Share on Facebook

Main News Page

💦 #ਪਾਣੀ ਮਾਰੀ #ਫਸਲ 🌾
-: ਗੁਰਦੇਵ ਸਿੰਘ ਸੱਧੇਵਾਲੀਆ
20.10.2024
#KhalsaNews #GurdevSingh #sadhewalia #nihang #hindu #rss

☀️ ਸੋਕੇ ਮਾਰੀ ਫਸਲ ਤਾਂ ਸ਼ਾਇਦ ਪਾਣੀ ਮਿਲਣ ਤੇ ਹਰੀ ਹੋ ਜਾਏ, ਪਰ ਪਾਣੀ ਮਾਰੀ ਨਾ ਬਚੀ।

👺 #ਨਿਹੰਗਾਂ ਦੇ ਬਾਣੇ ਦੇ ਰੂਪ ਵਿੱਚ ਇੱਕ ਨਵੀਂ #ਨਸਲ ਪੈਦਾ ਹੋ ਰਹੀ ਜਿਹੜੀ ਪਾਣੀ ਯਾਣੀ ਧਰਮੀ ਕਰਕੇ ਮਾਰੀ ਜਾ ਰਹੀ। ਬਾਹਰੋਂ ਭਟਕਿਆ ਬੰਦਾ ਤਾਂ ਧਰਮ ਹੇਠ ਆ ਕੇ ਸ਼ਾਇਦ ਬਚ ਨਿਕਲੇ, ਪਰ ਜਿਹੜਾ ਮਾਰਿਆ ਹੀ ਧਰਮ ਦਾ ਓਹ ਜਾਊ ਕਿੱਥੇ। ਨਸ਼ੇ ਲਗਾ ਮਨੁੱਖ ਸ਼ਾਇਦ ਕਿਤੇ ਗੁਰਾਂ ਦੀ ਸ਼ਰਣ ਆ ਕੇ ਬਚ ਜਾਏ, ਪਰ ਜਿਹੜਾ ਖੁਦ #ਗੁਰੂ ਨੂੰ ਹੀ #ਭੰਗੀ ਦਸੀ ਫਿਰਦਾ ਉਸ ਦਾ ਭਲਾ ਕਿਥੇ, ਬਚਣ ਦੇ ਰਾਹ ਕਿਹੜੇ।

👳 #ਸਿੱਖ #ਕੌਮ ਚਿੰਤਤ ਹੈ ਕਿ #ਪੰਜਾਬ ਨਸ਼ਿਆਂ ਵਿਚ ਰੁੜ ਰਿਹਾ, ਪਰ ਇਕ ਬੰਦਾ ਬਾਂਹ ਖੜੀ ਕਰਕੇ ਦਸ ਦਏ ਕਿ ਭੰਗ ਨਸ਼ਾ ਨਹੀਂ। ਅਤੇ #ਗੁਰਬਾਣੀ ਖੁਦ ਭੰਗ ਬਾਰੇ ਸਪਸ਼ਟ ਹੈ ਜਦ ਓਹ ਭਾਂਗ ਮਾਛਲੀ ਸੁਰਾ ਪਾਨ ਦੀ ਗਲ ਕਰਦੀ ਹੈ। ਸੁਰਾ ਯਾਣੀ ਸ਼ਰਾਬ ਯਾਣੀ ਭੰਗ ਅਤੇ ਸ਼ਰਾਬ ਯਾਣੀ ਦੋਨੋ ਨਸ਼ੇ ਦੋਨੋ ਬਰਾਬਰ ਰਖੇ ਗੁਰਬਾਣੀ ਨੇ।

👹 ਇਹ #ਭੰਗੀ ਕਿਓਂ ਕੌਮ ਨੂੰ #ਮੂਰਖ ਬਣਾ ਕੇ ਗੁਰੂ ਸਾਹਬ ਨੂੰ ਦੋਗਲਾ ਸਾਬਤ ਕਰਨ ਤੇ ਤੁਲੇ ਹੋਏ ਨੇ ਜਿਹੜੇ ਕਹਿ ਹੋਰ ਅਤੇ ਕਰ ਹੋਰ ਰਹੇ ਨੇ।

👁️ ਮੈਂ ਪਹਿਲਾਂ ਵੀ ਕਹਿ ਚੁਕਾਂ ਕਿ ਜਿਵੇਂ ਸਰੀਰਕ ਤੌਰ 'ਤੇ ਹਿੰਦੂ ਕਹਿੰਦਾ "ਘੁੱਸ ਕੇ ਮਾਰੇਂਗੇ", ਓਵੇਂ ਹੀ ਮਾਨਸਿਕ ਤੌਰ 'ਤੇ ਵੀ ਘੁੱਸ ਕੇ ਮਾਰਨ ਦਾ ਰਾਹ ਉਨ ਬਾਹਰ ਵੰਨੀ ਆਣ ਫੜਿਆ ਹੋਇਆ ਹੈ ਜਿਥੇ ਨਿਆਣੇ ਤੁਹਾਡੇ ਭੰਗੀ ਅਤੇ ਨਸ਼ੇੜੀ ਕੀਤੇ ਜਾ ਰਹੇ ਨੇ ਯਾਣੀ ਨਪੁੰਸਕਿ ਅਤੇ ਖੱਸੀ ਕੀਤੇ ਜਾ ਰਹੇ ਨੇ ਭੰਗ ਪਿਆ ਪਿਆ, ਓਹ ਵੀ ਗੁਰੂ ਦੇ ਨਾਂ ਤੇ ਅਤੇ ਓਹ ਵੀ ਧਾਰਮਿਕ ਬਾਣਿਆਂ ਅਤੇ ਚੋਲਿਆਂ ਵਿਚ।

