Share on Facebook

Main News Page

ਅਪਾਹਜਾਂ ਦੀਆਂ ਫਹੁੜੀਆਂ... ਭਈਏ !
-: ਗੁਰਦੇਵ ਸਿੰਘ ਸੱਧੇਵਾਲੀਆ
23.05.2023
#KhalsaNews #GurdevSingh #Sadhewalia #Bhayiye #Punjab

ਭਈਏ ! ਘਰ ਵਿੱਚ ਭਈਏ, ਰਸੋਈ ਵਿੱਚ ਭਈਏ, ਖੇਤਾਂ ਵਿੱਚ ਭਈਏ, ਭਾਂਡੇ ਮਾਂਜਣ ਵਾਲੇ ਭਈਏ, ਰੋਟੀ ਲਾਹੁਣ ਵਾਲੇ ਭਈਏ, ਡੰਗਰ ਪਸ਼ੂ ਚੋਣ ਵਾਲੇ ਭਈਏ। ਝੋਨਾ ਭਈਏ ਲਾਓਂਣ, ਪਸ਼ੂ ਭਈਏ ਚੋਣ, ਪਠੇ ਵੱਢਣ ਅਤੇ ਕੁਤਰਨ ਅਤੇ ਡੰਗਰਾਂ ਨੂੰ ਭਈਏ ਪਾਓਂਣ।

ਇਹ ਤਾਂ ਦੱਸੋ ਪੰਜਾਬ ਵਾਲੇ ਬੰਦੇ ਬੁੜੀਆਂ ਕਰ ਕੀ ਰਹੇ ਨੇ? ਬੰਦੇ ਸ਼ਹਿਰਾਂ ਵਿੱਚ ਗੇੜੀਆਂ, ਬੁੜੀਆਂ ਡਰਾਮੇ ਨਿਆਣੇ ਆਈਲੈਟਸ IELTS ਜਾਂ ਬੁਲਟਾਂ ਦੇ ਪਟਾਕੇ। ਕਿਰਤ ਤੋਂ ਦੌੜੇ ਲੋਕ ਕੁੱਟ ਖਾਣਗੇ ਹੀ ਖਾਣਗੇ। ਨਹੀਂ ਖਾਣਗੇ ਤਾਂ ਦਸ ਦਿਓ! ਗੁੱਸਾ ਕਰ ਲਿਓ, ਪਰ ਕੁੱਟ ਦਾ ਹੱਕਦਾਰ ਹਾਂ ਮੈਂ ਕਿਓਂਕਿ ਮੈਂ ਕਿਰਤ ਤੋਂ ਦੌੜ ਚੁਕਾ ਹੋਇਆਂ।

ਬਾਬਾ ਮੇਰਾ ਵਿਹਲੜ ਮਲਕਾਂ ਦੇ ਨਹੀਂ, ਕਿਰਤੀ ਲਾਲੋਆਂ ਦੇ ਗਿਆ। ਮਲਕਾਂ ਦੇ ਪੂੜੇ ਨਹੀਂ, ਲਾਲੋ ਦੀ ਕੋਧਰੇ ਦੀ ਰੋਟੀ ਪ੍ਰਵਾਨ ਸੀ ਉਸ ਨੂੰ। ਵਿਹਲੜ ਨਾਲ ਬਣੀ ਹੀ ਨਾ ਬਾਬਾ ਜੀ ਅਪਣਿਆਂ ਦੀ। ਪੰਡਤ, ਮੁਲਾਣੇ ਨਾ ਜੋਗੀ ਨਾਲ ਨਾ ਸਿੱਧ ਨਾਲ। ਪਰ ਮੈਂ ਉਸ ਦਾ ਪੈਰੋਕਾਰ?

