 ਚਾਰ 
		ਕੁ ਮਹੀਨੇ ਪਹਿਲਾਂ ਨਿਆਣੇ ਕਤੂਰਾ ਇਕ ਹੋਰ ਚੁੱਕ ਲਿਆਏ ਜਦ ਕਿ ਇਕ ਪਹਿਲਾਂ ਹੀ ਸੀ। ਜਦ 
		ਪੁਛਿਆ ਕਿ ਆਹਾ ਹੋਰ ਕਤੀੜ ਕੀ ਕਰਨੀ ਸੀ ਤਾਂ ਕਹਿੰਦੇ ਨਸਲ ਬੜੀ ਵਧੀਆ ਸਿਧਾ ਲਤੀਂ ਪੈਂਦਾ।
ਚਾਰ 
		ਕੁ ਮਹੀਨੇ ਪਹਿਲਾਂ ਨਿਆਣੇ ਕਤੂਰਾ ਇਕ ਹੋਰ ਚੁੱਕ ਲਿਆਏ ਜਦ ਕਿ ਇਕ ਪਹਿਲਾਂ ਹੀ ਸੀ। ਜਦ 
		ਪੁਛਿਆ ਕਿ ਆਹਾ ਹੋਰ ਕਤੀੜ ਕੀ ਕਰਨੀ ਸੀ ਤਾਂ ਕਹਿੰਦੇ ਨਸਲ ਬੜੀ ਵਧੀਆ ਸਿਧਾ ਲਤੀਂ ਪੈਂਦਾ।
		ਕੁਝ ਚਿਰ ਬਾਅਦ ਵੱਡਾ ਮੁੰਡਾ ਮੇਰਾ ਪੁਛਦਾ ਕਿ ਪਾਪਾ ਇਹ ਭੌਕਦਾਂ 
		ਕਿਓਂ ਨਹੀਂ, ਲਾਗੋਂ ਛੋਟਾ ਕਹਿੰਦਾ ਇਨ ਓਦੋਂ ਭੌਂਕਣਾ ਸ਼ੁਰੂ ਕਰਨਾ ਜਦ ਲੱਤ ਚੁੱਕ ਕੇ 
		ਮੂਤਣ ਲਗ ਗਿਆ ਯਾਣੀ ਥੋੜਾ ਵਡਾ ਹੋ ਕੇ। 
		ਓਹੀ ਗਲ ਹੋਈ ਜਦ ਓਹ ਹੁਣ ਪੰਜ ਕੁ ਮਹੀਨੇ ਦਾ ਹੋਇਆ ਤਾਂ ਦੋਨੋਂ 
		ਕੰਮ ਇਕਠੇ ਕਰਨ ਲਗ ਗਿਆ ਯਾਣੀ ਭੌਂਕਣਾਂ ਅਤੇ ਲੱਤ ਚੁੱਕਣੀ। ਹੁਣ ਓਹ ਐਸਾ ਭੌਂਕਣ ਲਗਿਆ 
		ਕਿ ਚਾਅ ਚਾਅ ਵਿਚ ਜੁਬਾਨ ਹੀ ਮੂੰਹ ਨਹੀਂ ਪਾਓਂਦਾ ਤੇ ਲਤ ਚੁਕਣ ਦਾ ਸ਼ੌਕ ਓਹ ਐਨ ਸਾਡੀ 
		ਕਿਸੇ ਗਡੀ ਤੇ ਆ ਕੇ ਪੂਰਾ ਕਰਦਾ। 
		ਸਾਨੂੰ ਹੁੰਦਾ ਕਿ ਕੁੱਤਾ ਭਓਂਕਿਆ ਬਾਹਰ ਕੋਈ ਆਇਆ ਨਾ ਹੋਵੇ ਪਰ ਓਹ ਤਾਂ ਹਵਾ ਨੂੰ ਈ 
		ਭਾਓਂਕੀ ਜਾਂਦਾ। ਕਦੇ ਖਿਝ ਤਾਂ ਚੜਦੀ ਪਰ ਫਿਰ ਸੋਚੀਦਾ ਕੋਈ ਨਾ ਬਾਬੇ ਤੋਤੇ ਕਿਆ ਤਰਾਂ 
		ਨਵੇਂ ਨਵੇਂ ਸਿਰ ਨੂੰ ਚੜੇ ਗਿਆਨ ਤਰਾਂ ਨਵਾਂ ਨਵਾਂ ਭਓਂਕਣ ਲਗਾ ਇਕ ਵਾਰੀ ਤਾਂ ਰੀਝ ਲਾਹਕੇ 
		ਹੀ ਹਟੂ।
		ਬਾਬੇ ਤੋਤੇ ਕਿਆਂ ਦੀਆਂ ਲਤਾਂ ਚੁੱਕ 
		ਚੁੱਕ ਭਰੀਆਂ ਕੰਧਾਂ ਅਤੇ ਗਿਆਨ ਦੀ ਭਊ ਭਊ ਦੇਖ ਗੁੱਸਾ ਕਰਨ ਦੀ ਲੋੜ ਨਹੀਂ ਹਾਲੇ 
