ਕਹਾਣੀ
ਹੈ ਕਿ ਜੰਗਲ ਵਿੱਚ ਸ਼ੇਰ ਦੇ ਵਡੇ ਮੁੰਡੇ ਨੇ ਜਦ ਪਹਿਲੀ ਵਾਰ ਖੁਦ ਸੂਰ ਦਾ ਸ਼ਿਕਾਰ
ਕੀਤਾ ਤਾਂ ਇਸ ਕਾਮਯਾਬੀ ਦੀ ਖੁਸ਼ੀ ਵਿੱਚ ਸ਼ੇਰ ਨੇ ਇਕ ਵੱਡਾ ਜਸ਼ਨ ਅਯੋਜਿਤ ਕੀਤਾ ਜੰਗਲ
ਵਿੱਚ। ਖੁਸ਼ੀ ਮਨਾਈ , ਡੀ ਜੇ ਵਜੇ ਅਤੇ ਭੰਗੜੇ ਪਾਏ। ਪਰ ਹੈਰਾਨੀ ਕਿ ਇਸ ਜਿਤ ਜਸ਼ਨ ਵਿੱਚ
ਸਭ ਓਹ ਜਾਨਵਰ ਵੀ ਸ਼ਾਮਲ ਸਨ ਜੀਨਾ ਦੇ ਬਾਪ ਦਾਦੇ ਸ਼ੇਰ ਦੇ ਦੰਦਾਂ ਹੇਠ ਕੁਤਰੇ ਜਾ ਚੁਕੇ
ਸਨ ਅਤੇ ਓਹ ਵੀ ਜਿਹੜੇ ਖਾਧੇ ਜਾਣ ਲਈ ਹਾਲੇ ਜਵਾਨ ਹੋ ਰਹੇ ਸਨ ਯਾਣੀ ਸ਼ੇਰ ਦਾ ਅਗਲਾ
ਸ਼ਿਕਾਰ ਸਨ ਪਰ ਜੰਗਲ ਇਸ ਗਲੋਂ ਬੇਖਬਰ ਜਸ਼ਨਾ ਵਿੱਚ ਸ਼ਾਮਲ ਸੀ ਬਿਨਾ ਇਹ ਜਾਣੇ ਕਿ ਜਸ਼ਨ
ਕਾਹਦੇ ਨੇ।
ਗੁਲਾਮ ਦਾ ਜਸ਼ਨ ਇਵੇਂ ਕੁ ਦਾ ਹੁੰਦਾ ਜਿਵੇਂ ਘਰ ਦਾ ਨੌਕਰ
ਮਾਲਕ ਦੇ ਮੁੰਡੇ ਦੇ ਵਿਆਹ ਵਿੱਚ ਨੱਚ ਨੱਚ ਸ਼ੈਦਾਈ ਹੋ ਰਿਹਾ ਹੋਵੇ ਤਾਂ ਮਾਲਕ ਆ
ਕੇ ਕਹੇ ਤੇਰੀਆਂ ਤੋੜਾਂ ਲੱਤਾਂ ਪ੍ਰਾਹੁਣੇ ਤੇਰੇ ਪਿਓ ਨੇ ਭੁਗਤਾਉਣੇ?