ਬੜੇ ਚਿਰਾਂ ਦੀ ਗਲ ਹੈ ਗਰਮੀਆਂ ਵਿੱਚ ਗੁਆਂਢੀ ਮੇਰਾ ਘਰ ਦੇ ਪਿਛੇ ਯਾਰਡ ਵਿੱਚ ਸਬਜੀਆਂ ਲਾਈ ਜਾਏ। ਉਸ ਦੇ ਪੰਜਾਬ ਤੋਂ ਆਏ ਮੀਆਂ ਬੀਵੀ ਯਾਣੀ ਪ੍ਰਾਹੁਣੇ ਖੜੇ ਦੇਖੀ ਜਾਣ ਤਾਂ ਗੁਆਂਢੀ ਕਹਿੰਦਾ ਤੁਹਾਨੂੰ ਮੌਜਾਂ ਬਹਿਕ 'ਤੇ ਰਹਿੰਦੇ ਹੋ ਬਾਰਾਂ ਮਹੀਨੇ ਘਰ ਦੀਆਂ ਤਾਜ਼ਾ ਸਬਜ਼ੀਆਂ ਖਾਂਦੇ ਹੋਣੇ ਹੋ ਇਥੇ ਤਾਂ ਬਸ ਇਹੀ ਮਹੀਨਾ ਖੰਡ ਘਰ ਦੀ ਸਬਜੀ ਨਸੀਬ ਹੁੰਦੀ ਬਾਕੀ ਤਾਂ ਫਰਿਜੋ ਫਰਿਜੀ। ਬੰਦਾ ਤਾਂ ਬੋਲਿਆ ਨਾ, ਤਾਂ ਔਰਤ ਉਸ ਦੀ ਕਹਿੰਦੀ ਭਾਅਜੀ ਕਿਹੜਾ ਮਿੱਟੀ ਨਾਲ ਮੱਥਾ ਮਾਰੇ ਸ਼ਹਿਰੋਂ ਰਿਹੜੇ ਵਾਲਾ ਤਾਜ਼ੀ ਸਬਜ਼ੀ ਦੇ ਜਾਂਦਾ। ਸ਼ਹਿਰੋਂ, ਰਿਹੜੇ ਵਾਲਾ, ਤਾਜ਼ੀ ਸਬਜ਼ੀ !!!

ਪਹਿਲਾਂ ਵੀ ਮੈਂ ਦਸਿਆ ਸੀ ਪੰਜਾਬ ਗਿਆਂ ਰਿਸ਼ਤੇ ਚੋਂ ਮੁੰਡਾ ਕਹੀ ਨਾਲ ਪੰਗੇ ਲਈ ਜਾਏ ਤਾਂ ਮੇਰਾ ਛੋਟਾ ਮੁੰਡਾ ਕਹਿੰਦਾ ਦਸਤਾ ਨਾ ਤੋੜ ਦਈਂ ਕਹੀ ਦਾ। ਅਗਿਓਂ ਓਹ ਕਹਿੰਦਾ ਦਸਤਾ ਕੀ ਹੁੰਦਾ? ਕਿਸਾਨ ਦਾ ਮੁੰਡਾ ਪੁੱਛ ਰਿਹਾ ਇਹ ਗਲ ਓਹ ਵੀ ਬਾਹਰੋਂ ਗਏ ਨੂੰ। ਇਹ ਵੀ ਜ਼ਿਕਰ ਹੋ ਚੁਕਾ ਕਿ ਪੰਜਾਬ ਨੇ ਨਿਆਣੇ ਜੰਮਣ ਦੇ ਮਾਮਲੇ ਵਿੱਚ ਵੱਡਾ ਧੋਖਾ ਖਾਧਾ ਹੈ, ਜਿਸਨੂੰ ਦੋ ਹੀ ਕਾਫੀ ਦਾ ਭੂਤ ਬੁਰੀ ਤਰਾਂ ਸਵਾਰ ਹੋਇਆ ਰਿਹਾ ਅਤੇ ਹੁਣ ਇੱਕ ਦੋ ਨਿਆਣਿਆਂ ਹਥੋਂ ਜਲੀਲ ਅਤੇ ਬਲੈਕ ਮੈਲ ਹੋ ਰਹੇ ਨੇ ਮਾਂ ਪੇ ਅਤੇ ਅਪਣੇ ਇਕਲਾਪੇ ਤੋਂ ਡਰਦੇ ਨਿਆਣਿਆਂ ਦੇ ਮਗਰੇ ਬੋਰੀ ਬਿਸਤਰਾ ਬੰਨੀ ਫਿਰ ਰਹੇ ਨੇ। ਪੰਜ ਸਤ ਨਿਆਣੇ ਹੁੰਦੇ ਇਕ ਦੋ ਚਲੇ ਵੀ ਜਾਂਦੇ ਮਾਂ ਪੇ ਨੂੰ ਮਗਰ ਦੌੜਨ ਦੀ ਲੋੜ ਨਾ ਪੈਂਦੀ, ਨਾ ਪੰਜਾਬ ਖਾਲੀ ਹੁੰਦਾ ਨਾ ਨਿਆਣੇ ਬਲੈਕਮੇਲ ਕਰਕੇ ਬਾਹਰ ਨੂੰ ਦੌੜਦੇ ਨਾ ਤੁਸੀਂ ਭਈਆਂ ਕੋਲੋਂ ਪੱਗਾਂ ਲੁਹਾਓਂਦੇ।

