Khalsa News homepage

 

 Share on Facebook

Main News Page

ਮਰਦ ਅਗੰਮੜਾ
-: ਗੁਰਦੇਵ ਸਿੰਘ ਸੱਧੇਵਾਲੀਆ
 14.04.2021
#GuruGobindSingh #KhalsaNews #GurdevSingh #Sadhewalia #Vaisakhi

ਦੂਜੇ ਦਾ ਸਿਰ ਉਹੀ ਮੰਗ ਸਕਦਾ ਜਿਸਦਾ ਆਪ ਦਾ ਤਲੀ 'ਤੇ ਹੋਵੇ। ਇਸ ਸਿਰ ਮੰਗਣ ਪਿੱਛੇ ਵੀ 200 ਤੋਂ ਉਪਰ ਸਾਲਾਂ ਦੀ ਲੰਮੀ ਘਾਲਣਾ ਅਤੇ ਦਾਸਤਾਨ ਸੀ। ਜਦ ਮਰਦਾਨੇ ਨੂੰ ਲੈਕੇ ਬਾਬਜੀ ਤੁਰੇ ਹੋਣਗੇ ਕਿਸੇ ਸੋਚਿਆ ਹੋਣਾ ਕਿ ਇੱਥੇ ਤਾਂ ਗੱਲ ਸਿਰਾਂ ਦੀ ਤੁਰਨ ਜਾ ਰਹੀ ਹੈ। ਰਬਾਬ ਦੀਆਂ ਧੁਨਾਂ ਵਿੱਚੋਂ ਐਨੇ ਸਿਰ ਪੈਦਾ ਹੋਣਗੇ ਕਿ ਮੁਕਣ ਵਿੱਚ ਈ ਨਾ ਆਉਣ।

ਸਿਰ ਮੰਗਣ ਵਾਲੇ ਦੇ ਬੋਲਾਂ ਵਿਚ ਅਜਿਹੀ ਅੱਗ ਸੀ ਕਿ ਅਵਾਜ ਸੁਣਕੇ ਹੀ ਮਾੜੇ ਬੰਦੇ ਦਾ ਦਿਲ ਦਹਿਲ ਜਾਏ। ਮਸੰਦਾਂ ਦਾ ਦਹਿਲ ਤਾਂ ਗਿਆ ਸੀ ਓਹ ਤਾਂ ਪਹਿਲੀ ਅਵਾਜ ਵੇਲੇ ਈ ਦੌੜ ਨਿਕਲੇ ਕਿ ਮਾਤਾ ਕਾਕਾ ਤੇਰਾ ਹਿੱਲ ਗਿਆ ਈ। ਇਹ ਤਾਂ ਸਿਰ ਵੱਢਣ ਤੁਰ ਪਿਆ। ਜਗੋਂ ਤੇਰਵੀਂ ਹੋਣ ਲਗੀ ਊ। ਕਦੇ ਇਵੇਂ ਹੋਇਆ ਪਹਿਲਾਂ? ਚਲ ਦੌੜ ਮੇਰੀ ਮਾਂ ਰੋਕ ਲੈ ਜੇ ਬਾਬਾ ਰੁਕਦਾ ਈ ਅਜ ਲਾਊ ਢੇਰ ਇਹ ਸਿਰਾਂ ਦੇ। ਹੁਣ ਤਕ ਤਾਂ ਪੰਡਾਲ ਲਹੂ ਲੁਹਾਨ ਕਰ ਛਡਿਆ ਹੋਣਾ।

ਮਸੰਦ ਕੀ ਜਾਨਣ ਬਾਜਾਂ ਵਾਲੇ ਦੀਆਂ ਰਮਜ਼ਾਂ ਕਿ ਇਨਾ ਪੰਜ ਸਿਰਾਂ ਅਗੇ ਜਾ ਕੇ ਕਿਵੇਂ ਭਾਂਬੜ ਬਾਲਣੇ ਨੇ ਪੰਜਾਬ ਦੀ ਧਰਤੀ 'ਤੇ।

