⚠️ਜਨਮਾਂ ਪੁਰਬਾਂ ਦੇ ਝਗੜੇ ਕਿਉਂ?❓
-: ਗੁਰਦੇਵ ਸਿੰਘ ਸੱਧੇਵਾਲੀਆ
03.01.2024
#KhalsaNews #NanakshahiCalendar #Sikh #Gandhi #brahman #calendar #confused
💰ਬੈਂਕ
ਅਕਾਉਂਟ ਖੁਲਾਉਂਣ ਗਿਆ। ਬੀਬੀ ਦਾ ਮੇਰੇ ਨਾਂ ਤੋਂ ਬਾਅਦ ਅਗਲਾ ਸਵਾਲ ਸੀ ਜਨਮ ਤਰੀਕ? ਮੈਂ
ਕਿਹਾ ਪਿਛਲੇ ਸਾਲ 22 ਜੂਨ ਸੀ ਉਸ ਤੋਂ ਪਿਛਲੇ ਦੋ ਜੁਲਾਈ ਇਸ ਵਾਰੀ 30 ਮਈ ਨੂੰ ਹੈ ਤੇ
ਅਗਲੇ ਸਾਲ 28 ਜੂਨ ਨੂੰ ਹੈ!! ਉਸ ਦਾ ਜਵਾਬ ਕੀ ਹੋਵੇਗਾ ਦੱਸਣ ਦੀ ਲੋੜ ਨਹੀ ਪਰ ਮੈਨੂੰ
ਅਪਣੇ ਇਲਾਜ ਦੀ ਲੋੜ ਹੋਵੇਗੀ! ਨਹੀਂ?
📱 ਵੱਟ-ਸ-ਅੱਪ ਉਪਰ ਚਲਦੀ ਬਹਿਸ ਵਿਚ ਕੋਈ ਭਰਾ ਕਹਿੰਦਾ ਗੁਰੂ ਪ੍ਰਤੀ ਭਾਵਨਾ ਹੋਣੀ
ਚਾਹੀਦੀ ਕੀ ਫਰਕ ਪੈਂਦਾ 25 ਨੂੰ ਮਨਾ ਲਓ ਚਾਹੇ 5 ਨੂੰ! ਤੁਹਾਡੇ ਨਿਆਣੇ ਪ੍ਰਤੀ ਕੀ
ਤੁਹਾਡਾ ਮੋਹ ਘੱਟ ਜਾਏਗਾ ਜੇ ਤੁਸੀਂ ਉਸ ਦਾ ਜੰਮਣਾ ਹਰੇਕ ਸਾਲ ਬਦਲ ਕੇ ਕੇਕ ਕੱਟ ਦਿਉਂ?
📅 ਇਤਿਹਾਸ ਤਰੀਕਾਂ ਮੰਗਦਾ, ਤਰੀਕ ਤੋਂ ਬਿਨਾ ਕਿਹਾ ਗਿਆ ਇਤਿਹਾਸ ਅਟਕਲਪੱਚੂ ਕਿਹਾ ਜਾਂਦਾ
ਤੇ ਅਟਕਲਪੱਚੂ ਨੂੰ ਹੀ ਮਿਥਿਹਾਸ ਕਹਿੰਦੇ! ਯਾਦ ਰਹੇ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਇਸ
ਧਰਤੀ ਪੁਰ ਕਦਮ ਰੱਖਣਾ ਮਿਥਿਹਾਸ ਨਹੀਂ ਸੀ।
👉ਥਿੱਤਾਂ, ਵਾਰਾਂ, ਰੁੱਤਾਂ, ਸੂਰਜ, ਚੰਦਰਮਾਂ ਕਿਹੜੇ ਘਰ ਰਹਿੰਦੇ ਜਾਂ ਗਲੀ, ਮੈਨੂੰ ਇਸ
ਬਾਰੇ ਸਿਫਰ ਪਤਾ ਹੈ। ਕਿਹੜੇ ਘਰ ਕਦੋਂ ਕਿਹੜਾ ਜਾਂਦਾ ਤੇ ਕਿਹੜਾ ਨਿਕਲਦਾ ਤੇ ਮੁੜ ਕੀਹਦੇ
