Share on Facebook

Main News Page

ਲੋਕ ਨਾਇਕ ਕਦੇ ਨਹੀਂ ਮਰਦੇ
-: ਗੁਰਦੇਵ ਸਿੰਘ ਸੱਧੇਵਾਲੀਆ
 24.07.2021
#KhalsaNews #GurdevSingh #Sadhewalia #RulduSingh #Kissaan

ਇਹ ਗਲ ਰੁਲਦੂ ਸਿਓਂ ਦੀ ਬਿਆਨਬਾਜੀ ਤੋਂ ਬਾਅਦ ਵਾਲੀ ਹੋਈ ਦੁਰ ਲਾਹਨਤ ਤੋਂ ਸਾਬਤ ਹੁੰਦੀ।

ਬਾਬਾ ਜਰਨੈਲ ਸਿੰਘ ਦੇ ਨਾਂ 'ਤੇ ਪੰਜਾਬ ਦਾ ਭੜਕ ਉਠਣਾ ਦਸਦਾ ਕਿ ਪੰਜਾਬ ਅੰਦਰ ਬਗਾਵਤ ਦੇ ਬੀਜ ਮਰੇ ਨਹੀਂ ਅਤੇ ਓਹ ਜਰਨੈਲ ਸਿੱਖ ਹਿਰਦਿਆਂ ਵਿੱਚ ਜਿਓਂਦਾ ਹੈ।

ਉਂਝ ਇਕ ਗਲੇ ਰੁਲਦੂ ਸਿਓਂ ਨੇ ਚੰਗਾ ਕੀਤਾ ਕਿ ਕਾਮਰੇਡਾਂ ਵਾਲੀ ਸਾਰੀ ਅੰਦਰਲੀ ਜਹਿਰ ਦੀ ਉਲਟੀ ਦੋ ਚਾਰ ਲਫਜਾਂ ਵਿਚ ਹੀ ਕਰ ਮਾਰੀ ਅਤੇ ਦਸ ਦਿਤਾ ਕਿ ਸਿੱਖਾਂ ਨਾਲ ਸਾਡਾ ਵੈਰ ਪੰਡੀਏ ਤਰਾਂ ਪੰਜ ਸਦੀਆਂ ਵਰਗਾ ਹੀ ਹੈ ਨਹੀਂ ਤਾਂ ਉਮਰ ਵਿਹਾ ਚੁਕਾ ਬੰਦਾ ਇਨਾ ਮੂਰਖ ਤਾਂ ਹੋ ਨਹੀਂ ਸਕਦਾ ਕਿ ਪਤਾ ਨਾ ਹੋਵੇ ਕਿਹੜੇ ਸਮੇਂ ਕਿਹੜੇ ਗਲ ਕਰਨੀ ਕਿਹੜੀ ਨਹੀਂ।

ਰੁਲਦੂ ਸਿਓਂ ਦੀ ਇਸ ਤਾਜ਼ਾ ਅੱਗ ਨੇ ਓਨਾ ਨਵੇਂ ਬਣੇ ਇਨਕਲਾਬੀਆਂ ਦੇ ਹਿਰਦੇ ਵੀ ਸ਼ਾਂਤ ਕਰ ਦਿਤੇ ਜਿਹੜੇ ਟਾਊਟ ਕਾਮਰੇਡਾਂ ਦੀ ਪੂਛ ਫੜਕੇ ਇਨਕਲਾਬ ਦੀ ਵੈਤਰਨੀ ਪਾਰ ਕਰਨਾ ਚਾਹ ਰਹੇ ਸਨ।

ਦੋ ਭਿੜਦੇ ਸਾਨਾਂ ਵਿੱਚ ਇਹ ਤੀਜੀ ਧਿਰ ਯਾਣੀ ਕਾਮਰੇਡਾਂ ਦਾ ਹਰ ਵੇਲੇ ਸਿੱਖਾਂ ਮਗਰ ਸਿੰਗਾਂ ਨੂੰ ਤੇਲ ਲਾਈ ਫਿਰਨਾ ਸਮਝ ਨਹੀਂ ਆਇਆ।

