Share on Facebook

Main News Page

👳 ਸਿੱਖ ਕੌਮ ਦੇ ਪ੍ਰਚਾਰ ਦਾ ਪੱਧਰ
-: ਗੁਰਦੇਵ ਸਿੰਘ ਸੱਧੇਵਾਲੀਆ
14.11.2022
#GurdevSingh #Sadhewalia #KhalsaNews #Sikh #Parcharak

❌ ਕੋਈ ਪੱਧਰ ਨਹੀਂ। ਕੋਈ ਪੈਮਾਨਾ ਨਹੀਂ। ਜਿਹੜਾ ਜੋ ਆਵੇ ਬੋਲੇ ਲੋਕਾਂ ਸਭ ਨੂੰ ਹੀ ਕੰਨ ਹਿਲਾ ਦੇਣੇ ਕਿਉਂਕਿ ਮੇਰੇ ਲੋਕ ਖੁੱਦ ਕੁੱਝ ਵੀ ਪੜਨਾ ਛੱਡ ਗਏ ਹੋਏ। ਇਹੀ ਕਾਰਨ ਕਿ ਇਥੇ ਪ੍ਰੋਫੈਸਰਾਂ ਅਤੇ ਬ੍ਰਹਮਗਿਆਨਤਾ ਦੇ ਸਰਟੀਫਿਕੇਟ ਵਿਆਹ ਦੇ ਕਾਡਾਂ ਤਰਾਂ ਛਪੇ ਛਪਾਏ ਮਿਲਦੇ ਯਾਣੀ ਅਠਵੀਂ ਫਿਹਲ ਪ੍ਰੋਫੈਸਰ ਕੋਰਾ ਅੰਨਪਾੜ ਬ੍ਰਹਮਗਿਆਨੀ।

ਗੈਂਡੇ ਨੂੰ ਹਾਥੀ 🐘 ਕਹੀ ਚਲੋ, ਚਾਹੇ ਗਧੇ ਨੂੰ ਸ਼ੇਰ, ਸਭ ਚਲੂ, ਸਭ ਵਿਕਦਾ। ਵੀਹ ਵੀਹ ਫੁੱਟੇ ਸ਼ਹੀਦ ਵੀ ਸੱਚਖੰਡ ਵਾਲੇ ਸੰਤਰੇ ਵੀ।

☝️ ਕਈ ਚਿਰਾਂ ਦੀ ਗਲ ਐ ਗੁਰਦੁਆਰੇ ਲਾਇਬਰੇਰੀ ਵਿੱਚ ਕਥਾਵਾਚਕ ਇੱਕ ਬੈਠਾ ਕਿਤਾਬ ਪੜੀ ਜਾਵੇ ਅਤੇ ਉਸ ਤੋਂ ਬਾਅਦ ਉਸ ਦੀ ਕਥਾ ਦਾ ਸਮਾਂ ਸੀ ਮੈਂ ਵੀ ਮਗਰੇ ਸੁਣਨ ਚਲਾ ਗਿਆ ਅਤੇ ਮੈਂ ਹੈਰਾਨ ਉਸ ਨੇ ਕਿਤਾਬ ਵਿਚਲੇ ਟੋਟਕੇ ਇਨ ਬਿਨ ਜਾ ਸਟੇਜ 'ਤੇ ਸੁਣਾਏ। ਹੇਠਾਂ ਉਤਰੇ ਤੇ ਮੈਂ ਕਿਹਾ ਬੋਹੜ ਸਿਆਂ ਕੋਈ ਤਿਆਰੀ ਵਿਆਰੀ ਨਹੀਂ ਕਰਦੇ ਹੁੰਦੇ ਤੁਸੀਂ ਆਹਾ ਤਾਜ਼ੀ ਪੜੀ ਕਿਤਾਬ ਹੀ ਸੁਣਾ ਆਇਆਂ, ਤਾਂ ਓਹ ਹਸ ਕੇ ਕਹਿੰਦਾ ਸੁਣਨ ਵਾਲਿਆਂ ਕਿਹੜਾ ਕਿਤਾਬ ਪੜਨੀ ਜੋ ਮਰਜੀ ਸੁਣਾਈ ਚਲੋ ਇਨੀ ਸਿਰ ਮਾਰ ਕੇ ਚਲੇ ਜਾਣਾ।

