🔥ਉਗਰ (ਹਿੰਸਾ) ਵੰਨੀ ਵਧ ਰਿਹਾ ਹਿੰਦੂ 🚩हिंसा
की ओर जा रहा हिंदू
-: ਗੁਰਦੇਵ ਸਿੰਘ ਸੱਧੇਵਾਲੀਆ
29.01.2024
#KhalsaNews #GurdevSingh #Sadhewalia #rammandir #SriRam #Modi #Vishnu #Ayodhya
#VaanarSena #RSS #Brahman
🦉ਮੋਦੀ
ਨੇ ਰਾਮ ਇੱਕਲਾ ਕਰ ਦਿੱਤਾ, ਪਰ ਹਿੰਦੂ ਨੇ ਮੋਦੀ ਨੂੰ ਹੀ ਵਿਸ਼ਨੂੰ ਦਾ ਅਵਤਾਰ ਮੰਨ ਲਿਆ।
ਮੋਦੀ ਰਾਵਣ ਨਾਲੋਂ ਵੀ ਖਤਰਨਾਕ ਨਿਕਲਿਆ ਕਿਓਂਕਿ ਜਿਓਂਦੇ ਰਾਮ ਨੇ ਤਾਂ ਲੜ ਕੇ ਸੀਤਾ ਲੈ
ਆਂਦੀ ਸੀ, ਪਰ ਮੋਦੀ ਦੀ ਚੁੱਕੀ ਸੀਤਾ ਨਾ ਮੁੜੀ ਹੁਣ। ਨਾ ਹੁਣ ਬੁੱਤ ਬੋਲਣ ਜੋਗਾ ਨਾ ਲੜਨ
ਜੋਗਾ।
☝️ ਇੱਕ ਪੋਸਟਰ ਵਿਚ ਰਾਮ ਮੋਦੀ ਦੇ ਮੋਢੇ ਨਾਲ ਸਿਰ ਲਾ ਕੇ ਇਓਂ ਬੈਠਾਇਆ ਜਿਵੇਂ ਰਾਮ ਤਰਲਾ
ਕਰ ਰਿਹਾ ਹੋਵੇ ਜਾਲਮਾ ਸੀਤਾ ਤਾਂ ਮੋੜ ਛੱਡ ਮੇਰੀ। ਰਾਵਣ ਨਾਲ ਲੜਨ ਲਈ ਰਾਮ ਸੇਤੂ ਬਣਾਉਣ
ਵਾਲੀ ਬਾਂਦਰ ਸੈਨਾ ਵੀ ਉਲਟਾ ਹੁਣ ਮੋਦੀ ਨਾਲ ਖੜੀ ਦਿਸ ਰਹੀ ਹੈ ਅਤੇ ਜੈ ਸੀਆ ਰਾਮ ਦੀ
ਬਜਾਇ ਇਕਲੇ ਜੈ ਸਿਰੀ ਰਾਮ ਤੱਕ ਰਹਿ ਗਈ ਹੈ। ਇਸ ਭੀੜ ਵਿਚ ਵਿਚਾਰੇ ਇਕਲੇ ਰਾਮ ਜੀ ਰਹਿ
ਗਏ ਨੇ ਓਹ ਵੀ ਬਿਨਾ ਸੀਤਾ ਤੋਂ।
🕉️ ਓਧਰ ਸ਼ੰਕਰਾਚਾਰੀਏ ਸਰਾਪਾਂ ਵਾਲੇ ਚਿਲੇ ਚਾਹੜੀ ਜਾ ਰਹੇ ਨੇ ਕਿ ਵਿਣਾਸ਼ ਅਵੱਸ਼ ਹੋਏਗਾ।
ਦਰਅਸਲ ਓਹਨਾ ਦਾ ਰੋਣਾ ਆਵਦਾ ਹੈ ਕਿਓਂਕਿ ਮੋਦੀ ਨੇ ਬ੍ਰਾਹਮਣ ਦੀ ਅਜਾਰੇਦਾਰੀ ਨੂੰ ਸਿੱਧਾ
ਚੈਲੰਜ ਕਰ ਮਾਰਿਆ। ਰਾਮ ਜੀ ਅਯੁੱਧਿਆ ਆਏ ਹੋਣ ਓਹ ਵੀ ਪੰਜ ਸੌ ਸਾਲ ਬਾਅਦ, ਪਰ ਬ੍ਰਾਹਮਣ
ਦੇਵਤਾ ਦੂਜੀ ਕਤਾਰ ਵਿਚ ਇਹ ਜਗੋਂ ਤੇਰਵੀਂ ਹੋਈ ਹੈ।
⚠️ ਬੇਸ਼ਕ ਮੋਦੀ ਕਿਆਂ ਉੱਚ ਜਾਤੀ ਦਾ ਧਿਆਨ ਰੱਖਦਿਆਂ ਰਾਸ਼ਟਰਪਤੀ ਤੱਕ ਨੂੰ ਖੁੱਡੇ ਲਾਈਨ
