ਗਲ ਇਹ ਨਾ ਸੀ ਕਿ ਗਲ ਗਲਤ ਹੈ
ਕਿ ਢੋਲ ਵਿੱਚ ਪੋਲ ਨਹੀਂ, ਗਲ ਤਾਂ ਓਸ ਸਮੇਂ ਹਾਸੋ ਹੀਣੀ ਹੁੰਦੀ ਜਦ
ਖੁਦ ਢੋਲ ਹੀ ਢੋਲ ਉਪਰ ਹਸ ਰਿਹਾ ਹੋਵੇ ਕਿ ਔਹ ਦੇਖੋ ਢੋਲ ਵਿੱਚ ਪੋਲ ਹੈ। ਲੋਕਾਂ
ਨੂੰ ਤਾਂ ਦਿਸਦਾ ਕਿ ਔਹ ਜਾ ਰਿਹਾ ਬੰਦਾ ਕਾਣਾ ਹੈ, ਪਰ ਹੈਰਾਨੀ ਉਦੋਂ ਜਦ ਕਾਣਾ
ਹੀ ਕਾਣੇ ਦਾ ਮਖੌਲ ਓਡਾ ਰਿਹਾ ਕਿ ਔਹ ਕਾਣਾ ਜਾਂਦਾ।
ਜੋਕਾਂ ਤਰਾਂ ਚੰਬੜਿਆ ਪੁਜਾਰੀ
ਕਿਸ ਨੂੰ ਨਹੀਂ ਦਿਸਦਾ, ਜਿਹੜਾ ਅਮਰਵੇਲ ਬਣਿਆ ਖੜਾ ਖਾਲਸਾ ਜੀ ਦੀ ਹਰਿਆਵਲ ਖਾ
ਰਿਹਾ ਅਤੇ ਉਸ ਦੇ ਹੌਸਲੇ ਦੇਖੋ ਕਿ ਓਹ ਬੇਅੰਤੇ ਬੁੱਚੜ ਵਰਗੇ ਜਰਵਾਣਿਆਂ
ਦੇ ਜਾ ਕੇ ਕੀਰਤਨ ਕਰਨ ਦਾ ਹੌਸਲਾ ਵੀ ਕਰੀ ਬੈਠਾ ਅਤੇ ਉਸ ਦੇ ਇਸ ਹੌਸਲੇ ਵਿਰੁਧ
ਕਿਸੇ ਦੂਜੇ Well Known ਭਾਈਬੰਦ ਦੀ ਮੁੱਛ ਨਹੀਂ ਫਰਕੀ। ਕਦੇ ਓਹ ਆਸ਼ੂਤੋਸ਼ ਵਰਗੇ
ਦੇ ਪੈਰੀਂ ਬੈਠਾ ਹੁੰਦਾ ਕਦੇ ਸੌਦੇ ਵਰਗੇ ਦੇ ਸੋਹਲੇ ਗਾ ਰਿਹਾ ਹੁੰਦਾ। ਕਦੇ
ਪੰਜਾਬ ਦਾ ਲਹੂ ਪੀਣ ਵਾਲੀ ਬਾਦਲਾਂ ਦੀ ਮਾਈ ਦਾ ਭੰਡਪੁਣਾ ਕਰ ਰਿਹਾ ਹੁੰਦਾ ਕਦੇ
ਬਾਦਲਾਂ ਦੀਆਂ ਹਕੂਮਤਾਂ ਦੀਆਂ ਉਮਰਾਂ ਵਧਣ ਦੇ ਪਾਠ ਅਤੇ ਅਰਦਾਸਾਂ ਕਰ ਰਿਹਾ
ਹੁੰਦਾ।
ਇਹ ਵੀ ਕਿਸ ਨੂੰ ਨਹੀਂ ਪਤਾ
ਕਿ ਓਨੇ ਸਿੱਖ ਨਹੀਂ ਹੁਣ ਜਿੰਨੇ ਪੁਜਾਰੀਆਂ ਦੇ ਵੱਗ ਤੁਰੇ ਫਿਰਦੇ ਅਤੇ
ਇਸ ਵਗਦੀ ਗੰਗਾ ਵਿੱਚ ਬਿਹਾਰ ਦੇ ਭਈਏ ਵੀ ਗਾਤਰੇ ਪਾ ਕੇ ਕੁੱਦ ਪਏ ਹੋਏ ਨੇ। ਪਰ
ਸਵਾਲ ਤਾਂ ਓਦੋਂ ਉਠਦੇ ਜਦ ਖੁੱਦ ਢੋਲ ਹੀ ਦੂਜੇ ਦੇ ਪੋਲ ਖੋਲ੍ਹਣ ਦੀ ਬਹਾਦਰੀ
ਦਸ ਰਿਹਾ ਹੁੰਦਾ ਕਿ ਉਸ ਦਾ ਢੋਲ ਵੇਖੋ ਕਿੰਨਾ ਸੱਚ ਆਖਦਾ ਜੇ। ਉਸ ਨੂੰ ਇਹ ਤਾਂ
ਦੁੱਖ ਗਰੀਬ 'ਤੇ ਡਾਂਗ ਚੁੱਕ ਲੈਂਦੇ ਤਗੜੇ ਮੂਹਰੇ ਨਹੀਂ ਹੁੰਦੇ, ਪਰ ਜੇ ਓਹ
ਹੌਲੇ ਗੁੰਡੇ ਨੇ ਤਾਂ ਗੁਰੂ ਅਮਰਦਾਸ ਸਾਹਿਬ ਤੇਰੇ ਕੱਖ ਨਹੀਂ ਲਗਦੇ ਤੈਂ ਚੱਕ
ਲੈ ਡਾਂਗ ਬੀੜੀਆਂ ਅਤੇ ਸੁਲਫਿਆਂ ਦੁਆਲੇ ਕੋਈ ਨਵੀਂ ਪਿਰਤ ਤਾਂ ਜਾਪੇ।
ਤੁਸੀਂ ਕਦੇ ਢੋਲ ਬਣਦਾ ਵੇਖਿਆ?