ਕੌਮ ਮੇਰੀ ਦੇ ਦੁਖਾਤਾਂ ਵਿਚੋਂ ਵੱਡਾ ਦੁਖਾਂਤ ਇਕ ਇਹ ਵੀ ਹੋ ਨਿਬੜਿਆ ਕਿ ਓਹ ਪੜਨ ਦੀ ਆਦਤ ਗੁਆ ਚੁਕੀ ਹੋਈ ਅਤੇ ਉਸ ਦੀ ਦੁਬਿਧਾ ਦਾ ਵੱਡਾ ਕਾਰਨ ਇੱਕ ਇਹ ਵੀ ਕਿ ਇੱਕੇ ਸਟੇਜ 'ਤੇ ਇਕੋ ਸਮੇਂ ਪ੍ਰਚਾਰਕ ਆਪਾ ਵਿਰੋਧੀ ਜੋ ਮਰਜ਼ੀ ਬੋਲੀ ਜਾਣ ਉਨੀ ਸਭ ਵਾਰੀ ਸਿਰ ਮਾਰ ਜਾਣਾ ਕਿ ਗਲਤ ਭੂਆ ਵੀ ਨਹੀਂ, ਠੀਕ ਫੁੱਫੜ ਵੀ ਹੈ।

ਇਹੀ ਕਾਰਨ ਕਿ ਇੱਕ ਧਿਰ ਜੇ ਗੁਰੂ ਨਾਨਕ ਸਾਹਿਬ ਦੀ ਨਿਰਮਲ ਵਿਚਾਰਧਾਰਾ ਨੂੰ ਸਨਾਤਨੀ ਖੱਡ ਵਿੱਚ ਸੁੱਟ ਰਹੀ ਹੈ, ਤਾਂ ਦੂਜੀ ਦਾ ਰਸਤਾ ਸਿਧਾ ਅਪਗ੍ਰੇਡੀ ਵੰਨੀ ਜਾ ਖੁੱਲਦਾ।

ਇੱਕ ਜੇ ਵੀਹ ਵੀਹ ਫੁੱਟੇ ਸ਼ਹੀਦਾਂ ਦੀਆਂ ਗੱਪਾਂ ਵਾਲੇ ਆਹੂ ਲਾਹੀ ਲਾਹੁੰਦਾ, ਤਾਂ ਦੂਜਾ ਓਨਾ ਦੇ ਹੀ ਚੁਟਕਲੇ ਸੁਣਾ ਕੇ ਬਲੇ ਬਲੇ ਲੁੱਟ ਕੇ ਅਗਾਂਹ ਜਾਂਦਾ ਪਲੇ ਉਸ ਦੇ ਵੀ ਕੱਖ ਨਹੀਂ।

ਇੱਕ ਹਰੇਕ ਜਣੇ ਖਣੇ ਨੂੰ ਜੇ ਬ੍ਰਹਮਗਿਆਨੀ ਬਣਾਈ ਤੁਰਿਆ ਆਓਂਦਾ, ਤਾਂ ਦੂਜਾ ਮੇਰੇ ਵਰਗੇ ਅਠਵੀਂ ਫਿਹਲ ਨੂੰ ਚਲ ਸਿੱਧਾ ਪ੍ਰੋਫੈਸਰ।

ਇੱਕ ਜੇ ਸੱਚਖੰਡ ਦੇ ਸੰਤਰਿਆਂ ਨਾਲ ਲੋਕਾਂ ਦਾ ਮਨੋਰੰਜਨ ਕਰ ਜਾਦਾ, ਤਾਂ ਦੂਜਾ ਵਿਆਹ ਉਪਰ ਫਰੂਟੀਆਂ ਕਿੰਨੀਆਂ ਥੁੜ ਗਈਆਂ ਕਿੰਨੀਆਂ ਚਾਹੀਦੀਆਂ ਸੀ, ਫਲਾਂ ਦੀ ਕੀ ਲੋੜ ਸੀ ਗੁੜ ਲੈ ਆਓਂਦੇ, ਸਬਜੀ ਵਿੱਚ ਮਟਰ ਹੈ ਨਹੀਂ ਸਨ ਜਾਂ ਦਾਲ ਵਿਚ ਲੂਣ ਅਤੇ ਚਲੋ ਜੀ ਹੋ ਗਈ ਇੰਟਰਟੇਨਮਿੰਟ ਯਾਣੀ ਕਥਾ ਜਾਓ ਘਰਾਂ ਨੂੰ, ਕਲ ਨੂੰ ਫਿਰ ਆਇਓ ਗੋਲਡ ਮੈਡਲ ਮਿਲਦਾ ਦੇਖਣ।

