👴 ਚਾਣਕਿਆ ਨੀਤੀ ਦੇ ਚਾਰ ਨੀਤੀਆਂ 'ਚੋ ਇੱਕ ਹੈ "ਸਾਮ"
(ਸਾਮ, ਦਾਮ, ਦੰਡ, ਭੇਤ)। ਦੁਸ਼ਮਣ ਨੂੰ ਮਾਰਣ ਲਈ ਸ਼ਰਣ ਆ ਕੇ
ਹੱਥ ਜੋੜ ਕੇ ਸਨਮਾਨ ਦੇ ਨਾਲ ਇਸ ਤਰ੍ਹਾਂ ਪੇਸ਼ ਆਉਣਾ ਕਿ ਅਗਲੇ ਨੂੰ ਭਰੋਸਾ ਆ ਜਾਵੇ।
👉ਇਸ 'ਚ ਅਕਸਰ
ਧਰਮ ਗ੍ਰੰਥਾਂ ਦੀਆਂ ਸੌਹਾਂ ਵੀ ਖਾਦੀਆਂ ਜਾਂਦੀਆਂ ਨੇ, ਜਿਵੇਂ
ਅਨੰਦਪੁਰ ਦਾ ਕਿਲਾ ਖਾਲੀ ਕਰਾਉਣ ਲਈ ਮੁਗਲਾਂ ਨੇ ਕੁਰਾਨ ਦੀ ਤੇ ਹਿੰਦੂ ਰਾਜਿੳਾਂ
ਨੇ ਗਾਂ ਦੀ ਸਹੁੰ ਖਾਦੀ ਸੀ। ਗੁਰਦਾਸ ਨੰਗਲ ਦੀ ਗੜੀ ਸਮੇਂ
ਬੰਦਾ ਸਿੰਘ ਨਾਲ ਵੀ ਸਰਕਾਰ ਨੇ ਇਹੀ ਕੀਤਾ। ਸੰਤਾਲੀ
'ਚ ਵੀ ਸਿੱਖਾਂ ਨਾਲ ਇਹੀ ਹੋਇਆ। ਕੈਪਟਨ ਅਮਰਿੰਦਰ
ਸਿੰਘ ਨੇ ਵੋਟਾਂ 'ਚ ਗੁਟਕਾ ਸਾਹਿਬ ਦੀ ਸਹੁੰ ਖਾਣੀ ਅਜੋਕੀ ਮਿਸਾਲ ਹੈ।
☝️ ਇਹ ਪੈਂਤੜਾ ਸਿੱਖਾਂ ਪ੍ਰਤੀ ਬਹੁਤ
ਵਾਰ ਵਰਤਿਆ ਗਿਆ ਤੇ ਸਫਲ ਵੀ ਰਿਹਾ, ਕਿਉਂਕਿ ਸਿੱਖ ਅੰਦਰ ਦਇਆ ਤੇ ਇਮਾਨਦਾਰੀ
ਹੈ। ਮੋਦੀ ਦਾ ਬਿਆਨ "ਸਿੱਖਾਂ 'ਤੇ ਮਾਣ ਹੈ" ਇਸੇ ਨੀਤੀ ਤਹਿਤ ਹੈ ਜਾਂ ਕਹਿ ਲਵੋ "ਮਿੱਠਾ
ਜ਼ਹਿਰ" ਹੈ, ਜਿਸ ਤੋਂ ਬਚਣ ਦੀ ਲੋੜ ਹੈ।
🙏ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਕਿ "ਅਪਰਾਧੀ
ਦੂਣਾ ਨਿਵੈ ਜੋ ਹੰਤਾ ਮਿਰਗਾਹਿ ॥" ਸ਼ਿਕਾਰੀ
ਹਿਰਣ 'ਤੇ ਨਿਸ਼ਾਨਾਂ ਲਾਉਣ ਲਈ ਝੁਕਦਾ ਹੈ, ਨਾ ਕੇ ਮੱਥਾ ਟੇਕਦਾ ਹੈ।
"ਮਾਣ" ਸ਼ਬਦ ਵੀ ਸ਼ਿਕਾਰੀ ਬਿਰਤੀ ਹੋ
ਨਿਕਲਿਆ ਹੈ। ਅੱਗੇ ਸ਼ਬਦ #ਅੰਦੋਲਨ ਖਤਮ ਕਰਣ ਲਈ ਆਖਣਾ ਇਸ ਦਾ ਸਾਫ ਰੂਪ ਹੈ।