ਭਈਆਂ ਬਾਰੇ ਫਿਕਰਮੰਦ ਹੋਣ ਤੋਂ ਪਹਿਲਾਂ ਤੁਸੀਂ ਅਪਣੇ ਨਿਆਣਿਆਂ ਦੇ ਛਿਤਰ ਕਿਓਂ ਨਹੀਂ ਕਾਇਮ ਰੱਖ ਸਕੇ? ਕਿਓਂ ਓਹ ਵਿਹਲੇ ਮੋਟਰਸਾਈਕਲਾਂ 'ਤੇ ਗੇੜੀਆਂ ਦਿੰਦੇ ਫੁਕਰੀਆਂ ਮਾਰਦੇ ਫਿਰ ਰਹੇ ਨੇ? ਕਿਓਂ ਨਹੀਂ ਓਹ ਬਾਪ ਅਪਣੇ ਨਾਲ ਕਦੇ ਖੇਤੀਂ ਗੇੜਾ ਮਾਰਨ ਜਾ ਸਕੇ? ਮੈਂ ਓਨਾ ਨਿਆਣਿਆਂ ਨੂੰ ਜਾਣਦਾ ਜਿਹੜੇ ਵਿਹੜਾ ਲੰਘ ਕੇ ਕਦੇ ਅਪਣਾ ਪਸ਼ੂ ਚੋਣਾਂ ਤਾਂ ਕੀ ਦੇਖਣ ਨਹੀਂ ਜਾ ਸਕਦੇ ਕਿ ਜੀਹਨਾ ਦਾ ਦੁਧ ਪੀਂਦੇ ਹਾਂ ਓਹ ਪਸ਼ੂ ਹੈ ਵੀ ਨੇ ਕਿ ਮਰ ਗਏ। ਹਰੇਕ ਗਲੇ ਸਰਕਾਰਾਂ ਉਪਰ ਦੋਸ਼ ਮੜਕੇ ਵਿਆਹਾਂ ਉਪਰ ਲਖਾਂ ਖਰਚਿਆਂ ਅਤੇ ਸ਼ਰਾਬਾਂ ਅਤੇ ਗਾਓਂਣ ਵਾਲੀਆਂ ਦੀਆਂ ਫੁਕਰੀਆਂ ਤੋਂ ਤੁਸੀਂ ਖੁਦ ਨੂੰ ਬਰੀ ਕਿਵੇਂ ਕਰ ਸਕਦੇ ਹੋਂ?

