Share on Facebook

Main News Page

🌵 ਮਾਂ ਦਾ ਲਾਡਲਾ 👺
-: ਗੁਰਦੇਵ ਸਿੰਘ ਸੱਧੇਵਾਲੀਆ
28.04.2023
#KhalsaNews #GurdevSingh #Sadhewalia #ParkashSinghBadal #ਕੁਹਾੜੀ_ਦਾ_ਦਸਤਾ

☹️ਦੁੱਖ ਦਾ ਤਾਂ ਹੋਣਾ ਬਣਦਾ, ਛੁੱਟੀਆਂ ਤਾਂ ਕਰਨੀਆਂ ਬਣਦੀਆਂ, ਝੰਡਾ ਨੀਵਾਂ ਤਾਂ ਹੋਣਾ ਚਾਹੀਦਾ ਸੀ, ਆਖਰ ਦਿੱਲੀ ਵਾਲਿਆਂ ਦਾ ਹੋਣਹਾਰ ਲਾਇਕ ਪੁੱਤ ਮਰਿਆ। ਲੱਕ ਈ ਤੋੜ ਸੁਟਿਆ ਜਾਲਮ ਨੇ ਮਾਂ ਦਾ। ਟੌਪ ਟੈਂਨ ਲਾਡਲਿਆਂ ਵਿਚੋਂ ਬਾਦਲ ਦਾ ਉੱਡ ਜਾਣਾ ਹਨੇਰਾ ਤਾਂ ਕਰਦਾ।

👌ਇਨਾ ਜਹੀਨ ਆਗਿਆਕਾਰ ਅਤੇ ਲਾਡਲਾ ਪੁਤ ਕਾਹਨੂੰ ਲੱਭਦਾ। ਪ੍ਰਾਪਤੀਆਂ ਤਾਂ ਸਨ ਉਸ ਦੀਆਂ। ਕੋਈ ਸ਼ਕ ਨਾ, ਓ ਈ ਝੂਠ ਨਾ। ਮਾਂ ਦੱਸੇ ਤਾਂ ਸਹੀਂ ਕਿੱਥੇ ਗੂੰਠਾ ਲਵਾਓਂਣਾ। ਬਿਜਲੀ ਪਾਣੀ, ਬੰਦੇ, ਬਕਰੇ ਦਸੋ ਕਿਸ ਦੀ ਬਲੀ ਦੇਣੀ। ਬੋਲੋ ਤਾਂ ਸਹੀ ਕੀ ਚਾਹੀਦਾ। ਝੂਠੇ ਮੁਕਾਬਲਿਆਂ ਤਕ ਦਸੋ ਕਿਸਨੂੰ ਮਰਵਾਓਂਣਾਂ।

☝️ਇਨਾ ਆਗਿਆਕਾਰ ਕਿ ਅਪਣੇ ਹੀ ਰੱਬ ਦਾ ਘਰ ਢਾਹੁਣ ਤੱਕ ਦੀ ਹੱਦ ਤੱਕ ਚਿੱਠੀਆਂ ਲਿਖੀ ਜਾਂਦਾ ਕਿ ਮਾਂ ਤੇਰੀ ਆਬਰੂ ਨੂੰ ਖਤਰਾ ਐ ਡਾਹ ਦੇਹ ਟੈਂਕ ਤੋਪਾਂ। ਕਰਦੇ ਬਰੂਦਾਂ ਦੀਆਂ ਵਾਛੜਾਂ।

👏ਇਨੇ ਲਾਡਲੇ ਪੁੱਤ ਦਾ ਪੰਜ ਵਾਰੀ ਮੁਖ ਮੰਤਰੀ ਬਣਨਾ ਦਸੋ ਕਿਹੜਾ ਮੰਗਲ 'ਤੇ ਰਾਕਟ ਚਾਹੜਨਾ ਸੀ, ਜਿਹੜਾ ਲੋਕੀਂ ਇਸੇ 'ਮਹਾਨਤਾ' ਦਾ ਹੀ ਜਨ ਗਨ ਮਨ ਗਾਈ ਜਾ ਰਹੇ ਨੇ?

🔨ਤੁਸੀਂ ਦਸਤੇ ਤਾਂ ਬਣੋ ਕੁਹਾੜੇ ਦੇ, ਤੁਸੀਂ ਆਗਿਆਕਾਰ ਹੋਣ ਦਾ ਸਬੂਤ ਤਾਂ ਦਿਓ, ਤੁਸੀਂ ਅਪਣੀ ਧਰਤੀ ਅਪਣੇ ਲੋਕਾਂ ਦੀ ਹਿੱਕ ਵਿੱਚ ਖੰਜਰ ਤਾਂ ਖੋਭੋ ਅਗਲੇ ਰਾਸ਼ਟਰਪਤੀ ਤਕ ਬਣਾ ਦੇਣਗੇ, ਤੁਸੀਂ ਸਰਪੰਚੀ ਨੂੰ ਰੋਈ ਜਾਨੇ।

