💚 ਸੁਣਿਆ ਵੱਢਿਆ ਟੁੱਕਿਆ
ਸਾਹਿਬਾਂ ਦਾ ਮਿਰਜ਼ਾ ਕਮਾਨ ਫੜਕੇ ਫਿਰ ਜੰਡ ਹੇਠ ਆਣ ਬੈਠਾ। ਉਧਰ
ਨਜ਼ਾਰਿਆਂ ਦੀਆਂ ਬਾਤਾਂ ਪਾਓਂਦੀ ਸਾਹਿਬਾਂ ਕਹਿ ਰਹੀ ਸੀ ਯਾਰ ਚਾਹੇ ਥੋੜੇ ਰਹਿ
ਗਏ ਪਰ ਤੂਤ ਦੇ ਮੋਛੇ ਵਰਗੇ। ਕਮਲੀਏ ਮੋਛੇ ਵਰਗੇ ਯਾਰ ਤਾਂ ਵਢ ਹੋ ਗਏ, ਪਰ ਤੂੰ
ਨਾਮ ਲੈ ਕੇ ਭੁੱਬ ਤਾਂ ਮਾਰ ਛਡਦੀ।
💘 ਇਹ ਕਿਹੋ ਜਿਹਾ ਬੇਸ਼ਰਮੀ
ਕਿਸਮ ਦਾ ਇਸ਼ਕ ਸੀ ਕਿ ਸਾਹਿਬਾਂ ਵੱਢੇ ਮਿਰਜ਼ੇ ਦਾ ਨਾਂ ਲੈ ਕੇ ਧਾਹ ਵੀ ਨਾ ਮਾਰ
ਸਕੀ ਉਲਟਾ ਭਰਾਵਾਂ ਨੂੰ ਰੋਣ ਕਰਨਾਲ ਤੁਰੀ ਫਿਰ ਰਹੀ ਸੀ। ਉਧਰ ਮਿਰਜ਼ਾ
ਵੀ ਕਿੰਨਾ ਢੀਠ ਕਿ ਛੱਡ ਕੇ ਦੌੜੀ ਸਾਹਿਬਾਂ ਲਈ ਫਿਰ ਤੋਂ 'ਸੈਡ ਸੌਂਗ ' ਗਾਉਂਣ
ਤਰਾਂ ਧੱਕੇ ਨਾਲ ਹੀ ਉਸ ਦੀਆਂ ਫੋਟੋਆਂ ਨਾਲ ਜੜ ਕੇ ਹਾਲੇ ਵੀ ਇਸ਼ਕ ਇਸ਼ਕ ਕਰੀ ਜਾ
ਰਿਹੈ। ਮਿਰਜ਼ੇ ਵਿੱਚ ਭੋਰਾ ਗੈਰਤ ਹੁੰਦੀ ਤਾਂ ਇਹੋ ਜਿਹੀ ਸਾਹਿਬਾਂ ਦੀ ਮਕਾਣ ਵੀ
ਨਾ ਜਾਂਦਾ।
🙏 ਰੱਬ ਕਿਸੇ ਦੇ ਮਾੜੇ ਦਿਨ ਨਾ ਲਿਆਵੇ, ਪਰ ਚੁਕਣ
ਵਾਲਿਆਂ ਜਾਪਦਾ ਮਿਰਜਾ ਛਡਣਾ ਨਹੀਂ। ਮਿਰਜ਼ੇ ਨੂੰ ਪਰ ਸੋਚਣਾ ਬਣਦਾ ਕਿ ਜੰਡ ਵੰਨੀ
ਤੋਰਨ ਵਾਲੇ ਮਿਰਜ਼ੇ ਦੀਆਂ ਟੁੱਟੀਆਂ ਕਾਨੀਆਂ ਚਲਾਓਂਣੀਆਂ ਤਾਂ ਕੀ ਸਨ ਇਕੱਠੀਆਂ
ਵੀ ਨਹੀਂ ਸਨ ਕਰ ਸਕੇ। ਵੱਢੇ ਟੁਕੇ ਯਾਣੀ ਖਿਲਰੇ ਮਿਰਜ਼ੇ ਤਰ੍ਹਾਂ ਕਾਨੀਆਂ ਵੀ
ਯਾਰ ਖਿਲਰੀਆਂ ਛੱਡ ਗਏ। ਮਿਰਜ਼ਾ ਚੰਗਾ ਹੋਵੇ ਤਾਂ ਪਹਿਲਾਂ ਯਾਰਾਂ ਨੂੰ ਵੱਢੇ,
ਵਿੱਚੇ ਸਾਹਿਬਾਂ ਨੂੰ।
👁️ ਨਾਨਕ ਦੀਆਂ ਫੀਲਿੰਗਾਂ
ਲੈਣ ਵਾਲੇ ਬਾਬੇ ਤੋਤੇ ਵਰਗਿਆਂ ਦੇ ਬੋਲਾਂ ਵਿੱਚ ਇਨੀ ਅਗ ਕਿਥੇ ਸੀ ਕਿ ਓਹ ਕੋਈ
ਹੋਰ ਮਿਰਜਾ ਪੈਦਾ ਕਰ ਲੈਂਦੀ। ਵੈਸੇ ਵੀ ਬਾਕੀ ਜਾਣ ਗਏ ਸਨ ਕਿ ਯਾਰ
ਵੱਢਿਆ ਪਿਆ ਹੈ, ਪਰ ਸਾਹਿਬਾਂ ਖੁਦ ਤਾਂ ਨਜ਼ਾਰਿਆਂ ਵਿੱਚ ਮਸਤ ਹੈ ਕਿਹੜਾ ਇਸ ਆਖੇ
ਲਗ ਝੁਘਾ ਚੌੜ ਕਰਵਾਏ।
💕 ਇਹ ਕਿਹੋ ਜਿਹੇ ਮਿਰਜ਼ੇ ਸਾਹਿਬਾਂ ਦੀ ਜੋੜੀ ਜਿਹੜੀ
ਇਸ਼ਕ ਨੂੰ ਦਾਗ ਲਾ ਕੇ ਵੀ ਪਿਛੇ ਉਗੇ ਰੁੱਖ ਦੀ ਛਾਂ ਮਾਣੀ ਜਾ ਰਹੀ ਹੈ।
ਨਹੀਂ?