Share on Facebook

Main News Page

💋ਔਰਤ ਦੀ ਅਜ਼ਾਦੀ 💃
-: ਗੁਰਦੇਵ ਸਿੰਘ ਸੱਧੇਵਾਲੀਆ
27.05.2023
#KhalsaNews #GurdevSinghSadhewalia #MissUniverse #misspunjaban #freedom

💃ਸੁਣਿਆ ਔਰਤ ਅਜਾਦ ਹੋ ਗਈ। ਹੋਣਾ ਚਾਹੀਦਾ ਕਿਓਂ ਨਹੀਂ ਹੋਣਾ ਚਾਹੀਦਾ, ਪਰ ਕੀ ਸਚ ਹੀ ਓਹ ਅਜਾਦ ਹੋ ਗਈ? ਅਗਾਂਹਵਧੂਆਂ ਦਾ ਖਿਆਲ ਹੈ ਵੈਸਟ ਦੀ ਕਿਰਪਾ ਹੋਈ ਔਰਤ ਉਪਰ। ਹੈ ਵੀ ਇਵੇਂ ਕਿਓਂਕਿ ਵੈਸਟ ਦੀ ਔਰਤ ਬਾਕੀਆਂ ਨਾਲੋਂ ਪਹਿਲਾਂ 'ਅਜਾਦ' ਹੋ ਚੁਕੀ ਹੋਈ ਅਤੇ ਯਾਦ ਰਖਣਾ ਉਜੜ ਵੀ ਪਹਿਲਾਂ ਦੀ ਚੁਕੀ ਹੋਈ। ਕਦੋਂ ਦੀ।

🤵ਬੰਦਾ ਸ਼ੈਤਾਨ ਜੀਵ ਹੈ ਵੈਸਟ ਵੰਨੀ ਦਾ ਜੀਵ ਪਹਿਲਾਂ ਸ਼ੈਤਾਨ ਹੋ ਚੁਕਾ ਹੋਇਆ ਸੀ, ਉਸ ਨੂੰ ਪਤਾ ਸੀ ਬਾਹਰਲੇ ਸੰਗਲ ਜਿਆਦਾ ਚਿਰ ਨਹੀਂ ਚਲਣੇ, ਬਰੇਕਾਂ ਅੰਦਰ ਵੜਕੇ ਲਾਓਂਣੀਆਂ ਪੈਣੀਆਂ ਨਹੀਂ ਤਾਂ ਔਰਤ ਵੀ ਕੋਈ ਘਟ ਜੀਵ ਨਹੀਂ ਕਿਸੇ ਦਿਨ ਕਿੱਲੇ ਪੁੱਟੇਗੀ ਅਤੇ ਓਹੀ ਕੀਲਾ ਮੇਰੀ ਹੀ ਧੌਣ ਵਿੱਚ ਗੱਡੇਗੀ।

👉ਉਸ ਬਾਹਰਲੇ ਪੈਂਖੜ ਲਾਹ ਸੁੱਟੇ, ਪਰ ਸੰਗਲ਼ ਉਸ ਦੇ ਸਿਰ ਵਿਚਲੀਆਂ ਬਰੀਕ ਤਾਰਾਂ ਨੂੰ ਬੰਨ ਦਿਤੇ। ਇਨੇ ਬਰੀਕ ਕਿ ਔਰਤ ਨੂੰ ਪੜ ਲਿਖ ਕੇ ਵੀ ਨਹੀਂ ਦਿਸੇ। ਮੰਡੀ ਲਿਜਾਣ ਵੇਲੇ ਪਹਿਲਾਂ ਬੰਦੇ ਨੂੰ ਜਿੱਥੇ ਪਹਿਰੇ ਹੇਠ ਰਖਣਾ ਪੈਂਦਾ ਸੀ, ਹੁਣ ਓਹ ਖੁਦ ਚਲ ਕੇ ਜਾਂਦੀ ਹੈ, ਅਜਾਦ ਕਿਵੇਂ ਹੋਈ।?

