Share on Facebook

Main News Page

🛶 ਦੋ ਬੇੜੀਆਂ 🛶
-: ਗੁਰਦੇਵ ਸਿੰਘ ਸੱਧੇਵਾਲੀਆ
24.10.2022
#GurdevSingh #Sadhewalia #KhalsaNews #Diwali #BandiChhorr

ਦੋ ਬੇੜੀਆਂ... ਯਾਣੀ ਵਿੱਚ ਵਿਚਾਲਾ। ਇੱਕ ਲੱਤ ਇੱਧਰ ਇੱਕ ਓਧਰ ਤਾਂ ਡੁਬਣਾ ਤਾਂ ਤੈਅ ਹੈ। ਓਹ ਵੀ ਵਿਚਾਲੇ ਡੁਬਣਾਂ।

👉 ਕੋਈ ਨਹੀਂ ਰੋਕਦਾ, ਨਾ ਰੋਕ ਸਕਦਾ ਕਿ ਤੁਸੀਂ ਦੀਵਾਲੀ ਨਾ ਮਨਾਓ। ਹੋਰ ਕਈ ਕੁੱਝ ਵੀ ਤਾਂ ਮਨਾਈ ਹੀ ਜਾਂਨੇ ਹਾਂ, ਦੀਵਾਲੀ ਨਾਲ ਕਿਹੜਾ ਕੋਠਾ ਢਹਿ ਚਲਿਆ? ਪਰ ਜੋ ਕਰਨਾ ਸਪਸ਼ਟ ਕਰੋ ਤਾਂ ਕਿ ਅਹਿਸਾਸ ਰਹੇ ਕਿ ਮੈਂ ਜੋ ਕਰ ਰਿਹਾਂ ਓਹ ਇਸ ਗਲ ਕਰਕੇ ਕਰ ਰਿਹਾਂ।

☝️ ਅਸੀਂ ਵੀ ਛੋਟੇ ਹੁੰਦੇ ਬਥੇਰਾ ਧੂੰਆਂ ਕਰਦੇ ਰਹੇ ਹਾਂ। ਨਿਆਣਿਆਂ ਨੂੰ ਧੂੰਏ ਨਾਲ ਖੇਡਣ ਦਾ ਚਾਅ ਜਿਹਾ ਹੁੰਦਾ। ਠਾਹ ਠਾਹ ਓਨਾ ਨੂੰ ਚੰਗੀ ਲਗਦੀ, ਪਰ ਢੁੱਚਰਾਂ ਜਾਂ ਬਹਾਨਿਆਂ ਨਾਲ ਕਿਸੇ ਹੋਰ ਦੀ ਗਲ ਦੀ ਪ੍ਰੋੜਤਾ ਕਰਨੀ ਖਤਰਨਾਕ ਹੈ। ਖੁਦ ਨੂੰ ਧੋਖਾ ਦੇਣਾ ਯਾਣੀ ਕਨੰਫਿਊਜ ਕਰਨਾ।

⚠️ ਵਿਚੇ ਰਾਮ ਦੀ ਸੀਤਾ ਲਈ ਫਿਰਨੀ, ਦੂਜੇ ਪਾਸੇ ਬਾਬਾ ਜੀ ਗੁਆਲੀਅਰ ਦੇ ਕਿਲੇ ਵਿਚੋਂ ਕੱਢ ਲਿਆਓਣੇ। ਅਖੇ ਦਿਵਾਲੀ ਵੀ ਆ ਬੰਦੀਛੋੜ ਵੀ ਆ। ਗਲਤ ਭੂਆ ਵੀ ਨਹੀਂ, ਠੀਕ ਫੁੱਫੜ ਵੀ ਆ। "ਕਹਿਣਾ ਧੀ ਨੂੰ, ਸੁਣਾਓਂਣਾ ਨੂੰਹ ਨੂੰ" ਵਾਲੀ ਗਲ ਹੁੰਦੀ ਜਦ ਅੰਦਰ ਚੱਲ ਤਾਂ ਦੀਵਾਲੀ ਰਹੀ ਹੁੰਦੀ, ਬਾਹਰ ਬਦੀਛੋੜ ਕਰੀ ਜਾਣਾ।