ਵੜਦਾ, ਕੱਖ ਪਤਾ ਨਹੀ ਮੈਨੂੰ ਪਰ ਮੈਨੂੰ ਇੱਕ ਪਤਾ ਕਿ ਨਾਨਕਸ਼ਾਹੀ ਕਲੰਡਰ ਗੁਰਪੁਰਬਾਂ ਨੂੰ
ਇੱਕ ਤਰੀਕ ਵਿਚ ਬੰਨਦਾ ਤੇ ਮੈਨੂੰ ਮੇਰੀ ਅਜਾਦ ਕੌਮੀ ਹਸਤੀ ਹੋਣ ਦਾ ਅਹਿਸਾਸ ਕਰਾਓਂਦਾ।
ਦੂਜਾ ਮੁੜ ਮੁੜ ਮੈਨੂੰ ਪੰਡੀਏ ਦਾ ਕਲੰਡਰ ਉਡੀਕਣਾ ਨਹੀ ਪੈਂਦਾ ਕਿ ਮੇਰੇ ਗੁਰਪੁਰਬਾਂ ਦਾ
ਫੈਸਲਾ ਉਹ ਕਰੇ। ਸਦੀਆਂ ਤੋਂ ਮੈਂ ਉਸ ਦੀਆਂ ਬੱਕਰੀਆਂ ਦੀਆਂ ਮੇਂਗਣਾ ਗਿਣ ਗਿਣ ਕੇ ਦੱਸੀਆਂ
ਸੰਗਰਾਦਾਂ ਮਨਾ ਹਟਿਆ ਹਾਂ ਪਰ ਹੁਣ ਤੱਕ ਕਾਫੀ ਨਹੀਂ?
👀 ਤੁਸੀਂ ਸੋਚ ਸਕਦੇਂ ਉਹ ਅਕਾਲ ਪੁਰਖ ਕੀ ਫੌਜ ਕਿਸ ਤਰ੍ਹਾਂ ਦੀ ਹੋਵੇਗੀ ਜਿਹੜੀ ਖੁਦ
ਅਪਣੇ ਇਤਿਹਾਸਕ ਦਿਨਾ ਦੇ ਫੈਸਲੇ ਕਰ ਸਕਣ ਦੀ ਵੀ ਸਮਰਥਾ ਨਹੀਂ ਰੱਖਦੀ ਤੇ ਜਮਾਤ ਵਿਚ ਬੈਠੇ
ਮਾੜੇ ਤੇ ਕਮਜੋਰ ਜੁਆਕ ਤਰ੍ਹਾਂ ਨਕਲ ਮਾਰਨ ਲਈ ਹਰ ਵਾਰੀ ਪੰਡੀਏ ਵੰਨੀ ਝਾਕਦੀ ਕਿ ਉਹ ਸਾਨੂੰ
ਕਲੰਡਰ ਬਣਾ ਕੇ ਦੇਵੇ ਤੇ ਫੈਸਲਾ ਕਰੇ ਕਿ ਅਸੀਂ ਅਪਣੇ ਪੁਰਬ ਕਦ ਮਨਾਉਂਣੇ ਹਨ?
🙏 ਗੁਰੂ ਗੋਬਿੰਦ ਸਿੰਘ ਜੀ ਦਾ ਪੁਰਬ ਅਸੀਂ ਦਹਾਕਿਆਂ ਤੋਂ ਪੰਜ ਜਨਵਰੀ ਤੋਂ ਮਨਾਉਂਦੇ ਆ
ਰਹੇ ਹਾਂ ਪਰ ਇਸ ਵਾਰੀ ਕੀ ਨਵੀਂ ਅਕਾਸ਼ਬਾਣੀ ਹੋਈ ਅੰਮ੍ਰਤਿਸਰ ਵਾਲੇ ਪੰਡੀਆਂ ਨੂੰ ਕਿ ਓਹ
ਇਸ ਨੂੰ ਬਦਲਣ ਲੲਈ ਤਿਆਰ ਨੇ? ਸਾਰਾ ਡੇਰਿਆਂ ਵਾਲਾ ਲਾਣਾ ਵੀ ਇਸ ਗਲੇ ਬਜਿਦ ਰਿਹਾ ਕਿ
ਪੰਡੀਏ ਦੀ ਪੂਛ ਨਹੀਂ ਛੱਡਣੀ ਪਰ ਕਿਆ ਓਹ ਅਪਣੇ ਮਰੇ ਸਾਧਾਂ ਦੇ ਸਰਾਧ ਵੀ ਇਓਂ ਤਰੀਕਾਂ
ਬਦਲ ਬਦਲ ਮਨਾਉਂਦੇ? ਉਧਰ ਵਾਰੀ ਤਾਂ ਅੱਧਾ ਸਾਲ ਪਹਿਲਾਂ ਈ ਵੈਣ ਪਾਓਂਣੇ ਸ਼ੁਰੂ ਕੀਤੇ ਪੲਏ
ਹੁੰਦੇ ਕਿ ਬਾਬਾ ਜੀ ਦੀ ਬਰਸੀ ਆ ਏਸ ਤਰੀਕ ਨੂੰ ?