⛏ਤੁਸੀਂ ਕੁਹਾੜੇ ਨੂੰ ਰੇਤੀ ਤਾਂ ਲਾਓ, ਤਿੱਖਾ ਤਾਂ ਕਰੋ ਜੇ ਲੱਥ ਗਿਆ ਕੁਰਸੀ ਤੋਂ ਚੰਮਗਿੱਦੜਾਂ ਦਾ ਬਾਬਾ ਬੋਹੜ।

⚠️ਚੰਦੂ, ਲਖੂ, ਜਸੂ, ਸੁਚਾਨੰਦ ਅਕਬਰ ਦਾ ਬੀਰਬਲ, ਅਕਬਰ ਨੂੰ ਧੀਆਂ ਦੇਣ ਵਾਲੇ ਰਾਜਪੂਤ ਮੁਗਲਾਂ ਦੇ ਰਾਜ ਦੇ ਹਿਸੇਦਾਰ ਨਹੀਂ ਰਹੇ, ਤਾਂ ਦੱਸੋ। ਕਿੰਨੇ 'ਸਿਆਣੇ' ਅਤੇ ਸਿਆਸਤਦਾਨ ਰਹੇ ਹੋਣਗੇ ਓਹ। ਪਰ ਪਤਾ ਕਿਓਂ?

✴️ਕਿਓਂਕਿ ਓਨਾ ਨੂੰ ਖੁਦ ਦੇ ਹੀ ਲੋਕਾਂ ਉਪਰ ਹੋ ਰਹੇ ਜਬਰ ਦੀ ਕੋਈ ਪ੍ਰਵਾਹ ਨਾ ਸੀ। ਓਨਾ ਨੂੰ ਜਰਵਾਣੇ ਵਿੱਚ ਵੀ ਭਲਾ ਆਦਮੀ ਦਿਸਦਾ ਰਿਹਾ। ਓਨਾ ਦੀਆਂ ਸੋਨੇ ਦੀਆਂ ਲੰਕਾਵਾਂ ਨੇ ਨਪੁੰਸਕ ਕਰ ਦਿਤਾ ਓਨਾ ਨੂੰ। ਓਨਾ ਨੂੰ ਕੋਈ ਲੈਣਾ ਦੇਣਾ ਨਾ ਸੀ ਕਿ ਉਸ ਦੇ ਲੋਕ ਜੁਲਮ ਦੀ ਚਕੀ ਹੇਠ ਪਿਸ ਰਹੇ ਨੇ, ਉਸ ਦੇ ਲੋਕਾਂ ਨੂੰ ਹਥਿਆਰ ਰੱਖਣ ਦੀ, ਘੋੜੇ ਤੇ ਚੜ੍ਹਨ ਦੀ, ਨਗਾਰਾ ਰਖਣ ਦੀ ਮਨਾਹੀ ਹੈ। ਜਗੀਰਦਾਰ ਓਨਾ ਦੇ ਲੋਕਾਂ ਦੇ ਮੂੰਹਾਂ ਵਿਚ ਥੁੱਕਦੇ ਰਹੇ ਪਰ ਓਹ ਖਮੋਸ਼। ਕਿਓਂਕਿ ਓਹ ਸਿਆਣੇ ਰਾਜਨੀਤਕ ਸਨ। ਓਨਾ ਲਈ ਸਭ ਸ਼ਾਂਤੀ ਸੀ। ਕਿਓਂਕਿ ਓਹ ਮਾਂ ਦੇ ਯਾਣੀ ਹਕੂਮਤ ਦੇ ਲਾਡਲੇ ਸਨ ਅਤੇ ਇਹ ਕੋਈ ਘੱਟ ਪ੍ਰਾਪਤੀ ਨਾ ਸੀ, ਘੱਟ ਰਾਜਨੀਤੀ ਦੇ ਬੋਹੜ ਨਾ ਸਨ ਓਹ। ਓਹ ਮੁਗਲਾਂ ਦੇ ਟੀਸੀ ਦੇ ਅਹੁਦਿਆਂ ਉਪਰ ਬਿਰਾਜਮਾਨ ਰਹੇ ਅਤੇ ਖੁਦ ਦੇ ਹੀ ਲੋਕਾਂ ਦੇ ਆਹੂ ਲਾਹੁੰਦੇ ਰਹੇ।

☣️ਓਨਾ ਨੂੰ ਅਬਦਾਲੀਆਂ ਨਾਦਰਾਂ ਵਲੋਂ ਲਿਜਾਈਆਂ ਜਾਦੀਆਂ ਕੁੜੀਆਂ ਦੇ ਨਾਂ ਵੈਣ ਸੁਣੇ ਨਾ ਚੀਕਾਂ। ਓਹ ਅੰਨੇ ਅਤੇ ਬੋਲੇ ਹੋਏ ਰਹੇ ਕਿਓਂਕਿ ਓਹ ਸਿਆਣੇ ਸਿਆਸਤਦਾਨ ਸਨ। ਇਨ ਬਿਨ ਇਵੇਂ ਜਿਵੇਂ ਚੰਮਗਿੱਦੜਾਂ ਦਾ ਬਾਬਾ ਬੋਹੜ।

