Share on Facebook

Main News Page

💥 ਮੁਜ਼ਾਹਰੇ, ਨਾਹਰੇ ਅਤੇ ਜੈਕਾਰੇ ✊
-: ਗੁਰਦੇਵ ਸਿੰਘ ਸੱਧੇਵਾਲੀਆ
11.11.2024
#KhalsaNews #gurdwara #hindumandir #IndianConsulate #protest #wrong

👉 ਹਰ #ਹਥਿਆਰ ਜ਼ਰੂਰੀ, ਪਰ ਦੇਖਣ ਵਾਲੀ ਗਲ ਕਿ ਸਮਾਂ ਕਿਹੜਾ। ਕਿਹੜਾ ਹਥਿਆਰ ਕਿਹੜੇ ਸਮੇਂ ਚਲਾਓਂਣਾ ਤੇ ਕਿਹੜਾ ਡੱਬ ਵਿਚੋਂ ਹਾਲਾਂ ਬਾਹਰ ਨਹੀਂ ਕੱਢਣਾ। ਹਰ ਵੇਲੇ ਨਾਹਰੇ ਲਲਕਾਰਿਆਂ ਨਾਲ ਵੀ ਨਹੀਂ ਸਰਦਾ, ਪਰ ਜਦ ਦੁਸ਼ਮਣ ਜਦ ਚੜ ਆਏ ਫਿਰ ਲਲਕਾਰੇ ਵੀ ਜ਼ਰੂਰੀ ਤੇ ਛਿੱਤਰ ਵੀ ਕਾਇਮ।

#ਮੰਦਰ ਤੋਂ ਬਾਅਦ ਓਹ ਜਦ ਚੜ ਆਏ ਸਨ ਓਦੋਂ ਚਾਅ ਲਾਹ ਲੈਂਦੇ, ਪਰ ਹੁਣ ਮੰਦਰ ਮੂਹਰੇ ਜਾ ਕੇ ਫਿਰ ਤੋਂ ਨਾਹਰੇ ਮਾਰਨ ਦੀ #ਵਿਓਂਤ (Planning) "ਗਲਤ" ਹੈ। ਨਾਹਰੇ ਚਾਹੇ ਓਹ ਮਾਰਨ, ਚਾਹੇ ਅਸੀਂ ਖਾਤੇ ਸਾਡੇ ਹੀ ਪੈਣੇ।

☝ ਜਦ ਓਨਾਂ ਨੂੰ #ਗੁਰਦੁਆਰੇ ਮੂਹਰੇ ਆਓਣਾ ਮਹਿੰਗਾ ਪਿਆ, ਤਾਂ ਸਾਨੂੰ ਸਸਤਾ ਕਿਵੇਂ ਪੈ ਜਾਊ? ਸਾਡਾ ਆਹਾ ਦਾ ਨਾਹਰਾ ਮਾਰਨਾ ਗਲਤ ਨਹੀਂ ਕਿਓਂਕਿ ਸਾਡੇ ਪਿੰਡਿਆਂ 'ਤੇ ਬੜੇ ਜ਼ਖ਼ਮ ਦਿੱਤੇ ਇਨ, ਪਰ ਸਮਾਂ ਅਤੇ ਜਗ੍ਹਾ ਦੀ ਚੋਣ ਠੀਕ ਕਰ ਲੈਣੀ ਹਾਰ ਨਹੀਂ।

👁 ਸਾਡੇ ਮੰਦਰ ਮੂਹਰੇ ਕੀਤੇ ਮੁਜ਼ਾਹਰੇ ਕੀ ਟਰੂਡੋ ਵਲੋਂ ਪਾਰਲੀਮੈਂਟ ਵਿੱਚ ਖੜਕੇ ਮੋਦੀ-ਸ਼ਾਹ ਹੁਰਾਂ ਦੇ ਉਧੇੜੇ ਬਖੀਆਂ ਤੋਂ ਵੀ ਤਾਕਤਵਰ ਨੇ? ਭਾਈ #ਨਿਝਰ ਦੇ ਕਤਲ ਨੂੰ ਲੈ ਕੇ ਸੰਸਾਰ ਪੱਧਰ ਉਪਰ ਕਨੇਡਾ ਨੇ ਮੈਨੂੰ #ਪੀੜਤ (Victim) ਬਣਾ ਕੇ ਪੇਸ਼ ਕੀਤਾ ਹੈ ਕਿ #ਧੱਕਾ ਹੋ ਰਿਹਾ ਅਤੇ ਜੇ ਇਹ ਇੱਥੇ ਆ ਕੇ ਮਾਰ ਸਕਦੇ ਤਾਂ ਓਥੇ ਇਨ ਕੀ ਨਾ ਕੀਤਾ ਹੋਵੇਗਾ। ਪਰ ਮੈਂ ਹਮਲਾਵਰ ਬਣਨ ਦੇ ਮੌਕੇ ਕਿਓਂ ਦੇ ਰਿਹਾਂ। ਇਹ ਅਕਲਮੰਦਾਂ ਵਾਲੀ ਗਲ ਕਿਵੇਂ ਹੋਈ?

