Share on Facebook

Main News Page

☢️ ਨਬੇੜੇ ਖੇਤ ਵਿੱਚ ਹੀ 👑
-: ਗੁਰਦੇਵ ਸਿੰਘ ਸੱਧੇਵਾਲੀਆ
15.10.2021
#KhalsaNews #GurdevSinghSadhewalia #SGGS #Sacrilege #Nihang


ਨਬੇੜੇ ਖੇਤ ਵਿੱਚ ਹੀ... ਯਾਣੀ ਨਾਲੋ ਨਾਲ, ਹੱਥੋ ਹੱਥ।

ਮੱਸੇ ਰੰਗੜ ਵੇਲੇ ਜੇ ਭੀੜਿਆਂ ਤੰਬਿਆਂ ਵਾਲੇ ਗਿਆਨੀ ਹੁੰਦੇ ਤਾਂ ਓਨਾ ਅਵੱਸ਼ ਕਹਿਣਾ ਸੀ ਲਹਿਰਾਂ ਇਓਂ ਥੋੜੋਂ ਜਿਤੀਆਂ ਜਾਂਦੀਆਂ, ਮਹਿਤਾਬ ਸਿੰਘ ਹੁਰੀਂ ਸਿਰ ਤਾਂ ਵਰਤ ਲੈਂਦੇ। ਬਾਬਾ ਬੋਤਾ ਸਿੰਘ ਗਰਜਾ ਸਿੰਘ ਦੀ ਵੀਡੀਓ ਪਾ ਕੇ ਪੋਸਟ ਹੋਣੀ ਸੀ ਕਮਲੇ ਨਿਹੰਗ। ਸਿਰ ਵਰਤਦੇ, ਫਿਰ ਲੜ ਲੈਂਦੇ ਦੋਹਾਂ ਨੂੰ ਪੰਗਾ ਲੈਣ ਦੀ ਕੀ ਲੋੜ ਸੀ।

ਦਿੱਲੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਾ ਅਗਲਿਆਂ ਪੁੱਠਾ ਟੰਗ ਦਿੱਤਾ ਕਸਾਈ ਦੇ ਬਕਰੇ ਤਰਾਂ। ਕਹਿਣ ਨੂੰ ਮੈਂ ਸਕਾਲਰ ਬਣ ਜਾਂਨਾ ਇਹ ਕਹਿਕੇ ਕਿ ਸਾਜਿਸ਼ ਹੈ ਗੱਡੀਆਂ ਹੇਠ ਮਾਰੇ ਗਇਆਂ ਵਲੋਂ ਧਿਆਨ ਹਟਾਉਣ ਦੀ। ਦਰਅਸਲ ਮੈਨੂੰ ਆਦਤ ਪੈ ਗਈ ਤਕੜੀ ਲੈ ਕੇ ਬੈਠਣ ਦੀ । ਮੈਂ ਅਪਣੀ ਅਕਲ ਨਾਲ ਤੋਲਣ ਮਿਣਨ ਲਗਦਾਂ ਕਿ ਕਿਹੜਾ ਛਾਬਾ ਹੇਠਾਂ ਤੇ ਕਿਹੜਾ ਉਪਰ ਹੋਣਾ ਚਾਹੀਦਾ ਸੀ। ਇਕ ਛਟਾਂਕੀ ਇਧਰ ਪੈ ਜਾਂਦੀ ਪਾਈਆ ਓਧਰ ਤਾਂ ਮਸਲਾ ਹਲ ਸੀ।  ਕੌਮਾਂ ਛਾਬਿਆਂ ਤਕੜੀਆਂ ਜਾਂ ਪਾਈਆ ਛਟਾਂਕੀਆਂ ਵਾਲਿਆਂ ਦੇ ਸਿਰ 'ਤੇ ਕਾਹਨੂੰ ਬਚਦੀਆਂ।

ਤਾਜੀ ਵਾਪਰੀ ਘਟਨਾ ਵੇਲੇ ਮੈਂ ਅਪਣੇ ਇਕ ਮਿੱਤਰ ਨੂੰ ਪੁੱਛਿਆ ਨਿਊਜੀਲੈਂਡ ਵਾਲਾ ਮਿਰਜਾ ਕੌਣ ਵੱਢ ਗਿਆ? ਓਹ ਪਤਾ ਕੀ ਕਹਿੰਦਾ? 'ਕਮਲੇ' ਈ ਹੋਣੇ ਤੰਬਿਆਂ ਵਾਲੇ ਗਿਆਨੀ ਕਾਹਨੂੰ ਇਨੇ ਗੋਚਰੇ। ਉਨ ਇੱਕ ਗੱਲ ਹੋਰ ਸੁਣਾਈ। ਬੰਦੇ ਕੁਝ ਕਿਸੇ ਮਸਲੇ 'ਤੇ ਗਿਆਨੀ ਕਿਸੇ ਨਾਲ ਗੱਲ ਕਰਨ ਗਏ ਉਨ ਪਹਿਲਾਂ ਹੀ ਪੱਗ ਲਾਹਕੇ ਹੱਥ ਫੜ ਲਈ ਤੇ ਪਤਾ ਕੀ ਕਹਿੰਦਾ? ਯਾਰ ਬਾਅਦ ਵੀ ਤੁਸੀਂ ਲਾਹੁਣੀ ਹੀ ਸੀ ਮੈਂ ਕਿਹਾ ਆਪ ਹੀ ਲਾਹ ਲੈਂਨੇ ਆਂ!!!! ਅਜਿਹੀਆਂ ਕੁ ਗਲਾਂ ਨੂੰ ਇਹ ਸਿਰ ਵਰਤਣਾ ਕਿਹੰਦੇ। ਗੁਲਾਮ ਕੌਮਾਂ ਜਦ ਮੰਗਣ ਦਾ ਧੰਦਾ ਫੜ ਲੈਣ ਫਿਰ ਓਨਾ ਦਾ ਬਰਬਾਦ ਹੋਣਾ ਤਹਿ ਹੈ। ਹਰੇਕ ਗਲੇ ਮੰਗਣਾ। ਇਨਸਾਫ ਕੌਣ ਦਿੰਦਾ ਗੁਲਾਮਾਂ ਨੂੰ।

