🐦ਬਾਬੇ
ਤੋਤੇ ਕਿਆਂ ਦਾ ਵੈਰੋਵਾਲ ਕਵੀ ਵਰਗਾ ਪਾਲਤੂ ਢਾਡੀ ਕੋਈ ਵਾਰ ਇਓਂ ਗਾਇਆ ਕਰੂ...
❗"ਬਾਬਾ ਜੀ ਦੇ ਦਿੱਤੇ ਵਿਗਿਆਨ ਨੇ ਖਾਧਾ ਉਬਾਲਾ, ਫੜਕੇ ਡੌਲੇ,
ਅੱਖਾਂ ਹੋਈਆਂ ਲਾਲ, ਭਰਵੱਟੇ ਗਏ ਕੱਸੇ ਤੇ ਕੱਛ ਵਿਚੋਂ ਕੈਂਚੀ ਹੇਅਅਅ ਇਓਂ ਕੱਢੀ।"❗
⚠️ ਕਹਿੰਦੇ ਹੁਣ ਨਾਈ ਦੀ ਲੋੜ ਨਹੀਂ,
ਬਾਬੇ ਤੋਤੇ ਕਿਆਂ ਘਰੇ ਬਿਊਟੀ ਪਾਰਲਰ ਖੋਹਲ ਲੈਣੇ ਅਤੇ ਮੁਫਤੇ ਗੋਲਗੱਪੇ ਚੱਬਣ
ਤਰ੍ਹਾਂ ਬਾਬੇ ਨਾਲੇ ਮਸ਼ਹੂਰੀ ਕਰਿਆ ਕਰਨਗੇ ਨਾਲੇ ਮੂੰਹ ਉਪਰ ਮੁਫਤੇ ਵਿੱਚ ਸੁਰਖੀਆਂ
ਲਵਾਇਆ ਕਰਨਗੇ।
⛔ ਉਂਝ ਕਾਮਰੇਡਾਂ ਦੇ ਘਰੀਂ ਦੀਵੇ ਕਿ ਜਿਹੜੇ ਇਨਕਲਾਬ ਵਾਲਾ ਗਿੱਲਾ
ਪੀਹਣ ਓਹ ਕੱਦ ਦੇ ਪਾ ਕੇ ਸਿੱਖਾਂ ਮਗਰ ਵਾਹੋਦਾਹੀ ਹੋਏ ਸਨ, ਤੋਤੇ ਕਿਆਂ ਦੀ ਕੈਂਚੀ ਨੇ
ਓਹ ਇਨਕਲਾਬ ਦਿਨਾ ਵਿੱਚ ਹੀ ਕਰ ਮਾਰਿਆ।
☝️ ਪਹਿਲਾਂ ਮਿਰਜੇ ਕਿਆਂ ਅਪਣਾ ਮੇਮਣਾ
ਮੁੰਨਿਆਂ, ਫਿਰ ਜਰਮਨ ਵਾਲੇ ਦੇ ਡੌਲੇ ਫੜਕੇ, ਫਿਰ ਆਹਾ ਹੁਣ ਵਾਲਾ ਬਕਰਾ ਜਿਹੜਾ ਖੁਦ ਹੀ
ਕੈਂਚੀਓਂ ਕੈਂਚੀ ਹੋਇਆ ਪਿਆ ਸੀ।
♨️ ਬੱਦਲਾਂ ਦਾ ਮੁਹਾਣ ਦਸਦਾ ਕਿ ਕਿਸੇ
ਦਿਨ "ਬੀੜੀਆਂ" 🚬 ਦੀ ਬਾਰਸ਼ ਵੀ ਹੋਵੇਗੀ, ਕਿਉਂਕਿ ਇਨਕਲਾਬ ਦਾ ਆਖਰੀ ਡੰਡਾ ਹਾਲੇ
ਬਾਬੇ ਤੋਤੇ ਕੇ ਨਹੀਂ ਚੜ ਪਾਏ। ਇਨਕਲਾਬੀ ਹਾਲੇ ਪੂਰੇ ਖੁਸ਼ ਨਹੀਂ ਤੋਤੇ ਕਿਆਂ ਤੋਂ। ਉਂਝ
