Share on Facebook

Main News Page

🤔 ਗਿੱਦੜ ਦੀ ਮੌਤ
-: ਗੁਰਦੇਵ ਸਿੰਘ ਸੱਧੇਵਾਲੀਆ
02.01.2022
#GuruNanak #KhalsaNews #GurdevSingh #Sadhewalia #Dhadrianwala

ਗਿੱਦੜ ਦੀ ਮੌਤ.. ਕਹਿੰਦੇ ਜਦ ਆਓਂਦੀ ਜੱਟ ਦੇ ਮੁੰਨੇ ਨਾਲ ਖਹਿੰਦਾ।

ਕਿਸੇ ਦੀ ਮੌਤ ਤਾਂ ਚਲੋ ਕਾਹਨੂੰ ਮੰਗਣੀ ਹੁੰਦੀ, ਪਰ ਜਦ ਕੋਈ ਵਾਰ ਵਾਰ ਮੁੰਨੇ ਨਾਲ ਨਾ ਹੀ ਖਹਿਣੋ ਹਟੇ ਤਾਂ ਅਕਿਆ ਕੋਈ ਅੱਕ ਚੱਬ ਹੀ ਜਾਂਦਾ।

ਆਪਣਿਆਂ ਦਾ ਮਖੌਲ ਤੁਸੀਂ ਤਦ ਉਡਾਓਂਨੇ ਜਦ ਜਾਂ ਤਾਂ ਤੁਸੀਂ ਬਹੁਤ ਹੀਣ ਭਾਵਨਾ ਵਿਚ ਹੋਵੋਂ ਅਤੇ ਕਿਸੇ ਦੂਜੇ ਨੂੰ ਖੁਸ਼ ਕਰਨ ਦੀ ਤਹਿ ਦਿਲੋਂ ਕੋਸ਼ਿਸ਼ ਵਿਚ ਹੋਵੋਂ ਕਿ ਦੇਖਿਆ ਮੈਂ ਨਹੀਂ ਡਰਦਾ ਕਿਸੇ ਕੋਲੋਂ ਅਤੇ ਜਾਂ ਬਹੁਤ ਹਵਾ ਲੈ ਗਏ ਹੋਵੋਂ ਕਿ ਫੁਕਰੇ ਪੰਜਾਬੀ ਗਾਇਕਾਂ ਤਰਾਂ ਖੁਰਕ ਹੋਣੋ ਹਟੇ ਈ ਨਾ ਅਤੇ ਹਰੇਕ ਦੂਜੇ ਗਾਣੇ ਵਿੱਚ ਗੰਡਾਸਾ ਚੁਕੀ ਫਿਰ ਰਹੇ ਹੋਵੋ ਕਿ 'ਆਵੇ ਕੋਈ ਮਾਈ ਦਾ ਲਾਲ ਟਕਰੇ'

ਬਾਬੇ ਤੋਤੇ ਦੀਆਂ ਯਬਲੀਆਂ ਤੋਂ ਕੁਝ ਇਵੇਂ ਕੁ ਦੇ ਅੰਦਾਜ਼ੇ ਤੁਸੀਂ ਆਮ ਲਾ ਸਕਦੇ ਓਂ ਜਿਹੜਾ ਤੀਜੇ ਕੁ ਦਿਨ ਮੂਸੇ ਤਰਾਂ ਮੋਢਿਆਂ ਤੋਂ ਦੀ ਥੁੱਕ ਰਿਹਾ ਹੁੰਦਾ ਜਿਸ ਦਾ ਪਤਾ ਹੀ ਨਹੀਂ ਲਗਦਾ ਕਿ ਆਖਰ ਉਸ ਨੂੰ ਮੱਖ ਲੜਦੀ ਕਾਹਦੀ ਹੁੰਦੀ ਏ?

ਚੇਲੇ ਓਦੋਂ ਗਏ ਗੁਜਰੇ ਓਹ ਗੁੱਤਾਂ ਕਰਕੇ ਮਿਸ ਯੂਨੀਵਰਸ ਹੋਣ ਦੀ ਫੀਲੰਗ ਲੈ ਰਹੇ ਦਸ ਰਹੇ ਹੁੰਦੇ ਕਿ ਪਿਛੇ ਰੁੱਖ ਇਓਂ ਉਗਦੇ ਰੋਕੇ ਕੋਈ ਮਾਈ ਦਾ ਲਾਲ ਛਾਵੇਂ ਬਹਿਣੋਂ। ਜਾਂ ਓਹ ਔਰਤਾਂ ਆਪਣੀਆਂ ਦਾ ਮੇਕਅੱਪ ਕਰਕੇ ਲੋਕਾਂ ਨੂੰ ਦਿਖਾਓਂਣ ਜਾਂ ਦਾਹੜੀਆਂ ਮੁੰਨਣ ਜਾਂ ਕਾਲੀਆਂ ਕਰਕੇ ਐਨਕਾਂ ਲਾਓਂਣ ਨੂੰ ਇਨਕਲਾਬ ਹੋਣਾ ਮੰਨ ਬੈਠੇ ਜਿੰਨਾ ਨੂੰ ਇਨੀ ਸਮਝ ਨਹੀਂ ਆਈ ਕਿ ਗੋਰਿਆਂ ਜਿੰਨਾ ਨੰਗਾ ਇਨਕਲਾਬ ਤਾਂ ਤੁਸੀਂ ਕਰਨੋ ਰਹੇ ਅਤੇ ਵੈਸਟ ਦੇ ਇਨਕਲਾਬ ਦਾ ਖੋਖਲਾਪਨ ਤਾਂ ਇਸ ਗਲੇ ਹੀ ਸਪਸ਼ਟ ਸੀ ਜਦ ਓਹ ਦਹਾਕੇ ਪਹਿਲੇ ਤੁਹਾਡੇ ਓਸ਼ੋਆਂ ਮਗਰ ਜਾ ਕੇ ਔਰਤਾਂ ਆਵਦੀਆਂ ਦੇ ਲੀੜੇ ਖੁਦ ਹੀ ਲੋਕਾਂ ਸਾਹਵੇਂ ਲਾਹ ਹਟੇ। ਜੇ ਨੰਗੇ ਹੋਣਾ ਅਜਾਦ ਹੋਣਾ ਜਾਂ ਇਨਕਲਾਬ ਹੈ ਤਾਂ ਹਾਲੇ ਇਨਕਲਾਬ ਬੜੀ ਦੂਰ ਏ ਕਿਓਂਕਿ ਇਨਾ ਨੰਗੇ ਸ਼ਾਇਦ ਤੁਸੀਂ ਨਾ ਹੋ ਸਕੋਂ ਬਾਕੀ ਰਬ ਦੇ ਰੰਗਾਂ ਦਾ ਪਤਾ ਵੀ ਕੋਈ ਨਾ।

