🙏ਰੁਕੇ ਹੋਏ ਪਲ 🙏
-: ਗੁਰਦੇਵ ਸਿੰਘ ਸੱਧੇਵਾਲੀਆ
06.01.2024
#KhalsaNews #GurdevSingh #Sadhewalia #SatwantSingh #BeantSingh #KeharSingh #IndiraGandhi
#NewDelhi
👉 ਕੌਣ ਰਿਹਾ, ਕਿਸ ਕਹਿਣਾ ਇਸ ਧਰਤੀ ਪੁਰ, ਪਰ ਜਿਹੜੇ ਦਿਲਾਂ ਵਿਚ
ਲਹਿ ਜਾਣ ਓਨਾ ਨੂੰ ਕੌਣ ਮਾਰ ਸਕਿਆ? ਓਹ ਕਤਲਗਾਹ ਵਿੱਚ ਜਾ ਕੇ ਵੀ ਜਿਓਂਦੇ ਹੋ ਜਾਂਦੇ
ਨੇ।
ਅੱਜ ਓਨਾ ਦੋ ਸੂਰਮਿਆਂ ਦੇ ਕਤਲਗਾਹ ਵੰਨੀ ਜਾਣ ਜਾ ਸਮਾਂ ਸੀ ਜਿੰਨ ਲੋਹੇ ਦੀ ਆਖੀ ਜਾਂਦੀ
ਔਰਤ ਵਿਚਦੀ ਲੋਹਾ ਕੱਢ ਕੇ ਸਾਬਤ ਕੀਤਾ ਕਿ ਇਰਾਦੇ ਲੋਹੇ ਵਰਗੇ ਹੋਣੇ ਚਾਹੀਦੇ, ਫਿਰ ਕਿਹੜਾ
ਲੋਹਾ ਤੇ ਕੌਣ ਲੋਹਾ ਅਤੇ ਇਸ ਲੋਹੇ ਵਿਚਦੀ ਛੇਕ ਪੈਂਦੇ ਕੁਲ ਸੰਸਾਰ ਨੇ ਵੇਖੇ।
🔫 38-40 ਗੋਲੀਆਂ ਦਾ ਲੋਹਾ ਜਦ ਭਾਈ ਸਤਵੰਤ ਸਿੰਘ ਨੇ ਇੰਦਰਾ ਵਿੱਚਦੀ ਕੱਢਿਆ ਤਾਂ
ਨਤੀਜਿਆਂ ਦੀ ਪ੍ਰਵਾਹ ਕੀਤੇ ਬਗੈਰ ਅੱਗੇ ਜਾ ਕੇ ਸਿੰਘ ਪੁਛਦਾ ਗੋਲੀਆਂ ਪੂਰੀਆਂ ਹੀ ਲੰਘੀਆਂ
ਕੋਈ ਇਧਰ ਉਧਰ ਤਾਂ ਨਹੀਂ ਹੋਈ? ਯਣੀ ਓਹ ਜਾਨਣਾ ਚਾਹੁੰਦਾ ਸੀ ਮਤੇ ਹੱਥ ਥਿੱੜਕੇ ਹੋਣ। ਪਰ
ਮਜਾਲ ਲੋਹਾ ਇਧਰ ਉਧਰ ਕਿਸੇ ਕੰਧ ਕੋਣੇ ਵਿੱਚ ਠੁੱਕਿਆ ਹੋਵੇ ਅਤੇ ਉਨ ਜੀਅ ਭਰਕੇ ਲੋਹਾ
ਕੱਢਿਆ ਲੋਹੇ ਦੀ ਔਰਤ ਹੋਣ ਦਾ ਮਾਣ ਚੁੱਕੀ ਫਿਰਦੀ ਔਰਤ ਵਿਚਦੀ।
👿 ਟੀਸੀ ਦੇ ਬੇਰ ਤੱਕ ਪਹੁੰਚਣ ਵਾਸਤੇ ਇਰਾਦੇ ਵੀ ਟੀਸੀ ਵਰਗੇ ਹੋਣੇ ਚਾਹੀਦੇ, ਨਹੀਂ ਤਾਂ
ਚਾਰ ਪੌੜੀਆਂ ਚੜਕੇ ਦੇਖੇ ਕੋਈ ਹੇਠਾਂ ਦੇਖਦਿਆਂ ਲੱਤਾਂ ਕੰਬਣ ਲਗ ਜਾਦੀਆਂ ਬੰਦੇ ਦੀਆਂ
ਯਾਣੀ ਸਾਹਵੇਂ ਖੜਾ ਕੁੱਤਾ ਹੀ ਦੰਦੀਆਂ ਖਰਾ ਰਿਹਾ ਹੁੰਦਾ, ਸੋਟੀ ਨਹੀਂ ਵੱਜਦੀ ਕਿ ਲਤਾਂ
ਨੂੰ ਨਾ ਆਣ ਪਵੇ, ਪਰ ਇੱਥੇ?
⏰ਸਮਾਂ ਰੁੱਕ ਹੀ ਤਾਂ ਜਾਂਦਾ ਜਦ ਅਜਿਹੇ ਸੂਰਮਿਆਂ ਦੇ ਸਾਹ ਰੁਕਦੇ ਅਤੇ ਅੱਜ ਦੇ ਦਿਨ
ਇਤਿਹਾਸ ਵਿੱਚ ਇਓਂ ਹੋਇਆ ਕਿ ਦੋ ਸੂਰਮਿਆਂ ਦੇ ਫਾਂਸੀ ਚੜਨ ਵੇਲੇ ਦੇ ਪਲ ਇਤਹਾਸ ਦੇ ਰੁਕੇ
ਸਾਹਾਂ ਵਜੋਂ ਜਾਣੇ ਜਾਣਗੇ।
🙏ਸਿਜਦਾ ਹੈ ਓਨਾਂ ਜਾਂਬਾਜਾਂ ਨੂੰ ਘੱਟੇ ਨਾਲ ਲਿਬੜੀ ਪਿਓ ਦੀ ਪੱਗ ਚੱਕ ਕੇ ਪੂਰੀ ਕੌਮ
ਦੇ ਸਿਰ 'ਤੇ ਰੱਖ ਗਏ।
|
<<
ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ
ਦੀਆਂ ਹੋਰ ਲਿਖਤਾਂ
>> |
|
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
|
|