👑ਮਿਸਾਂ ਵਿਸਾਂ ਤੋਂ ਲੈ ਕੇ ਫੈਸ਼ਨ ਸ਼ੋਆਂ ਅਤੇ ਐਕਟਰਨੀਆਂ ਤੱਕ ਦਾ ਸਫਰ ਬੜਾ ਘਿਨਾਉਣਾ ਸਫਰ ਹੈ ਔਰਤ ਦਾ। ਜੇ ਕਿਤੇ ਆਮ ਬੰਦਾ ਨੇੜਿਓਂ ਦੇਖ ਸਕਦਾ ਹੁੰਦਾ ਤਾਂ ਉਸ ਨੂੰ ਬਾਹਰ ਟੇਬਲਾਂ ਉਪਰ ਲਿਸ਼ਦੀਆਂ ਪਲੇਟਾਂ ਦੀ ਸਮਝ ਆ ਜਾਂਦੀ, ਜਿੱਥੇ ਪਿੱਛੇ ਕਿਚਨ ਵਿੱਚ ਕਟੇ ਲੇਟਣ ਵਰਗਾ ਖਲਾਰਾ ਪਿਆ ਹੁੰਦਾ। ਹੇਠਾਂ ਪੈਰਾਂ ਵਿੱਚ ਚੂਹੇ ਅਤੇ ਉਪਰ ਮੱਖੀਆਂ ਪਰ ਬਾਹਰ? ਬਾਹਰ ਚਿੱਟੀਆਂ ਚਾਦਰਾਂ ਅਤੇ ਲਿਸ਼ਕਦੀਆਂ ਪਲੇਟਾਂ। ਯਾਣੀ ਲਿਸ਼ਦੀਆਂ ਪਲੇਟਾਂ ਤੱਕ ਪਹੁੰਚਣ ਲਈ ਔਰਤ ਨੂੰ ਚੂਹਿਆਂ, ਕਾਕਰੋਚਾਂ ਅਤੇ ਮੱਛਰਾਂ ਮੱਖੀਆਂ ਵਿੱਚਦੀ ਲੰਘਣਾ ਪੈਂਦਾ, ਤਾਂ ਜਾ ਕੇ ਕਿਤੇ ਓਹ 'ਅਜਾਦੀ' ਦਾ ਨਿਘਾਰ ਮਾਣਦੀ ਹੈ।

💋ਅਜਾਦੀ ਯਾਣੀ 'ਅਜਾਦੀ'। ਔਰਤ ਦੀ ਗੁਲਾਮੀ ਜੁਗ ਵੇਲੇ ਬੰਦਾ ਔਰਤ ਦੇ ਕਪੜੇ ਚਾਰ ਦਿਵਾਰੀ ਅੰਦਰ ਪਾੜਦਾ ਸੀ, ਪਰ ਹੁਣ ਅਜਾਦੀ ਦੇ ਨਾਂ 'ਤੇ ਔਰਤ ਨੂੰ ਉਸ ਇਨਾ ਮੂਰਖ ਕਰ ਦਿਤਾ ਹੋਇਆ ਕੀ ਓਹ ਖੁਦ ਕਪੜੇ ਪਾੜ ਕੇ ਹੀ ਸਟੇਜ ਉਪਰ ਆਓਂਦੀ ਹੈ ਅਤੇ ਉਸ ਦਾ ਨੰਗਿਆਂ ਹੋ ਕੇ ਸਮਾਈਲਾਂ ਵੰਡਣਾਂ ਉਸ ਦਾ ਸਿਰੇ ਦਾ ਉਜੱਡ ਹੋਣ ਦਾ ਪੁਖਤਾ ਸਬੂਤ ਹੈ।

📿 ਦੇਹ ਨੂੰ ਪਾਏ ਸੰਗਲਾਂ ਵਿਚੋਂ ਤਾਂ ਓਹ ਤੜਫ ਸਕਦੀ ਸੀ, ਕਿ ਅਜਾਦ ਹੋਵਾਂ, ਪਰ ਸਿਰ ਨੂੰ ਪਾਏ ਅਣਦਿਸਦੇ ਬਰੀਕ ਸੰਗਲ ਤਾਂ ਓਹ ਧੌਣ ਨੀਵੀਂ ਕਰਕੇ ਖੁਦ ਪਵਾਓਂਦੀ ਅਤੇ ਉਸ ਨੂੰ ਮਾਣ ਸਮਝਦੀ ਕਿ ਨੰਗਿਆਂ ਹੋਣ ਦਾ ਗੋਲਡ ਮੈਡਲ ਮਿਲਿਆ।