		ਨਵੀਂ ਨਵੀਂ ਲੱਤ ਅਤੇ ਜੁਬਾਨ ਆਈ ਹੈ ਰੌਲਾ ਤਾਂ ਪਵੇਗਾ ਹੀ ਕਿ ਗਲਾਂ ਪੁਰਾਣੀਆਂ ਹੋ ਗਈਆਂ। 
		ਸਮਾਂ ਬਦਲ ਗਿਆ, ਜੁਗ ਪੁਰਾਣਾ ਸੀ ਓਹ ਜਦ ਗੁਰੂ ਗ੍ਰੰਥ ਸਹਿਬ ਲਿਖਿਆ ਸੀ ਅਤੇ ਪ੍ਰਤੀਸ਼ਤ 
		ਕਢਣੇ ਹੀ ਕਿ ਕਿੰਨਾ ਗਲਤ ਤੇ ਕਿੰਨਾ ਠੀਕ। ਕਿੰਨੇ ਫੀਸਦੀ 
		ਗੁਰਬਾਣੀ ਝੂਠੀ ਤੇ ਕਿੰਨੇ ਸੱਚੀ। 
		ਚੂਹੇ ਦੇ ਸੁੰਢ ਦੀ ਗੰਡੀ ਲਭਣ ਤਰਾਂ ਇਨਾ ਗਰੀਬਾਂ ਨੂੰ ਇਕੋ ਲਫਜ 
		ਲਭਿਆ ਪੁਜਾਰੀ। ਨਾ ਇਨਾ ਨੂੰ ਕਸਾਈ ਰਾਜੇ ਦਿਸਦੇ, ਨਾ ਜਰਵਾਣੇ ਹਾਕਮ। ਨਾ ਜੁਲਮਾਂ ਦੀ ਚਕੀ 
		ਪਿਸ ਰਹੇ ਗਰੀਬ ਦਿਸਦੇ, ਨਾ ਗੋਲੀਆਂ ਨਾਲ ਭੁੰਨੀ ਜਾ ਰਹੀ ਜਵਾਨੀ। ਪੂਰਾਂ ਦੇ ਪੂਰ ਖੱਪ 
		ਗਏ ਚਿਟਿਆਂ ਵਿਚ ਪੰਜਾਬ ਦੇ ਨਾ ਇਨਾ ਨੂੰ ਓਹ ਦਿਸੇ। ਪੁਜਾਰੀ ਦੀ ਪੂਛ ਫੜਕੇ ਗਿਆਨ ਦੀ 
		ਵੈਤਰਨੀ ਪਾਰ ਕਰਨ ਵਾਲੇ ਗਰੀਬ ਗਿਆਨੀ ਪਤਾ ਨਹੀਂ ਕਦੇ ਅਪਣੀ ਇਸ ਗੁਰਬਤ ਵਿਚੋਂ ਬਾਹਰ 
		ਆਓਂਣਗੇ ਵੀ ਜਾਂ ਨਹੀਂ ਉਲਟਾ ਯੂਨੀਵਰਸਲ ਸੱਚ ਨੂੰ ਫੀਤਾ ਫੜਕੇ ਮਿਣਨ ਤੁਰ ਪਏ ਕਿ ਕਿੰਨਾ 
		ਸਚ ਕਿੰਨਾ ਝੂਠ। 
		ਪਰ ਇਹ ਵੀ ਕਿਹੜੀ ਨਵੀਂ ਗਲ ਕਾਮਰੇਡ ਟਟੀਰੀਆਂ ਕਦ ਦੇ ਗਜ ਫੜੀ ਮਿਣ 
		ਚੁਕੇ ਹੋਏ ਕਿ ਕਿੰਨਾ ਸਚ ਕਿੰਨਾ ਝੂਠ। ਓਹੀ ਗਜ ਇਨਾਂ ਨੂੰ ਫੜਾ ਗਏ ਤੇ ਖੁਦ ਪਿਛੋਂ ਹਵੇ 
		ਦੇ ਕੇ ਇਨਾ ਦੇ ਮਿਰਜੇ ਵਢਵਾ ਕੇ ਤਮਾਸ਼ਬੀਨ ਹੋ ਬੈਠੇ। 
		ਛੋਟੇ ਕਤੂਰੇ ਦੇ ਮੁਕਾਬਲੇ ਵੱਡਾ ਕੁੱਤਾ ਸਾਡਾ ਓਦੋਂ ਈ ਭੌਕਂਦਾ ਜਦ 
		ਕੋਈ ਓਪਰਾ ਬੰਦਾ ਜਾਂ ਓਪਰੀ ਗੱਡੀ ਘਰ ਵੰਨੀ ਮੁੜਦੀ ਦਿਸਦੀ ਨਹੀਂ ਤਾਂ ਓਹ ਦੂਰੋਂ ਪਛਾਣ 