🌱 ਭੰਗ ਤੋਂ ਲੰਘ ਕੇ ਅਫੀਮਾਂ ਤੱਕ ਦੇ ਸਫਰਾਂ 'ਤੇ ਇਹ ਚੜ ਚੁਕੇ ਹੋਏ ਨੇ ਤੁਹਾਡੇ ਇਹ #ਭੰਗੀ ਅਤੇ ਤੁਹਾਡੀ ਅਗਲੀ ਨਸਲ ਨੂੰ ਧਰਮ ਦੇ ਨਾਂ 'ਤੇ #ਨਸ਼ੇੜੀ ਕਰਕੇ ਸਾਹ ਲੈਣਗੇ।

👽 #ਨਿਹੰਗ ਬਾਣਿਆਂ ਵਿੱਚ ਬਾਹਰ ਵੀ ਅਤੇ #ਪੰਜਾਬ ਵੀ ਹਿੰਦੂ ਬੁਰੀ ਤਰਾਂ ਘੁਸਪੈਠ ਕਰ ਚੁਕਾ ਹੋਇਆ ਅਤੇ ਇਹ ਮੁੰਡੀਰ ਵਾਧਾ ਤੁਹਾਡੇ ਗੁਰੂ ਘਰਾਂ ਵਿਚ ਵੀ ਆਣ ਖੌਰੂ ਪਾਓਂਣ ਲਗ ਪਿਆ ਹੋਇਆ।

👉 ਤਾਜ਼ੀ ਗਲ ਹੈ #ਮਾਲਟਨ ਗੁਰਦੁਆਰੇ ਮੁੰਡੇ ਦਾ ਵਿਆਹ ਹੋਇਆ, ਪਰ ਲਾਵਾਂ ਪੁੱਠੇ ਪਾਸੇ ਲੈਣ ਤੁਰ ਪਏ। ਜਦ ਗ੍ਰੰਥੀ ਸਿੰਘ ਅਤੇ ਹੋਰ ਪ੍ਰਬੰਧਕਾਂ ਰੋਕਣਾ ਚਾਹਿਆ ਤਾਂ ਬਰਛਿਆਂ ਵਾਲੀ #ਮੁੰਡੀਰ ਗਰੰਥੀ ਸਿੰਘ ਨੂੰ ਚੁਕ ਕੇ ਹੀ ਪਿਛਲੇ ਪਾਸੇ ਲੈ ਗਈ।

👿 ਇਨਾ ਪੁੱਠੀ ਮੱਤ ਵਾਲਿਆਂ ਦੀ ਦਲੀਲ ਦੇਖੋ ਅਖੇ ਕਿਰਪਾਨ ਉਲਟ ਪਾਸੇ ਚਲੇ ਜਾਂਦੀ ਪ੍ਰਕਰਮਾ ਵੇਲੇ, ਦੂਜੀ ਦਲੀਲ ਕਿ ਸਿੰਘ ਵਖਰੇ ਦਿਸਦੇ ਚਾਹੀਦੇ। 🤸 ਲੱਤਾਂ ਉਪਰ ਚੁੱਕ ਕੇ ਤੁਰਿਆ ਕਰੋ, ਤਾਂ ਕਿ ਹੋਰ ਵਖਰੇ ਜਾਪੋ।

👉 ਇਹ ਵਰਤਾਰਾ ਅੱਗੇ ਜਾ ਕੇ ਸਿੱਖ ਕੌਮ ਲਈ #ਘਾਤਕ ਹੋਵੇਗਾ, ਜੇ ਇਨਾਂ ਨੂੰ ਇਵੇਂ ਹੀ ਗੁਰਦੁਅਰਿਆਂ ਵਿੱਚ ਖੌਰੂ ਪਾਓਂਣ ਦੀ ਇਜਾਜ਼ਤ ਦਿਤੀ ਗਈ।

☝️ ਮੈਂ ਪਹਿਲਾਂ ਵੀ ਕਿਹਾ ਸੀ ਇਹ ਵਿਹਲੜ ਅਤੇ ਨਸ਼ੇੜੀ ਧਾੜਾਂ
- ਨਾ 84 ਵੇਲੇ ਕੌਮ ਨਾਲ ਖੜੀਆਂ
- ਨਾ ਤੁਹਾਡੇ ਸਿਵਿਆਂ ਦੀ ਅੱਗ ਸੇਕਣ ਵੇਲੇ ਖੜੀਆਂ,
- ਨਾ ਰੋਹੀਆਂ ਨਹਿਰਾਂ ਵਿਚਲੇ ਮੁਕਾਬਲਿਆਂ ਵੇਲੇ 'ਤੇ,
- ਨਾ ਸੜਕਾਂ ਤੇ ਟਾਇਰ ਪਾ ਪਾ ਫੂਕੇ ਜਾਣ ਵੇਲੇ ਖੜੀਆਂ ਤੁਹਾਡੇ ਨਾਲ,
..............ਤਾਂ ਕਰਾਓਂਣਾ ਕੀ ਇਨਾ ਪਾਣੀ ਮਾਰੀਆਂ ਫਸਲਾਂ ਤੋਂ?⁉️


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top