👉 ਗੁਆਂਢੀ ਨਾਲ ਲੜਕੇ ਮਾਈ ਨੇ ਕਹਿੰਦੇ ਮੁਰਗੇ ਦੀ ਧੌਣ ਲਾਹ ਮਾਰੀ
ਤੇ ਕਹਿੰਦੀ ਹੁਣ ਦੇਖੂੰ ਜੇ ਪਿੰਡ ਸੁੱਤਾ ਹੀ ਨਾ ਰਹਿ ਗਿਆ।
👳 ਕੁੱਝ ਬੰਦਿਆਂ ਆਪਣੇ ਮੇਮਣੇ ਮੁੰਨ ਸੁੱਟੇ ਕਿ ਦੇਖਦੇਂ ਹੁਣ
ਸਿੱਖੀ ਦਾ ਦਿਨ ਕਿਵੇਂ ਚੜਦਾ। ਇਕ ਉਠਿਆ ਉਨ ਖੁਦ ਹੀ ਅਪਣੀ ਮੁੰਡੀ ਮੁੰਨ ਕੱਢੀ ਕਿ ਦਿਨ
ਤਾਂ ਚੜਨੋਂ ਹਟਿਆ ਹੀ ਨਾ, ਹੁਣ ਕੋਈ ਵੱਡਾ ਇਨਕਲਾਬ ਕਰ ਵੇਹਦੇਂ ਆਂ। ਪਰ ਦਿਨ ਫਿਰ ਵੀ ਚੜੀ
ਓ ਈ ਜਾਂਦਾ।
👸 ਓਧਰ ਰਾਣੀ ਦਾ ਮੁਰਗਾ ਯਾਣੀ ਬਾਬਾ ਤੋਤਾ 🐦 ਕਹਿੰਦਾ ਤੁਸੀਂ
ਗੁਰੂ ਰਾਮਦਾਸ ਵਾਲੇ ਸਾਰੇ ਰਲਕੇ ਮੇਰੇ ਬਰਾਬਰ ਤਾਂ ਦੀਵਾਨ ਲਾ ਕੇ ਦਿਖਾਓ ਫਿਰ ਦੇਖਦੇਂ
ਕਲਾ ਕਿਸ ਦੀ ਵਰਤਦੀ ਮੇਰੀ ਜਾਂ ਗੁਰੂ ਰਾਮਦਾਸ ਦੀ। ਇਹ ਬਾਂਗ ਤਾਂ ਓਸ ਮੁਰਗੇ ਵਰਗੀ ਸੀ
ਜਿਹੜਾ ਬਾਂਗ ਦਿੰਦਾ ਦਿੰਦਾ ਖੁਦ ਦੀਆਂ ਹੀ ਲੱਤਾਂ ਚੁੱਕ ਬੈਠਾ।
🚬ਉਧਰ ਬੀੜੀਆਂ ਫੂਕਣੇ ਗੁਰਦਾਸ ਮਾਨ ਦਾ
ਹਾਲ ਦੇਖ ਲਓ, ਓਹ ਆਵਦੀਆਂ ਹੀ ਬੇਸੁਰੀਆਂ ਬਾਗਾਂ ਦਈ ਜਾਂਦਾ ਕਿ ਅਸਲੀ ਕਰਾਮਾਤ
ਤਾਂ ਸਾਰੀ ਮੇਰੇ ਵਾਲੇ ਮੁਰਗੇ ਯਾਣੀ ਲਾਡੀ ਸ਼ਾਹ ਦੀ ਹੈ ਦਿਨ ਤਾਂ ਚੜਦਾ ਹੀ ਓਸ ਕਰਕੇ ਸੀ
ਅਤੇ ਉਨ ਸਿੱਧਾ ਹੀ ਗੁਰੂ ਅਮਰਦਾਸ ਪਾਤਸ਼ਾਹਾਂ ਨਾਲ ਜਾ ਜੋੜਿਆ। ਇਸਨੂੰ ਕਹਿੰਦੇ ਕਿਥੇ ਰਾਜਾ
