Share on Facebook

Main News Page

🔥ਅਕ੍ਰਿਤਘਣ ਪੰਡੀਆ 🔥
-: ਗੁਰਦੇਵ ਸਿੰਘ ਸੱਧੇਵਾਲੀਆ
05.06.2023
#KhalsaNews #OperationBlueStar #GurdevSinghSadhewalia

💋ਭੋਗ ਬਿਲਾਸ ਕਰਕੇ, ਸ਼ਰਾਬ ਵਿਚ ਪਾਕੇ ਰਿੰਨੇ ਹੋਏ ਕੁੱਤੇ ਦੇ ਮਾਸ ਨੂੰ ਵੀ ਚੂਹੜੀ ਢੱਕ ਕੇ ਲਿਜਾ ਰਹੀ, ਪਰ ਪਤਾ ਕਿਓਂ? ਕਿਸੇ ਅਕ੍ਤਿਘਣ ਦੀ ਨਜਰੇ ਨਾ ਚੜ ਜਾਏ।

🇮🇳 ਪੂਰੇ ਹਿੰਦੋਸਤਾਨ ਵਿਚੋਂ ਲਾਲਾ ਇਓਂ ਪੂੰਝ ਕੇ ਸੁੱਟ ਦਿੱਤਾ ਗਿਆ ਜਿਵੇਂ ਮਾਂ ਅਪਣੇ ਛੋਟੇ ਜਵਾਕ ਦੀ ਨਲ਼ੀ ਪੂੰਝ ਕੇ ਕੰਧ ਨਾਲ ਮਾਰਦੀ। ਪਰ ਪੰਜਾਬ ਨੇ ਉਸ ਦੇ ਪੁੱਜ ਕੇ ਮਾੜੇ ਹਲਾਤਾਂ ਵਿੱਚ ਇੱਜ਼ਤ ਰੱਖ ਲਈ ਅਤੇ ਚਾਰ ਸੀਟਾਂ ਦੇ ਕੇ ਰਾਜਨੀਤੀ ਦੀ ਮੋਰ੍ਹੀ ਵਿਚਦੀ ਅੰਦਰ ਵੜਦਾ ਕਰ ਦਿੱਤਾ ਪਰ ਉਸ ਦੇ ਬਣੀਆਂ ਪੰਜਾਬ ਦਾ ਮਖੌਲ ਤਾਂ ਜੋ ਉਡਾਇਆ ਸੋ ਉਡਾਇਆ, ਬੰਦੇ ਵੀ ਚੱਕ ਕੇ ਸਿੱਧੇ ਅਸਾਮ ਮਾਰੇ। ਮਾਰੇ ਵੀ ਓਨ੍ਹਾਂ ਨਾਲ ਰਲ਼ਕੇ ਜਿੰਨ ਪੂੰਝਿਆ ਸੀ।

♦️ ਪੂਰਾ ਇਤਿਹਾਸ ਹੈ ਮੇਰੀ ਕੌਮ ਦੇ ਸਾਹਵੇਂ ਪੰਡੀਏ ਕਿਆਂ ਦੀ ਅਕ੍ਰਿਤਘਣਤਾ ਦਾ, ਪਰ ਇਹ ਕਿਓਂਕਿ ਹੁਣੇ ਤਾਜ਼ੀ ਮਿਸਾਲ ਸੀ।

🙏ਬਾਬੇ ਮੇਰੇ ਜ਼ੋਰ ਨਾਲ ਲੜੇ ਮਨੋ ਲੜੇ ਅਤੇ ਇਸ ਮੁਲਖ ਦੀ ਕਥਿਤ ਅਜਾਦੀ ਖਾਤਰ, ਤੱਦ ਤੱਕ ਲੜਦੇ ਗਏ, ਜੱਦ ਤੱਕ ਅੰਗਰੇਜ ਇਸ ਮੁਲਖ ਨੂੰ ਛੱਡ ਨਹੀਂ ਗਿਆ, ਪਰ ਮੇਰਾ ਲੜਨਾ ਹੀ ਜਰਾਇਮ ਪੇਸ਼ਾ ਹੋ ਨਿਬੜਿਆ ਯਾਣੀ ਇਹ ਮੈਨੂੰ ਦਿਤਾ ਗਿਆ ਪਹਿਲਾ ਮੈਡਲ ਸੀ।

☝️ਮੈਂ ਤਾਂ ਅਪਣੀ ਬੋਲੀ ਹੀ ਬਚਾਓਂਣ ਦੀ ਗਲ ਕੀਤੀ ਸੀ ਓਹ ਡਾਂਗਾ ਚੁੱਕ ਲਿਆਏ। ਮੈਂ ਤਾਂ ਪਾਣੀ ਮੰਗਿਆ ਸੀ ਓਹ ਟੈਂਕ ਚਾਹੜ ਲਿਆਏ। ਮੈਂ ਅਪਣੇ ਹੱਕ ਦੀ ਹੀ ਤਾਂ ਗੱਲ ਕੀਤੀ ਸੀ ਉਨ ਤੋਪਾਂ ਦੇ ਹੀ ਮੂੰਹ ਖੋਹਲ ਛਡੇ।