ਇੱਕ ਜੇ ਬਾਦਲ ਵਰਗੇ ਜਰਵਾਣਿਆਂ ਦੇ ਰਾਜ ਦੀ ਕਹਿੰਦਾ ਅਰਦਾਸ ਕਰੋ ਤਾਂ ਦੂਜਾ ਕੌਮ ਮੇਰੀ ਦੇ ਕਾਤਲ ਟਾਊਂਟਾ ਮਗਰ ਮੁੜਕੋ ਮੁੜਕੀ ਦਿਸ ਰਿਹਾ।

ਇੱਕ ਅਪਣੇ ਮਰਿਆਂ ਦੇ ਗੁਣ ਗਾਈ ਜਾਂਦਾ, ਦੂਜਾ ਉਸ ਦੇ ਮਰਿਆਂ ਨੂੰ ਭੰਡ ਕੇ ਸਮਾਂ ਟਪਾਈ ਜਾਂਦਾ, ਪਰ ਨਾ ਇਤਿਹਾਸ ਲਭੇ ਵਿਚੋਂ, ਨਾ ਗੁਰਬਾਣੀ ਦਾ ਸਹਿਜ, ਨਾ ਗੁਰਬਾਣੀ ਵਿਚਲੇ ਸੱਚ।

ਮੇਰੀ ਕੌਮ ਵਿੱਚਲੇ ਬਹੁਤੇ ਪ੍ਰਚਾਰਕ ਨੂੰ ਇਨੀ ਅਕਲ ਨਹੀਂ ਕਿ ਕਿਹੜੇ ਸਮੇ ਕੌਮ ਮੇਰੀ ਨੂੰ ਕਿਹੜੇ ਸੱਚ ਦੀ ਲੋੜ ਹੈ। ਮੂਰਖ ਜੱਟ ਤਰਾਂ ਕਣਕ ਪਕਣ 'ਤੇ ਆਈ ਨੂੰ ਪਾਣੀ ਦੇਣ ਤੁਰਿਆ ਵਿਆ ਜਦ ਪਾਣੀ ਦੇਣਾ ਹੁੰਦਾ ਖਾਦ ਦੀਆਂ ਬੋਰੀਆਂ ਚੁਕੀ ਫਿਰਦਾ।

ਮੈਨੂੰ ਨਾਂ ਤੇ ਨਹੀਂ ਚੇਤੇ, ਪਰ ਮੈਨੂੰ ਇਕ ਰਾਗੀ ਦੀ ਕਹੀ ਗਲ ਵਧੀਆ ਲਗੀ ਕਹਿੰਦਾ ਜੀ ਕੀਰਤਨ ਕਰਨ ਵਿੱਚ ਕਿਸੇ ਲੜਾਈ ਝਗੜੇ ਦਾ ਖਦਸ਼ਾ ਨਹੀਂ। ਜੋ ਵੀ ਬੋਲਿਆ ਜਾਣਾ ਗੁਰਾਂ ਦੇ ਬਚਨ ਹੀ ਹੋਣੇ ਕੋਲੋਂ ਲੂਣ ਮਿਰਚ ਹੀ ਕੋਈ ਨਹੀਂ ਪਾਓਂਣੀ ਤਾਂ ਝਗੜਾ ਕਾਹਦਾ।

ਗੁਰਾਂ ਦੇ ਬਚਨ ਕੋਈ ਪਸ਼ਤੋ, ਜਾਂ ਫਾਰਸੀ ਵਿੱਚ ਨਹੀਂ ਕਿ ਸਮਝ ਨਾ ਆਓਂਣ ਅਤੇ ਯਾਦ ਰਖਣਾ ਸਹੀ ਅਰਥ ਓਹੀ ਹੋਣੇ ਜੋ ਤੁਹਾਡੇ ਖੁਭ ਕੇ ਟਿਕੇ ਹੋਏ ਮਨ ਨੇ ਕਢਣੇ ਓਸ ਟਿਕਾਅ ਨੇ ਤਾਂ ਇਕ ਅਖਰ ਵੀ ਲਭ ਲਿਆ, ਤਾਂ ਛੌੜ ਕੱਟ ਹੋ ਜਾਂਦੇ ਮਨ ਦੇ। ਤੁਸੀਂ ਕਰਾਓਂਣਾ ਕੀ ਏ ਇਨਾ ਹੇੜਾਂ ਤੋਂ ਜਿਹੜੇ ਤੁਹਾਨੂੰ ਪੱਗੋਂ ਹਥੀਂ ਕਰਾਓਂਣ ਦਾ ਕਾਰਣ ਬਣਦੇ ਨੇ ਕਿਓਂਕਿ ਇਨਾ ਦਾ ਗਲ ਕਰਨ ਦਾ ਪਧਰ ਹੀ ਕੋਈ ਨਹੀਂ।