ਭੋਜ ਕਿਥੇ ਗੰਗੂ ਤੇਲੀ। ਕਿਥੇ ਰਾਮ ਰਾਮ ਕਿਥੇ ਟੈਂ ਟੈਂ।
🎀 ਹਰੇਕ ਸਾਧ ਦਾ ਚੇਲਾ ਅਪਣਾ ਅਪਣਾ
ਮੁਰਗਾ ਚੁਕੀ ਫਿਰਦੇ ਕਿ ਜੇ,,,? ਮਾਰਡਨ ਚੇਲਿਆਂ ਆਪਦਾ ਮੁਰਗਾ ਸੰਤ ਤੋਂ ਭਾਈ
ਸਾਹਬ ਬਣਾ ਲਿਆ ਪਰ ਕੰਮ ਓਹੀ ਅੰਨਿਆਂ ਵਾਲੇ ਕਿ ਸਾਡੇ ਮੁਰਗੇ ਤੋਂ ਬਿਨਾ ਦਿਨ ਕਿਥੇ ।
ਪਿੱਛੇ ਬੈਠੇ ਸੋਹੀ ਵਰਗਿਆਂ ਅਤੇ ਤੂਲ ਦੇਣ ਵਾਲੇ ਕਾਮਰੇਡਾਂ ਜਾਪਦਾ ਮੁਰਗਾ ਆਪਦਾ ਵੱਢਵਾ
ਬੈਠਣਾ ਮੁੜਕੇ ਖੁੱਲੀਆਂ ਕਵਿਤਾਵਾਂ ਰਾਹੀਂ ਖੁਦ ਬਾਗਾਂ ਦੇਣ ਬੈਠ ਜਾਣਾ ਕਿ ਸਿੱਖ
ਹੁੱਲੜਬਾਜ ਨੇ ਅਤੇ ਪਹਿਰਾ ਦਿਆਂਗੇ ਠੋਕ ਕੇ। ਪਹਿਰਾ ਸਵਾਹ ਦੇਣਾ ਹੁੰਦਾ ਮੁਰਗਾ ਵਢਵਾਓਂਵਾ
ਲੈਂਦੇ ਆਵਦੀਆਂ ਕਵਿਤਾਵਾਂ ਦਾ ਜੁਗਾੜ ਕਰਨ ਖਾਤਰ।
💣 ਉਂਝ ਗੋਲੀਆਂ ਚਲੀਆਂ ਜਾਂ ਸਿਰ ਵਿੱਚ ਫੋੜਿਆਂ, ਜਾਂ ਸਿਰ
ਦੁਖਦਿਆਂ ਦੇ ਬਹਾਨੇ ਮੁੰਡੀਆਂ ਕਟਾਉਣ ਵਾਲਿਆਂ ਲਈ ਸੁਨਹਿਰੀ ਮੌਕਾ ਕਿ ਸਿੱਧੇ ਹੋ ਕੇ ਹੀ
ਲੁਹਾ ਛੱਡੋ ਘੱਟੋ ਘੱਟ ਨਵੀਆਂ ਪਿਰਤਾਂ ਦੇ ਖਾਤੇ ਤਾਂ ਗਿਣੇ ਜਾਣਗੇ ਯਾਣੀ ਇਨਕਲਾਬੀ ਸ਼ਹੀਦ।
☝️ ਪਰ ਇਹ ਨਾ ਭੁਲਣਾ ਕਿ ਸਾਡਾ
ਦਿਨ ਚੜਨੋ ਕੋਈ ਦੁਨੀਆਂ ਦੀ ਤਾਕਤ ਰੋਕ ਨਹੀਂ ਸਕਦੀ, ਚਾਹੇ ਤੁਸੀਂ ਆਵਦੇ ਸਾਰੇ ਮੁਰਗੇ
ਕਿਓਂ ਨਾ ਵੱਢ ਸੁੱਟੋ।