🤔 ਵਿਹਲਾ ਜਿਆ ਬੈਠਾ ਸੀ ਸੋਚਿਆ ਦੁੱਧ ਦੇਣ ਵਾਲੇ ਪ੍ਰਾਣੀ
ਦੇ ਨਾਮ ਦੀ 'ਜਰਨਲ ਨਾਲਿਜ' ਵਿੱਚ ਹੀ ਵਾਧਾ ਕਰ ਲੈਨੇ ਆਂ।
👉 ਇਸੇ ਹਫਤੇ ਦੀ ਗਲ ਹੈ ਸਾਡੇ
ਤੋਂ ਦੋ ਕੁ ਘੰਟੇ ਦੀ ਡਰਾਈਵ ਤੇ ਗੋਰੇ ਇਕ ਤੋਂ ਮੱਝਾਂ ਦਾ ਦੁੱਧ ਲੈਣ ਗਏ।
ਉਸ ਨੇ ਕੋਈ 800 ਦੇ ਕਰੀਬ ਪ੍ਰਾਣੀ ਰਖੇ ਹੋਏ ਸਨ ਦੁੱਧ ਦੇਣ ਵਾਲੇ,
ਤਾਂ ਮੈਂ ਪੁੱਤਰ ਆਵਦੇ ਨੂੰ ਕਿਹਾ ਇੱਕ ਅੱਧਾ ਪ੍ਰਾਣੀ ਲੈ ਈ ਚਲੀਏ ਜੇ ਵੇਚਦਾ
ਘਰ ਦਾ ਦੁੱਧ ਪੀਇਆ ਕਰਾਂਗੇ। ਵੈਸੇ ਗੋਰੇ ਨਾਲ ਗਲ ਚਲ ਰਹੀ ਜੇ ਪ੍ਰਾਣੀ ਮਿਲ
ਗਿਆ ਤਾਂ ਤੁਹਾਨੂੰ ਜਰੂਰ ਮਿਲਾਵਾਂਗਾ।
👿 ਸਾਡੇ ਪਿੰਡ ਦੇ ਬੀਰਹੇ ਪਦੋਂ
ਤੋਂ ਤਾਂ ਤੁਸੀਂ ਵਾਕਫ ਹੀ ਹੋ। ਉਨ ਇਕ ਵਾਰ ਸਰਪੰਚਾਂ ਦੀ ਕੰਧ ਪਾੜ ਲਈ
ਪਰ ਸੰਨ੍ਹੋ ਹੀ ਫੜਿਆ ਗਿਆ ਅਗੇ ਜੋ ਹੋਈ ਓਹ ਤਾਂ ਉਸ ਦੇ ਹੱਡ ਹੀ ਜਾਣਦੇ, ਪਰ
ਮਹੀਨੇ ਕੁ ਬਾਅਦ ਜਦ ਹੱਡ ਠੰਡੇ ਹੋਏ ਤਾਂ ਸੱਥ ਵਿੱਚ ਫੱੜ ਮਾਰਦਾ ਫਿਰੇ।
🤡 ਹੇਖਾਂ ਜੰਤਾ ਦੰਦ ਕੱਢਦੀ ਪੈਸਾ ਐਵੇਂ ਨਹੀਂ ਬਣਦਾ
ਕੁਰਬਾਨੀ ਕਰਨੀ ਪੈਂਦੀ ਕੁਰਬਾਨੀ। ਯਾਣੀ ਛਿਤਰ ਖਾਣ ਨੂੰ ਈ ਕੁਰਬਾਨੀ ਕਹੀ ਜਾਂਦਾ
ਸੀ।
🇳🇿 ਨਿਊਜ਼ੀਲੈਂਡ ਵਾਲੇ ਮਿਰਜੇ ਦੀ ਗਲ ਸੁਣਕੇ ਮੈਨੂੰ
ਪੱਦੋਂ ਯਾਦ ਆ ਗਿਆ ਕਿ ਭਾਈ ਸਾਹਬ ਨੇ ਪੈਸਾ ਐਵੇਂ ਨੀ ਬਣਾਇਆ ਕੁਰਬਾਨੀ ਕੀਤੀ ਏ
ਕੁਰਬਾਨੀ।
⚠️ ਪਰ ਚਲੋ ਅਗਲਿਆਂ ਕੁਰਬਾਨੀ ਕਰਕੇ ਬਣਾਏ ਆਪਾਂ ਕੀ ਲੈਣਾ
ਦੇਣਾ ਅਸੀਂ ਤਾਂ ਗੱਲ ਦੁੱਧ ਦੇਣ ਵਾਲੇ ਪ੍ਰਾਣੀ ਤੋਂ ਸ਼ੁਰੂ ਕੀਤੀ ਸੀ ਕਿ ਕਿਹੜਾ
ਕਿਹੜਾ ਪ੍ਰਾਣੀ ਦੁੱਧ ਦਿੰਦਾ ਹੈ ਵੈਸੇ ਬਾਬੇ ਤੋਤੇ ਕੇ ਤਾਂ ਸਾਰੇ ਈ ਪ੍ਰਾਣੀ
ਦੁਧ ਦੇਣ ਵਾਲੇ ਜਾਪਦੇ। ਨਹੀਂ? ⁉️