🐦
ਮੈਂ ਕੁਝ ਕੁ ਦੇਰ ਦਾ ਤੋਤਾ ਰਖਿਆ ਹੋਇਆ। ਚੰਗੀ ਨਸਲ ਦਾ ਹੈ ਪਰ ਹਾਲੇ ਪੰਜ ਚਾਰ ਕੁ ਗੱਲਾਂ
ਈ ਸਿਖਿਆ। ਬੋਲਦਾ ਓਹ ਓਦੋਂ ਜਦ ਭੁੱਖਾ ਹੁੰਦਾ। ਉਸ ਦਾ ਸਭ ਤੋਂ ਮਨ ਪਸੰਦ ਲਫਜ ਹੈ... ਆ
ਗਿਆ ਆਂ... ਚਾਹੇ ਕੋਈ ਨਾ ਵੀ ਆਇਆ ਹੋਵੇ ਉਸ ਭੁੱਖ ਲਗੀ ਤੋਂ ਬੋਲ ਈ ਪੈਣਾ ਹੁੰਦਾ ਕਿ "ਆ
ਗਿਆ ਆਂ।"
👉 ਕਲ ਮੈਂ ਮੂੰਗਫਲੀ ਦੀ ਗੰਡੀ ਬੜੇ ਚਾਅ ਨਾਲ ਉਸ ਦੇ ਮੂੰਹ ਪਾਓਣ
ਲਗਾ ਪਰ ਪਤਾ ਨਹੀ ਓਹ ਕਿਸ ਦਾ ਅਕਾਇਆ ਪਿਆ ਸੀ ਮੇਰੀ ਓ ਈ ਉਂਗਲ ਚੀਰ ਸੁਟੀ।
👽 ਉਸ ਦੀ ਇਸ ਹਰਕਤ ਤੋਂ ਮੈਨੂੰ ਬਾਬਾ ਤੋਤਾ ਯਾਦ ਆ ਗਿਆ ਕਿ
ਅਕਾਇਆ ਤਾਂ ਓਹ ਇੰਗਲੈਡ ਵਾਲਿਆ ਦਾ ਪਿਆ ਸੀ ਦੰਦੀਆਂ ਮੇਰੇ ਵੱਢੀ ਜਾ ਰਿਹਾ ਸੀ।
🙏 ਸਿਆਂਣੇ ਆਂਹਦੇ ਮਾੜੀ ਸੰਗਤ ਤੋਂ
ਦੂਰ ਰਹਿਣਾ ਚਾਹੀਦਾ ਓਹ ਨਾਲ ਵਾਲਾ ਵੀ ਮਰਵਾ ਕੱਢਦਾ। ਦੰਦੀ ਤਾਂ ਇਕ ਕੀੜਾ ਵੱਢਦਾ,
ਪਰ ਰਗੜੇ ਨਾਲ ਵਾਲੇ ਵੀ ਜਾਂਦੇ। ਬਾਬੇ ਤੋਤੇ ਦਾ ਕਲਪਨਾ ਤਾਂ ਸਮਝ ਆਓਂਦਾ ਪਰ ਉਸ ਨੂੰ ਇਨੀ
ਸਮਝ ਨਹੀਂ ਕਿ ਜਿਸ ਮਿਰਜੇ ਨਾਲ ਯਾਰੀਆਂ ਲਾਈ ਬੈਠਾ ਉਸ ਕੋਲੇ ਵੱਢ ਟੁੱਕ ਤੋਂ ਬਿਨਾ ਹੈ ਈ
ਕਖ ਨਹੀਂ। ਖੁਦ ਤਾਂ ਓਹ ਵਢਿਆ ਈ ਗਿਆ, ਡੱਕਰੇ ਤੇਰੇ ਵੀ
ਕਰਵਾਊ, ਮੁੜ ਕੇ ਜੂ ਝੱਗਾ ਚੁੱਕ ਫੱਟ ਗਿਣ ਗਿਣ ਦਸਦੇ ਫਿਰਨਾ, ਪਹਿਲਾਂ ਈ ਮਾੜੀ ਸੰਗਤ
ਤੋਂ ਬਚਿਆ ਭਲਾ।
☝️ ਕੋਈ ਧਰਮ ਵਰਮ ਨਹੀਂ ਜਾਂ ਕੋਈ ਰਬ ਵਬ ਨਹੀਂ ਇਨਸਾਨੀਅਤ ਹੀ ਧਰਮ
ਹੈ ਅਤੇ ਬੰਦਾ ਖੁਦ ਹੀ ਸਭ ਕੁਝ ਹੈ ਯਾਣੀ ਖੁਦ ਦਾ ਕਰਤਾ ਖੁਦ ਬੰਦਾ... ਇਹ ਯਬਲੀਆਂ ਤਾਂ