ਲਾਈ ਰਖਿਆ, ਪਰ ਫਿਰ ਵੀ ਖੁਦ ਕੋਹਲੂ ਜੋਤਣ ਵਾਲਾ ਮੋਦੀ ਬ੍ਰਾਹਮਣ ਅੱਗੇ ਕੀ ਸ਼ੈਅ ਸੀ।
⭕ ਇਸ ਸਾਰੇ ਤਮਾਸ਼ੇ ਨੂੰ ਕੁਲ ਸੰਸਾਰ ਨੇ ਬੜੇ ਧਿਆਨ ਨਾਲ ਦੇਖਿਆ ਹੈ ਕਿ ਚੋਣਾਂ ਖਾਤਰ
ਇਨੀਆਂ ਮਹਿੰਗੀਆਂ ਖੇਡਾਂ ਖੇਡਣ ਵਾਲਾ ਮੁਲਕ ਗਰੀਬੀ ਮਾਮਲੇ ਵਿੱਚ ਸੰਸਾਰ ਦੇ 129ਵੇਂ
ਮੁਲਕ 'ਤੇ ਆਓਂਦਾ ਹੈ ਅਤੇ ਬਲੂੰਗੇ ਜਿਹੇ ਵਰਗੇ ਗੁਆਂਢੀ ਮੁਲਕ ਬੰਗਲਾਦੇਸ਼ ਤੋਂ ਵੀ ਹੇਠਾਂ।
☢️ ਜਿਥੇ 140 ਚੋਂ 100 ਕਰੋੜ ਬੰਦੇ ਬੰਦੀ ਨੂੰ ਦੋ ਸਮੇਂ ਦਾ ਟੁੱਕ ਨਹੀਂ ਜੁੜਦਾ, ਨਾ
ਪੀਣ ਵਾਲਾ ਸਾਫ ਪਾਣੀ। ਰੇਲਵੇ ਲਾਈਨਾਂ 'ਤੇ ਬੈਠੇ ਲੋਕ, ਫੁੱਟਪਾਥਾਂ ਉਪਰ ਸੁੱਤੇ ਲੋਕ,
ਝੁੱਘੀਆਂ ਵਿੱਚ ਰਹਿ ਰਹੇ ਲੋਕ, ਝੋਪੜੀਆਂ ਵਿੱਚ ਜੂਨ ਕੱਟ ਰਹੇ ਲੋਕ, ਬਿਮਾਰੀਆਂ ਨਾਲ ਮਰ
ਰਹੇ ਲੋਕ, ਗੰਦਗੀ ਵਿਚ ਕੀੜੇ ਮਕੌੜਿਆਂ ਵਰਗੇ ਲੋਕ, ਜਾਤਾਂ ਧਰਮਾਂ ਵਿੱਚ ਵੰਡੇ ਜਾ ਰਹੇ
ਲੋਕ, ਦੰਗਿਆਂ ਵਿੱਚ ਛੁਰੇ ਕੱਢੀ ਫਿਰਦੇ ਲੋਕ, ਕੁੱਝ ਨਹੀਂ ਦਿਸ ਰਿਹਾ ਉਗਰ ਹੋ ਚੁਕੇ
ਹਿੰਦੂ ਨੂੰ।
👴 ਹਿੰਦੂ ਵਿਚੋਂ ਸਵਾਲ ਮਰ ਹੀ ਚੁਕਾ ਹੈ ਕਿ ਮੋਦੀ ਵਰਗੇ ਖੂਨੀ ਹੱਥ ਮੇਰੇ ਆਖੇ ਜਾਂਦੇ
ਭਗਵਾਨ ਨੂੰ ਮੋਢੇ ਕਿਵੇਂ ਲਾਈ ਫਿਰਦੇ ਨੇ? ਉਸ ਅੰਦਰ ਭਰੀ ਜਾ ਰਹੀ ਜ਼ਹਿਰ ਨੇ ਉਸ ਵਿੱਚੋਂ
ਸਵਾਲਾਂ ਦਾ ਗਲਾ ਹੀ ਘੁੱਟ ਸੁੱਟਿਆ ਹੈ ਅਤੇ ਧਰਮ ਖਤਰੇ ਦੇ ਨਾਂ 'ਤੇ ਉਸ ਨੂੰ ਇਨਾ ਉਗਰ
ਕਰ ਦਿਤਾ ਹੋਇਆ ਹੈ ਕਿ ਓਹ ਹੁਣ ਨਾਲੋਂ ਵੀ ਗੁਰਬਤ ਵਿਚ ਜਿਓਂਣ ਲਈ ਤਿਆਰ ਹੈ, ਪਰ ਅਪਣੇ
ਤਰੀਕੇ ਦਾ ਯਾਣੀ ਅਰੰਗਜੇਬ ਦੇ ਤਰੀਕੇ ਦਾ ਹਿੰਦੂ ਰਾਸ਼ਟਰਵਾਦ ਉਸ ਨੂੰ ਚਾਹੀਦਾ ਹੀ ਚਾਹੀਦਾ
ਹੈ।
|
<<
ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ
ਦੀਆਂ ਹੋਰ ਲਿਖਤਾਂ
>> |
|
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
|
|