ਕੋਈ ਚਿਰ ਦੀ ਗਲ ਹੈ ਇੰਡੀਆ ਕ੍ਰਿਕਟ ਦਾ
ਕੱਪ ਜਿਤਿਆ ਸੀ ਤਾਂ ਪੰਜਾਬ ਵਾਲਿਆਂ ਟਰੰਟੋ ਦੀਆਂ ਸੜਕਾਂ ਤੇ ਕਿਤੇ ਖਰੂਦ ਕੀਤਾ।
ਕਾਰਾਂ ਤੇ ਤਿਰੰਗੇ ਗਡੀ ਫਿਰਨ ਬਿਨਾ ਇਹ ਜਾਣੇ ਕਿ ਇਸ ਜੰਗਲ ਦੇ ਜਸ਼ਨ ਵਿੱਚ ਅਸੀਂ ਖੁਦ ਹੀ
ਤਾਂ ਖਾਧੇ ਜਾਣ ਵਾਲੇ ਜੀਵ ਹਾਂ ਅਤੇ ਇਸੇ ਝੰਡੇ ਦੀ ਅਗਵਾਈ ਹੇਠ ਟੈਂਕ ਅਤੇ ਤੋਪਾਂ ਹਾਲੇ
ਕਲ ਦਨ-ਦਨਾਓਂਦੀਆਂ ਸਾਡੇ ਵਡਿਆਂ ਦੀਆਂ ਲਾਸ਼ਾਂ ਨੂੰ ਕੁਚਲ ਕੇ ਲੰਘਦੀਆਂ ਰਹੀਆਂ ਹਨ।
ਕਹਿੰਦੇ, ਮੁਲ ਤਾਂ ਤਾਰਨਾ ਪੈਂਦਾ
ਉੱਚੀਆਂ ਧੌਲਾ ਦਾ, ਬੇਗੈਰਤ ਦਾ ਨੀਵੀਂ ਪਾ ਕੇ ਸਰ ਜਾਂਦਾ ਹੈ।
ਬੇਗੈਰਤ ਤਾਂ ਚੋਲਾ, ਪੱਗ, ਪਰਨਾ ਪਾ ਕੇ ਵੀ ਦਸ ਜਾਂਦਾ ਹੈ ਕਿ
ਤਿਰੰਗਾ ਇਓਂ ਵੀ ਬਣ ਜਾਂਦਾ ਪੰਗਾ ਤਾਂ ਧੌਣ ਉਚੀ ਹੋਣ ਸਮੇ ਪੈਂਦਾ। ਤੋਪਾਂ ਦੇ
ਮੂੰਹ ਤਾਂ ਉਚੀ ਧੌਣ ਲਈ ਖੋਲ੍ਹਣੇ ਪੈਂਦੇ।
ਸਵਾ ਅਰਬ ਦੀ ਭੀੜ ਵਾਲੇ ਮੁਲਖ ਨੇ ਓਲੰਪਿਕ ਵਿੱਚ ਰੋ ਧੋ ਕੇ
ਕੁਝ ਇਕ ਮੈਡਲ ਲੈ ਲਏ ਪਰ ਜੰਗਲ ਦੀ ਜਿਤ ਦੇ ਜਸ਼ਨਾ ਵਿੱਚ ਓਹ ਲੋਕ ਵੀ ਸ਼ਾਮਲ ਜੀਹਨਾ
ਦੇ ਦਰਵਾਜਿਆਂ ਅਗੇ ਹਾਲੇ ਕਲ ਤਾਂਡਵ ਨਾਚ ਕੀਤਾ ਗਿਆ ਕਿਓਂਕਿ ਹਾਰਨ ਵਾਲੀ ਸ਼ੂਦਰਾਂ ਦੀ
ਕੁੜੀ ਸੀ ਅਤੇ ਇਨਾ ਜਸ਼ਨਾ ਵਿੱਚ ਓਹ ਗੁਲਾਮ ਵੀ ਵਧ ਚੜ ਕੇ ਹਿੱਸੇਦਾਰ ਹੋਏ ਜਿਹੜੇ ਹਾਲੇ
ਕਲ 84 ਦੇ ਕੀਰਨੇ ਪਾ ਰਹੇ ਸਨ ਅਤੇ ਓਨਾ ਦੇ ਬਾਪ ਦਾਦਿਆਂ ਦੀਆਂ ਲਾਸ਼ਾਂ ਕੁਤਿਆਂ ਦੇ ਖਾਣ
