Share on Facebook

Main News Page

👁️ ਨੰਗਾ ਭਾਂਡਾ 👁️
-: ਗੁਰਦੇਵ ਸਿੰਘ ਸੱਧੇਵਾਲੀਆ
17.04.2024
#KhalsaNews #GurdevSingh #Sadhewalia #Chamkila #diljitdosanjh

🗑 ਨੰਗਾ ਤਾਂ ਤੁਸੀਂ ਅਪਣਾ ਗਾਰਬੇਜ ਯਾਣੀ ਕੂੜਾ ਵੀ ਰੱਖ ਦਿਓ ਉਸ ਉਪਰ ਵੀ ਬੈਠਣ ਵਾਲੇ ਕਈ ਨਿੱਤਰ ਆਓਂਦੇ ਚਾਹੇ ਮੱਖੀਆਂ ਮੱਛਰ ਹੀ ਕਿਓਂ ਨਾ ਹੋਣ ਅਤੇ ਇਵੇਂ ਦਾ ਹਰੇਕ ਜੀਵ ਭਾਂਡਾ ਨੰਗਾ ਹੀ ਸੁੰਘ ਰਿਹਾ ਹੁੰਦਾ ਤਾਂ ਕਿ ਓਹ ਮੂੰਹ ਮਾਰ ਸਕੇ।ਮੱਨੁਖ ਦੀਆਂ ਵਧੀਆਂ ਹੋਈਆਂ ਲਾਲਸਾਵਾਂ ਓਸ ਭੁੱਖੀ ਕੁੱਤੀ ਵਰਗੀਆਂ ਹਨ ਜਿਹੜੀ ਕਿਤੇ ਵੀ ਮੂੰਹ ਮਾਰਨ ਲਈ ਤਿਆਰ ਬਸ ਭਾਂਡਾ ਨੰਗਾ ਚਾਹੀਦਾ।

🏭ਕਾਰਪੋਰੇਟ ਸੰਸਾਰ ਨੇ ਕੀ ਕੀਤਾ ਕਿ ਉਸ ਮੇਰੀ ਭੁੱਖ ਨੂੰ ਬੜਾਵਾ ਦਿੱਤਾ, ਇਛਾਵਾਂ ਨੂੰ ਜਗਾਇਆ ਅਤੇ ਇਨਾ ਜਗਾਇਆ ਕਿ ਹੁਣ ਮੈਂ ਹਰੇਕ ਥਾਂ ਮੂੰਹ ਮਾਰਣ ਨੂੰ ਤਿਆਰ। ਅਤੇ ਇਸ ਖਾਤਰ ਉਸ ਨੇ ਸਭ ਤੋਂ ਜਿਆਦਾ ਔਰਤ ਨੂੰ ਵਰਤਿਆ ਅਤੇ ਨੰਗਿਆਂ ਕੀਤਾ।

👙 ਜਿਹੜਾ ਜਿੰਨਾ ਜਿਆਦਾ ਔਰਤ ਦੇ ਕਪੜੇ ਲਾਹ ਕੇ ਪੇਸ਼ ਕਰਨ ਵਿਚ ਮਾਹਰ ਓਹ ਓਨਾ ਹੀ 'ਕਾਮਯਾਬ' ਕਿਓਂਕਿ ਮੇਰੀ ਭੁਖ ਔਰਤ ਨੂੰ ਦੇਖਣਾ ਹੀ ਨੰਗਿਆ ਚਾਹੁੰਦੀ ਅਤੇ ਇਸ ਦੀ ਮਿਸਾਲ ਅਜ ਦੇ ਚਮਕੀਲੇ ਜਾਂ ਫਿਲਮੀ ਸੰਸਾਰ ਜਾਂ ਫੈਸ਼ਨ ਸ਼ੋਅ ਜਾਂ ਮਿਸ ਵਰਲਡਾਂ। ਬੰਦੇ ਦੇ ਅੰਦਰ ਇੱਕ ਅਲਫ ਨੰਗਾ ਬੰਦਾ ਬੈਠਾ ਜਿਹੜਾ ਖੁਦ ਨੰਗਾ ਹੋਣ ਕਾਰਣ ਔਰਤ ਨੂੰ ਵੀ ਨੰਗਿਆਂ ਕਰ ਦੇਣਾ ਚਾਹੁੰਦਾ, ਕਪੜੇ ਪਾੜ ਦੇਣਾ ਚਾਹੁੰਦਾ ਉਸਦੇ ਅਤੇ ਕਰੀਬਨ ਪਾੜ ਹੀ ਸੁਟੇ ਨੇ।

👉 ਦਰਅਸਲ ਮੈਂ ਚਮਕੀਲੇ ਵਕੀਲੇ ਤੋਂ ਕੁਝ ਲੈਣਾ ਦੇਣਾ ਨਾ ਸੀ ਨਾ ਉਸ ਦੀ ਫਿਲਮ ਤੋਂ, ਪਰ ਅਜ ਜੇ ਮੈਂ ਉਸ ਦੀ ਖਾਤਰ ਮੁੜਕੋ ਮੁੜਕੀ ਹੋਇਆ ਫਿਰਦਾਂ ਤਾਂ ਦਰਅਸਲ ਮੇਰੇ ਅੰਦਰਲੀ ਭੁੱਖ ਮੈਨੂੰ ਮਜਬੂਰ ਕਰ ਰਹੀ ਕਿ ਚਮਕੀਲਾ ਸਹੀ ਸੀ ਯਾਣੀ ਹੀਰੋ। ਜੇ ਹੋਰ ਕੁਝ ਨਹੀਂ ਲਭਦਾ ਤਾਂ ਇਨਸਾਨੀਅਤ ਨਾਤੇ ਅਥਰੂ ਕੇਰਨ ਦੇ ਖੇਖਨ ਕਰਨ ਬੈਠਦਾ ਹਾਂ ਜਦ ਕਿ ਲੋਕਾਂ ਦੀਆਂ ਧੀਆਂ ਦੇ ਕਪੜੇ ਪਾੜਨ ਵਾਲਾ ਇਨਸਾਨ ਕਦ ਦਾ ਹੋ ਗਿਆ।