ਇੱਕ ਗਲ ਬੜਾ ਚਿਰ ਪਹਿਲਾਂ ਵੀ ਮੈਂ ਆਖੀ ਸੀ ਕਿ ਸੋਕੇ ਦੀ ਮਾਰੀ ਫਸਲ ਤਾਂ ਹਰੀ ਹੋ ਜਾਊ ਪਰ ਪਾਣੀ ਦੀ ਮਾਰੀ ਨਾ ਉਠੀ। ਡੇਰਿਆਂ ਦੇ ਮਾਰੇ ਤਾਂ ਸਿੱਖ ਫਿਰ ਵੀ ਉਠ ਖੜਦੇ ਜਦ ਕੌਮ ਉਪਰ ਕੋਈ ਮੁਸੀਬਤ ਆਓਂਦੀ ਪਰ ਗਿਆਨ ਦੇ ਮਾਰਿਆਂ ਦਾ ਹਾਲ ਤਾਂ ਮੈਂ ਦੇਖ ਰਿਹਾਂ ਜਿਹੜੇ ਹਰ ਗਲੇ ਟੰਗ ਅੜਾਈ ਰਖਦੇ ਅਤੇ ਸਾਰੇ ਜੋਰ ਸਿੱਖਾਂ ਨੂੰ ਹੀ ਬੇਵਕੂਫ ਬਣਾਓਂਣ 'ਤੇ ਲਾ ਛਡਦੇ ਕਿ ਇਨਾ ਨੂੰ ਸਿਰ ਵਰਤਣਾ ਨਹੀਂ ਆਓਂਦਾ।

ਮੈਨੂੰ ਯਾਦ ਐ ਜਦ ਨਿਊਜੀਲੈਂਡ ਵਾਲਾ ਮਿਰਜਾ ਵੱਢਿਆ ਤਾਂ ਇੰਗਲੈਂਡ ਮੈਂ ਮਿਤਰ ਅਪਣੇ ਨੂੰ ਪੁਛਿਆ ਇਹ ਕੌਣ ਵੈਣ ਪਾ ਗਿਆ ਤਾਂ ਓਹ ਹੱਸ ਕੇ ਕਹਿੰਦਾ 'ਕਮਲੇ' ਹੋ ਹੋਣੇ ਗਿਆਨੀਏ ਇਨੇ ਜੋਗੇ ਕਾਹਨੂੰ ਓਹ ਤਾਂ ਪਾਲ ਕੇ ਅਗਾਂਹ ਜਾਂਦੇ ਹੋਰਾਂ ਨੂੰ ਹਥ ਚਟਾਓਂਣ।

ਜੀਹਨਾ ਹਲਾਤਾਂ ਚੋਂ ਕੌਮ ਲੰਘ ਰਹੀ ਮੈਂ ਕਹਿੰਨਾ ਦੋਨਾਂ ਪਾਸੇ ਵਾਲੇ ਕਥਾਵਾਚਕ ਅਤੇ ਪਰਚਾਰਕ ਥੋੜੇ ਚਿਰ ਲਈ ਜੇ ਕੌਮ ਨੂੰ ਉਸ ਦੇ ਰਹਿਮੋ ਕਰਮ 'ਤੇ ਹੀ ਛਡ ਦੇਣ ਤਾਂ ਭਲਾ ਹੋਵੇ ਲੋਕਾਂ ਗੁਰਬਾਣੀ ਦੇ ਅਰਥ ਆਪੇ ਲਭ ਲੈਣੇ। ਮੈਨੂੰ ਨਹੀਂ ਜਾਪਦਾ ਇਨਾ ਦੀ ਕਥਾ ਬਿਨਾ ਕੌਮ ਡੁਬ ਚਲੀ।

👉 ਇਨਾ ਨਾਲੋਂ ਤਾਂ ਮਰ ਰਹੀ ਢਾਡੀ ਕਵੀਸ਼ਰੀ ਪਰੰਪਰਾ ਨੂੰ ਹੀ ਹੋਰ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਘੱਟੋ ਘੱਟ ਕੌਮ ਮੇਰੀ ਨੂੰ ਇਤਿਹਾਸ ਅਪਣੇ ਦੀਆਂ ਮੁਢਲੀਆਂ ਗੱਲਾਂ ਤਾਂ ਚੇਤੇ ਰਹਿ ਜਾਣ। ਨਹੀਂ?❓


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top