ਲਈ ਛਡ ਦਿਤੀਆਂ ਗਈਆਂ ਸਨ।
ਗੁਲਾਮ ਦੇ ਜਸ਼ਨਾਂ ਦਾ ਕੋਈ ਅਰਥ ਤਾਂ ਨਹੀ ਰਹਿ ਜਾਂਦਾ ਕਿਓਂਕਿ ਓਹਨਾ ਜਸ਼ਨਾ ਤਕ ਪਹੁੰਚਣ
ਲਈ ਓਨਾ ਦੇ ਹੀ ਵਡੇਰਿਆਂ ਦੀਆਂ ਲਾਸ਼ਾਂ ਨੂੰ ਪੌੜੀਆਂ ਤਰਾਂ ਇਸਤੇਮਾਲ ਕੀਤਾ ਗਿਆ ਹੁੰਦਾ
ਹੈ।
ਪਹਿਲਾ ਸ਼ਿਕਾਰ ਕਰਨ ਵਾਲਾ ਸ਼ੇਰ ਦਾ ਕਾਕਾ ਇਨਾ ਜਸ਼ਨਾ ਤਕ ਪਹੁੰਚਿਆ ਹੀ ਭੰਗੜੇ ਪਾਓਂਣ
ਵਾਲਿਆਂ ਦੇ ਵਡੇਰਿਆਂ ਦੀਆਂ ਬੋਟੀਆਂ ਖਾ ਕੇ ਅਤੇ ਓਨਾ ਦਾ ਮਾਸ ਨੋਚ ਕੇ ਸੀ।
ਸਾਰਾ ਜੰਗਲ ਨਚ ਨਚ ਕੇ ਚਾਹੇ ਸ਼ੈਦਾਈ ਹੋ ਜਾਏ ਪਰ ਕਿਆ ਜਸ਼ਨਾਂ
ਵਾਲਿਆਂ ਦੀਆਂ ਬੋਟੀਆਂ ਬਚ ਸਕਣਗੀਆਂ? ਪੰਜਾਬ ਓਲੰਪਿਕ ਦੇ ਚਾਹੇ ਸਾਰੇ ਮੈਡਲ ਖੋਹ ਲਿਆਵੇ
ਪਰ ਰਹੂ ਓਹ ਖਾਲਿਸਤਾਨੀ ਯਾਣੀ ਟੈਰੋਰਿਸਟ ਹੀ। ਦਲਿਤ ਭਵੇਂ ਸਿਲਵਰ ਤਾਬਾਂ ਸੋਨਾ ਜੋ ਮਰਜੀ
ਚੁਕ ਲਿਆਵੇ ਪਰ ਰਹੂ ਓਹ ਸ਼ੂਦਰ ਹੀ।
300 ਬੰਦਾ ਹਾਲੇ ਕਲ ਮਾਰਿਆ ਸੜਕਾਂ 'ਤੇ ਬੈਠਾ ਅਤੇ ਸਾਲ ਦੇ
ਕਰੀਬਨ ਸੜਕਾਂ ਦੇ ਰੁਲਦਿਆਂ ਹੋ ਗਿਆ ਕਿਸਾਨਾ ਨੂੰ ਓਨਾ ਦਾ ਕੋਈ ਦੁਖ ਨਾ?
ਖਲੀਲ ਜਿਬਰਾਨ ਦੀ ਮਲਕਾ ਦੀ ਬਿੱਲੀ ਠੀਕ ਕਹਿ ਰਹੀ ਸੀ ਪਖਾ ਝਲਦੇ ਗੁਲਾਮਾ ਨੂੰ ਕਿ ਤੁਸੀਂ
ਪੈਦਾ ਹੀ ਪਖਾ ਝਲਣ ਲਈ ਹੋਏ ਹੋਂ ਅਤੇ ਝਲਦੇ ਜਾਓ, ਝਲਦੇ ਜਾਓ ਪਖਾ ਅਤੇ ਉਸ ਅਗ ਨੂੰ ਹੋਰ
ਹਵਾ ਦਿਓ ਜਿਹੜੀ ਤੁਹਾਨੂੰ ਸਾੜ ਕੇ ਸਵਾਹ ਕਰ ਦਏਗੀ।