💃 ਦਰਅਸਲ ਆਟੇ ਤਰਾਂ ਗੁੰਨੀ ਜਾ ਰਹੀ ਔਰਤ ਮੇਰੀ ਭੁੱਖ ਉਪਰ ਮਸਾਲੇ ਧੂੜ ਰਹੀ ਹੁੰਦੀ ਅਤੇ ਇਨਾ ਮਸਾਲਿਆਂ ਦਾ ਸਵਾਦ ਮੈਨੂੰ ਮਜਬੂਰ ਕਰਦਾ ਕਿ ਚਮਕੀਲਾ ਸਹੀ ਸੀ। ਮੈਂ ਭੁੱਲ ਜਾਨਾਂ ਕਿ ਇਕ ਪਾਸੇ ਮੇਰੇ ਨਿਆਣੇ ਰੋਹੀਆਂ ਅਤੇ ਨਹਿਰਾਂ 'ਤੇ ਖੜ ਖੜ ਕੋਹੇ ਜਾ ਰਹੇ ਸਨ, ਦੂਜੇ ਪਾਸੇ ਚਮਕੀਲਾ ਔਰਤ ਗੁੰਨ ਰਿਹਾ ਸੀ ਇਸ ਤੋਂ ਜਿਆਦਾ ਵਾਯਾਤੀ ਦੀ ਹੱਦ ਕੀ?

⚠️ ਪਰ ਅਜ ਜੇ ਚਮਕੀਲਾ ਦੁਬਾਰਾ ਜ਼ਿੰਦਾ ਹੋਇਆ ਤਾਂ ਇਸ ਵਿਚ ਮਰੇ ਚਮਕੀਲੇ ਦਾ ਨਹੀਂ, ਮੇਰੀ ਬਿਮਾਰ ਮਾਨਸਿਕਤਾ ਦਾ ਕਸੂਰ ਹੈ ਜਿਹੜਾ ਔਰਤ ਨੂੰ ਗੁੰਨਦੀ ਦੇਖ ਅਪਣੇ ਅੰਦਰਲੀ ਵਾਸ਼ਨਾ ਨੂੰ ਸੰਤੁਸ਼ਟ ਕਰ ਰਿਹਾ ਹੈ ਅਤੇ ਭਾਂਡਾ ਨੰਗਾ ਦੇਖ ਉਸ ਵਿਚ ਮੂੰਹ ਮਾਰ ਰਿਹਾ ਹਾਂ, ਕਿਓਂਕਿ ਚਮਕੀਲੇ ਨੇ ਰਿਸ਼ਤਿਆਂ ਤੱਕ ਦੇ ਢੱਕਣ ਚੁੱਕ ਸੁੱਟੇ ਸਨ।

⛔ ਚਮਕੀਲੇ ਦੀ ਖਾਧੀ ਕੜੀ ਹੈਰਾਨੀ ਇਹ ਕਿ ਔਰਤ ਖੁਦ ਚੁੱਪ ਜਿਸ ਦੇ ਉਸ ਸ਼ਰੇਆਮ ਕਪੜੇ ਪਾੜੇ। ਜਾਂ ਫਿਰ ਔਰਤ ਨੇ ਅਪਣੀ ਕਿਸਮਤ ਮੰਨ ਲਈ ਹੋਈ ਜਾਂ ਕੋਈ ਅਗਾਂਹ ਵਧੂ ਹੋਣ ਵਰਗਾ ਭਰਮ ਕਿ ਮੈਨੂੰ ਗੁੰਨੇ ਜਾਣ ਖਾਤਰ ਹੀ ਰੱਬ ਨੇ ਪੈਦਾ ਕੀਤਾ ਹੈ ਜਾਂ ਗੁੰਨ ਹੋਣਾ ਮੇਰੀ ਭਲਾਈ ਸੀ।

👶 ਮਨੁੱਖ ਨੂੰ ਧਰਤੀ ਉਪਰ ਲੈ ਕੇ ਆਓਂਣ ਵਾਲੀ ਔਰਤ ਨੂੰ ਨੰਗੇ ਭਾਂਡੇ ਤਰਾਂ ਕੀਤਾ ਜਾ ਰਿਹਾ ਹੈ ਜਿਸ ਨੂੰ ਕੋਈ ਵੀ ਚਮਕੀਲਾ, ਦਿਲਜੀਤ ਜਾਂ ਕੋਈ ਹੋਰ ਲੰਡਰ ਗੁੰਨ ਲਵੇ ਜਾਂ ਫੀਤਾ ਫੜਕੇ ਲੱਕ ਮਿਣ ਲਵੇ, ਪਰ ਓਹ ਚੁੱਪ?🤐


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top