👉ਤੁਸੀਂ ਜੋ ਮਰਜੀ ਅਪਣੇ ਸਿਰ ਦੀਆਂ ਚਕਰੀਆਂ ਨੂੰ ਪਲੀਤਾ ਲਾ ਕੇ ਘੁੰਮਾਈ ਚਲੋ ਓਥੇ ਭਿੰਡਰਾਵਾਲਾ ਸੀ, ਓਥੇ ਹਥਿਆਰ ਸਨ, ਓਥੇ ਦੇਸ਼ ਵਿਰੋਧੀ ਅਨਸਰ ਲੁਕੇ ਹੋਏ ਸਨ ਪਰ ਪਿੰਨ ਪੁਆਇੰਟ ਇਨਾ ਹੀ ਰਹਿਣਾ ਕਿ ਮੈਂ ਸਿਰ ਸੁੱਟ ਕੇ ਵਗਣੋਂ ਇਨਕਾਰੀ ਹਾਂ, ਮੈਂ ਯੂਪੀ ਬਿਹਾਰ ਦੇ ਭਈਆਂ ਤਰ੍ਹਾਂ ਅਹਿਸਾਸ ਮਾਰ ਕੇ ਜਿਓ ਨਹੀਂ ਸਕਦਾ, ਕਿਓਂਕਿ ਮੈਂ ਪੰਜਾਬ ਹਾਂ ਓਹ ਪੰਜਾਬ ਜੋ ਗੁਰਾਂ ਦੇ ਨਾਂ 'ਤੇ ਜਿਓਂਦਾ ਹੈ, ਅਤੇ ਮੈਨੂੰ ਸਜ਼ਾ ਪੰਜਾਬ ਹੋਣ ਦੀ ਮਿਲੀ ਅਤੇ ਅਗੇ ਤੋਂ ਵੀ ਮਿਲਦੀ ਰਹਿਣੀ।

👁️ਮੇਰੇ ਵਿਚੋਂ ਓਪਰੀ ਜਿਹੀ ਬੋ 'ਸਮੈਲ' ਆਓਂਦੀ ਹੈ, ਜਿਹੜੀ ਪੰਡੀਏ ਕਿਆਂ ਦੀ ਸ਼ਾਂਤੀ ਭੰਗ ਕਰਦੀ ਅਤੇ ਉਸ ਦੇ ਨੱਕ ਨੂੰ ਦੁਖਦਾਈ ਲਗਦੀ, ਓਹ ਇਸ ਨੂੰ ਜਾਂ ਤਾਂ ਦਰਵਾਜਿਓਂ ਬਾਹਰ ਸੁੱਟ ਦੇਣਾ ਚਾਹੁੰਦਾ ਜਾਂ ਫਰੀਜਰ ਵਿੱਚ ਲਾ ਦੇਣਾ ਚਾਹੁੰਦਾ ਤਾਂ ਕਿ ਇਸ ਵਿਚਲੀ ਬਗਾਵਤ ਦੀ ਓਪਰੀ ਗੰਧ ਬਰਫ ਵਿੱਚ ਲੱਗੀ ਤੰਗ ਨਾ ਕਰੇ।

🖐️ਪੰਜ ਜੂਨ ਹੈ ਅੱਜ ਤੋਪਾਂ ਦਾ ਦਿਨ, ਟੈਂਕਾ ਦਾ ਬਰੂਦਾਂ ਦਿਨ। ਸੰਸਾਰ ਨੂੰ ਹੈਰਾਨ ਕਰ ਦੇਣ ਵਾਲਾ ਦਿਨ ਕਿ ਕੋਈ ਮੁਲਖ ਇਨਾ 'ਸਿਆਣਾ' ਵੀ ਹੋ ਸਕਦਾ ਜਿਸ ਨੂੰ ਖੁਦ ਦੇ ਹੀ ਵਿਰੁਧ ਤੋਪਾਂ ਟੈਂਕਾ ਨਾਲ ਲੜਨਾ ਪੈ ਰਿਹਾ ਹੋਵੇ, ਪਰ ਸੰਸਾਰ ਨੂੰ ਇਸ ਗਲ ਦਾ ਥੋੜੋਂ ਪਤਾ ਕਿ ਅਕ੍ਰਿਤਘਣ ਦੀ 'ਪਰਿਭਾਸ਼ਾ' ਕੀ ਹੁੰਦੀ ਜਿਹੜੀ ਪੰਡੀਏ ਕਿਆਂ ਅੰਦਰ ਪੀਹੜੀ ਦਰ ਪੀਹੜੀ ਤੁਰੀ ਆਓਂਦੀ ਅਤੇ ਇਹ ਕੰਡਿਆਲੀ ਬੇਰੀ ਤਰ੍ਹਾਂ ਹਰ ਉਸ ਚੀਜ ਨੂੰ ਜੜੋਂ ਪੁੱਟ ਸੁੱਟਦਾ ਜਿਹੜੀ ਇਸ ਦੀ ਧੋਤੀ ਵਿਚ ਫਸਦੀ ਹੋਵੇ। ਨਹੀਂ?❓


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top