ਪੰਜਾਬ ਦੇ ਕਾਮਰੇਡ ਕਦ ਦੀਆਂ ਮਾਰ ਚੁਕੇ ਹੋਏ ਨੇ ਪਰ ਚਲੋ ਓਹ ਇਨੇ ਤਾਂ ਈਮਾਨਦਾਰ ਹੈਨ ਨਾ
ਕਿ ਘਟੋ ਘਟੋ ਧਰਮ ਦਾ ਪਹਿਰਾਵਾ ਪਾ ਕੇ ਤਾਂ ਨਹੀ ਮਾਰਦੇ ਧਰਮ ਦੇ ਨਾਂ ਹੇਠ ਤਾਂ ਨਹੀ ਕਰਦੇ
ਯਾਣੀ ਕੰਨ ਸਿਧੇ ਪਾਸਿਓਂ ਫੜਦੇ ਨੇ।
⚠️ ਮਲਕ ਭਾਗੋ ਕਹਿੰਦਾ ਬਾਬਾ ਜੀ ਗਲ ਤੁਹਾਡੀ ਸਮਝ ਪੈ ਗਈ, ਖੁਲ
ਕਵਾੜ ਗਏ ਮੇਰੇ ਪਰ ਹੁਕਮ ਕਰੋ ਕਰਾਂ ਕੀ? ਬਾਬਾ ਜੀ ਕਹਿੰਦੇ ਕਰਾਂ ਬਾਅਦ ਦੀਆਂ ਗਲਾਂ
ਪਹਿਲਾਂ ਆਹਾ ਠਗੀ ਠੋਰੀ ਵਾਲਾ ਧਨ ਲੁਟਾ ਦੇਹ ਗਰੀਬਾਂ ਵਿਚ, ਪਾੜ ਸੁੱਟ ਇਹ ਰੇਸ਼ਮੀ ਚੋਲੇ।
✅ ਸੱਜਣ ਠੱਗ ਕਹਿੰਦਾ ਬਾਬਾ ਜੀ ਗੁਨਾਹਾਂ ਤੋਂ ਤੌਬਾ, ਪਰ ਹੁਣ ਅੱਗੇ?
ਬਾਬਾ ਜੀ ਕਹਿੰਦੇ ਗਲ ਘੁਟ ਘੁਟ ਇਕਠਾ ਕੀਤਾ ਸਰਮਾਇਆ ਵੰਡ ਦੇਹ ਲੋਕਾਂ ਵਿਚ ਅਤੇ ਤੋੜ ਸੁਟ
ਗਲ ਪਾਈਆਂ ਪਖੰਡ ਦੀਆਂ ਮਾਲਾ।
🐦👽 ਬਾਬਾ ਤੋਤਾ ਸੁਕਰਾਤ ਬਣਨ ਦੀ
ਕੋਸ਼ਿਸ਼ ਵਿੱਚ ਅੱਡੀਆਂ ਚੁੱਕ ਚੁੱਕ ਕਿੱਲ ਰਿਹਾ ਸੀ ਕਿ ਟਕਸਾਲੀ ਵੀ ਦੇਖੇ, ਅਖੰਡ ਕੀਰਤਨੀ
ਵੀ ਦੇਖੇ, ਨਾਨਕਸਰੀਏ ਵੀ ਦੇਖੇ, ਮਿਸ਼ਨਰੀ ਵੀ ਦੇਖੇ, ਪਰ ਮੇਰੇ ਖੁਦ ਜਿੰਨਾ ਮਹਾਨ
ਕੋਈ ਵੀ ਨਾ ਸੀ ਕਿ ਸਭ ਨੂੰ ਪਿਛੇ ਛੱਡ ਮੈਂ ਵੰਝ 'ਤੇ ਜਾ ਚੜਿਆ ਯਾਣੀ ਗਲ ਮੈਨੂੰ ਈ ਅਸਲੀ
ਸਮਝ ਆਈ ਤਾਂ ਭਾਈ ਤੋਤੇ ਜੇ ਹੁਣ ਸਮਝ ਆ ਹੀ ਗਈ ਤਾਂ ਬੇਸਮਝੀ ਵਿਚ ਉਸਾਰੀ ਲੰਕਾ ਫੂਕ
ਸੁੱਟ ਈਮਾਨਦਾਰੀ ਨਾਲ 25-25 ਕੱਠੇ ਕਰਕੇ ਗਿਆਨ ਵਾਲੀ ਲੰਕਾ ਖੜੀ ਤਾਂ ਕਰਨੀ ਬਣਦੀ ਓ ਈ
ਆ। ਕਿ ਨਹੀਂ?⁉️