ਬਾਪ ਦੀ ਅੱਖ ਦੀ ਗਹਿਰ ਕਿੱਥੇ ਗਈ ਕਿ ਉਸ ਦਾ ਮੁੰਡਾ ਛੱਡੋ, ਕੁੜੀ ਤੱਕ ਨੂੰ ਉਸ ਦਾ ਡਰ ਨਹੀਂ ਰਿਹਾ। ਕਿਓਂਕਿ ਬਾਪ ਖੁਦ ਫੁਕਰੀਆਂ ਮਾਰਨ ਵਿੱਚ ਰੁੜ ਕੇ ਅਪਣਾ ਪ੍ਰਭਾਵ ਗਿਆ ਚੁਕਾ ਹੈ, ਨਾ ਉਸ ਕੋਲੋਂ ਉਸ ਦੀ ਔਰਤ ਨਾ ਧੀ ਨਾ ਮੁੰਡਾ ਭੈ ਮੰਨੇ, ਨਾ ਸ਼ਰਮ ਕਰੇ।

ਕੁਦਰਤ ਦਾ ਅਸੂਲ ਐ ਖਾਲੀ ਥਾਂ ਭਰਨਾ। ਤੁਸੀਂ ਥਾਂ ਖਾਲੀ ਕਰ ਰਹੇ ਓਂ, ਭਈਏ ਭਰ ਰਹੇ ਨੇ। ਜਿਵੇਂ ਬਾਹਰ ਗੋਰੇ ਥਾਂ ਖਾਲੀ ਕਰ ਰਹੇ ਨੇ, ਤੁਸੀਂ ਬਾਹਰ ਦੇ ਭਈਏ ਬਣ ਕੇ ਭਰ ਰਹੇ ਓਂ। ਓਹ ਇਥੇ ਨਿਆਣੇ ਜੰਮਣੇ ਛੱਡ ਰਹੇ ਨੇ, ਤੁਹਾਨੂੰ ਓਥੇ ਦੋ ਕਾਫੀ ਹੋਰ ਤੋਂ ਮਾਫੀ ਦਾ ਭੂਤ ਸਵਾਰ ਹੋਇਆ ਪਿਆ। ਇਹ ਹੋਣੀ ਤੁਹਾਡੇ ਨਾਲ ਵਾਪਰਨੀ ਹੀ ਵਾਪਰਨੀ ਹੈ, ਕਿਓਂਕਿ ਫੁਕਰੀਆਂ ਮੈਂ ਛੱਡਣੀਆਂ ਨਹੀਂ, ਭਈਆਂ ਦਾ ਕਬਜ਼ਾ ਅਵੱਸ਼ ਹੈ ਇਥੇ।

ਤੁਸੀਂ ਗੋਰਿਆਂ ਨੂੰ ਇੱਥੇ ਅੱਖਾਂ ਕੱਢਣ ਲਗ ਗਏ ਓਂ, ਭਈਏ ਤੁਹਾਨੂੰ ਓਥੇ ਅੱਖਾਂ ਕੱਢਣਗੇ ਹੀ ਕਢਣਗੇ। ਯਾਣੀ ਅੱਗਾ ਦੌੜ, ਪਿਛਾ ਚੌੜ। ਇਸ ਹੋਣੀ ਨੂੰ ਤੁਸੀਂ ਬਾਹਲਾ ਚਿਰ ਰੋਕ ਨਹੀਂ ਸਕਦੇ, ਕਿਓਂਕਿ ਮੈਂ ਗੁਰਾਂ ਦੇ ਕਿਰਤ ਦੇ ਫਲਸਫੇ ਤੋਂ ਅਤੇ ਸਹਿਜ ਅਤੇ ਸਾਦਾ ਜੀਣ ਤੋਂ ਦੌੜ ਕੇ ਅਪਾਹਜ ਹੋ ਚੁਕਾ ਹੋਇਆਂ ਅਤੇ ਹੁਣ ਮੇਰਾ ਭਈਏ ਨਾਂ ਦੀ ਫਹੁੜੀ ਬਿਨਾ ਕੋਈ ਗੁਜਾਰਾ ਹੀ ਨਹੀਂ। ਕਿ ਹੈ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top