		ਜਾਂਦਾ ਕਿ ਇਥੇ ਜੋਰ ਲਾਓਂਣ ਦੀ ਲੋੜ ਨਹੀਂ ਯਾਣੀ ਸਮਝਦਾਰ ਹੈ। ਪਰ ਛੋਟਾ ਵਿੰਹਦਾ ਹੀ ਕੁਝ 
		ਨਹੀਂ ਘਰ ਦੇ ਬੰਦੇ ਦੀ ਗਡੀ ਦੇ ਵੀ ਟਾਇਰ ਪਾੜਨ ਤਕ ਜਾਂਦਾ ਜਿਵੇਂ ਬਾਬੇ ਤੋਤੇ ਕਿਆਂ ਦੇ 
		ਗਿਆਨ ਤਰਾਂ ਵਫਾਦਾਰੀ ਸਿਰ ਨੂੰ ਚੜ ਗਈ ਹੁੰਦੀ।
		ਨਵੇਂ ਕਤੂਰੇ ਦੀ ਨਸਲ ਇਓਂ ਦੀ ਕਿ ਇਸ 
		ਨੂੰ ਜੰਮਦੇ ਨੂੰ ਲੰਡਾ ਕਰ ਦਿੰਦੇ। ਮੈਂ ਨਿਆਣਿਆਂ ਨੂੰ ਜਦ ਕਿਹਾ ਕਿ ਓਏ ਆਹਾ 
		ਲੰਡਾ ਚੁਕ ਲਿਆਏ ਜੇ ਤਾਂ ਕਹਿੰਦੇ ਪਾਪਾ ਇਹ ਲੰਡਾ ਈ ਸੋਹਣਾ ਲਗਦਾ। 
		ਚੇਲਿਆਂ ਨੂੰ ਕਹਿਕੇ ਦੇਖੋ ਕਿ ਆਹਾ ਬਾਬਾ ਤੁਹਾਡਾ ਲੰਡਾ ਈ ਫਿਰੀ 
		ਜਾਂਦਾ ਤਾਂ ਓਹ ਬੜੇ ਮਾਣ ਨਾਲ ਦਸਦੇ ਕਿ ਇਹ ਨਸਲ ਲੰਡੀ ਓ ਈ ਸੋਹਣੀ ਲਗਦੀ। 
		ਬਾਬੇ ਤੋਤੇ ਦੇ ਚੇਲੇ ਉਸ ਦੀਆਂ ਸੌਦੇ 
		ਸਾਧ ਵਰਗੇ ਪੋਜ ਬਣਾਏ ਵਰਗੀਆਂ ਮੂਰਤੀਆਂ ਲਾ ਕੇ ਅਪਣੀ ਜਣੀ ਤਾਂ ਲੋਕਾਂ ਨੂੰ ਸਾੜ ਰਹੇ 
		ਹੁੰਦੇ ਕਿ ਦੁਸ਼ਮਣੋ ਸੜੋ ਪਰ ਅਜਿਹੀ ਹਾਲਤ ਵਿਚ ਹਾਲਾਤ ਇਓਂ ਦੇ ਹਾਸੋ ਹੀਣੇ ਬਣ 
		ਜਾਂਦੇ ਜਿਵੇਂ ਕਤੂਰਾ ਮੇਰਾ ਲੁੰਡੀ ਪੂਛ ਹਿਲਾਓਂਣ ਦੀ ਕਾਰਵਾਈ ਤਾਂ ਪਾਓਂਦਾ ਜਾਪ ਰਿਹਾ 
		ਹੁੰਦਾ ਪਰ ਦਿਸਦੀ ਨਾ ਹੋਣ ਕਾਰਨ ਬਾਬੇ ਤੋਤੇ ਦੇ ਉਛਲਦੇ ਚਿਮਟੀਆਂ ਤਰਾਂ ਲੁੰਡ ਦਾ ਡਾਂਸ 
		ਜਰੂਰ ਬੰਦੇ ਨੂੰ ਬਾਗੋ ਬਾਗ ਕਰ ਦਿੰਦਾ।
		ਯਾਦ ਰਹੇ ਸੱਚ ਕਦੇ ਪੁਰਾਣਾ ਨਹੀਂ ਹੁੰਦਾ 
		ਨਾ ਹੋਇਆ, ਜਿੰਨਾ ਸਚ ਓਨਾ ਸਮਿਆਂ ਵਿਚ ਨਵਾਂ ਸੀ ਓਨਾ ਈ ਅਜ, ਓਨਾ ਈ ਕਲ ਅਤੇ 
		ਪਰਸੋਂ ਵੀ ਰਹੇਗਾ। ਇਨਾ ਨਵੀਆਂ ਲਤਾਂ ਅਤੇ ਮਿਲੀਆਂ ਜੁਬਾਨਾ ਦੇ ਰੌਲੇ ਵਿੱਚ ਸੱਚ ਕਦੇ ਨਾ 
		ਮਰਿਆ ਨਾ ਮਰੇਗਾ। ਕਿ ਮਰੇਗਾ?