Share on Facebook

Main News Page

👹 ਕਲਯੁਗ... ਕੀ ਮਰ ਗਿਆ?❓
-: ਗੁਰਦੇਵ ਸਿੰਘ ਸੱਧੇਵਾਲੀਆ
06.05.2024
#KhalsaNews #Kalyug #GurdevSingh #sadhewalia #ghanghor

✅ ਹਾਂਅ! ਓਹ ਤਾਂ ਕੱਦ ਦਾ ਫੂਕ ਦਿੱਤਾ, ਕਦ ਦਾ ਮਰ ਗਿਆ, ਫੁਲ ਵੀ ਚੁਗੇ ਜਾ ਚੁਕੇ ਉਸਦੇ।

👴 ਪੰਡਤ ਰਾਤੀਂ ਆਂਹਦਾ ਸੀ ਯੁਗ ਬਦਲ ਗਿਆ ਯਾਣੀ ਕਲਯੁਗ ਚੁਕਿਆ ਗਿਆ, ਮੈਂ ਪੁਛਿਆ ਹੁਣ ਕਿਹੜਾ ਹੈ ਤਾਂ ਕਹਿੰਦਾ ਹੁਣ ਘੋਰ ਦਾ ਰਾਜ ਹੈ? ਮੈਂ ਕਿਹਾ ਇਸ ਤੋਂ ਅੱਗੇ ਕਿਹੜਾ ਆਓਂਣਾ, ਤਾਂ ਆਂਹਦਾ "ਘਨਘੋਰ"।👈

👁️ ਉਸ ਦੀ ਘਨਘੋਰ ਵਾਲੀ ਗਲ ਮੈਨੂੰ ਸਹੀ ਜਾਪੀ, ਕਿਓਂਕਿ ਜਿਸ ਰਾਹੇ ਮਨੁੱਖਤਾ ਪੈ ਗਈ ਬਾਕੀ ਜੋ ਬਚਣਾ ਘਨਘੋਰ ਹੀ ਬਚਣਾ ਯਾਣੀ ਘਨਘੋਰ ਤੋਂ ਘਨਘੋਰ। ਜਿਥੋਂ ਧਰਤੀ ਤੁਰੀ ਸੀ ਚੱਕਰ ਕੱਟ ਕੇ ਵਾਪਸ ਘਨਘੋਰ।

ਪਰ ਜਿੰਨਾ ਕੁ ਹੁਣ ਬਦਲਿਆ?
ਤਾਂ ਆਂਹਦਾ ਸੁਣ ਫਿਰ।

🦁 ਸ਼ੇਰ ਘਾਹ ਚਰ ਰਿਹਾ, 🐄 ਗਾਂ ਸੂਰ ਖਾ ਰਹੀ। ਕੱਟਾ ਦੁੱਧ ਦੇ ਰਿਹਾ, ਬਕਰੀ ਵੱਛਾ ਚੁੰਘ ਰਹੀ। 🐶 ਕੁੱਤਾ ਸੋਫੇ 'ਤੇ ਬੈਠਾ, ਮਾਲਕ ਦਾ ਮੰਜਾ ਡਿਓੜੀ ਵਿੱਚ। ਔਰਤ ਟੀ.ਵੀ. ਦੇਖ ਰਹੀ, ਮਰਦ ਲੱਤਾਂ ਘੁੱਟ ਰਿਹਾ। ਪੁੱਤ ਫਰੈਂਡੀ ਨਾਲ ਘੁੰਮਣ ਗਿਆ, ਪਿਓ ਟਰੱਕ 'ਤੇ ਮੀਲਾਂ ਦੀਆਂ ਜਮਾਂ ਘਟਾਓ ਕਰਦਾ ਜਾ ਰਿਹਾ।👄 ਨੂੰਹ ਬਿਊਟੀ ਪਾਰਲਰ ਹੈ, ਸੱਸ ਤੁੜਕਿਆਂ ਨਾਲ ਗੁੱਥਮ ਗੁੱਥਾ ਹੋ ਰਹੀ। 😎 ਅੰਨਾ ਰਾਹ ਦਸ ਰਿਹਾ, ਸੁਜਾਖਾ ਉਸ ਮਗਰ ਖੂਹ ਵਿੱਚ ਛਾਲ ਮਾਰ ਰਿਹਾ।

☝️ ਪਹਿਲਾਂ ਮੁੰਡਾ ਡਰਦਾ ਸੀ, ਹੁਣ ਪਿਓ। ਪਹਿਲਾਂ ਨੂੰਹ ਦੜੀ ਬੈਠੀ ਸੀ, ਹੁਣ ਸੱਸ ਦੇ ਮੂੰਹ ਤੋਂ ਮੱਖੀ ਨਹੀਂ ਉਡਦੀ। ਪਹਿਲਾਂ ਧੀ ਵੱਸਣ ਦਾ ਡਰ ਰਹਿੰਦਾ ਸੀ, ਹੁਣ ਪੁੱਤ। ਪਹਿਲਾਂ ਧੀ ਤੁਰਦੀ ਸੀ ਸਹੁਰੇ, ਹੁਣ ਮੁੰਡਾ ਨਹੀਂ ਲੱਭਦਾ। ਨਿਆਣਾ ਪਹਿਲਾਂ ਔਰਤ ਚੁਕਦੀ ਸੀ, ਹੁਣ ਮਰਦ ਡਾਇਪਰਾਂ ਨਾਲ ਉਤੋਂ ਥੱਲੀ ਹੋ ਰਿਹਾ ਹੁੰਦਾ।

👙 ਪਹਿਲਾਂ ਔਰਤ ਨੂੰ ਅੰਗ ਕੋਈ ਨੰਗੇ ਹੋਣ ਦਾ ਡਰ ਹੁੰਦਾ ਸੀ, ਹੁਣ ਕੱਜੇ ਰਹਿਣ ਨਾਲ ਬਿਊਟੀ ਖਰਾਬ ਹੁੰਦੀ। ਪਹਿਲਾਂ ਕੇਵਲ ਪਸ਼ੂਆਂ ਦੀ ਮੰਡੀ ਲਗਦੀ ਸੀ, ਹੁਣ ਔਰਤਾਂ ਦੀ ਵੀ। ਸਰੀਫ ਬੂਹਾ ਬੰਦ ਕਰੀ ਵਿੱਥਾਂ ਵਿੱਚਦੀ ਦੇਖ ਰਿਹਾ, ਬਦਮਾਸ਼ ਅਤੇ ਬਲਾਤਕਾਰੀ ਸ਼ਰੇਆਮ ਲੁੱਡੀਆਂ ਪਾਓਂਦਾ ਫਿਰ ਰਿਹਾ। ਬੰਦਾ ਜਿੰਨਾ ਵੱਡਾ ਝੂਠ ਬੋਲ ਸਕਦਾ ਹੋਵੇ ਓਨਾ ਵੱਡਾ ਪਤਵੰਤਾ ਸੱਜਣ ਜਾਂ ਲੀਡਰ ਜਾਂ ਸਰਪੰਚ ਜਾਂ ਚੌਧਰੀ।

♻️ ਆਂਹਦਾ ਛੱਡ ਪਰਾਂ ਲੜੀ ਨਹੀਂ ਮੁਕਣੀ, ਸੌਂ ਜਾਹ, ਪਰ ਕਲਯੁਗ ਮਰ ਚੁਕਾ ਹੋਇਆ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top