Share on Facebook

Main News Page

️🎯ਜਿਹੇ ਗਾਓਂਣ ਵਾਲੇ, ਓਹੇ ਵਜਾਓਂਣ ਵਾਲੇ ️🎹
-: ਗੁਰਦੇਵ ਸਿੰਘ ਸੱਧੇਵਾਲੀਆ
17.05.2023
#KhalsaNews #GurdevSingh #Sadhewalia #KirtanDarbar #Bhandd #HarjinderSingh #Srinagar #SinghHarjeet #RadioPunjabiVirsa

☝️ਮੇਰਾ ਸਵਾਲ ਤਾਂ ਇਨਾ ਕਿ ਗੁਰਦੁਆਰੇ ਇਨਾ ਨੂੰ ਹੁਣ ਝਲਣੋਂ ਹੱਟ ਗਏ ਕਿ ਬਾਹਰ 'ਸ਼ੋਅ' ਕਰਨੇ ਪੈ ਰਹੇ ਨੇ ਇਨਾ ਨੂੰ। ਸ਼ੋਅ ਕਰਨੇ ਹੀ ਹੁੰਦੇ ਜਦ ਤੁਸੀਂ ਗੁਰਦੁਆਰਾ ਛੱਡ ਕੇ ਬਾਹਰ ਪਹਿਲਵਾਨੀ ਕਰਨ ਲਗ ਜਾਓਂ ਅਤੇ ਓਹ ਦਿਨ ਨੇੜੇ ਹੈ, ਜਦ ਨੱਚਣ ਗਾਓਂਣ ਵਾਲਿਆਂ ਤਰ੍ਹਾਂ ਇਨਾ ਦੇ ਸ਼ੋਅ ਵੀ ਵਿਕਿਆ ਕਰਨਗੇ ਅਤੇ ਇਹ ਨਵੀਆਂ ਪਿਰਤਾਂ ਸਿੱਖ ਨੂੰ ਗੁਰਦੁਆਰੇ ਤੋਂ ਦੂਰ ਕਰਨਗੀਆਂ।

👁️ਕਰਾਉਣ ਵਾਲੇ ਬਾਰੇ ਤਾਂ ਚਲੋ ਕੀ ਕਹਿਣਾ ਜਿਹੜਾ ਵਾਜੇ ਆਪਣੇ 'ਤੇ ਓਹ ਬਾਂਦਰ ਕੀਲਾ ਖੇਡ ਰਿਹਾ ਹੁੰਦਾ ਕਿ ਓਨਾ ਜ਼ੋਰ ਚਕਵਾਂ ਗਾਓਂਣ ਵਾਲੇ ਗਵੱਈਏ ਦਾ ਨਹੀਂ ਲਗਦਾ ਜਿੰਨਾ ਮੱਝ ਦੇ ਕੱਟਾ ਦੇਣ ਤਰ੍ਹਾਂ ਇਨਾਂ ਗੁਰਬਾਣੀ ਗਵਾਓਂਣ ਵਾਲੇ 'ਗੁਰਮੁਖਾਂ ' ਦਾ ਲਗਦਾ।

👅ਸਿਰੀ ਨਗਰੀਏ ਨੂੰ ਐਨਾ ਤਾਂ ਪੁੱਛ ਲਿਆ ਜਾਵੇ ਕਿ ਰਿਸ਼ਵਤਾਂ ਨਾਲ ਭੋਰੇ ਤੂੜਨ ਵਾਲੀ ਬਾਦਲਾਂ ਦੀ ਮਾਈ ਸਿਮਰਨ ਕਿੰਨੇ ਘੰਟੇ ਕਰਦੀ ਸੀ।

💥ਜ਼ਿਆਦਾ ਕੁੱਝ ਰਹਿਣ ਹੀ ਦਿਓ, ਪਰ ਜਿਸ ਦਾ ਜਿਹੜਾ ਫੀਲਡ ਹੋਵੇ ਓਹ ਓਸੇ ਜਗ੍ਹਾ ਹੀ ਸੋਭਾ ਦਿੰਦਾ। ਭਲਵਾਨ ਦਾ ਅਖਾੜਾ ਹੁੰਦਾ, ਕੀਰਤਨੀਆਂ ਦਾ ਗੁਰਦੁਆਰਾ। ਪਰ ਜੇ ਕੀਰਤਨੀਆਂ ਅਖਾੜਾ ਲਗ ਜਾਏ ਅਤੇ ਭਲਵਾਨ ਗੁਰਦੁਆਰੇ ਆ ਕੇ ਲੰਗੋਟ ਟੰਗੀ ਫਿਰੇ, ਤਾਂ ਗਲ ਹੋਰ ਪਾਸੇ ਚਲੇ ਜਾਂਦੀ।

🔥ਇਹਨਾ ਭੰਡਾਂ ਦੀਆਂ ਧਾੜਾਂ ਨੇ ਜਿਹੜਾ ਕੌਮ ਮੇਰੀ ਖਾਤਰ ਪਹਿਲਾਂ ਦਰਗਾਹ ਦੇ ਦਰਵਾਜੇ ਖੋਹਲ ਛੱਡੇ ਨੇ ਬੰਦ ਨਹੀਂ ਹੋ ਚੱਲੇ ਇਨ੍ਹਾਂ ਬਿਨਾ।

👳ਪੰਜਾਬ ਦੀ ਜਵਾਨੀ ਦੇ ਸਿਵਿਆਂ ਦੀ ਅੱਗ ਤਾਂ ਆਮ ਸਿੱਖ ਨੂੰ ਹੀ ਸੇਕਣੀ ਪਈ ਅਤੇ ਪੈਣੀ ਇਹ ਭੰਡ ਤੁਹਾਡੇ ਤਾਂ ਜਰਵਾਣਿਆਂ ਦੇ ਸੋਹਿਲੇ ਹੀ ਗਾਉਂਦੇ ਹੀ ਮਰ ਜਾਣੇ। ਨਹੀਂ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top