Share on Facebook

Main News Page

🌵 ਸੋਕਾ
-: ਗੁਰਦੇਵ ਸਿੰਘ ਸੱਧੇਵਾਲੀਆ
14.06.2022
#KhalsaNews #GurdevSingh #Sadhewalia #Moosewala

💥 ਬਹੁਤ ਜਿਆਦਾ ਔੜ ਲੱਗਣ 'ਤੇ ਜਦ ਸੋਕਾ ਪੈਂਦਾ ਤਾਂ ਸਿਰ ਉਪਰੋਂ ਲੰਘਦੇ ਬਦਲ ਵੀ ਰੱਬੀ ਨਿਆਮਤ ਜਾਪਦੇ, ਪਰ ਜੇ ਕਿਤੇ ਮੀਂਹ ਦੀ ਕਣੀ ਡਿੱਗ ਜਾਏ ਤਾਂ ਬੰਦਾ ਲੰਮੇ ਸਾਹ ਲੈ ਲੈ ਰੱਬ ਦਾ ਸ਼ੁਕਰ ਕਰਨ ਲਗਦਾ।

👳 ਜਦ ਕੌਮ ਮੇਰੀ ਉਪਰ ਹਰਿਆਲੀ ਸੀ ਸਿਰਾਂ ਦੀਆਂ ਫਸਲਾਂ ਲਹਿ ਲਹਿ ਕਰਦੀਆਂ ਸਨ, ਮੋਹਲੇਧਾਰ ਬਾਰਸ਼ਾਂ ਨੇ ਸਾਵਣ ਕੀਤੇ ਪਏ ਸਨ, ਅਬਦਾਲੀਆਂ ਨਾਦਰਾਂ ਅਤੇ ਜਰਵਾਣਿਆਂ ਦੀਆਂ ਅਗ ਵਰਗੀਆਂ ਧੁੱਪਾਂ ਵੀ ਜਦ ਇਸ ਉਪਰ ਅਸਰ ਨਾ ਸੀ ਕਰਦੀਆਂ ਤਾਂ ਨਾ ਇਸ ਨੂੰ ਧੂੜਾਂ ਪੱਟੀ ਫਿਰਦੇ ਪ੍ਰਚਾਰਕਾਂ ਦੀ ਲੋੜ ਸੀ, ਨਾ ਕਿਸੇ ਸਾਧ ਦੇ ਚਿਮਟਿਆਂ ਦੇ ਸ਼ੋਰਾਂ ਦੀ, ਨਾ ਕੰਨ ਪਾੜਵੇਂ ਸਪੀਕਰਾਂ ਦਾ ਰੌਲਾ ਸੀ, ਨਾ ਕੋਈ ਫੂਕਾਂ ਵਾਲਾ ਨਾ ਸਿਰ ਘੁਮਾਓਣ ਵਾਲਾ ਨਾ ਲਾਲਾਂ ਨਾ ਰੋਟਾਂ ਵਾਲਾ ਕੋਈ।

👉 ਇਸ ਹਰਿਆਲੀ ਦੇ ਜੁੱਗ ਵਿਚ ਕੌਮ ਮੇਰੀ ਨੂੰ ਨਾ ਕਿਸੇ ਗਾਓਂਣ ਵਜਾਓਂਣ ਵਾਲੇ ਵੰਨੀ ਦੇਖਣਾ ਪੈਂਦਾ ਸੀ ਕਿ ਮੇਰੀਆਂ ਨਸਲਾਂ ਇਸ ਵੰਨੀ ਦੇਖ ਪਗਾਂ ਬੰਨਣਗੀਆਂ ਨਾ ਕਿਸੇ ਐਕਟਰ ਦੇ ਬੰਨੀ ਨਕਲੀ ਪੱਗ ਉਪਰ ਮੇਰੇ ਪੁਰਖੇ ਧਿਜਦੇ ਸਨ ਕਿ ਸਾਡਾ ਖੁਭਿਆ ਗੱਡਾ ਇਨ ਕੱਢਣਾ ਹੈ। ਓਹ ਗੁਰਾਂ ਦੇ ਭਰੋਸੇ ਵਿਚ ਜਿਓਂਦੇ ਸਨ ਅਤੇ ਹਰਿਆਲੀ ਵਿੱਚ ਰਹਿੰਦੇ ਸਨ।

🙏 ਸੁੱਚੇ ਅਤੇ ਪਾਕ ਹੱਥਾਂ ਵਿੱਚ ਫੜੇ ਹਥਿਆਰ ਓਨਾ ਦੀ ਰੂਹ ਨਾਲ ਇੱਕ ਮਿੱਕ ਸਨ ਅਤੇ ਚਲਦੇ ਕੇਵਲ ਦੁਸ਼ਮਣ ਦਾ ਗਾਟਾ ਲਾਹੁਣ ਖਾਤਰ ਸਨ ਕਿਓਂਕਿ ਓਹ ਕਿਸੇ ਗਾਓਂਣ ਵਜਾਓਂਣ ਵਾਲੇ ਦੇ ਨਕਲੀ ਹਥਿਆਰ ਨਾ ਸਨ ਅਤੇ ਨਾ ਉਸ ਪ੍ਰਭਾਵ ਹੇਠ ਚੁਕੇ ਹੋਏ।

🎯 ਜਦ ਕੌਮਾਂ ਵਿੱਚ ਸੋਕਾ ਪੈਂਦਾ ਤਾਂ ਓਹ ਪਿਆਸੇ ਮਿਰਗ ਤਰਾਂ ਰੇਗਸਤਾਨਾਂ ਵੰਨੀ ਹੀ ਦੌੜੀ ਚਲੀ ਜਾਂਦੀ, ਜਦ ਕਿ ਪਾਣੀ ਦੀ ਬੂੰਦ ਹੁੰਦੀ ਹੀ ਨਹੀਂ। ਨਕਲੀ ਹਥਿਆਰਾਂ ਦੇ ਗਲੈਮਰ ਸਿਰਜ ਕੇ ਕੌਮ ਮੇਰੀ ਦੇ ਨਿਆਣਿਆਂ ਨੂੰ ਰੇਗਸਤਾਨਾਂ ਵਿੱਚ ਭਟਕਾਓਂਣ ਵਾਲੇ ਕਦੇ ਕੌਮਾਂ ਦੇ ਨਾਇਕ ਨਹੀਂ ਹੋਇਆ ਕਰਦੇ ਜਿਵੇਂ ਕਿ ਅਸੀਂ ਆਸ ਕਰੀ ਬੈਠੇ ਹਾਂ ਅਤੇ ਇਸ ਆਸ ਵਿਚੋਂ ਉਪਜੀ ਭਟਕਣਾ ਹੀ ਇਸ ਗਲ ਦੀ ਪੁੱਖਤਾ ਗਵਾਹੀ ਹੈ ਕਿ ਕੌਮ ਮੇਰੀ ਸੋਕੇ ਦੇ ਦਿਨਾਂ ਵਿਚੋਂ ਲੰਘ ਰਹੀ ਹੈ। ਨਹੀਂ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top