ਹਿੰਦੋਸਤਾਨ ਵਿੱਚ ਹੁਣ ਤਾਂਈ ਕਿੰਨੇ ਇਨਸਾਫਾਂ ਦੇ ਢੇਰ ਲਗੇ ਪਏ ਤੁਹਾਡੇ ਲਈ। ਦਮਦਮਾ ਸਾਹਿਬ ਗੁਰੂ ਗ੍ਰੰਥ ਸਹਿਬ ਦੀ ਹਜ਼ੂਰੀ ਵਿੱਚ ਜੇ ਕੋਈ 'ਕਮਲਾ' ਹੁੰਦਾ, ਬੰਦਾ ਇਓਂ ਹੀ ਸਿਗਰਟ ਦਾ ਧੂੰਆਂ ਮਾਰ ਕੇ ਚਲਾ ਜਾਂਦਾ। ਓਥੇ ਤਾਂ 'ਸਿਆਣੇ' ਬੈਠੇ ਸਨ ਸਿਰ ਵਰਤਣ ਵਾਲੇ। ਗਾਟਾ ਓਸ ਸਮੇਂ ਹੀ ਲਾਹਿਆ ਹੁੰਦਾ, ਦਿੱਲੀ ਵਾਲੀ ਘਟਨਾ ਕਦੇ ਨਾ ਵਾਪਰਦੀ। ਇਹ ਤੰਬਿਆਂ ਵਾਲੀਆਂ ਲਾਸ਼ਾਂ ਤਾਂ ਦਰਬਾਰ ਸਾਹਬ ਕੁਝ ਨਾ ਕਰ ਸਕੀਆਂ ਬੰਦਾ ਓਥੇ ਠੁੱਠ ਵਿਖਾ ਕੇ ਚਲੇ ਗਿਆ।

ਜਿੰਨੀਆਂ ਮਰਜੀ ਬਾਹਾਂ ਮਾਰ ਕੇ ਗਿਆਨ ਦੀ ਤੂੜੀ ਲੋਕਾਂ ਦੇ ਸਿਰ ਵਿੱਚ ਪਾਈ ਜਾਣ, ਪੱਲੇ ਕੱਖ ਨਹੀਂ ਇਨ੍ਹਾਂ ਦੇ। ਹੁਣ ਜਾ ਕੇ ਲਾਲ ਕੀੜਿਆਂ ਦੇ ਭੌਣ 'ਤੇ ਬੈਠੇ ਕਨੂੰਨ ਦੀਆਂ ਦੁਹਾਈਆਂ ਦੇ ਰਹੇ ਨੇ ਅਤੇ ਪੁੱਠਾ ਟੰਗਣ ਵਾਲਿਆਂ ਨੂੰ ਗਲਤ ਸਾਬਤ ਕਰਨ ਖਾਤਰ ਰਾਸ਼ਟਰਵਾਦੀ ਕਾਮਰੇਡਾਂ ਦੇ ਮੋਢੇ ਨਾਲ ਮੋਢਾ ਜੋੜ ਖੜੇ ਨੇ ਕਿ ਕਨੂੰਨ ਹੱਥ ਨਹੀਂ ਲੈਣਾ ਚਾਹੀਦਾ। ਪਰ ਮੈਂ ਕਹਿਨਾ ਕੌਮ ਨੂੰ ਸਲੂਟ ਕਰਨਾ ਬਣਦਾ ਓਨਾ ਬੰਦਿਆਂ ਨੂੰ ਜੀਹਨਾ ਇਸ ਗਲਤ ਪਿਰਤ ਨੂੰ ਠੱਲ ਪਾਈ ਕਿ ਹੁਣ ਜੇ ਦੁਬਾਰਾ ਕੋਈ ਆਇਆ ਤਾਂ ਇਓਂ ਈ ਬਕਰੇ ਵਾਲੀ ਕਰਾਂਗੇ। ਅਤੇ ਆਓਂਣ ਵਾਲੇ ਨੂੰ ਵੀ ਪਤਾ ਹੋਊ ਕਿ ਹੁਣ ਕਾਂ ਬਣਾ ਕੇ ਪੁਠਾ ਵੀ ਟੰਗ ਦਿੰਦੇ ਬੇਗਾਨੇ ਪੁੱਤ। ਨਹੀਂ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top