🤔ਤੁਸੀਂ ਕਿਵੇਂ ਸੋਚ ਸਕਦੇਂ ਕਿ ਔਰਤ ਅਜਾਦ ਹੈ, ਜਾਂ ਕਦੇ ਅਜਾਦੀ ਬਾਰੇ ਸੋਚ ਸਕਦੀ ਹੈ।? ਜਿੱਥੇ ਅੱਗੇ ਔਰਤ ਨੂੰ ਵੱਡੀ ਮੰਡੀ ਵਿੱਚ ਹੀ ਅਪਣੀ ਨੁਮਾਇਸ਼ ਲਾਓਂਣ ਦਾ ਮੌਕਾ ਮਿਲਦਾ ਸੀ, ਹੁਣ ਛੋਟੀਆਂ ਮੰਡੀਆਂ ਦੇ ਸ਼ੁਰੂ ਹੋਣ ਤੋਂ ਲੈ ਕੇ ਟਿਕ ਟਾਕ ਵਰਗੇ ਸਾਧਨਾਂ ਨੇ ਉਮਰ ਵਿਹਾ ਰਹੀਆਂ ਔਰਤਾਂ ਅੰਦਰ ਵੀ ਤਰਾਨੇ ਜਾ ਛੇੜੇ ਨੇ ਕਿ ਹਾਲੇ ਤਾਂ ਓਹ ਜਵਾਨ ਨੇ, ਬੇਸ਼ਕ ਭਾਰੀ ਲਿਪਸਟਿਕ ਹੇਠ ਸੁਕੀ ਮੂਲੀ ਵਰਗਾ ਮੂੰਹ ਚੁਗਲੀਆਂ ਹੀ ਕਿਓਂ ਨਾ ਕਰ ਰਿਹਾ ਹੋਵੇ।

🥚ਪਹਿਲਾਂ ਬੰਦਾ ਆਂਡੇ ਨਹੀਂ ਸੀ ਖਾਂਦਾ, ਸਿੱਧੀ ਮੁਰਗੀ ਹੀ ਝਟਕਾ ਸੁਟਦਾ ਸੀ ਯਾਣੀ ਪੂਰੀ ਦੀ ਪੂਰੀ ਔਰਤ ਹੀ ਵੇਚ ਆਓਂਦਾ ਸੀ। ਹੁਣ ਓਹ ਸਿਆਣਾ ਯਾਣੀ ਸ਼ੈਤਾਨ ਹੋ ਗਿਆ, ਹੁਣ ਓਹ ਔਰਤ ਦੀ ਮਾਰਕਿੰਟਗ ਕਰਦਾ ਹੈ, ਉਸ ਨੂੰ ਇਸ਼ਤਿਹਾਰਾਂ ਰਾਹੀਂ ਵੇਚਦਾ ਹੈ, ਮਿਸਾਂ ਦੇ ਮੁਕਾਬਲਿਆਂ ਰਾਹੀਂ, ਫੈਸ਼ਨ ਸ਼ੋਆਂ ਰਾਹੀਂ, ਫਿਲਮਾ ਡਰਾਮਿਆਂ ਰਾਹੀਂ। ਅਤੇ ਔਰਤ ਖੁਦ ਲਾਈਨ ਵਿਚ ਲਗੀ ਖੜੀ ਕਿ ਕਾਸ਼ ਉਸ ਦੀ ਵਾਰੀ ਵਿਕਣ ਦੀ ਆਵੇ।

🍭 ਹੁਣ ਉਸ ਨੂੰ ਘਰੋਂ ਚੁਕਣ ਨਹੀਂ ਜਾਣਾ ਪੈਂਦਾ ਓਹ ਖੁਦ ਮੰਡੀ ਵਿਚ ਆਓਂਦੀ ਹੈ ਅਤੇ ਜਿੱਥੇ ਤੱਕ ਬੰਦਾ ਕਹੇ ਕਪੜੇ ਉਤਾਰਨ ਨੂੰ ਤਿਆਰ ਹੈ ਬਸ ਮੌਕਾ ਦਵੇ ਬੰਦਾ। ਕੋਈ ਵਿਰਲੀ ਗੈਰਤਮੰਦ ਠੁੱਡਾ ਮਾਰ ਆਓਂਦੀ, ਨਹੀਂ ਤਾਂ ਵਿਕ ਹੀ ਆਓਂਦੀ।

❎ਬਕਵਾਸ ਗੱਲਾਂ ਕਿ ਔਰਤ ਅਜਾਦ ਹੋ ਗਈ, ਅੱਜ ਜਿੰਨਾ ਔਰਤ ਗੁਲਾਮ ਕਦੇ ਹੋਈ ਹੀ ਨਹੀਂ ਸੀ, ਫਰਕ ਸੰਗਲ਼ਾਂ ਦਾ ਪਿਆ, ਗੁਲਾਮੀ ਦਾ ਨਹੀਂ, ਪਰ ਸ਼ੈਤਾਨ ਬੰਦੇ ਨੇ ਔਰਤ ਗਲ ਪਾਏ ਸੰਗਲ਼ਾਂ ਦੇ ਨਾਮ ਬੜੇ ਲੁਭਾਓਂਣੇ ਅਤੇ ਸੁਧਰੇ ਹੋਏ ਰੱਖ ਲਏ ਨੇ ਕਿ ਔਰਤ ਦੇ ਖੁਦ ਮਾਂ ਪੇ ਉਸ ਨੂੰ ਮੰਡੀ ਛੱਡ ਆਓਂਣ ਲਈ ਤਿਆਰ ਨੇ। ਨਹੀਂ?❓


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top