ਇਹ ਇਨਕਲਾਬ ਦੇ ਆਖਰੀ ਡੰਡੇ ਨੂੰ ਹੱਥ ਪਾਓਂਣ ਦੇ ਨੇੜੇ ਤੇੜੇ ਈ ਨੇ ਬਅਸ ਸ਼ੇਰ ਬਣਕੇ ਇਕ
ਬੀੜੀਆਂ ਵਾਲੀ ਬੜਕ ਵੀ ਮਾਰ ਈ ਛੱਡੋ, ਕੰਮ ਅਧੂਰਾ ਥੋੜੋਂ ਛਡਣਾ ਹੁੰਦਾ।
💣 ਅੰਗਰੇਜੀ ਕਹਾਵਤ ਹੈ ਕਿ
"ਜੇ ਸ਼ਾਤੀਂ ਚਾਹੁੰਦੇ ਤਾਂ ਅਪਣਾ ਬਰੂਦ ਕਦੇ ਗਿੱਲਾ ਨਾ ਹੋਣ ਦਿਓ।" If You Want
Peace, Keep Your Powder Dry.
📚 ਗਿਆਨ ਵੀ ਓਨਾ ਚਿਰ ਜਿੰਨਾ ਚਿਰ ਜੁੱਤੜ ਕਾਇਮ, ਨਹੀਂ ਤਾਂ ਬਾਹਲੇ
ਗਿਆਨ ਵਾਲੇ ਤਾਂ ਵਿਚਾਰੇ ਅਪਣੀ ਪੱਗ ਖੁਦ ਹੀ ਲਾਹ ਕੇ ਹੱਥ ਫੜ ਲੈਂਦੇ ਕਿ ਚਲੋ ਤੁਸੀਂ ਵੀ
ਲਾਹੁਣੀ ਓ ਈ ਸੀ। ਗਿਆਨ ਦੀ ਬਾਹਲੀ ਖੰਡ ਖਾ ਖਾ ਸ਼ੂਗਰ ਕਰਾ ਕੇ ਬਹਿ ਗਈ ਕੌਮ ਮੇਰੀ।
⚔ ਅਬਦਾਲੀਆਂ ਨੂੰ ਵਾਹਣੇ ਪਾਓਂਣ ਵਾਲੇ ਪੰਡਾਂ ਨਾ ਸੀ ਲੱਦੀ ਫਿਰਦੇ
ਗਿਆਨ ਦੀਆਂ। ਓਨਾ ਦੇ ਗਿਆਨ ਦਾ ਆਖਰੀ ਡੰਡਾ ਇੱਕੋ ਸੀ ਕਿ ਗੁਰੂ ਬਾਜਾਂ ਵਾਲਾ ਸਾਡੇ ਨਾਲ
ਏ, ਆ ਮੌਤੇ ਨਿਕਲ ਬਾਹਰ ਵੇਖ ਹੱਥ ਸਿੰਘਾਂ ਦੇ।
🐦ਬਾਬੇ ਤੋਤੇ ਦੇ ਚੇਲੇ ਜਾਪਦਾ ਇਸ ਦੀ ਬਲੀ ਚਾਹੜਕੇ ਰਹਿਣਗੇ ਜਿਹੜੇ
ਕੈਂਚੀਆਂ ਦਾ ਰਾਹੇ ਪੈ ਗਏ ਹੋਏ ਨੇ। ਅਜਿਹੇ ਲੰਡਰ ਬੰਦਿਆਂ ਦੇ ਇਨੇ ਵਧੇ ਹੌਸਲਿਆਂ ਤੋਂ
ਜਾਪਦਾ ਕਿ ਕੌਮ ਮੇਰੀ ਸੱਚ ਹੀ ਬਰੂਦ ਆਪਣਾ ਗਿੱਲਾ ਕਰ ਬੈਠੀ ਹੋਈ। ਇਹ ਅੱਤ ਹੈ। ☣️⛔