⛔ਜਿਸ ਨੂੰ ਥਾਣਿਆਂ ਵਿਚ ਰੁਲਦੀ ਨਾ ਸਿੱਖਾਂ ਦੀਆਂ ਕੁੜੀਆਂ ਦੀ ਪਤ ਦਿਸੀ ਨਾ ਰੋਹੀਆਂ ਨਹਿਰਾਂ ਉਪਰ ਮਾਵਾਂ ਦੇ ਮਰਦੇ ਪੁਤਾਂ ਦੀਆਂ ਮਾਵਾਂ ਦੀਆਂ ਆਹਾਂ ਸੁਣੀਆਂ। ਉਲਟਾ ਸੈਣੀ-ਆਲਮ ਵਰਗੇ ਜਰਵਾਣਿਆਂ ਰਾਹੀਂ ਪੂਰੀ ਕੌਮ ਦੀ ਹਿਕ ਤੇ ਮੂੰਗ ਦਲੀ।

👴ਗਾਂਧੀ, ਨਹਿਰੂ ਜਾਂ ਪਟੇਲ ਨੂੰ ਅੰਗਰੇਜਾਂ ਫਾਹੇ ਕਿਓਂ ਨਾ ਲਾ ਦਿੱਤਾ, ਬਲਕਿ ਰਾਜ ਸੌਂਪ ਕੇ ਗਏ ਜਦ ਕਿ ਮੰਗਦੇ ਓਹ ਵੀ ਅਜਾਦੀ ਸਨ, ਮੰਗਦੇ ਗਦਰੀ ਬਾਬੇ ਜਾਂ ਭਗਤ ਸਿੰਘ ਹੋਰੀ ਵੀ ਅਜਾਦੀ।

👳ਲਾਡਲਾ ਬਣਕੇ ਰਹੋਂਗੇ ਤਾਂ ਕੁਰਸੀਆਂ, ਬਾਗੀ ਬਣੋਗੇ ਤਾਂ ਫਾਹੇ ਅਤੇ ਫਾਸੀਆਂ। ਪੰਜ ਵਾਰੀ ਮੁੱਖ ਮੰਤਰੀ ਬਣ ਜਾਣਾ ਕੋਈ ਚੰਗਾ ਮਨੁੱਖ ਜਾਂ ਘਾਗ ਸਿਆਸਤਦਾਨ ਹੋਣ ਦਾ ਪੈਮਾਨਾ ਨਹੀਂ। ਸੰਸਾਰ ਦੇ ਇਤਿਹਾਸ ਵਿੱਚ ਹਕੂਮਤਾਂ ਦੀਆਂ ਰਖੇਲਾਂ ਇਓਂ ਹੀ ਰਾਜ ਕਰਦੀਆਂ ਰਹੀਆਂ ਨੇ ਅਤੇ ਖੁਦ ਦੇ ਲੋਕਾਂ ਦਾ ਲਹੂ ਪੀਦੀਆਂ ਰਹੀਆਂ ਨੇ। ਜੇ ਇਓਂ ਹੁੰਦਾ ਤਾਂ ਇਤਹਾਸ ਨੇ ਚੰਦੂ ਗੰਗੂ ਸਭ ਭਲੇ ਲੋਕ ਹੀ ਮੰਨ ਲੈਣੇ ਸਨ, ਪਰ ਲਾਹਨਤਾਂ ਦੀ ਬਾਰਸ਼ ਹੁਣ ਤੱਕ ਹੋਣ ਡਹੀ ਹੈ ਓਨਾ ਉਪਰ।

️🎯ਸ਼੍ਰੋਮਣੀ ਕਮੇਟੀ ਦੀਆਂ ਸਾਰੀਆਂ ਲਾਸ਼ਾਂ ਸਮੇਤ ਤੁਹਾਡੇ ਜਥੇਦਾਰਾਂ ਪਰਧਾਨਾਂ ਦੇ ਓਸ ਮਨੁੱਖ ਦੇ ਕਸੀਦੇ ਪੜ ਰਹੇ ਨਜਰ ਆ ਰਹੇ ਨੇ ਜਿਸ ਨੇ ਪੰਜਾਬ ਨਾਲ ਅਪਣੇ ਲੋਕਾਂ ਨਾਲ ਰਜ ਕੇ ਧ੍ਰੋਹ ਕਮਾਇਆ, ਪਰ ਸਾਡੇ ਭੋਲੇ ਲੋਕ ਉਸ ਦੇ ਪੰਜ ਵਾਰੀ ਮੁਖ ਮੰਤਰੀ ਬਣਨ ਨੂੰ ਹੀ ਮਹਾਨ ਦਸੀ ਜਾ ਰਹੇ ਨੇ, ਇਹ ਗਲ ਭੁੱਲ ਕੇ ਕਿ ਉਸ ਦਾ ਕਾਰਣ ਬਾਦਲ ਦਾ ਗਿਆਕਾਰ ਲਾਡਲਾ ਹੋਣਾ ਸੀ, ਨਾ ਕਿ ਕੋਈ ਅਲਹਿਦਾ ਸਿੰਗ ਲਗੇ ਹੋਣੇ। ਨਹੀਂ?⁉️


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top