Share on Facebook

Main News Page

ਸਿੱਖ ਵੀ ਕਮਾਲ ਨੇ !!!
-: ਗੁਰਦੇਵ ਸਿੰਘ ਸੱਧੇਵਾਲੀਆ
11.01.2023
#KhalsaNews #GurdevSingh #Sadhewalia #Sikh #DarbarSahib #Amritsar #RahulGandhi #IndraGandhi #Congress #Bluestar

ਸਿੱਖ ਵੀ ਕਮਾਲ ਨੇ ਝੁੱਕਣ ਜਾਂ ਦਰ ਆਏ ਦਾ ਮਤਲਬ ਹੀ ਨਹੀਂ ਸਮਝਦੇ।

ਬਘਿਆੜ ਜਦ ਲੇਲੇ ਅਗੇ ਝੁੱਕ ਰਿਹਾ ਹੋਵੇ ਤਾਂ ਅਰਥ ਹੋਰ ਨਿਕਲਦੇ ਨੇ। ਸ਼ਿਕਾਰੀ ਜਦ ਨਿਸ਼ਾਨਾ ਲਾਓਣ ਲਈ ਝੁਕਦਾ ਤਾਂ ਮਤਲਬ ਝੁਕਣਾ ਨਹੀਂ ਹੁੰਦਾ। ਬਾਦਲ ਕੇ ਜਦ ਪਾਵਰ ਵਿਚ ਨਹੀਂ ਹੁੰਦੇ ਓਹ ਦੂਹਰੇ ਹੋ ਹੋ ਝੁਕਦੇ, ਪਰ ਅਪਣੇ ਪਿਛਲੇ ਕੀਤੇ ਪਾਪਾਂ ਦਾ ਪਛਚਾਤਾਪ ਕਦੇ ਨਹੀਂ ਕਰਦੇ ਕਿਓਂਕਿ ਓਨਾ ਪਤਾ ਹੁੰਦਾ ਕਿ ਓਨੀ ਹਾਲੇ ਹੋਰ ਕਰਨੇ ਨੇ। ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ

ਇੰਦਰਾ ਦਾ ਪੋਤਾ ਅਤੇ ਰਜੀਵ ਦਾ ਮੁੰਡਾ ਕਿੰਨ ਕਿਹਾ ਕਿ ਓਹ ਝੁਕਣ ਆਇਆ ਜਾਂ ਦਰ 'ਤੇ ਆਇਆ ???

ਕਾਮਾਗਾਟਾ ਮਾਰੂ ਦੀ ਕੈਨੇਡਾ ਸਰਕਾਰ ਨੇ ਬਾਕਾਇਦਾ ਮਾਫੀ ਮੰਗੀ ਸੀ ਅਤੇ ਖੁਲੇਆਮ ਮੰਗੀ ਸੀ, ਉਨ ਇਹ ਨਹੀਂ ਕਿਹਾ ਕਿ ਇਹ ਤਾਂ ਸਾਡੇ ਵੱਡਿਆਂ ਦਾ ਕਸੂਰ ਸੀ, ਅਸੀਂ ਤਾਂ ਹਾਲੇ ਜੰਮੇ ਵੀ ਨਾ ਸੀ।

ਰਾਹੁਲ ਦੀ ਦਾਦੀ ਅਤੇ ਇਸ ਦੇ ਪਿਓ ਨੇ 84 ਵੇਲੇ ਜਿਹੜੇ ਦੋ ਕਹਿਰ ਸਿੱਖ ਕੌਮ ਉਪਰ ਢਾਹੇ ਸਨ, ਇਹ ਆਮ ਨਿਜੀ ਵਰਤਾਰਾ ਨਹੀਂ ਸੀ ਕਿ ਤੁਸੀਂ ਕਹਿ ਸਕੋਂ ਕਿ ਇਹ ਤਾਂ ਓਦੋਂ ਬੱਚਾ ਸੀ। ਇਹ ਯੋਜਨਾਬੱਧ ਇਕ ਕੌਮ ਦੀ ਨਸਲਕੁਸ਼ੀ ਹੋਈ ਸੀ।

ਦਰ 'ਤੇ ਆਓਂਣ ਵਾਲਾ ਜਾਂ ਝੁੱਕ ਕੇ ਆਓਂਣ ਵਾਲਾ ਪਹਿਲਾਂ ਅਪਣੇ ਵੱਡਿਆਂ ਦੇ ਜ਼ੁਲਮਾਂ ਦਾ ਇਜਹਾਰ ਕਰਦਾ ਅਤੇ ਸ਼ਰੇਆਮ ਕੌਮ ਕੋਲੋਂ ਮਾਫੀ ਮੰਗਦਾ।

ਖੱਟੀ ਪੱਗ ਬੰਨੀ ਦੇਖ ਹਰੇਕ ਜਰਵਾਣੇ ਮਗਰ ਕੌਮ ਮੇਰੀ ਝੋਲਾ ਚੁੱਕ ਲੈਂਦੀ, ਕੁੱਝ ਤਾਂ ਅੱਖ ਕੌੜੀ ਰਖਣੀ ਸਿੱਖੋ। ਬਦਲਾ ਨਹੀਂ ਤਾਂ ਵਿਹੁ ਘੋਲਣੀ ਤਾਂ ਨਾ ਛੱਡੋ, ਤਾਂ ਕਿ ਅਗਲੀਆਂ ਨਸਲਾਂ ਤੱਕ ਅੱਗ ਬਲਦੀ ਰਹਿ ਸਕੇ ਕਿ ਇਹ ਸਾਡੀਆਂ ਨਸਲਾਂ ਤਬਾਹ ਕਰਨ ਦੇ ਦੋਸ਼ੀ ਰਹੇ ਨੇ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top