਏ
ਪਏ ਹੁੰਦੇ।
👁️ ਦੇਖਣੀ ਤਾਂ ਗੁਆਂਢੀ ਦੀ ਵਹੁਟੀ ਹੁੰਦੀ ਪਰ ਬਹਾਨਾ ਕਿ ... ❗ਅਖੇ ਸਾਡੇ ਵੀ ਬਾਬੇ
ਦਾ ਜਿਹਲੋਂ ਬਰੀ ਹੋਣ ਦਾ ਦਿਨ ਹੈ।❗ ਅਤੇ ਦੇਹ ਤੇਰੇ ਦੀ ਖੁਰਪੇ ਫੜੀ ਖੋਏ ਦੀਆਂ
ਕੜਾਹੀਆਂ ਦੁਆਲੇ ਮੁੜਕੋ ਮੁੜਕੀ ਹੋਏ ਪਏ ਹੁੰਦੇ ਅਤੇ ਮੋਮਬੱਤੀਆਂ ਬਾਲ ਬਾਲ
ਗੁਰਦੁਆਰਿਆਂ ਦੀਆਂ ਸਰਦਲਾਂ ਦੀ ਪਟੀ ਮੇਸ ਕੀਤੀ ਪਈ ਹੁੰਦੀ।
⚠️ ਕਿਸੇ ਕਿਹਾ ਤੁਹਾਡੇ ਬਾਬੇ ਦਾ ਦਿਨ ਤਾਂ ਅਗਲੇ ਚੜਦੇ ਸਾਲ ਆਓਂਣਾ ਤਾਂ ਲਾਗੋਂ ਇਕ
ਸਨਾਤਨੀ ਮਾਈ ਬੋਲੀ "ਲੈ ਦਿਨ ਦਾ ਕੀ ਹੁੰਦਾ ਜਦ ਮਰਜ਼ੀ ਮਨਾ ਲਵੋ।"
✅ ਹੁਣ ਕੌਣ ਕਹੇ ਕਿ ਜੇ ਇਓਂ ਐ ਤਾਂ "ਇੱਕ ਵਾਰੀ #ਈਦ ਵਾਲੇ ਦਿਨ ਮਨਾ ਲਿਆ, ਦੂਜਾ #ਈਸਟਰ,
ਤੀਜਾ ਫਿਰ #ਦੀਵਾਲੀ ਸਾਰੇ ਖੁਸ਼।" ਨਹੀਂ?
🕉️ ਸੁਣਿਆ ਰਾਮ ਜੀ ਇੱਕ ਦਿਨ ਲੇਟ ਆਓਂਣਗੇ ਜਾਂ ਪੰਡਤ ਜੀ ਨੂੰ ਭੁਲੇਖਾ ਲਗ ਗਿਆ
ਜਾਂ ਬਕਰੀ ਦੀਆਂ ਮੇਗਣਾਂ ਅੱਗੇ ਪਿੱਛੇ ਕਰ ਬੈਠੇ। ਪਹਿਲਾਂ ਮਹੀਨੇ ਇਓਂ ਹੀ ਗਿਣਦੇ
ਹੁੰਦੇ ਸਨ। ਪੰਡਤ ਜੀ ਰੋਜ ਇਕ ਮੇਂਗਣ ਕੁੱਜੇ ਵਿੱਚ ਸੁੱਟ ਦਿੰਦੇ ਸਨ। ਜਦ ਕੁ ਤੀਹ
ਹੋ ਜਾਂਦੀਆਂ ਲੳ ਜੀ ਆ ਗਈ ਸੰਗਰਾਂਦ। ਪਰ ਕਹਿੰਦੇ ਕੁੱਜਾ ਇੱਕ ਵਾਰੀ ਬਕਰੀ ਦੇ ਢਹੇ
ਚੜ ਗਿਆ, ਉਨ ਸਾਰਾ ਈ ਮੇਗਣਾਂ ਨਾਲ ਭਰ ਦਿਤਾ। ਮਾਈ ਇੱਕ ਜਦ ਦਿਨ ਪੁੱਛਣ ਆਈ ਤਾਂ
ਪੰਡਤ ਜੀ ਆਂਹਦੇ ਸੰਗਰਾਂਦ ਦੀ ਖਾਧੀ ਕੜੀ ਇਸ ਵਾਰੀ #ਘੜਮਸ ਚੌਂਦੇ ਈ ਮਨਾ ਲੈ ਮਾਈ।
😆
✨ਕਹਿੰਦੇ ਇਸ ਵਾਰ ਦੋ ਦੀਵਾਲੀਆਂ ਨੇ ਯਾਣੀ ਓਹੀ ਮੇਂਗਣਾ 'ਚ ਗੜਬੜ!!!
🚨 ਪਰ ਚਲੋ ਸਾਡੇ ਵਾਲੇ ਪੰਡੀਏ ਵੀ ਬਾਬੇ ਅਪਣੇ ਦਾ ਕੇਕ ਦੋ ਵਾਰ ਕਟ ਲੈਣ। ਧੂੰਏ
ਵਿਚ ਪੈਸਾ ਹੀ ਫੂਕਣਾ ਦੋ ਵਾਰੀ ਫੂਕ ਲੈਣਗੇ। ਹੁਣ ਗੁਆਢੀਆਂ ਦੀ ਵਹੁਟੀ ਆਓਂਦੀ ਤਾਂ
ਦੇਖਣੀ ਹੋਈ ਕੋਠੇ ਚੜਕੇ। ਨਹੀਂ?❓ |
|
<<
ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ
ਦੀਆਂ ਹੋਰ ਲਿਖਤਾਂ
>> |
 |
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
 |
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
 |
|