🔹 ਮੇਰਾ ਮਤਲਬ ਕਿਸੇ ਨਾਲ ਖੁਦ ਨੂੰ ਮਿਲਗੋਭਾ ਹੋਣੋ ਹਟੋ ਜੋ ਕਰਨਾ ਸਪਸ਼ਟ ਕਰੋ ਕਿ ਮੇਰਾ ਦਿਲ ਕਰਦਾ ਦੋ ਪਲ ਖੁਸ਼ ਹੋਣ ਨੂੰ, ਕ੍ਰਿਸਮਸ ਤਰਾਂ ਦੀਵਾਲੀ ਵੀ ਚਲਣ ਦਿਓ। ਗੰਗਾ ਰਾਮ ਵੀ ਜਮਨਾ ਦਾਸ ਵੀ ਵਾਲਾ ਰੁਝਾਨ ਕੌਮਾਂ ਨੂੰ ਕਮਜ਼ੋਰ ਕਰਦਾ, ਕਿਓਂਕਿ ਦੁਬਿਧਾ ਪੈਦਾ ਹੁੰਦੀ।

💠 ਹੁਣ ਤਾਂ ਵੱਡੇ ਹੋ ਗਏ ਮੇਰੇ ਖੁਦ ਦੇ ਨਿਆਣਿਆਂ ਨੂੰ ਧੂੰਆਂ ਕਰਕੇ ਠਾਹ ਠਾਹ ਕਰਨਾ ਚੰਗਾ ਲਗਦਾ ਸੀ, ਪਰ ਮੈਂ ਓਨਾ ਨੂੰ ਕਦੇ ਇਹ ਨਾ ਕਿਹਾ ਸੀ ਕਿ ਇਹ ਬੰਦੀਛੋੜ ਕਰਕੇ ਹੋ ਰਹਿਆ ਤਾਂ ਕਿ ਓਹ ਦੋਗਲਾ ਨਾ ਸੋਚਣ।

🎴 ਜਿਸ ਮਾਨਸਿਕ ਕਲੇਸ਼ ਵਿੱਚ ਕੌਮ ਮੇਰੀ ਨੂੰ ਪਾ ਦਿਤਾ ਗਿਆ ਹੈ ਅਜਿਹੇ ਹਲਾਤਾਂ ਵਿਚ ਵੈਸੇ ਤਾਂ ਹੈ ਨਹੀਂ ਪਰ ਜੇ ਇਨੀ ਦਿਨੀ ਹੁੰਦਾ ਵੀ ਤਾਂ ਮੈਂ ਕਹਿੰਦਾ ਭਾਈ ਆਪਾਂ ਅਪਣਾ ਬੰਦੀਛੋੜ ਅੱਗੇ ਪਿੱਛੇ ਕਰ ਲਓ, ਇਨ੍ਹਾਂ ਦੀ ਗੋਭੀ ਵਿਚ ਅਪਣੇ ਗੰਡੇ ਜ਼ਰੂਰ ਛਿਲੀ ਫਿਰਨੇ ਜਦ ਕਿ ਸਾਹਵੇਂ ਦਿਸ ਰਿਹਾ ਕਿ ਪੰਡੀਏ ਕੀ ਸਰਾਲ ਮੂੰਹ ਅੱਡੀ ਖੜੀ, ਤਾਂ ਫਿਰ ਇਨਾ ਦਾ ਤਿਓਹਾਰ ਇਨਾ ਦਾ ਹੀ ਰਹਿਣ ਦਿਓ, ਖੁਦ ਦਾ ਰਲ਼ਾ ਵਿਚ ਜ਼ਰੂਰ ਮਾਰਨਾ।

📛 ਕਿਸੇ ਤਿਓਹਾਰ ਦੇ ਨਾਂ ਕਲੇਸ਼ਾਂ ਵਿਚ ਘਿਰੀ ਜਿੰਦਗੀ ਨੂੰ ਚਾਰ ਪਲ ਰਾਹਤ ਦੇ ਲੈਣੀ ਮਾੜੀ ਗਲ ਨਹੀਂ, ਪਰ ਕਿਸੇ ਦੇ ਪਤੀਲੇ ਵਿਚ ਅਪਣਾ ਸਿਰ ਬਦੋਬਦੀ ਘਸੋੜੀ ਫਿਰਨਾ ਵੀ ਸਿਆਣਪ ਨਹੀਂ, ਕਿਓਂਕਿ ਇਨੀ ਦਿਨੀ ਬੰਦੀਛੋੜ ਸੀ ਹੀ ਨਹੀਂ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top