🚨 ਡਿਪਲੋ ਸ਼ਿਪਲੋ ਮੈਟਿਕ ਨੂੰ ਛੱਡੋ, ਟਰੂਡੇ ਨੇ ਸਿੱਧਾ ਉਪਰ ਤੱਕ ਜਾ ਹੱਥ ਪਾਇਆ ਤਾਂ ਫਿਰ ਇਹ ਕਮਲ ਕਿਓਂ ਕੁੱਟਿਆ ਜਾਏ ਕਿ ਛੋਟੀ ਜਿਹੀ ਮੱਛੀ ਦੇ ਸਿਆਪੇ ਖਾਤਰ ਕੌਮ ਹਮਲਾਵਰ ਅਖਵਾਏ ਅਤੇ ਮੌਕੇ ਮੁਹਈਆ ਕਰੇ ਕਿ ਸਾਡੀ ਖਾਤਰ ਲੜਨ ਵਾਲੇ ਖੁਦ ਨੂੰ ਬੇਇਜਤ ਮਹਿਸੂਸ ਕਰਨ।

📣 ਅਸੀਂ ਜਾਣਬੁਝ ਕੇ ਇਓਂ ਕਰ ਰਹੇ ਹਾਂ ਜਾਂ ਮਤਿ ਦਾ ਦਾਇਰਾ ਹੀ ਇਨਾ???❓ ਨਹੀਂ ਤਾਂ ਗਲ ਤਾਂ ਸਾਫ ਅਤੇ ਸਪਸ਼ਟ ਹੈ ਕਿ ਕੀ ਕਰਨਾ ਚਾਹੀਦਾ ਅਤੇ ਕਿਹੜੇ ਸਮੇਂ ਕਰਨਾ ਚਾਹੀਦਾ।

⛈ ਮੌਸਮ ਦੇ ਖਰਾਬ ਹੋਣ ਦੇ ਬਾਵਜੂਦ ਇੱਕ ਅਵਾਜ਼ 'ਤੇ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਦਸਦਾ ਸੀ ਕਿ ਜਜ਼ਬਿਆਂ ਦਾ ਹੜ ਅੰਦਰ ਚੁਕੀ ਫਿਰ ਰਹੇ ਨੇ ਲੋਕ ਅਤੇ ਓਨਾ ਨੂੰ ਜ਼ਖ਼ਮ ਭੁੱਲੇ ਨਹੀਂ, ਪਰ ਇਸ ਹੜ ਨੂੰ ਤੁਸੀਂ ਇਕ ਛੋਟੀ ਜਿਹੀ ਝੋਂਪੜੀ ਰੋਹੜਨ ਵੰਨੀ ਕਿਓਂ ਮੋੜਨਾ ਚਾਹੁੰਨੇ?

🕣 ਇਸ ਸਮੇਂ ਮੰਦਰਾਂ ਮੂਹਰੇ ਮੁਜ਼ਾਹਰੇ ਕੌਮ ਮੇਰੀ ਨੂੰ 'ਬੈਕ ਫਾਇਰ' #backfire ਕਰਨਗੇ। ਸਿੱਖ ਸੰਸਥਾਵਾਂ, ਸਿਆਣੇ ਲੋਕਾਂ ਅਤੇ ਬਾਕੀ ਗੁਰਦੁਆਰਿਆਂ ਨੂੰ ਇਸ ਨੂੰ ਰੋਕਣਾ ਚਾਹੀਦਾ ਤਾਂ ਕਿ ਅਸੀਂ #ਪੀੜਤ (#Victim) ਬਣੇ ਰਹਿ ਸਕੀਏ, ਨਾ ਕਿ #ਹਮਲਾਵਰ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top