ਇਨਾ ਪੰਜ ਸਿਰਾਂ ਨੇ ਬੜਾ ਲੰਮਾ ਪੈਂਡਾ ਤਹਿ ਕੀਤਾ ਅਤੇ ਧਰਤੀ ਦੇ ਅਬਾਦ ਰਹਿਣ ਤਕ ਕਰਦੇ ਰਹਿਣਗੇ। ਇਨਾ ਪੰਜ ਸਿਰਾਂ ਓਹ ਸੂਲਾਂ ਪੈਦਾ ਕੀਤੀਆਂ ਜਿੰਨਾ ਦੇ ਜੰਮਦਿਆਂ ਦੇ ਮੂੰਹ ਇਨੇ ਤਿਖੇ ਕਿ 7 ਅਤੇ 9 ਸਾਲ ਦੀ ਉਮਰੇ ਹੀ ਵਜੀਦੇ ਵਰਗੇ ਜਰਵਾਣੇ ਨੂੰ ਸਿਧੇ ਹੋ ਪਏ।
ਕਾਜੀ ਕਹਿੰਦਾ ਸ਼ਬੇਗ ਸਿਆਂ ਮੁੰਡਾ ਤੇਰਾ ਤਾਂ ਡਾਵਾਂਡੋਲ ਕਰ ਲਿਆ ਈ ਚਰਖੜੀ ਦੇ ਪਹਿਲੇ ਗੇੜੇ ਨੇ ਮਿਲਣਾ ਤਾਂ ਮਿਲ ਕੇ ਪੁਛ ਲੈ। ਸਿੰਘ ਕਹਿੰਦਾ ਕਾਜੀ ਸਿਆਂ ਸਿਰਾਂ ਦੀ ਨੀਂਹ ਰਖੀ ਬਾਜਾਂ ਵਾਲੇ ਨੇ ਇਹ ਮਕਾਨ ਇਨੇ ਖੋਖਲੇ ਨਹੀ ਕਿ ਹਿਲ ਜਾਣ ਚਾਹੇ ਪੁੱਠੀ ਖਲ ਲਾਹ ਸੁਟ ਪੁਤ ਮੇਰਾ ਨਾ ਹਿਲਿਆ ਇਹ ਮੇਰਾ ਭਰੋਸਾ ਹੈ।

ਪੱਟ 'ਤੇ ਰੱਖ 3-4 ਸਾਲ ਦਾ ਬੰਦਾ ਸਿੰਘ ਦਾ ਪੁੱਤਰ ਜਦ ਜੱਲਾਦ ਚੀਰਨ ਲਗਾ ਤਾਂ ਕਾਜੀ ਕਹਿੰਦਾ ਬਚਾਓਂਣਾਂ ਨਿਆਣਾ ਆਵਦਾ ਤਾਂ ਹਾਲੇ ਵੇਲਾ ਈ ਬੰਦਾ ਸਿਆਂ। ਬੰਦਾ ਸਿੰਘ ਕਹਿੰਦਾ ਕਿਓਂ ਵਕਤ ਜਾਇਆ ਕਰਦਾਂ ਤੂੰ ਕਲੇਜੇ 'ਤੇ ਛੁਰੀ ਤਾਂ ਰੱਖ।

ਇਨੀ ਪਕੀ ਨੀਂਹ ਕੋਈ ਮਰਦ ਅਗੰਮੜਾ ਹੀ ਰੱਖ ਸਕਦਾ ਜਿਹੜੀ ਇਨਾ ਦਿਨੀ ਬਾਜਾਂ ਵਾਲੇ ਰਖੀ ਜਿਹੜੀ ਗੱਦਾਰੀਆਂ, ਝੱਖੜਾਂ ਅਤੇ ਹਨੇਰੀਆਂ ਦੇ ਇਸ ਲੰਮੇ ਦੌਰ ਵਿੱਚ ਵੀ ਨਹੀਂ ਹਿਲੀ ਅਤੇ ਜਦ ਅਵਾਜ ਪੈਂਦੀ ਪੰਜਾਬ ਸਿਰ ਤਲੀ 'ਤੇ ਲੈ ਕੇ ਆਣ ਹਾਜਰ ਹੁੰਦਾ। ਨਹੀਂ ਹੁੰਦਾ?

ਖਾਲਸਾ ਜੀ ਦੇ ਸੰਪੂਰਣਤਾ ਦਿਹਾੜੇ ਦੀਆਂ ਸਭ ਸੰਸਾਰ ਨੂੰ ਮੁਬਾਰਕਾਂ ਹੋਣ ਜੀ।

 


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top