ਪੰਜਾਬ ਵਾਲੇ ਕਾਮਰੇਡ, ਢੱਡਰੀ ਕਿਆਂ ਦੇ ਅਪਗਰੇਡ ਅਤੇ ਪੰਜਾਬ ਹੀ ਵਾਲੇ ਬਜਰੰਗ ਦਲੀਏ ਇਹ ਤਿੰਨ ਧਿਰਾਂ ਤਾਂ ਜਿਵੇਂ ਮਿਥ ਕੇ ਕਹਿ ਰਹੀਆਂ ਹੁੰਦੀਆਂ ਕੀ ਆ ਬੈਲ ਮੁਝੇ ਮਾਰ ਯਾਣੀ ਮੇਰੇ ਖੁਰਕ ਹੋਣੋ ਨਹੀਂ ਹੱਟਦੀ।

ਪਰ ਜੇ ਕਿਸੇ ਮਾੜਾ ਮੋਟਾ ਉਰਾ ਪਰਾ ਕਰ ਦਿਤਾ ਫਿਰ ਕਿਰਾਏ 'ਤੇ ਲਿਆਦੀਆਂ ਵੈਣ ਪਾਓਂਣ ਵਾਲੀਆਂ ਮਾਈਆਂ ਤਰਾਂ ਵੈਣ ਸੁਣਨ ਵਾਲੇ ਹੁੰਦੇ ਇਨਾ ਦੇ। ਸ਼ੁਰੂ ਈ ਤਾਲੇਬਾਨਾ ਤੋਂ ਹੁੰਦੇ ਅਤੇ ਕਾਮਰੇਡ ਤਾਂ ਰਾਤੋਂ ਰਾਤ ਖੁਲੀਆਂ ਕਵਿਤਾਵਾਂ ਪਤਾ ਨਹੀਂ ਕਿਥੋਂ ਕੱਢ ਲਿਆਉਂਦੇ ਜਿਵੇਂ ਰੈਡੀਮੈਡ ਹੀ ਲਿਖ ਰਖੀਆਂ ਹੁੰਦੀਆਂ ਅਤੇ ਫਿਰ ਦੇਹ ਕੀਰਨੇ ਤੇ ਕੀਰਨਾ।

ਬਾਬੇ ਤੋਤੇ ਨੂੰ ਚਾਰ ਕਿਤਾਬਾਂ ਪੜਕੇ ਹਾਲੇ ਇਨੀ ਅਕਲ ਨਹੀਂ ਆਈ ਕਿ ਲਹਿਰਾਂ ਅਤੇ ਸਮੁੰਦਰਾਂ ਵਿੱਚ ਫਰਕ ਹੁੰਦਾ। ਲਹਿਰ ਤਾਂ ਆਈ ਤੇ ਮਰ ਗਈ, ਪਰ ਸਮੁੰਦਰ ਤਾਂ ਜਵਾਰਭਾਟਿਆਂ ਨਾਲ ਲਬਾਲਬ ਹੁੰਦਾ ਅਤੇ ਪਤਾ ਨਹੀਂ ਕਿੰਨੀਆਂ ਲਹਿਰਾਂ ਖੜੀਆਂ ਕਰਨ ਦੀ ਸਮਰਥਾ ਅਪਣੀ ਹਿੱਕ ਵਿੱਚ ਸਾਂਭੀ ਬੈਠਾ ਹੁੰਦਾ। ਗੁਰੂ ਨਾਨਕ ਇਕ ਲਹਿਰ ਹੁੰਦੀ ਤਾਂ ਕਦ ਦੀ ਮਰ ਚੁਕੀ ਹੁੰਦੀ, ਪਰ ਓਸ ਸੁਮੁੰਦਰ ਨੇ ਪਤਾ ਨਹੀਂ ਹੁਣ ਤਕ ਕਿੰਨੀਆਂ ਲਹਿਰਾਂ ਨੂੰ ਜਨਮ ਦਿਤਾ ਅਤੇ ਦਿੰਦਾ ਰਹੇਗਾ ਕਿਓਂਕਿ ਸੁਮੁੰਦਰ ਕਦੇ ਮਰਦਾ ਨਹੀਂ। ਕਿ ਮਰਦਾ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top