👴 ਜਿਨ੍ਹਾਂ ਦੇ ਕਲੰਡਰਾਂ ਵੰਨੀ ਦੇਖ ਕੇ ਫੈਸਲੇ ਕਰਦੇ ਓਂ ਉਹ ਤਾਂ ਅਪਣਾ ਸੜਿਆ ਜਿਆ
ਗਾਂਧੀ ਵੀ 2 ਅਕਤੂਬਰ ਤੋਂ ਉਰੇ ਪਰੇ ਨਹੀ ਕਰਦੇ ਉਨ੍ਹਾਂ ਦਾ 15 ਅਗੱਸਤ, 15 ਅੱਗਸਤ ਨੂੰ
ਹੀ ਆਉਂਦਾ ਤਾਂ ਓਹ ਕੌਣ ਹੁੰਦੇ ਸਾਡੇ ਇਤਿਹਾਸਕ ਦਿਨ ਜਾਂ ਪੁਰਬ ਬਦਲਣ ਵਾਲੇ?
☝️ 2020 ਵਿਚ ਅਜਾਦ ਹੋਣ ਨੂੰ ਫਿਰਨ ਵਾਲੇ ਹਾਲੇ ਤੱਕ ਤਾਂ ਇਨਾ ਫੈਸਲਾ ਨਹੀਂ ਕਰ ਸਕੇ ਕਿ
ਅਜਾਦ ਕੌਮਾਂ ਦੇ ਕਲੰਡਰ ਵੀ ਅਜਾਦ ਤੇ ਵੱਖਰੇ ਹੁੰਦੇ ਨਾ ਕਿ ਦੂਜਿਆਂ ਦੇ ਮੂੰਹਾਂ ਵੰਨੀ
ਦੇਖਦੇ ਕਿ ਕਦ ਪੰਡੀਏ ਦਾ ਊਠ ਦਾ ਬੁੱਲ ਡਿੱਗੇ, ਉਸ ਦੀ ਬਕਰੀ ਦੀਆਂ ਮੇਂਗਣਾ ਪੂਰੀਆਂ ਹੋਣ
ਤੇ ਤੇ ਓਹ ਦਸੇ ਕਿ ਸਾਡੇ ਪੁਰਬ ਕਦ ਨੇ?
️🎯 ਯਾਦ ਰਹੇ ਕਿ ਦੋਗਲਾ ਚਲਣ ਵਾਲੀਆਂ ਕੌਮਾਂ ਕਦੇ ਮੰਝਧਾਰਾਂ ਵਿਚੋਂ ਨਹੀਂ ਨਿਕਲ ਸਕਦੀਆਂ
ਜਿਵੇਂ ਕਿ ਅਸੀਂ ਨਿਕਲਣ ਦੀ ਕਰ ਰਹੇ ਹਾਂ ਤੇ ਅਪਣੇ ਗੁਰੂ ਸਾਹਿਬਾਨ ਦੇ ਪੁਰਬ ਐਨ ਇਕੇ
ਦਿਨ ਮਿੱਥ ਨਹੀਂ ਸਕਦੇ?
|
<<
ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ
ਦੀਆਂ ਹੋਰ ਲਿਖਤਾਂ
>> |
|
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
|
|