ਢੋਲ ਵਿਚਲਾ ਠੋਸ ਗੁਦਾ ਸਾਰਾ ਕੱਢ ਦਿਤਾ ਜਾਂਦਾ ਅਤੇ ਛਿੱਲਾਂ ਲਾਹ ਲਾਹ ਕੇ ਪੋਲਾ
ਕਰ ਦਿਤਾ ਜਾਂਦਾ। ਢੋਲ ਜਿੰਨਾ ਜਿਆਦਾ ਖੜਕੂ, ਸਮਝ ਲੈਣਾ ਓਨਾ ਈ ਅੰਦਰੋਂ ਛਿੱਲ
ਸੁਟਿਆ ਹੋਇਆ। ਜਿੰਨੀ ਢੋਲ ਦੀ ਅਵਾਜ ਅਸਮਾਨ ਛੋਹੂ
ਸਮਝ ਲੈਣਾ ਵਿੱਚ ਛੱਡਿਆ ਈ ਕੱਖ ਨਹੀਂ, ਬਸ ਉਪਰੋਂ ਹੀ ਲਿਸ਼ਕਾਰੇ ਵਜਦੇ ਅਤੇ ਰੰਗ
ਬਰੰਗੀਆਂ ਤਣੀਆਂ ਬਧੀਆਂ ਦਿਸਦੀਆਂ ਵਿਚਲਾ ਹਾਲ ਤਾਂ ਇਹ ਕਿ ਕੱਚ ਦੀ ਵੰਗ ਵਰਗਾ।
ਬਹੁਤਾ ਖੜਕਣ ਦਾ ਪਕੇ ਹੋਣ
ਨਾਲ ਦੂਰ ਦਾ ਵੀ ਵਾਸਤਾ ਨਾ। ਨਹੀਂ ਤਾਂ ਜੇ ਦੂਜੇ ਰਾਜਨੀਤਕਾਂ ਦਾ
ਭੰਡਪੁਣਾ ਕਰਦੇ ਤਾਂ ਮੈਂ ਕਿਹੜਾ ਜਰਵਾਣਿਆਂ ਨੂੰ ਸਿਰੋਪੇ ਨਹੀਂ ਦਿੰਦਾ।
ਭੰਡਪੁਣਾ ਕਰਨ ਲਈ ਮੇਰਾ ਢੋਲ ਕਿਹੜਾ ਨਹੀਂ ਖੜਕਦਾ।
ਸਿਆਣੇ ਆਂਹਦੇ ਅਪਣੇ ਮਹਿਲ
ਕੱਚ ਦੇ ਹੋਣ ਤਾਂ ਦੂਜਿਆਂ ਵੰਨੀ ਪੱਥਰ ਨਹੀਂ ਮਾਰੀਦੇ। ਪੁਜਾਰੀ ਵਾਲਾ
ਢੋਲ ਕੋਈ ਹੋਰ ਯਾਣੀ ਕਿਰਤੀ ਬੰਦਾ ਵਜਾਏ ਤਾਂ ਗਲ ਸਮਝ ਆਓਂਦੀ ਪਰ ਲੋਕਾਂ ਦੇ
ਟੁੱਕੜਿਆਂ 'ਤੇ ਪੱਲਣ ਵਾਲਾ ਇੱਕ ਢੋਲ ਜੇ ਢੋਲ ਦੇ ਹੀ ਗੱਲ ਪਾ ਦਿਓ ਤਾਂ ਇਓਂ
ਨਾ ਜਾਪੂ ਜਿਵੇਂ ਗਧੇ ਦਾ ਜਲੂਸ ਗਧੇ ਉਪਰ ਹੀ ਚਾਹੜਕੇ ਕੱਢਣ ਵਾਲੀ ਹਾਸੋ ਕੀਤੀ
ਜਾ ਰਹੀ ਹੈ ਯਾਣੀ ਇਕ ਪੁਜਾਰੀ ਹੀ ਪੁਜਾਰੀ ਪੁਜਾਰੀ ਖੇਡ ਰਿਹਾ ਹੈ।
ਨਹੀਂ?