ਇਹ ਗਲ ਤਾਂ ਸਾਫ ਹੋ ਗਈ ਕਿ ਬਹੁਤ ਜਿਆਦਾ ਕਿਤਾਬਾਂ ਪੜਨ ਦਾ ਅਕਲ ਨਾਲ ਕੋਈ ਸਬੰਧ ਨਾ, ਨਹੀਂ ਤਾਂ ਕਾਮਰੇਡਾਂ ਨੂੰ ਅਕਲ ਆ ਜਾਣੀ ਚਾਹੀਦੀ ਸੀ ਕਿ ਸਿੱਖਾਂ ਦੀ ਲੜਾਈ ਤਾਂ ਹਕੂਮਤ ਨਾਲ ਹੈ ਅਸੀਂ ਬਿਨਾ ਵਜਾਹ ਪੂਛਾਂ ਨੂੰ ਮਰੋੜਾ ਕਿਓਂ ਦਈ ਫਿਰ ਰਹੇ ਹਾਂ ਯਾਣੀ ਲੜਾਈ ਖੁਦ ਦੇ ਗਲ ਕਿਓਂ ਪਾ ਰਹੇ ਹਾਂ। ਅਸੀਂ ਕਦ ਕਿਹਾ ਤੁਸੀਂ ਸਾਡੇ ਵਰਦੀਆਂ ਡਾਂਗਾਂ ਦਾ ਹਿੱਸਾ ਬਣੋ ਨਾ ਸਾਨੂੰ ਮਦਦ ਦੀ ਲੋੜ ਹੈ, ਪਰ ਘੱਟੋ ਘੱਟ ਜਖਮਾਂ 'ਤੇ ਲੂਣ ਪਾਉਣ ਤੋਂ ਤਾਂ ਗੁਰੇਜ ਕਰੋ।

ਸਿੱਖ ਤਾਂ ਸਹੇ ਤਰਾਂ ਅਪਣੀ ਖਲ ਬਚਾਉਣ ਦੇ ਗੇੜ ਵਿੱਚ ਹਨ ਪਰ ਕਾਮਰੇਡਾਂ ਨੂੰ ਜਾਪ ਰਿਹਾ ਜਿਵੇਂ ਇਨਕਲਾਬ ਦੇ ਬਕਰੇ ਵਾਲਾ ਪਤੀਲਾ ਸਿੱਖਾਂ ਹੀ ਖਾਲੀ ਕਰ ਮਾਰਿਆ।

ਰੁਲਦੂ ਸਿਓਂ ਦੇ ਮੂੰਹੋਂ ਨਿਕਲੀ ਗਲ ਕਾਮਰੇਡਾਂ ਅੰਦਰ ਸਿੱਖਾਂ ਪ੍ਰਤੀ ਉਬਲ ਰਹੇ ਲਾਵੇ ਦਾ ਇਕ ਪ੍ਰਤੀਕ ਮਾਤਰ ਹੈ ਜਿਹੜਾ ਅੰਦਰ ਪਲ ਰਹੀ ਦੁਸ਼ਮਣੀ ਨੂੰ ਕਦੇ ਰੁਲਦੂ ਬਣਕੇ ਬਾਹਰ ਕਢਦਾ ਕਦੇ ਸਤਪਾਲ ਡਾਂਗ ਜਾਂ ਅਨੰਦ ਬਣਕੇ ਜਰਵਾਣਿਆਂ ਨਾਲ ਜਾ ਖੜਦਾ ਅਤੇ ਕਦੇ ਪੁਲਿਸ ਦੇ ਟਾਊਟ ਬਣਕੇ ਬਦੂੰਕਾਂ ਲੈ ਕੇ ਰੋਹੀਆਂ ਨਹਿਰਾਂ 'ਤੇ ਖੜੋਤਾ ਦਿਸਦਾ।

ਹੁਣ ਰੁਲਦੂ ਸਿਓਂ ਜੋ ਮਰਜੀ ਕਹੀ ਜਾਏ ਬਾਬੇ ਜਰਨੈਲ ਸਿੰਘ ਬਾਰੇ, ਪਰ ਬੋਲਾਂ ਦੇ ਨਿਕਲੇ ਤੀਰ ਕਦ ਮੁੜਦੇ ਸੀਨਾ ਛੇਕ ਕਰੇ ਬਿਨਾ। ਬਾਕੀ ਦੇ ਕਾਮਰੇਡਾਂ ਦੇ ਇਨਕਲਾਬ ਦੀਆਂ ਕਬਰਾਂ ਵਿੱਚ ਵੀ ਚੁੱਪ ਹੀ ਵਰਤੀ ਰਹੀ ਕਿ ਅਜਿਹੇ ਮੌਕੇ ਇਸ ਬੰਦੇ ਨੂੰ ਸਿਖ ਜਰਨੈਲਾਂ ਬਾਰੇ ਬੰਦਿਆਂ ਤਰਾਂ ਬੋਲਣ ਦੀ ਅਕਲ ਵਰਤਣੀ ਚਾਹੀਦੀ ਸੀ।

<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top